Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਭਾਰਤੀ 4×400 ਮੀਟਰ ਰਿਲੇਅ ਟੀਮ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 4×400 ਮੀਟਰ ਰਿਲੇਅ ਵਿੱਚ ਸ਼ਾਨਦਾਰ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਧਰਮਵੀਰ ਚੌਧਰੀ, ਮਨੂ ਟੀਐੱਸ, ਜੈ ਕੁਮਾਰ ਅਤੇ ਵਿਸ਼ਾਲ ਟੀਕੇ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਜੋਸ਼ ਨਾਲ ਭਰਪੂਰ ਟੀਮ ਯਤਨ ਸੀ ਅਤੇ ਪੋਡੀਅਮ ’ਤੇ ਜਗ੍ਹਾ ਪਾਉਣਾ ਪੂਰੀ ਤਰ੍ਹਾਂ ਵਾਜਬ ਸੀ। ਉਨ੍ਹਾਂ ਨੇ ਆਉਣ ਵਾਲੇ ਯਤਨਾਂ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਉਹ ਭਾਰਤ ਨੂੰ ਮਾਣ ਮਹਿਸੂਸ ਕਰਵਾਉਂਦੇ ਰਹਿਣਗੇ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਫ਼ਲਤਾ ਹੋਰ ਅਥਲੀਟਾਂ ਨੂੰ ਪ੍ਰੇਰਿਤ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ਪੋਸਟ ਵਿੱਚ ਕਿਹਾ; 

“ਪੁਰਸ਼ਾਂ ਦੀ 4×400 ਮੀਟਰ ਰਿਲੇਅ ਵਿੱਚ ਸ਼ਾਨਦਾਰ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਧਰਮਵੀਰ ਚੌਧਰੀ, ਮਨੂ ਟੀਐੱਸ, ਜੈ ਕੁਮਾਰ ਅਤੇ ਵਿਸ਼ਾਲ ਟੀਕੇ ਨੂੰ ਹਾਰਦਿਕ ਵਧਾਈਆਂ। ਇਹ ਇੱਕ ਜੋਸ਼ੀਲਾ ਟੀਮ ਯਤਨ ਸੀ ਅਤੇ ਪੋਡੀਅਮ ’ਤੇ ਸਥਾਨ ਹਾਸਲ ਕਰਨਾ ਬਿਲਕੁਲ ਵਾਜਬ ਸੀ। ਉਨ੍ਹਾਂ ਦੇ ਆਉਣ ਵਾਲੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ। ਉਮੀਦ ਹੈ ਕਿ ਉਹ ਭਾਰਤ ਨੂੰ ਮਾਣ ਮਹਿਸੂਸ ਕਰਵਾਉਂਦੇ ਰਹਿਣਗੇ। ਇਹ ਸਫ਼ਲਤਾ ਹੋਰ ਅਥਲੀਟਾਂ ਨੂੰ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ: ਪ੍ਰਧਾਨ ਮੰਤਰੀ @narendramodi”

***********

ਐੱਮਜੇਪੀਐੱਸ/ਐੱਸਐੱਸ/ਐੱਸਟੀ