Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ’ਤੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਹਾਈ ਜੰਪ ਟੀ64 ਮੁਕਾਬਲੇ ਵਿੱਚ ਸ਼ਾਨਦਾਰ ਛਲਾਂਗ ਲਗਾ ਕੇ ਆਪਣਾ ਹੀ ਖੇਡ ਰਿਕਾਰਡ ਤੋੜਦੇ ਹੋਏ ਸੋਨੇ ਦਾ ਤਗ਼ਮਾ ਬਰਕਰਾਰ ਰੱਖਣ ’ਤੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ।

ਇਹ ਜ਼ਿਕਰ ਕਰਦੇ ਹੋਏ ਕਿ ਪ੍ਰਵੀਨ ਕੁਮਾਰ ਏਸ਼ਿਆਈ ਪੈਰਾ ਖੇਡਾਂ ਵਿੱਚ ਲਗਾਤਾਰ ਸਫ਼ਲਤਾ ਹਾਸਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਇਹ ਅਸਾਧਾਰਨ ਉਪਲਬਧੀ ਨਿਰੰਤਰਤਾ, ਖੇਡ ਹੁਨਰ ਅਤੇ ਉੱਤਮਤਾ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਅਣਥਕ ਯਤਨਾਂ ਨੂੰ ਦਰਸਾਉਂਦੀ ਹੈ, ਸ਼੍ਰੀ ਮੋਦੀ ਨੇ ਇੱਕ ਵਾਰ ਫਿਰ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਲਈ ਪ੍ਰਵੀਨ ਨੂੰ ਹਾਰਦਿਕ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ: 

“ਪ੍ਰਵੀਨ ਕੁਮਾਰ ਏਸ਼ਿਆਈ ਪੈਰਾ ਖੇਡਾਂ ਵਿੱਚ ਲਗਾਤਾਰ ਸਫ਼ਲਤਾ ਹਾਸਲ ਕਰ ਰਹੇ ਹਨ! ਉਨ੍ਹਾਂ ਨੇ ਸ਼ਾਨਦਾਰ ਛਲਾਂਗ ਲਗਾ ਕੇ ਪੁਰਸ਼ਾਂ ਦੀ ਹਾਈ ਜੰਪ ਟੀ64 ਮੁਕਾਬਲੇ ਵਿੱਚ ਆਪਣਾ ਸੋਨੇ ਦਾ ਤਗ਼ਮਾ ਸਫ਼ਲਤਾਪੂਰਵਕ ਬਰਕਰਾਰ ਰੱਖਿਆ ਹੈ ਅਤੇ ਆਪਣਾ ਹੀ ਖੇਡ ਰਿਕਾਰਡ ਤੋੜ ਦਿੱਤਾ ਹੈ। ਇਹ ਅਸਾਧਾਰਨ ਉਪਲਬਧੀ ਉਨ੍ਹਾਂ ਦੀ ਨਿਰੰਤਰਤਾ, ਉੱਤਮ ਖੇਡ ਹੁਨਰ ਅਤੇ ਉੱਤਮਤਾ ਪ੍ਰਾਪਤ ਕਰਨ ਦੇ ਅਣਥਕ ਯਤਨਾਂ ਨੂੰ ਦਰਸਾਉਂਦੀ ਹੈ। ਇੱਕ ਵਾਰ ਫਿਰ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਲਈ ਪ੍ਰਵੀਨ ਨੂੰ ਹਾਰਦਿਕ ਵਧਾਈ: ਪ੍ਰਧਾਨ ਮੰਤਰੀ @narendramodi”

***

ਐੱਮਜੇਪੀਐੱਸ/ਐੱਸਐੱਸ/ਪੀਆਰਕੇ