Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੁਦਰਤ ਦੀ ਰਾਖੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਕੁਦਰਤ ਦੀ ਰਾਖੀ ਅਤੇ ਉਸ ਦੇ ਸਤਿਕਾਰ ਕਰਨ ਵਿੱਚ ਹੀ ਹੈ। ਉਹਨਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਵੀ ਸਾਨੂੰ ਇਸ ਧਰਮੀ ਆਚਰਨ ਨੂੰ ਅਪਣਾਉਣ ਅਤੇ ਕੁਦਰਤੀ ਸੰਸਾਰ ਨਾਲ ਤਾਲਮੇਲ ਬਣਾ ਕੇ ਜਿਊਣ ਦੀ ਪ੍ਰੇਰਨਾ ਦਿੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-

 “लोकपालाश्च ते सर्वे वासवप्रमुखास्तथा। ऋतवः षट् च ते सर्वे मासाः संवत्सराः क्षपाः॥

दिनानि च मुहूर्ताश्च स्वस्ति कुर्वन्तु ते सदा। श्रुतिः स्मृतिश्च धर्मश्च पातु त्वां पुत्र सर्वतः॥”

ਇਹ ਸੁਭਾਸ਼ਤਮ ਇਹ ਸੰਦੇਸ਼ ਦਿੰਦਾ ਹੈ ਕਿ ਕੁਦਰਤ ਅਤੇ ਧਰਮ ਨਾਲ ਤਾਲਮੇਲ ਬਣਾ ਕੇ ਬਿਤਾਇਆ ਗਿਆ ਜੀਵਨ ਖ਼ੁਸ਼ੀ, ਸੁਰੱਖਿਆ ਅਤੇ ਤੰਦਰੁਸਤੀ ਦੀ ਨੀਂਹ ਹੈ। ਇਸ ਲਈ, ਦਿਸ਼ਾਵਾਂ ਦੇ ਰਖਵਾਲੇ, ਇੰਦਰ ਦੀ ਅਗਵਾਈ ਹੇਠ ਪ੍ਰਮੁੱਖ ਦੇਵਤੇ, ਛੇ ਰੁੱਤਾਂ, ਸਾਰੇ ਮਹੀਨੇ, ਸਾਲ, ਰਾਤਾਂ, ਦਿਨ ਅਤੇ ਸ਼ੁਭ ਘੜੀਆਂ ਹਮੇਸ਼ਾ ਬਰਕਤਾਂ ਅਤੇ ਖੁਸ਼ਹਾਲੀ ਲੈ ਕੇ ਆਉਣ। ਵੇਦ, ਪਵਿੱਤਰ ਪਰੰਪਰਾਵਾਂ ਅਤੇ ਧਰਮ ਵੀ ਹਰ ਤਰ੍ਹਾਂ ਅਤੇ ਹਰ ਸਮੇਂ ਹਰ ਇੱਕ ਦੀ ਰਾਖੀ ਕਰਨ। 

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;

“ਮਨੁੱਖਤਾ ਦੀ ਭਲਾਈ ਕੁਦਰਤ ਦੀ ਸੁਰੱਖਿਆ ਅਤੇ ਸਤਿਕਾਰ ਵਿੱਚ ਹੈ। ਸਾਡੀਆਂ ਪਰੰਪਰਾਵਾਂ ਵੀ ਸਾਨੂੰ ਇਸ ਧਰਮੀ ਆਚਰਨ ਲਈ ਪ੍ਰੇਰਿਤ ਕਰਦੀਆਂ ਹਨ।”

लोकपालाश्च ते सर्वे वासवप्रमुखास्तथा। ऋतवः षट् च ते सर्वे मासाः संवत्सराः क्षपाः॥

दिनानि च मुहूर्ताश्च स्वस्ति कुर्वन्तु ते सदा। श्रुतिः स्मृतिश्च धर्मश्च पातु त्वां पुत्र सर्वतः॥”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ