Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੰਗੇ ਚਰਿੱਤਰ ਨੂੰ ਸਤਿਕਾਰ, ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਅਗਵਾਈ ਦਾ ਆਧਾਰ ਦੱਸਣ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਚੰਗੇ ਚਰਿੱਤਰ ਵਾਲਾ ਵਿਅਕਤੀ ਸਮਾਜ ਵਿੱਚ ਸਤਿਕਾਰ ਪ੍ਰਾਪਤ ਕਰਦਾ ਹੈ ਅਤੇ ਹਰ ਜ਼ੁੰਮੇਵਾਰੀ ਦੇ ਯੋਗ ਮੰਨਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

“शीलवान् पूजितो लोके शीलवान् साधुसम्मतः।

शीलवान् सर्वकर्मार्हः शीलवान् प्रियदर्शनः॥”

ਚੰਗੇ ਚਰਿੱਤਰ ਵਾਲਾ ਵਿਅਕਤੀ ਸਮਾਜ ਵਿੱਚ ਇੱਜ਼ਤ ਅਤੇ ਭਲੇ ਲੋਕਾਂ ਦਾ ਸਤਿਕਾਰ ਪ੍ਰਾਪਤ ਕਰਦਾ ਹੈ। ਸਚਾਈ, ਨਿਮਰਤਾ ਅਤੇ ਸਨਮਾਨਜਨਕ ਆਚਰਨ ਦੇ ਕਾਰਨ ਅਜਿਹਾ ਵਿਅਕਤੀ ਹਰ ਜ਼ੁੰਮੇਵਾਰੀ ਦੇ ਯੋਗ ਸਮਝਿਆ ਜਾਂਦਾ ਹੈ। ਉਸ ਦੀ ਸ਼ਖ਼ਸੀਅਤ ਸਾਰਿਆਂ ਲਈ ਸ਼ਲਾਘਾਯੋਗ, ਪ੍ਰੇਰਨਾਦਾਇਕ ਅਤੇ ਅਪਣਾਉਣਯੋਗ ਹੁੰਦੀ ਹੈ। ਅਸਲ ਵਿੱਚ ਚੰਗਾ ਚਰਿੱਤਰ ਹੀ ਸਫ਼ਲਤਾ, ਪ੍ਰਭਾਵਸ਼ਾਲੀ ਅਗਵਾਈ ਅਤੇ ਅਟੁੱਟ ਵਿਸ਼ਵਾਸ ਦੀ ਅਸਲ ਨੀਂਹ ਹੈ।

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ