ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦਾ ਗਿਆਨ ਨਾਲ ਭਰਪੂਰ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਸਰਕਾਰੀ ਈ-ਮਾਰਕੀਟਪਲੇਸ (ਜੀਈਐੱਮ – GeM) ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਦਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪਾਰਦਰਸ਼ੀ ਖ਼ਰੀਦ, ਵਿਆਪਕ ਭਾਗੀਦਾਰੀ ਅਤੇ ਬਿਹਤਰ ਮੌਕਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਜੀਈਐੱਮ ਜਨਤਕ ਖ਼ਰੀਦ ਪ੍ਰਣਾਲੀ ਵਿੱਚ ਬਦਲਾਅ ਲਿਆ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੂਲ ਰੂਪ ਵਿੱਚ ਤਕਨਾਲੋਜੀ ‘ਤੇ ਅਧਾਰਿਤ ਜੀਈਐੱਮ ਪਲੇਟਫ਼ਾਰਮ ਨੇ ਪਿਛਲੇ 10 ਸਾਲਾਂ ਵਿੱਚ ਵੱਧ ਮੁਕਾਬਲੇਬਾਜ਼ੀ ਵਾਲਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਮਾਹੌਲ ਸਿਰਜ ਕੇ ਵਪਾਰ ਕਰਨ ਵਿੱਚ ਆਸਾਨੀ ਲਈ ਮਜ਼ਬੂਤ ਸਹੂਲਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈ ਅਤੇ ਮਹਿਲਾ ਉੱਦਮੀਆਂ ਨੂੰ ਸ਼ਕਤੀਸ਼ਾਲੀ ਬਣਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਕਿਹਾ ਹੈ:
‘ਪਾਰਦਰਸ਼ੀ ਖ਼ਰੀਦ ਪ੍ਰਣਾਲੀ, ਵਿਆਪਕ ਭਾਗੀਦਾਰੀ ਅਤੇ ਬਿਹਤਰ ਮੌਕੇ… ਇਸ ਤਰ੍ਹਾਂ @GeM_India ਜਨਤਕ ਖ਼ਰੀਦ ਪ੍ਰਣਾਲੀ ਵਿੱਚ ਬਦਲਾਅ ਲਿਆ ਰਿਹਾ ਹੈ।
ਮੂਲ ਰੂਪ ਵਿੱਚ ਤਕਨਾਲੋਜੀ ‘ਤੇ ਅਧਾਰਿਤ ਜੀਈਐੱਮ ਪਲੇਟਫ਼ਾਰਮ ਨੇ ਪਿਛਲੇ 10 ਸਾਲਾਂ ਵਿੱਚ ਵੱਧ ਮੁਕਾਬਲੇਬਾਜ਼ੀ ਵਾਲਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਮਾਹੌਲ ਸਿਰਜ ਕੇ ਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈ ਅਤੇ ਮਹਿਲਾ ਉੱਦਮੀਆਂ ਨੂੰ ਸ਼ਕਤੀਸ਼ਾਲੀ ਬਣਾਇਆ ਅਤੇ ਵਪਾਰ ਕਰਨ ਵਿੱਚ ਆਸਾਨੀ ਲਈ ਮਜ਼ਬੂਤ ਸਹੂਲਤ ਪ੍ਰਦਾਨ ਕੀਤੀ ਹੈ।
ਇਸ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਨਾਲ ਜਾਣਨ ਲਈ ਕੇਂਦਰੀ ਮੰਤਰੀ ਸ਼੍ਰੀ @PiyushGoyal ਦੇ ਇਸ ਗਿਆਨ ਭਰਪੂਰ ਲੇਖ ਨੂੰ ਪੜ੍ਹੋ।’
Transparent procurement, wider participation and better opportunities… This is how @GeM_India is transforming public procurement.
With technology at its core, the GeM platform has strengthened Ease of Doing Business over the last 10 years by creating a more competitive and… https://t.co/Z9rQLnGUXp
— PMO India (@PMOIndia) August 11, 2026
*********
ਐੱਮਜੇਪੀਐਂਸ/ਐੱਸਐੱਸ/ਪੀਆਰਕੇ
Transparent procurement, wider participation and better opportunities... This is how @GeM_India is transforming public procurement.
— PMO India (@PMOIndia) August 11, 2026
With technology at its core, the GeM platform has strengthened Ease of Doing Business over the last 10 years by creating a more competitive and… https://t.co/Z9rQLnGUXp