Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਇਆ ਅਤੇ ਸੰਤੁਸ਼ਟੀ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦਇਆ ਆਤਮ-ਸਨਮਾਨ ਲਿਆਉਂਦੀ ਹੈ ਅਤੇ ਸੰਤੋਖ ਸੱਚੀ ਖ਼ੁਸ਼ੀ ਲਿਆਉਂਦਾ ਹੈ। ਇਹ ਭਾਵਨਾ ਸਮਾਜ ਵਿੱਚ ਸਹਿਯੋਗ ਅਤੇ ਸਦਭਾਵਨਾ ਦੇ ਬੰਧਨਾਂ ਨੂੰ ਹੋਰ ਮਜ਼ਬੂਤ ਕਰਦੀ ਹੈ।

ਸ਼੍ਰੀ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-

“कारुण्येनात्मनो मानं तृष्णां च परितोषतः।
उत्थानेन जयेत्तन्द्रीं वितर्कं निश्चयाज्जयेत्॥”

ਇਹ ਸੁਭਾਸ਼ਿਤਮ ਦੱਸਦਾ ਹੈ ਕਿ ਆਤਮ-ਸਨਮਾਨ ਦੂਜਿਆਂ ਪ੍ਰਤੀ ਦਿਆਲਤਾ ਜਾਂ ਹਮਦਰਦੀ ਦਿਖਾ ਕੇ ਪ੍ਰਾਪਤ ਹੁੰਦਾ ਹੈ। ਜ਼ਿੰਦਗੀ ਵਿੱਚ ਆਪਣੇ ਭਾਗ ’ਤੇ ਸੰਤੁਸ਼ਟ ਰਹਿਣ ਨਾਲ ਲਾਲਚ ’ਤੇ ਕਾਬੂ ਪਾਇਆ ਜਾਂਦਾ ਹੈ। ਵਿਅਕਤੀ ਨੂੰ ਮਿਹਨਤ ਅਤੇ ਉੱਦਮ ਨਾਲ ਆਲਸ, ਸ਼ੱਕੀ ਤਰਕ ਅਤੇ ਦੁਚਿੱਤੀ ’ਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਦਇਆ ਨਾਲ ਆਤਮ-ਸਨਮਾਨ ਅਤੇ ਸੰਤੋਖ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ। ਇਸ ਭਾਵਨਾ ਨਾਲ ਸਮਾਜ ਵਿੱਚ ਸਹਿਯੋਗ ਅਤੇ ਸਦਭਾਵਨਾ ਦੀ ਡੋਰ ਹੋਰ ਮਜ਼ਬੂਤ ਹੁੰਦੀ ਹੈ ।

“कारुण्येनात्मनो मानं तृष्णां च परितोषतः।
उत्थानेन जयेत्तन्द्रीं वितर्कं निश्चयाज्जयेत्॥”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ