Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿੱਲੀ ਦੀ ਘਟਨਾ ਤੋਂ ਬਾਅਦ ਭੂਟਾਨ ਦੀ ਏਕਤਾ ਦੇ ਪ੍ਰਗਟਾਵੇ ਲਈ ਧੰਨਵਾਦ ਕੀਤਾ

ਪ੍ਰਧਾਨ ਮੰਤਰੀ ਨੇ ਦਿੱਲੀ ਦੀ ਘਟਨਾ ਤੋਂ ਬਾਅਦ ਭੂਟਾਨ ਦੀ ਏਕਤਾ ਦੇ ਪ੍ਰਗਟਾਵੇ ਲਈ ਧੰਨਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੂਟਾਨ ਦੇ ਚੌਥੇ ਰਾਜਾ ਮਹਾਮਹਿਮ ਦੇ 70ਵੇਂ ਜਨਮ ਦਿਨ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਭਾਰਤ ਨਾਲ ਏਕਤਾ ਦੀ ਭਾਵਨਾ ਨਾਲ ਭਰਪੂਰ ਪ੍ਰਗਟਾਵੇ ਲਈ ਭੂਟਾਨ ਦੇ ਲੋਕਾਂ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ। ਦਿੱਲੀ ਵਿੱਚ ਹੋਈ ਦੁਖਦਾਈ ਘਟਨਾ ਤੋਂ ਬਾਅਦ ਭੂਟਾਨ ਦੇ ਲੋਕਾਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਵਿਲੱਖਣ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਦਇਆ ਅਤੇ ਏਕਤਾ ਦੇ ਇਸ ਸ਼ਾਨਦਾਰ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਮੈਂ ਏਕਤਾ ਦੇ ਇਸ ਪ੍ਰਗਟਾਵੇ ਨੂੰ ਕਦੇ ਨਹੀਂ ਭੁੱਲਾਂਗਾ।”

ਐੱਕਸ ’ਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ:

“ਮਹਾਮਹਿਮ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਭੂਟਾਨ ਦੇ ਲੋਕਾਂ ਨੇ ਇੱਕ ਵਿਲੱਖਣ ਪ੍ਰਾਰਥਨਾ ਰਾਹੀਂ ਦਿੱਲੀ ਵਿੱਚ ਹੋਏ ਧਮਾਕੇ ਤੋਂ ਬਾਅਦ ਭਾਰਤ ਦੇ ਲੋਕਾਂ ਨਾਲ ਏਕਤਾ ਦੀ ਭਾਵਨਾ ਪ੍ਰਗਟ ਕੀਤੀ। ਮੈਂ ਇਸ ਏਕਤਾ ਦੇ ਇਸ ਪ੍ਰਗਟਾਵੇ ਨੂੰ ਕਦੇ ਨਹੀਂ ਭੁੱਲਾਂਗਾ।”

 

*************

ਐੱਮਜੇਪੀਐੱਸ/ਐੱਸਆਰ