Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਦੇ ਕੱਪੜਾ ਉਦਯੋਗ ਵਿੱਚ ਪਿਛਲੇ 11 ਸਾਲਾਂ ਵਿੱਚ ਆਏ ਇਤਿਹਾਸਕ ਬਦਲਾਅ ਸਬੰਧੀ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਭਾਰਤ ਦੇ ਕੱਪੜਾ ਉਦਯੋਗ ਵਿੱਚ ਪਿਛਲੇ ਗਿਆਰਾਂ ਸਾਲਾਂ ਵਿੱਚ ਹੋਏ ਜ਼ਿਕਰਯੋਗ ਬਦਲਾਅ ਨੂੰ ਉਜਾਗਰ ਕੀਤਾ ਗਿਆ ਹੈ। ਇਹ ਬਦਲਾਅ ਮੁੱਲ ਲੜੀ ਵਿੱਚ ਬੇਮਿਸਾਲ ਵਾਧੇ, ਆਧੁਨਿਕੀਕਰਨ ਅਤੇ ਸਮਾਵੇਸ਼ਤਾ ਦਾ ਪ੍ਰਤੀਕ ਹੈ।

ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦੀ ਐੱਕਸ ਪੋਸਟ ਦਾ ਜਵਾਬ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ:

“ਪਿਛਲੇ 11 ਸਾਲਾਂ ਵਿੱਚ ਦੇਸ਼ ਦੇ ਕੱਪੜਾ ਉਦਯੋਗ ਵਿੱਚ ਇਤਿਹਾਸਕ ਬਦਲਾਅ ਆਏ ਹਨ: ਮਜ਼ਬੂਤ ਬੁਨਿਆਦੀ ਢਾਂਚਾ, ਵਿਸਤ੍ਰਿਤ ਬਾਜ਼ਾਰ, ਉੱਨਤ ਹੁਨਰ ਵਿਕਾਸ, ਵਿਆਪਕ ਸਮਾਵੇਸ਼ਤਾ ਅਤੇ ਹੋਰ ਬਹੁਤ ਕੁਝ। ਇੱਕ ਅਜਿਹੀ ਮੁੱਲ ਲੜੀ ਜੋ ਹੁਣ ਰੁਜ਼ਗਾਰ ਸਿਰਜਣ, ਮਹਿਲਾ ਸ਼ਕਤੀਕਰਨ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦਿੰਦੀ ਹੈ!

ਸ਼੍ਰੀ @girirajsinghbjp ਦਾ ਇਹ ਲੇਖ ਇਸ ਵਿਕਾਸ ਨੂੰ ਡੂੰਘਾਈ ਨਾਲ ਸਮਝਾਉਂਦਾ ਹੈ, ਜ਼ਰੂਰ ਪੜ੍ਹੋ!”

************

ਐਮਜੇਪੀਐਸ/ਐਸਆਰ