ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਲਕਸਨ ਦੇ ਨਾਲ ਅੱਜ ਚੋਣਵੇਂ ਸੀਈਓਜ਼ ਅਤੇ ਕਾਰੋਬਾਰੀ ਆਗੂਆਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਉਜਾਗਰ ਕੀਤਾ ਕਿ ਭਾਰਤ ਅਤੇ ਨਿਊਜ਼ੀਲੈਂਡ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ ਪ੍ਰਤੀ ਸਤਿਕਾਰ, ਵਿਭਿੰਨਤਾ ਅਤੇ ਟਿਕਾਊ ਵਿਕਾਸ ਪ੍ਰਤੀ ਸਾਂਝੀ ਵਚਨਬੱਧਤਾ ਨਾਲ ਜੁੜੇ ਹੋਏ ਹਨ, ਜੋ ਇੱਕ ਅਭਿਲਾਸ਼ੀ ਅਤੇ ਭਵਿੱਖ-ਕੇਂਦਰਿਤ ਆਰਥਿਕ ਭਾਈਚਾਰੇ ਲਈ ਮਜ਼ਬੂਤ ਬੁਨਿਆਦ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਨੂੰ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ, ਜੋ ਦੁਵੱਲੇ ਆਰਥਿਕ ਸਬੰਧਾਂ ਵਿੱਚ ਡੂੰਘਾਈ ਅਤੇ ਗਤੀਸ਼ੀਲਤਾ ਲਿਆਏਗਾ ਅਤੇ ਬਾਜ਼ਾਰ ਤੱਕ ਪਹੁੰਚ, ਨਿਵੇਸ਼, ਸੇਵਾਵਾਂ, ਤਕਨਾਲੋਜੀ ਅਤੇ ਪ੍ਰਤਿਭਾ ਦੀ ਆਵਾਜਾਈ ਲਈ ਨਵੇਂ ਮੌਕੇ ਖੋਲ੍ਹੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਲਗਾਤਾਰ ਉੱਚ ਆਰਥਿਕ ਵਿਕਾਸ ਦਰ, ਨੌਜਵਾਨ ਅਤੇ ਹੁਨਰਮੰਦ ਕਰਮਚਾਰੀ ਸ਼ਕਤੀ, ਫੈਲਦਾ ਹੋਇਆ ਮੱਧ ਵਰਗ, ਡਿਜੀਟਲ ਕ੍ਰਾਂਤੀ, ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਨੂੰ ਉਤਸ਼ਾਹ ਅਤੇ ਜਾਰੀ ਆਰਥਿਕ ਸੁਧਾਰ ਨਿਊਜ਼ੀਲੈਂਡ ਦੀਆਂ ਕੰਪਨੀਆਂ ਲਈ ਵਪਾਰ, ਨਿਵੇਸ਼ ਅਤੇ ਨਵੀਨਤਾ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਸਥਿਰਤਾ ਅਤੇ ਲਗਾਤਾਰ ਵਿਕਾਸ ਦੇ ਰਾਹ ਨੇ ਭਾਰਤ ਨੂੰ ਵਿਸ਼ਵ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਯੋਗਦਾਨਕਰਤਾ ਵਜੋਂ ਸਥਾਪਤ ਕੀਤਾ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਨਿਵੇਸ਼ਕਾਂ ਅਤੇ ਕਾਰੋਬਾਰੀ ਘਰਾਣਿਆਂ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ, ਨਾਗਰਿਕ ਹਵਾਬਾਜ਼ੀ, ਲਾਜਿਸਟਿਕਸ, ਸਾਫ਼ ਊਰਜਾ, ਸ਼ਹਿਰੀ ਗਤੀਸ਼ੀਲਤਾ, ਜਲ ਪ੍ਰਬੰਧਨ, ਕੂੜਾ ਪ੍ਰਬੰਧਨ ਅਤੇ ਡਿਜੀਟਲ ਅਰਥ-ਵਿਵਸਥਾ ਦੇ ਖੇਤਰਾਂ ਵਿੱਚ ਭਾਰਤ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਭਾਰਤ ਦੇ ਜੀਵੰਤ ਸਟਾਰਟ-ਅੱਪ ਈਕੋਸਿਸਟਮ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਨਵੀਨਤਾ, ਫਿਨਟੈਕ ਅਤੇ ਉਭਰਦੀਆਂ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦੇ ਨਿੱਜੀ ਖੇਤਰਾਂ ਦਰਮਿਆਨ ਹੋਰ ਨੇੜਲੇ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡੇਅਰੀ ਵਿਗਿਆਨ, ਬਾਗ਼ਬਾਨੀ ਅਤੇ ਵਣ ਵਿਗਿਆਨ ਵਿੱਚ ਨਿਊਜ਼ੀਲੈਂਡ ਦੀਆਂ ਤਾਕਤਾਂ ਅਤੇ ਭਾਰਤ ਦੇ ਉਪਭੋਗਤਾ ਬਾਜ਼ਾਰ, ਫੂਡ ਪਾਰਕਾਂ ਅਤੇ ਖੇਤੀ-ਤਕਨਾਲੋਜੀ ਦੀ ਪ੍ਰਤਿਭਾ ਨੂੰ ਇਕਜੁੱਟ ਹੋ ਕੇ ਵਿਸ਼ਵ ਪੱਧਰੀ ਖੁਰਾਕ ਮੁੱਲ ਲੜੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਾਰੋਬਾਰੀਆਂ ਨੂੰ ਨਿਵੇਸ਼ ਅਤੇ ਵਪਾਰਕ ਭਾਈਵਾਲੀਆਂ ਦਾ ਵਿਸਤਾਰ ਕਰਨ ਅਤੇ 2030 ਤੱਕ ਦੁਵੱਲੇ ਵਪਾਰ ਨੂੰ 7 ਅਰਬ ਨਿਊਜ਼ੀਲੈਂਡ ਡਾਲਰ (ਲਗਭਗ 35,000 ਕਰੋੜ ਰੁਪਏ) ਤੱਕ ਦੁੱਗਣਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ-ਨਿਊਜ਼ੀਲੈਂਡ ਆਰਥਿਕ ਭਾਈਚਾਰਾ ਸੰਮਲਿਤ ਅਤੇ ਟਿਕਾਊ ਵਪਾਰ ਦਾ ਇੱਕ ਮਾਡਲ ਅਤੇ ਨਵੀਨਤਾ ਅਤੇ ਖ਼ੁਸ਼ਹਾਲੀ ਲਈ ਇੱਕ ਮੰਚ ਬਣ ਸਕਦਾ ਹੈ।
****
ਐਮਜੇਪੀਐਸ/ਐਸਐਸ/ਐਸਟੀ
A stronger economic partnership between India and New Zealand will create new opportunities for businesses, innovators and our youth. Delighted to interact with industry leaders in Auckland.@chrisluxonmp
— Narendra Modi (@narendramodi) July 11, 2026
https://t.co/Zlkc3VYcDa
भारत और न्यूज़ीलैंड के संबंध एक turning point पर हैं।
— PMO India (@PMOIndia) July 11, 2026
आज हम अपने संबंधों को Strategic Partnership के सूत्र में बांध रहे हैं।
यह केवल एक diplomatic milestone नहीं है। यह हमारे साझा भविष्य का एक नया संकल्प है: PM @narendramodi
इस वर्ष दोनों देशों के बीच 9 महीनों के record समय में Free Trade Agreement किया गया।
— PMO India (@PMOIndia) July 11, 2026
यह आप सभी के लिए market access, investment, services, technology और talent mobility के नए अवसर लेकर आएगा: PM @narendramodi
India is not only a market; India is a launchpad for global growth: PM @narendramodi
— PMO India (@PMOIndia) July 11, 2026
न्यूज़ीलैंड के पास horticulture, dairy science, और forestry में विशाल expertise है।
— PMO India (@PMOIndia) July 11, 2026
भारत के पास consumer market, food parks और agri-tech talent की ताकत है।
हम मिलकर farm-to-market value chains और global export platforms बना सकते हैं: PM @narendramodi