ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੈੱਸ ਟਰੱਸਟ ਆਫ਼ ਇੰਡੀਆ (ਪੀਟੀਆਈ) ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਭਾਰਤ ਦੀ ਆਰਥਿਕ ਅਤੇ ਵਿਕਾਸ ਦਿਸ਼ਾ ਨੂੰ ਆਕਾਰ ਦੇਣ ਵਾਲੇ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਕੇਂਦਰੀ ਬਜਟ ‘ਤੇ ਚਰਚਾ ਕਰਦਿਆਂ ਸਮਾਵੇਸ਼ੀ ਵਿਕਾਸ ਨੂੰ ਤੇਜ਼ ਕਰਨ ਅਤੇ ਆਲਮੀ ਅਰਥ-ਵਿਵਸਥਾ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਇਸਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ “ਸੁਧਾਰ ਐਕਸਪ੍ਰੈੱਸ” ਦੀ ਗਤੀ ‘ਤੇ ਜ਼ੋਰ ਦਿੰਦਿਆਂ ਪਾਰਦਰਸ਼ਤਾ, ਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਵਾਲੇ ਢਾਂਚਾਗਤ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।
ਸ਼੍ਰੀ ਮੋਦੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਲਿਖਿਆ:
“ਪੀਟੀਆਈ ਨਾਲ ਇਸ ਇੰਟਰਵਿਊ ਵਿੱਚ ਮੈਂ ਇਸ ਸਾਲ ਦੇ ਬਜਟ, ਰਿਫਾਰਮ ਐਕਸਪ੍ਰੈੱਸ, ਦੁਨੀਆ ਭਾਰਤ ਨਾਲ ਕਾਰੋਬਾਰ ਕਿਉਂ ਕਰਨਾ ਚਾਹੁੰਦੀ ਹੈ, ਐੱਨਡੀਏ ਸਰਕਾਰ ਵੱਲੋਂ ਐੱਮਐੱਸਐੱਮਈ ਅਤੇ ਸਟਾਰਟਅੱਪਜ਼ ਲਈ ਕੀਤੇ ਜਾ ਰਹੇ ਯਤਨਾਂ, ਰੱਖਿਆ ‘ਤੇ ਜ਼ੋਰ ਅਤੇ ਹੋਰ ਬਹੁਤ ਸਾਰੇ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।”
In this interview with PTI, I’ve expressed my thoughts about diverse issues like this year’s Budget, the Reform Express, why the world wants to do business with India, the NDA Government’s efforts for MSMEs, StartUps, the emphasis on defence and more. https://t.co/58nieqvOvY
— Narendra Modi (@narendramodi) February 16, 2026
***************
ਐੱਮਜੇਪੀਐੱਸ/ਐੱਸਆਰ