ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਨਵੰਬਰ ਨੂੰ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ ਦੇ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ (H.E. Mr. Luiz Inacio Lula da Silva) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਲੂਲਾ ਦਾ ਉਨ੍ਹਾਂ ਦੀ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕੀਤਾ ਅਤੇ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਜੀ-20 ਅਤੇ ਆਈਬੀਐੱਸਏ (Brazil’s G20 and IBSA presidencies) ਦੇ ਸਫ਼ਲ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬੀ ਅਤੇ ਭੁੱਖਮਰੀ ਦੇ ਖ਼ਿਲਾਫ਼ ਆਲਮੀ ਗਠਬੰਧਨ (Global Alliance Against Poverty and Hunger) ਸ਼ੁਰੂ ਕਰਨ ਵਿੱਚ ਬ੍ਰਾਜ਼ੀਲ ਦੁਆਰਾ ਸਮਰਥਿਤ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਲਈ ਭਾਰਤ ਦੀ ਤਰਫ਼ੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਜੀ-20 ਟ੍ਰੌਇਕਾ ਮੈਂਬਰ (G 20 Troika member) ਦੇ ਰੂਪ ਵਿੱਚ ਟਿਕਾਊ ਵਿਕਾਸ ਅਤੇ ਆਲਮੀ ਸ਼ਾਸਨ ਸੁਧਾਰ ‘ਤੇ ਕੇਂਦ੍ਰਿਤ ਬ੍ਰਾਜ਼ੀਲ ਦੇ ਜੀ-20 ਏਜੰਡਾ (Brazilian G 20 agenda) ਦੇ ਪ੍ਰਤੀ ਭਾਰਤ ਦੇ ਸਮਰਥਨ ਦਾ ਭੀ ਉਲੇਖ ਕੀਤਾ, ਜਿਸ ਵਿੱਚ ਗਲੋਬਲ ਸਾਊਥ (Global South) ਦੀਆਂ ਚਿੰਤਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਅਗਲੇ ਵਰ੍ਹੇ ਹੋਣ ਵਾਲੇ ਬ੍ਰਿਕਸ ਅਤੇ ਸੀਓਪੀ 30 (BRICS and COP 30) ਵਿੱਚ ਬ੍ਰਾਜ਼ੀਲ ਦੀ ਲੀਡਰਸ਼ਿਪ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਬੈਠਕ ਦੇ ਦੌਰਾਨ, ਭਾਰਤ-ਬ੍ਰਾਜ਼ੀਲ ਰਣਨੀਤਕ ਸਾਂਝੇਦਾਰੀ (India-Brazil Strategic Partnership) ਨੂੰ ਵਧਾਉਣ ‘ਤੇ ਭੀ ਚਰਚਾ ਹੋਈ, ਜਿਸ ਵਿੱਚ ਖੇਤੀਬਾੜੀ, ਰੱਖਿਆ, ਡਿਜੀਟਲ ਟੈਕਨੋਲੋਜੀ, ਟੂਰਿਜ਼ਮ, ਬਾਇਓਫਿਊਲਸ, ਫਾਰਮਾਸਿਊਟੀਕਲਸ ਅਤੇ ਸਪੇਸ (agriculture, defence, digital technology, tourism, biofuels, pharmaceuticals and space) ਜਿਹੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਦੋਹਾਂ ਲੀਡਰਾਂ ਨੇ ਆਲਮੀ ਅਤੇ ਖੇਤਰੀ ਮਹੱਤਵ ਦੇ ਮੁੱਦਿਆਂ ‘ਤੇ ਭੀ ਵਿਚਾਰ-ਵਟਾਂਦਰਾ ਕੀਤਾ।
***************
ਐੱਮਜੇਪੀਐੱਸ/ਐੱਸਆਰ
Conversei com o Presidente Lula durante a Cúpula do G20 no Rio de Janeiro e parabenizei o Brasil pelo excelente exercicio da Presidência do G20. Aprofundamos os laços entre as nossas nações e reafirmamos o nosso compromisso com a cooperação em diversos setores como os de… pic.twitter.com/Gc2vf7b2K1
— Narendra Modi (@narendramodi) November 19, 2024
Held talks with President Lula during the G20 Summit in Rio de Janeiro. Complimented him on various efforts of Brazil during their G20 Presidency. We took stock of the full range of bilateral ties between our nations and reaffirmed our commitment to improving cooperation in… pic.twitter.com/PIdCJtKg1Z
— Narendra Modi (@narendramodi) November 19, 2024
Prime Minister @narendramodi and President @LulaOficial of Brazil had a productive meeting in Rio de Janeiro. They reviewed the complete spectrum of India-Brazil bilateral ties and agreed to advance cooperation in sectors such as defence, agriculture, biofuels, digital technology… pic.twitter.com/oWPrUcD7td
— PMO India (@PMOIndia) November 19, 2024