ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੀ ਦੋਵਾਂ ਦੇਸ਼ਾਂ ਦਰਮਿਆਨ ਭਾਈਵਾਲੀ ‘ਚ ਇੱਕ ਇਤਿਹਾਸਕ ਪਲ ਵਜੋਂ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵਿਕਾਸਸ਼ੀਲ ਭਾਈਵਾਲੀ ਨੂੰ ਬੇਮਿਸਾਲ ਰਫ਼ਤਾਰ ਦੇਵੇਗਾ ਅਤੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਡੂੰਘੇ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਸਾਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਐੱਫਟੀਏ ਕਿਸਾਨਾਂ, ਨੌਜਵਾਨਾਂ, ਔਰਤਾਂ, ਐੱਮਐੱਸਐੱਮਈ, ਕਾਰੀਗਰਾਂ, ਸਟਾਰਟਅੱਪਸ, ਵਿਦਿਆਰਥੀਆਂ ਅਤੇ ਨਵੀਨਤਾਕਾਰਾਂ ਨੂੰ ਬਹੁਤ ਲਾਭ ਪਹੁੰਚਾਏਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗਾ, ਮੌਕੇ ਪੈਦਾ ਕਰੇਗਾ ਅਤੇ ਕਈ ਖੇਤਰਾਂ ਵਿੱਚ ਤਾਲਮੇਲ ਨੂੰ ਮਜ਼ਬੂਤ ਕਰੇਗਾ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਨਿਊਜ਼ੀਲੈਂਡ ਵਲੋਂ 20 ਬਿਲੀਅਨ ਡਾਲਰ ਦੀ ਨਿਵੇਸ਼ ਵਚਨਬੱਧਤਾ ਖੇਤੀਬਾੜੀ, ਨਿਰਮਾਣ, ਨਵੀਨਤਾ ਅਤੇ ਤਕਨਾਲੋਜੀ ਵਿੱਚ ਸਹਿਯੋਗ ਨੂੰ ਮਜ਼ਬੂਤ ਕਰੇਗੀ, ਦੋਵਾਂ ਦੇਸ਼ਾਂ ਲਈ ਇੱਕ ਹੋਰ ਖ਼ੁਸ਼ਹਾਲ ਅਤੇ ਗਤੀਸ਼ੀਲ ਭਵਿੱਖ ਲਈ ਰਾਹ ਪੱਧਰਾ ਕਰੇਗੀ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ;
“ਅੱਜ ਭਾਰਤ-ਨਿਊਜ਼ੀਲੈਂਡ ਭਾਈਵਾਲੀ ‘ਚ ਇੱਕ ਇਤਿਹਾਸਕ ਪਲ ਹੈ!
ਮੈਨੂੰ ਖ਼ੁਸ਼ੀ ਹੈ ਕਿ ਅੱਜ ਹਸਤਾਖਰ ਕੀਤਾ ਗਿਆ ਭਾਰਤ-ਨਿਊਜ਼ੀਲੈਂਡ ਐੱਫਟੀਏ ਸਾਡੀ ਵਿਕਾਸ ਭਾਈਵਾਲੀ ਵਿੱਚ ਬੇਮਿਸਾਲ ਗਤੀ ਨੂੰ ਵਧਾਏਗਾ। ਇਹ ਸਾਡੇ ਦੋਵਾਂ ਦੇਸ਼ਾਂ ਨੂੰ ਜੋੜ੍ਹਨ ਵਾਲੇ ਡੂੰਘੇ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਸਾਂ ਨੂੰ ਦਰਸਾਉਂਦਾ ਹੈ।
ਇਹ ਸਮਝੌਤਾ ਸਾਡੇ ਕਿਸਾਨਾਂ, ਨੌਜਵਾਨਾਂ, ਔਰਤਾਂ, ਐੱਮਐੱਸਐੱਮਈ, ਕਾਰੀਗਰਾਂ, ਸਟਾਰਟਅੱਪਸ, ਵਿਦਿਆਰਥੀਆਂ ਅਤੇ ਨਵੀਨਤਾਕਾਰਾਂ ਨੂੰ ਬਹੁਤ ਲਾਭ ਪਹੁੰਚਾਏਗਾ। ਇਹ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗਾ, ਮੌਕੇ ਪੈਦਾ ਕਰੇਗਾ ਅਤੇ ਕਈ ਖੇਤਰਾਂ ਵਿੱਚ ਸਾਡੇ ਤਾਲਮੇਲ ਨੂੰ ਮਜ਼ਬੂਤ ਬਣਾਏਗਾ।
ਨਿਊਜ਼ੀਲੈਂਡ ਵੱਲੋਂ $20 ਬਿਲੀਅਨ ਦੀ ਨਿਵੇਸ਼ ਵਚਨਬੱਧਤਾ ਖੇਤੀਬਾੜੀ, ਨਿਰਮਾਣ, ਨਵੀਨਤਾ ਅਤੇ ਤਕਨਾਲੋਜੀ ਵਿੱਚ ਸਾਡੇ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ, ਦੋਵਾਂ ਦੇਸ਼ਾਂ ਲਈ ਇੱਕ ਹੋਰ ਖੁਸ਼ਹਾਲ ਅਤੇ ਗਤੀਸ਼ੀਲ ਭਵਿੱਖ ਲਈ ਰਾਹ ਪੱਧਰਾ ਕਰੇਗੀ।
@chrisluxonmp”
https://x.com/narendramodi/status/2048718785704792163
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ ਪੋਸਟ ਵਿੱਚ ਇਹ ਵੀ ਕਿਹਾ;
“ਇੱਕ ਸੁਨੇਹੇ ਵਿੱਚ, ਪ੍ਰਧਾਨ ਮੰਤਰੀ @narendramodi ਨੇ ਕਿਹਾ ਕਿ ਭਾਰਤ-ਨਿਊਜ਼ੀਲੈਂਡ ਐੱਫਟੀਏ ਡੂੰਘੇ ਆਲਮੀ ਸਬੰਧਾਂ ਅਤੇ ਸਾਂਝੀ ਖੁਸ਼ਹਾਲੀ ਵੱਲ ਇੱਕ ਵੱਡਾ ਮੀਲ ਪੱਥਰ ਹੈ।
ਇਹ ਦੋ ਜੀਵੰਤ ਲੋਕਤੰਤਰਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ, ਕਿਸਾਨਾਂ, ਕਾਰੀਗਰਾਂ, ਨੌਜਵਾਨਾਂ, ਉੱਦਮੀਆਂ, ਔਰਤਾਂ ਅਤੇ ਐੱਮਐੱਸਐੱਮਈ ਲਈ ਮੌਕੇ ਖੋਲ੍ਹਦਾ ਹੈ।
ਇਹ ਕਿਸਾਨਾਂ, ਨੌਜਵਾਨਾਂ, ਐੱਮਐੱਸਐੱਮਈ ਅਤੇ ਉੱਦਮੀਆਂ ਲਈ ਮੌਕੇ ਪੈਦਾ ਕਰੇਗਾ।
#IndiaNZFTA”
https://x.com/PMOIndia/status/2048721218174603574
****
ਐਮਜੇਪੀਐਸ/ਵੀਜੇ
Today marks a landmark moment in the India-New Zealand partnership!
— Narendra Modi (@narendramodi) April 27, 2026
I am delighted that the India-New Zealand FTA signed today will add unprecedented momentum to our developmental partnership. It reflects the deep trust, shared values and ambition that bind our two nations.… https://t.co/WBHn4gb1yB
In a message, PM @narendramodi said that the India-New Zealand FTA marks a major milestone towards deeper global engagement and shared prosperity.
— PMO India (@PMOIndia) April 27, 2026
It strengthens economic ties between two vibrant democracies, unlocking opportunities for farmers, artisans, youth, entrepreneurs,… pic.twitter.com/zglAERVVcj