Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਨਾਗਪੁਰ ਵਿੱਚ ਕਿਸਾਨਾਂ ਨਾਲ ਦੀਵਾਲੀ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਵੱਲੋਂ ਨਾਗਪੁਰ ਦੇ ਨਰਖੇੜ ਸਥਿਤ ਪਿੰਡ ਲੋਹਾਰੀ ਸਾਵੰਗਾ ਵਿੱਚ ਕਿਸਾਨਾਂ ਨਾਲ ਦੀਵਾਲੀ ਮਨਾਉਣ ਅਤੇ ਅਰੁਣਾਬਾਈ ਤੇ ਰਾਮਭਾਊ ਬਾਲਪਾਂਡੇ ਦੇ ਘਰ ਰੁਕਣ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਲ ਨੂੰ ਛੂਹ ਲੈਣ ਵਾਲਾ ਇਹ ਕਦਮ ਉਸ ਹਮਦਰਦੀ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜਿਸ ਨਾਲ ਮਹਾਰਾਸ਼ਟਰ ਦੀ ਐੱਨਡੀਏ ਸਰਕਾਰ ਕਿਸਾਨਾਂ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ ਵੱਲੋਂ ਪਿੰਡ ਲੋਹਾਰੀ ਸਾਵੰਗਾ (ਨਰਖੇੜ, ਨਾਗਪੁਰ) ਵਿੱਚ ਕਿਸਾਨਾਂ ਨਾਲ ਦੀਵਾਲੀ ਮਨਾਉਣ ਅਤੇ ਅਰੁਣਾਬਾਈ ਤੇ ਰਾਮਭਾਊ ਬਾਲਪਾਂਡੇ ਦੇ ਘਰ ਠਹਿਰਨ ਦੀ ਇਹ ਪਹਿਲ ਦਿਲ ਨੂੰ ਛੂਹ ਲੈਣ ਵਾਲੀ ਹੈ। ਇਹ ਉਸ ਹਮਦਰਦੀ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਮਹਾਰਾਸ਼ਟਰ ਵਿੱਚ ਐੱਨਡੀਏ ਸਰਕਾਰ ਕਿਸਾਨਾਂ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾ ਰਹੀ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ ਨੇ ਪਿੰਡ ਲੋਹਾਰੀ ਸਾਵੰਗਾ (ਨਰਖੇੜ, ਨਾਗਪੁਰ) ਵਿੱਚ ਕਿਸਾਨਾਂ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਨੇ ਅਰੁਣਾਬਾਈ ਤੇ ਰਾਮਭਾਊ ਬਾਲਪਾਂਡੇ ਦੇ ਘਰ ਠਹਿਰਾਅ ਵੀ ਕੀਤਾ, ਉਨ੍ਹਾਂ ਦਾ ਇਹ ਕੰਮ ਮਨ ਨੂੰ ਛੂਹ ਲੈਣ ਵਾਲਾ ਹੈ। ਮਹਾਰਾਸ਼ਟਰ ਦੀ ਐੱਨਡੀਏ ਸਰਕਾਰ ਕਿਸਾਨਾਂ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਯਤਨਸ਼ੀਲ ਹੈ, ਇਹ ਗੱਲ ਇਸ ਕਦਮ ਤੋਂ ਸਪੱਸ਼ਟ ਹੁੰਦੀ ਹੈ।”

***********

ਐੱਮਜੇਪੀਐੱਸ/ਐੱਸਐੱਸ/ਐੱਸਟੀ