ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 -24 ਜੁਲਾਈ 2025 ਨੂੰ ਯੂਨਾਈਟਿਡ ਕਿੰਗਡਮ ਦੇ ਆਪਣੇ ਸਰਕਾਰੀ ਦੌਰੇ ਦੌਰਾਨ ਅੱਜ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਮਾਣਯੋਗ ਸਰ ਕੀਰ ਸਟਾਰਮਰ (Sir Keir Starmer) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸਟਾਰਮਰ ਨੇ ਬਕਿੰਘਮਸ਼ਾਇਰ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਦੇ ਕੰਟ੍ਰੀ ਰੈਜ਼ੀਡੇਂਸ ਚੈਕਰਸ ਵਿਖੇ ਪਹੁੰਚਣ ‘ਤੇ ਮੋਦੀ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਵਨ-ਔਨ-ਵਨ ਮੀਟਿੰਗ ਦੇ ਨਾਲ- ਨਾਲ ਵਫ਼ਦ ਪੱਧਰ ਦੀ ਵਾਰਤਾ ਵੀ ਕੀਤੀ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਇਤਿਹਾਸਕ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ‘ਤੇ ਦਸਤਖਤ ਦਾ ਸਵਾਗਤ ਕੀਤਾ, ਜੋ ਦੋਵਾਂ ਅਰਥਵਿਵਸਥਾਵਾਂ ਵਿੱਚ ਦੁਵੱਲੇ ਵਪਾਰ, ਨਿਵੇਸ਼, ਆਰਥਿਕ ਸਹਿਯੋਗ ਅਤੇ ਰੋਜ਼ਗਾਰ ਸਿਰਜਣ ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਣ ਦੇ ਲਈ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਵੇਗਾ। ਦੋਵੇਂ ਧਿਰਾਂ ਨੇ ਇੱਕ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ ‘ਤੇ ਗੱਲਬਾਤ ਕਰਨ ਲਈ ਵੀ ਸਹਿਮਤੀ ਵਿਅਕਤ ਕੀਤੀ ਹੈ, ਜੋ ਸੀਈਟੀਏ ਦੇ ਨਾਲ ਪ੍ਰਭਾਵੀ ਹੋਵੇਗਾ ਅਤੇ ਵਪਾਰਕ ਇਕਾਈਆਂ ਲਈ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇ ਕੇ ਵਪਾਰ ਕਰਨ ਦੀ ਲਾਗਤ ਘਟਾ ਕੇ ਦੋਵਾਂ ਦੇਸ਼ਾਂ ਦੇ ਪੇਸ਼ੇਵਰਾਂ ਅਤੇ ਸੇਵਾ ਉਦਯੋਗ ਨੂੰ ਸੁਵਿਧਾ ਪ੍ਰਦਾਨ ਕਰੇਗਾ।
ਪੂੰਜੀ ਬਜ਼ਾਰਾਂ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਵਧਦੇ ਸਹਿਯੋਗ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਦੋਵੇਂ ਧਿਰਾਂ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ, ਗੁਜਰਾਤ ਵਿੱਚ ਗਿਫ਼ਟ ਸਿਟੀ ਅਤੇ ਯੂਕੇ ਦੇ ਜੀਵੰਤ ਵਿੱਤੀ ਈਕੋਸਿਸਟਮ ਦਰਮਿਆਨ ਵਧੇਰੇ ਗੱਲਬਾਤ ਨੂੰ ਹੁਲਾਰਾ ਦੇਣ ਲਈ ਕੰਮ ਕਰ ਸਕਦੇ ਹਨ।
ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਭਾਰਤ-ਯੂਕੇ ਵਿਜ਼ਨ 2035 ਨੂੰ ਅਪਣਾਇਆ।
ਵਿਜ਼ਨ 2035 ਦਸਤਾਵੇਜ਼ ਅਰਥਵਿਵਸਥਾ ਅਤੇ ਵਿਕਾਸ, ਟੈਕਨੋਲੋਜੀ, ਇਨੋਵੇਸ਼ਨ, ਖੋਜ ਅਤੇ ਸਿੱਖਿਆ, ਰੱਖਿਆ ਅਤੇ ਸੁਰੱਖਿਆ, ਜਲਵਾਯੂ ਕਾਰਵਾਈ, ਸਿਹਤ ਅਤੇ ਇੱਕ ਦੂਸਰੇ ਦੇ ਦਰਮਿਆਨ ਸਬੰਧਾਂ ਦੇ ਪ੍ਰਮੁੱਖ ਖੇਤਰਾਂ ਵਿੱਚ ਅਗਲੇ 10 ਵਰ੍ਹਿਆਂ ਲਈ ਸਬੰਧਾਂ ਨੂੰ ਅੱਗੇ ਵਧਾ ਕੇ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਵਧੇਰੇ ਮਹੱਤਵਅਕਾਂਖੀ ਅਤੇ ਨਵੀਂ ਗਤੀ ਦਾ ਸੰਚਾਰ ਕਰੇਗਾ।
ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਦੇ ਨਾਲ-ਨਾਲ ਵਿਸ਼ਵ ਬਜ਼ਾਰ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਰੱਖਿਆ ਉਤਪਾਦਾਂ ਦੇ ਸਹਿ-ਡਿਜ਼ਾਈਨ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਉਦਯੋਗਿਕ ਰੋਡਮੈਪ ਨੂੰ ਅੰਤਿਮ ਰੂਪ ਦੇਣ ਦਾ ਵੀ ਸਵਾਗਤ ਕੀਤਾ। ਦੋਵਾਂ ਦੇਸ਼ਾਂ ਦੇ ਹਥਿਆਰਬੰਦ ਬਲਾਂ ਦੀ ਨਿਯਮਿਤ ਭਾਗੀਦਾਰੀ ਦਾ ਸਵਾਗਤ ਕਰਦੇ ਹੋਏ, ਉਨ੍ਹਾਂ ਨੇ ਗਹਿਰੀ ਹੁੰਦੀ ਰੱਖਿਆ ਅਤੇ ਸੁਰੱਖਿਆ ਸਾਂਝੇਦਾਰੀ ‘ਤੇ ਸੰਤੋਸ਼ ਵਿਅਕਤ ਕੀਤਾ।
ਦੋਵਾਂ ਨੇਤਾਵਾਂ ਨੇ ਨਵੀਆਂ ਅਤੇ ਉੱਭਰ ਰਹੀਆਂ ਟੈਕਨਾਲੋਜੀਆਂ ਵਿੱਚ ਵਧਦੇ ਸਹਿਯੋਗ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਟੈਕਨੋਲੋਜੀ ਅਤੇ ਸੁਰੱਖਿਆ ਪਹਿਲਕਦਮੀ (ਟੀਐੱਸਆਈ) ਨੂੰ ਤੇਜ਼ ਲਾਗੂ ਕਰਨ ਦਾ ਸੱਦਾ ਦਿੱਤਾ, ਜੋ ਦੂਰਸੰਚਾਰ, ਮਹੱਤਵਪੂਰਨ ਖਣਿਜ, ਏਆਈ, ਬਾਇਓਟੈਕਨੋਲੋਜੀ ਅਤੇ ਸਿਹਤ ਟੈਕਨੋਲੋਜੀਆਂ, ਸੈਮੀਕੰਡਕਟਰਾਂ, ਉੱਨਤ ਸਮੱਗਰੀਆਂ ਅਤੇ ਕੁਆਂਟਮ ‘ਤੇ ਕੇਂਦ੍ਰਿਤ ਹੈ। ਟੀਐੱਸਆਈ ਨੇ ਅੱਜ ਇੱਕ ਸਾਲ ਪੂਰਾ ਕਰ ਲਿਆ ਹੈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਸਿੱਖਿਆ ਖੇਤਰ ਵਿੱਚ ਭਾਰਤ ਅਤੇ ਯੂਕੇ ਦਰਮਿਆਨ ਵਧ ਰਹੀ ਸਾਂਝੇਦਾਰੀ ਦਾ ਵੀ ਸਵਾਗਤ ਕੀਤਾ, ਜਿੱਥੇ ਛੇ ਯੂਕੇ ਦੀਆਂ ਯੂਨੀਵਰਸਿਟੀਆਂ ਨਵੀਂ ਸਿੱਖਿਆ ਨੀਤੀ (ਐੱਨਈਪੀ) ਦੇ ਤਹਿਤ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਕੰਮ ਕਰ ਰਹੀਆਂ ਹਨ। ਸਾਊਥੈਂਪਟਨ ਯੂਨੀਵਰਸਿਟੀ, ਜਿਸ ਨੇ 16 ਜੂਨ 2025 ਨੂੰ ਗੁਰੂਗ੍ਰਾਮ ਵਿੱਚ ਆਪਣਾ ਕੈਂਪਸ ਖੋਲ੍ਹਿਆ, ਐੱਨਈਪੀ ਦੇ ਤਹਿਤ ਭਾਰਤ ਵਿੱਚ ਆਪਣਾ ਕੈਂਪਸ ਖੋਲ੍ਹਣ ਵਾਲੀ ਪਹਿਲੀ ਵਿਦੇਸ਼ੀ ਯੂਨੀਵਰਸਿਟੀ ਹੈ।
ਦੋਵਾਂ ਧਿਰਾਂ ਨੇ ਯੂਕੇ ਵਿੱਚ ਭਾਰਤੀ ਪ੍ਰਵਾਸੀਆਂ ਦੇ ਅਕਾਦਮਿਕ, ਕਲਾ, ਸਾਹਿਤ, ਮੈਡੀਸਿਨ, ਵਿਗਿਆਨ,ਖੇਡਾਂ,ਕਾਰੋਬਾਰ ਅਤੇ ਰਾਜਨੀਤੀ ਦੇ ਖੇਤਰਾਂ ਵਿੱਚ ਵੱਡਮੁੱਲੇ ਯੋਗਦਾਨ ਨੂੰ ਸਵੀਕਾਰ ਕੀਤਾ। ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਇਹ ਜੀਵੰਤ ਬ੍ਰਿਜ ਭਾਰਤ-ਯੂਕੇ ਸਬੰਧਾਂ ਦੇ ਵਿਕਾਸ ਅਤੇ ਪ੍ਰਗਤੀ ਲਈ ਇੱਕ ਪ੍ਰਮੁੱਖ ਥੰਮ੍ਹ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਦੇ ਲੋਕਾਂ ਦੇ ਪ੍ਰਤੀ ਪ੍ਰਧਾਨ ਮੰਤਰੀ ਸਟਾਰਮਰ ਦੇ ਮਜ਼ਬੂਤ ਸਮਰਥਨ ਅਤੇ ਇਕਜੁੱਟਤਾ ਦੇ ਲਈ ਧੰਨਵਾਦ ਕੀਤਾ। ਦੋਵਾਂ ਨੇਤਾਵਾਂ ਨੇ ਅੱਤਵਾਦ ਵਿਰੁੱਧ ਵਿਸ਼ਵ-ਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਜਤਾਈ। ਇਹ ਦੇਖਦੇ ਹੋਏ ਕਿ ਅੱਤਵਾਦ ਤੇ ਕੱਟੜਪੰਥੀ ਦੋਵੇਂ ਸਮਾਜਾਂ ਲਈ ਖ਼ਤਰਾ ਪੈਦਾ ਕਰਦੇ ਹਨ, ਉਹ ਇਸ ਖਤਰੇ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਰਥਿਕ ਅਪਰਾਧੀਆਂ ਅਤੇ ਭਗੌੜਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਯੂਕੇ ਦੇ ਸਹਿਯੋਗ ਦੀ ਵੀ ਮੰਗ ਕੀਤੀ।
ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ, ਪੱਛਮ ਏਸ਼ੀਆ ਅਤੇ ਰੂਸ-ਯੂਕ੍ਰੇਨ ਟਕਰਾਅ ਸਮੇਤ ਆਪਸੀ ਹਿਤ ਦੇ ਵਿਸ਼ਵ-ਵਿਆਪੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੇ ਆਪਣੀ ਨਿੱਘੀ ਮੇਜਬਾਨੀ ਲਈ ਪ੍ਰਧਾਨ ਮੰਤਰੀ ਸਟਾਰਮਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਲਈ ਸੱਦਾ ਦਿੱਤਾ।
ਯਾਤਰਾ ਦੌਰਾਨ ਦੋਵਾਂ ਧਿਰਾਂ ਦੁਆਰਾ ਹੇਠ ਲਿਖੇ ਦਸਤਾਵੇਜ਼ਾਂ ‘ਤੇ ਦਸਤਖਤ/ਅਪਣਾਇਆ ਗਿਆ:
● ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ [ਸੀਈਟੀਏ]
● ਭਾਰਤ-ਯੂਕੇ ਵਿਜ਼ਨ 2035 [ਲਿੰਕ]
● ਰੱਖਿਆ ਉਦਯੋਗਿਕ ਰੋਡਮੈਪ
● ਟੈਕਨੋਲੋਜੀ ਅਤੇ ਸੁਰੱਖਿਆ ਪਹਿਲਕਦਮੀਆਂ ‘ਤੇ ਬਿਆਨ [ਲਿੰਕ]
● ਕੇਂਦਰੀ ਜਾਂਚ ਬਿਊਰੋ, ਭਾਰਤ ਅਤੇ ਯੂਕੇ ਦੀ ਰਾਸ਼ਟਰੀ ਅਪਰਾਧ ਏਜੰਸੀ ਦਰਮਿਆਨ ਐੱਮਓਯੂ
*****
ਐੱਮਜੇਪੀਐੱਸ/ਵੀਜੇ
PM @narendramodi held fruitful talks with UK PM @Keir_Starmer following the successful signing of the India-UK Comprehensive Economic and Trade Agreement (CETA).
— PMO India (@PMOIndia) July 24, 2025
The agreement paves the way for stronger economic cooperation between the two countries, offering enhanced market… pic.twitter.com/F6i3EwAqgl
My gratitude to PM Keir Starmer for the strong condemnation of the Pahalgam terror attack. We also agree that extremist ideologies must not be allowed to misuse democratic freedoms. Those who misuse democratic freedoms to undermine democracy itself, must be held to account.
— Narendra Modi (@narendramodi) July 24, 2025
It’s equally gladdening that we’ve released Vision 2035 to deepen our Comprehensive Strategic Partnership. This will focus on sectors like defence, education, people-to-people ties, semiconductors and sustainable development.
— Narendra Modi (@narendramodi) July 24, 2025
The talks with PM Keir Starmer were outstanding, particularly in the wake of the successful signing of the Comprehensive Economic and Trade Agreement. In addition to economic cooperation, this agreement sets the stage for boosting shared prosperity. @Keir_Starmer… pic.twitter.com/PQD1f2zu2M
— Narendra Modi (@narendramodi) July 24, 2025
Thankful to PM Keir Starmer for the warm welcome at Chequers.
— Narendra Modi (@narendramodi) July 24, 2025
Our discussions reflect a shared commitment to deepen India-UK ties across sectors.@Keir_Starmer pic.twitter.com/XiIpyG7OKs