Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਾਰਾਣਸੀ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਨੇ ਵਾਰਾਣਸੀ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੌਰੇ ਦੇ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਸ਼ਾਨਦਾਰ ਏਅਰ ਸ਼ੋਅ, ਉਤਸ਼ਾਹਜਨਕ ਰੋਡਸ਼ੋਅ ਅਤੇ ਮੈਨੂੰਫੈਕਚਰਿੰਗ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਹੋਈ ਤਰੱਕੀ ਦਾ ਜ਼ਿਕਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਸਾਂਝਾ ਕੀਤਾ:

“ਵਾਰਾਣਸੀ ਦਾ ਏਅਰ ਸ਼ੋਅ… ਸ਼ਾਨਦਾਰ!”

“ਵਾਰਾਣਸੀ ਵਿੱਚ ਅਰਵਿੰਦ ਲਿਮਿਟੇਡ ਦੀ ਕੱਪੜਾ ਨਿਰਮਾਣ ਇਕਾਈ ਦੀਆਂ ਸਭ ਤੋਂ ਖ਼ਾਸ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਇਸ ਨਾਲ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਮਿਲੇਗਾ!”

“ਕਾਸ਼ੀ ਵਿੱਚ ਰੋਡਸ਼ੋਅ ਦੇ ਦੌਰਾਨ ਆਪਣੇ ਪਰਿਵਾਰਜਨਾਂ ਤੋਂ ਮਿਲੇ ਅਥਾਹ ਪਿਆਰ ਅਤੇ ਅਸੀਸਾਂ ਨੇ ਮੇਰੇ ਦਿਲ ਨੂੰ ਡੂੰਘਾਈ ਤੱਕ ਛੂਹ ਲਿਆ ਹੈ।”

 “ਵਾਰਾਣਸੀ ਤੋਂ ਦੁਨੀਆ ਤੱਕ!”

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ