Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਹਾਦੁਰਗੜ੍ਹ-ਮੁੰਡਕਾ ਮੈਟਰੋ ਲਾਈਨ ਦਾ ਉਦਘਾਟਨ ਕੀਤਾ


ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਹਾਦੁਰਗੜ੍ਹਮੁੰਡਕਾ ਮੈਟਰੋ ਲਾਈਨ ਦਾ ਉਦਘਾਟਨ ਕੀਤਾ।

ਦਿੱਲੀ ਮੈਟਰੋ ਦੇ ਇਸ ਨਵੇਂ ਹਿੱਸੇ ਦੇ ਸ਼ੁਰੂ ਹੋਣਤੇ ਹਰਿਆਣਾ ਅਤੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਹਾਦੁਰਗੜ੍ਹ ਦਿੱਲੀ ਮੈਟਰੋ ਨਾਲ ਜੁੜ ਗਿਆ ਹੈ।

ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਬਾਅਦ ਦਿੱਲੀ ਮੈਟਰੋ ਨਾਲ ਜੁੜ ਵਾਲਾ ਹਰਿਆਣਾ ਦਾ ਇਹ ਤੀਜਾ ਸਥਾਨ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਪ੍ਰਕਾਰ ਦਿੱਲੀ ਵਿੱਚ ਮੈਟਰੋ ਨੇ ਨਾਗਰਿਕਾਂ ਦੇ ਜੀਵਨਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਇਹ ਨੋਟ ਕਰਦਿਆਂ ਕਿ ਬਹਾਦੁਰਗੜ੍ਹ ਸ਼ਾਨਦਾਰ ਆਰਥਿਕ ਵਾਧਾ ਹਾਸਲ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਕਈ ਸਿੱਖਿਆ ਕੇਂਦਰ ਹਨ ਅਤੇ ਉੱਥੇ ਦੇ ਕਈ ਵਿਦਿਆਰਥੀ ਦਿੱਲੀ ਤੱਕ ਦੀ ਯਾਤਰਾ ਕਰਦੇ ਹਨ। ਉਨ੍ਹਾਂ  ਕਿਹਾ ਕਿ ਮੈਟਰੋ ਇਸ ਨੂੰ ਹੋਰ ਜ਼ਿਆਦਾ ਸੁਵਿਧਾਜਨਕ ਬਣਾ ਦੇਵੇਗੀ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਨੈਕਟੀਵਿਟੀ ਅਤੇ ਵਿਕਾਸ ਦਰਮਿਆਨ ਪ੍ਰਤੱਖ ਸੰਪਰਕ ਹੈ। ਉਨ੍ਹਾਂ ਕਿਹਾ ਕਿ ਮੈਟਰੋ ਦਾ ਅਰਥ ਹੈ ਖੇਤਰ ਦੇ ਲੋਕਾਂ ਲਈ ਹੋਰ ਜ਼ਿਆਦਾ ਰੋਜ਼ਗਾਰ ਦੇ ਅਵਸਰ ਉਪਲੱਬਧ ਹੋਣਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਮੈਟਰੋ ਰੇਲ ਨੈੱਟਵਰਕ ਵਿੱਚ ਇਕਰੂਪਤਾ ਅਤੇ ਮਿਆਰੀਕਰਨ ਲਿਆਉਣ ਲਈ ਮੈਟਰੋ ਨਾਲ ਸਬੰਧਤ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਟੀਚਾ ਸਾਡੇ ਸ਼ਹਿਰਾਂ ਵਿੱਚ ਸੁਵਿਧਾਜਨਕ, ਅਰਾਮਦਾਇਕ ਅਤੇ ਸਸਤੀ ਸ਼ਹਿਰੀ ਟਰਾਂਸਪੋਰਟ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੀ ਮੈਟਰੋ ਰੇਲ ਕੋਚ ਤਿਆਰ ਕਰਕੇਮੇਕ ਇਨ ਇੰਡੀਆਨੂੰ ਹੁਲਾਰਾ ਦੇਣਾ ਵੀ ਇਸ ਦਾ ਇੱਕ ਉਦੇਸ਼ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਟਰੋ ਸਿਸਟਮ ਬਣਾਉਣ ਦੀ ਪ੍ਰਕਿਰਿਆ ਨੂੰ ਸਹਿਕਾਰੀ ਸੰਘਵਾਦ ਨਾਲ ਵੀ ਜੋੜਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਜਿੱਥੇ ਵੀ ਮੈਟਰੋ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉੱਥੇ ਕੇਂਦਰ ਅਤੇ ਸਬੰਧਤ ਰਾਜ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ।

ਇਸਤੇ ਗੌਰ ਕਰਦਿਆਂ ਕਿਨਿ ਇੰਡੀਆਲਈ ਨਵੇਂ ਅਤੇ ਸਮਾਰਟ ਬੁਨਿਆਦੀ ਢਾਂਚੇ ਦੀ ਲੋ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਂ, ਰੇਲਵੇ, ਰਾਜ ਮਾਰਗਾਂ, ਵਾਯੂ ਮਾਰਗਾਂ, ਜਲ ਮਾਰਗਾਂ ਅਤੇ ਆਈਵੇਤੇ ਕਾਰਜ ਕਰ ਰਹੀ ਹੈ। ਉਨ੍ਹਾਂ  ਕਿਹਾ ਕਿ ਸਾਡਾ ਫੋਕਸ ਕਨੈਕਟੀਵਿਟੀ ਵਧਾਉਣ ਅਤੇ ਇਹ ਸੁਨਿਸ਼ਚਤ ਕਰਨਤੇ ਹੈ ਕਿ ਵਿਕਾਸ ਪ੍ਰੋਜੈਕਟ ਸਹੀ ਸਮੇਂਤੇ ਪੂਰੇ ਹੋਣ।

******

ਏੇਕੇਟੀ/ਐੱਚਐੱਸ