Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਸਦ ਵੱਲੋਂ ਸ਼ਾਂਤੀ ਬਿਲ ਪਾਸ ਹੋਣ ਦਾ ਸਵਾਗਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਸ਼ਾਂਤੀ ਬਿਲ ਦੇ ਪਾਸ ਕੀਤੇ ਜਾਣ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤ ਦੇ ਟੈਕਨਾਲੋਜੀ ਲੈਂਡਸਕੇਪ ਲਈ ਇੱਕ ਪਰਿਵਰਤਨਸ਼ੀਲ ਪਲ ਦੱਸਿਆ ਹੈ।

ਬਿਲ ਦਾ ਸਮਰਥਨ ਕਰਨ ਲਈ ਸੰਸਦ ਮੈਂਬਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸੁਰੱਖਿਅਤ ਢੰਗ ਨਾਲ ਤਾਕਤ ਪ੍ਰਦਾਨ ਕਰੇਗਾ, ਗ੍ਰੀਨ ਮੈਨੁਫੈਕਚਰਿੰਗ ਨੂੰ ਸਮਰੱਥ ਬਣਾਏਗਾ ਅਤੇ ਦੇਸ਼ ਅਤੇ ਦੁਨੀਆ ਲਈ ਇੱਕ ਸਾਫ਼-ਊਰਜਾ ਭਵਿੱਖ ਲਈ ਇੱਕ ਨਿਰਣਾਇਕ ਹੁਲਾਰਾ ਦੇਵੇਗਾ।

ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਬਿਲ ਨਿੱਜੀ ਖੇਤਰ ਅਤੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਮੌਕੇ ਪੈਦਾ ਕਰੇਗਾ ਅਤੇ ਇਹ ਭਾਰਤ ਵਿੱਚ ਨਿਵੇਸ਼, ਨਵੀਨਤਾ ਅਤੇ ਨਿਰਮਾਣ ਦਾ ਆਦਰਸ਼ ਸਮਾਂ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;

“ਸੰਸਦ ਦੇ ਦੋਵਾਂ ਸਦਨਾਂ ਵੱਲੋਂ ਸ਼ਾਂਤੀ ਬਿਲ ਪਾਸ ਕਰਨਾ ਸਾਡੇ ਟੈਕਨਾਲੋਜੀ ਲੈਂਡਸਕੇਪ ਲਈ ਇੱਕ ਪਰਿਵਰਤਨਸ਼ੀਲ ਪਲ ਹੈ। ਮੈਂ ਉਨ੍ਹਾਂ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਦੇ ਪਾਸ ਹੋਣ ਦਾ ਸਮਰਥਨ ਕੀਤਾ ਹੈ। ਏਆਈ ਨੂੰ ਸੁਰੱਖਿਅਤ ਢੰਗ ਨਾਲ ਤਾਕਤ ਦੇਣ ਤੋਂ ਲੈ ਕੇ ਗ੍ਰੀਨ ਮੈਨੁਫੈਕਚਰਿੰਗ ਨੂੰ ਸਮਰੱਥ ਬਣਾਉਣ ਤੱਕ, ਇਹ ਦੇਸ਼ ਅਤੇ ਦੁਨੀਆ ਲਈ ਇੱਕ ਸਾਫ਼-ਊਰਜਾ ਭਵਿੱਖ ਲਈ ਨਿਰਣਾਇਕ ਹੁਲਾਰਾ ਪ੍ਰਦਾਨ ਕਰਦਾ ਹੈ। ਇਹ ਨਿੱਜੀ ਖੇਤਰ ਅਤੇ ਸਾਡੇ ਨੌਜਵਾਨਾਂ ਲਈ ਵੀ ਵੱਡੀ ਗਿਣਤੀ ਵਿੱਚ ਮੌਕੇ ਪੈਦਾ ਕਰਦਾ ਹੈ। ਇਹ ਭਾਰਤ ਵਿੱਚ ਨਿਵੇਸ਼, ਨਵੀਨਤਾ ਅਤੇ ਨਿਰਮਾਣ ਦਾ ਆਦਰਸ਼ ਸਮਾਂ ਹੈ!”

************

ਐੱਮਜੇਪੀਐੱਸ/ ਐੱਸਟੀ