Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 37ਵੇਂ ਅੰਤਰਰਾਸ਼ਟਰੀ ਬਾਇਓਲੋਜੀ ਓਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਿਥੁਆਨੀਆ ਦੇ ਵਿਲਨੀਅਸ ਵਿੱਚ ਆਯੋਜਿਤ 37ਵੇਂ ਅੰਤਰਰਾਸ਼ਟਰੀ ਬਾਇਓਲੋਜੀ ਓਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ। ਇਸ ਮੁਕਾਬਲੇ ਵਿੱਚ ਟੀਮ ਦੇ ਚਾਰੇ ਮੈਂਬਰਾਂ ਨੇ ਤਗਮੇ ਜਿੱਤੇ, ਜਿਨ੍ਹਾਂ ਵਿੱਚ ਇੱਕ ਸੋਨੇ ਦਾ ਤਗਮਾ ਵੀ ਸ਼ਾਮਿਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਵਿਆ ਗੁਣਵਾਲ, ਸੌਮਿਲ ਮੈਤੀ, ਨਿਸ਼ਿਤ ਕਲਾਨੀ ਅਤੇ ਅਨਮੋਲ ਕੁਮਾਰ ਨੇ ਮੌਲੀਕਿਊਲਰ ਬਾਇਓਲੋਜੀ, ਬਾਇਓਕੈਮਿਸਟਰੀ, ਸਿਸਟਮੈਟਿਕਸ ਅਤੇ ਪਲਾਂਟ ਕੰਪਿਊਟੇਸ਼ਨਲ ਬਾਇਓਲੋਜੀ ਜਿਹੇ ਵਿਸ਼ਿਆਂ ਵਿੱਚ ਬਿਹਤਰੀਨ ਜਾਣਕਾਰੀ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਇਹ ਸਫ਼ਲਤਾ ਕਈ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਲਿਥੁਆਨੀਆ ਦੇ ਵਿਲਨੀਅਸ ਵਿੱਚ ਆਯੋਜਿਤ 37ਵੇਂ ਅੰਤਰਰਾਸ਼ਟਰੀ ਬਾਇਓਲੋਜੀ ਓਲੰਪਿਆਡ ਵਿੱਚ ਭਾਰਤੀ ਟੀਮ ਦੇ ਚਾਰੇ ਮੈਂਬਰਾਂ ਨੇ ਤਗਮੇ ਜਿੱਤੇ, ਜਿਨ੍ਹਾਂ ਵਿੱਚ ਇੱਕ ਸੋਨੇ ਦਾ ਤਗਮਾ ਵੀ ਸ਼ਾਮਿਲ ਹੈ।

ਓਲੰਪਿਆਡ ਵਿੱਚ ਸਫ਼ਲਤਾ ਲਈ ਭਵਿਆ ਗੁਣਵਾਲ, ਸੌਮਿਲ ਮੈਤੀ, ਨਿਸ਼ਿਤ ਕਲਾਨੀ ਅਤੇ ਅਨਮੋਲ ਕੁਮਾਰ ‘ਤੇ ਸਾਨੂੰ ਮਾਣ ਹੈ। ਉਨ੍ਹਾਂ ਨੇ ਮੌਲੀਕਿਊਲਰ ਬਾਇਓਲੋਜੀ, ਬਾਇਓ ਕੈਮਸਟਰੀ, ਐਨਿਮਲ ਫਿਜ਼ਿਓਲੋਜੀ, ਐਨਿਮਲ ਮੋਰਫੋਲੋਜੀ, ਸਿਸਟੇਮੈਟਿਕਸ ਅਤੇ ਪਲਾਂਟ ਕੰਪਿਊਟੇਸ਼ਨਲ ਬਾਇਓਲੋਜੀ ਜਿਹੇ ਵਿਸ਼ਿਆਂ ਵਿੱਚ ਬਿਹਤਰੀਨ ਜਾਣਕਾਰੀ ਦਾ ਪ੍ਰਦਰਸ਼ਨ ਕੀਤਾ ਹੈ।

ਮੈਨੂੰ ਭਰੋਸਾ ਹੈ ਕਿ ਇਹ ਸਫ਼ਲਤਾ ਕਈ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ।

***************

ਐੱਮਜੇਪੀਐੱਸ/ਐੱਸਐੱਸ/ਵੀਜੇ