ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਬਦੱਤਾ ਪ੍ਰਿਯਦਰਸ਼ੀ, ਹਰਸ਼ਿਤ ਸਿੰਘਲ, ਕਬੀਰ ਛਿੱਲਰ ਅਤੇ ਸੰਦੀਪ ਕੁਚੀ ਦੀ ਭਾਰਤੀ ਟੀਮ ਨੂੰ 58ਵੇਂ ਅੰਤਰਰਾਸ਼ਟਰੀ ਕੈਮਿਸਟਰੀ ਓਲੰਪਿਆਡ ਵਿੱਚ ਚਾਰ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੱਤੀ। ਇਹ ਇਸ ਵੱਕਾਰੀ ਵਿਸ਼ਵ ਮੁਕਾਬਲੇ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਟੀਮ ਦੀ ਪ੍ਰਤਿਭਾ, ਲਗਨ ਅਤੇ ਵਿਗਿਆਨ ਪ੍ਰਤੀ ਜਨੂਨ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਇਹ ਅਣਗਿਣਤ ਨੌਜਵਾਨ ਮਨਾਂ ਨੂੰ ਰਸਾਇਣ ਵਿਗਿਆਨ ਪੜ੍ਹਨ ਅਤੇ ਉਸ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
ਭਾਰਤ ਦੀ ਯੁਵਾ ਸ਼ਕਤੀ ਲਗਾਤਾਰ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾ ਰਹੀ ਹੈ!
58ਵੇਂ ਅੰਤਰਰਾਸ਼ਟਰੀ ਕੈਮਿਸਟਰੀ ਓਲੰਪਿਆਡ ਵਿੱਚ ਸੋਨ ਤਗਮੇ ਜਿੱਤਣ ’ਤੇ ਦੇਬਦੱਤਾ ਪ੍ਰਿਯਦਰਸ਼ੀ, ਹਰਸ਼ਿਤ ਸਿੰਘਲ, ਕਬੀਰ ਛਿੱਲਰ ਅਤੇ ਸੰਦੀਪ ਕੁਚੀ ਦੀ ਸਾਡੀ ਟੀਮ ਨੂੰ ਵਧਾਈ। ਇਸ ਵੱਕਾਰੀ ਮੰਚ ‘ਤੇ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਉਨ੍ਹਾਂ ਦੀ ਪ੍ਰਤਿਭਾ, ਲਗਨ ਅਤੇ ਵਿਗਿਆਨ ਪ੍ਰਤੀ ਜਨੂਨ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਅਣਗਿਣਤ ਨੌਜਵਾਨ ਮਨਾਂ ਨੂੰ ਰਸਾਇਣ ਵਿਗਿਆਨ ਪੜ੍ਹਨ ਅਤੇ ਇਸ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।
India’s Yuva Shakti continues to make a mark globally!
Congratulations to our team of Debadatta Priyadarshi, Harshit Singhal, Kabeer Chhillar and Sandeep Kuchi for winning Gold Medals at the 58th International Chemistry Olympiad. This was India’s best performance at this… pic.twitter.com/aTbQP4z1cT
— Narendra Modi (@narendramodi) July 19, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ