ਪੀਐੱਮਇੰਡੀਆ

ਮੈਨੂੰ ਦੱਸਿਆ ਗਿਆ ਕਿ ਇੱਥੇ ਜਗ੍ਹਾ ਘੱਟ ਹੈ ਤਾਂ ਕਿਸੇ ਹੋਰ ਕਮਰੇ ਵਿੱਚ ਵੀ ਸ਼ਾਇਦ ਕਾਫੀ ਵੱਡੀ ਗਿਣਤੀ ਵਿੱਚ ਲੋਕ ਬੈਠੈ ਹਨ। ਮੈਂ ਉਨ੍ਹਾਂ ਦਾ ਆਦਰਪੂਰਬਕ ਸਵਾਗਤ ਕਰਦਾ ਹਾਂ।
ਅੱਜ 11 ਸਤੰਬਰ ਹੈ। ਵਿਸ਼ਵ ਨੂੰ 2001 ਤੋਂ ਪਹਿਲਾਂ ਇਹ ਪਤਾ ਨਹੀਂ ਸੀ ਕਿ 9/11 ਦਾ ਮਹੱਤਵ ਕੀ ਹੈ। ਦੋਸ਼ ਦੁਨੀਆ ਦਾ ਨਹੀਂ ਦੋਸ਼ ਸਾਡਾ ਸੀ ਕਿ ਅਸੀਂ ਹੀ ਉਸ ਨੂੰ ਭੁਲਾ ਦਿੱਤਾ ਸੀ,ਅਤੇ ਅਗਰ ਅਸੀਂ ਨਾ ਭੁਲਾਉਂਦੇ ਤਾਂ ਸ਼ਾਇਦ 21ਵੀਂ ਸਦੀ ਦਾ ਭਿਆਨਕ 9/11 ਨਾ ਹੁੰਦਾ।ਸਵਾ ਸੌ ਸਾਲ ਪਹਿਲਾਂ ਇੱਕ 9/11 ਸੀ, ਜਿਸ ਦਿਨ ਇਸ ਦੇਸ਼ ਦੇ ਇੱਕ ਨੌਜਵਾਨ ਨੇ ਕਲਪਨਾ ਕਰੋ ਕਰੀਬ-ਕਰੀਬ ਤੁਹਾਡੀ ਹੀ ਉਮਰ ਦਾ 5-7 ਸਾਲ ਅੱਗੇ ਹੋ ਸਕਦੇ ਹਨ।ਕਰੀਬ-ਕਰੀਬ ਤੁਹਾਡੀ ਹੀ ਉਮਰ ਦਾ ਗੇਰੂਏ ਵਸਤਰ ਧਾਰੀ ਦੁਨੀਆ ਜਿਨ੍ਹਾਂ ਕੱਪੜਿਆ ਬਾਰੇ ਵੀ ਜਾਣਦੀ ਨਹੀਂ ਸੀ। ਵਿਸ਼ਵ ਜਿਸ ਨੂੰ ਗੁਲਾਮ ਭਾਰਤ ਦੇ ਪ੍ਰਤੀਨਿਧ ਦੇ ਰੂਪ ਵਿੱਚ ਦੇਖ ਰਿਹਾ ਸੀ। ਲੇਕਿਨ ਉਸਦੇ ਆਤਮ ਵਿਸਵਾਸ਼ ਵਿੱਚ ਉਹ ਤਾਕਤ ਸੀ ਕਿ ਗੁਲਾਮੀ ਦੀ ਛਾਇਆ ਨਾ ਉਸ ਦੇ ਚਿੰਤਨ ਵਿੱਚ ਸੀ,ਨਾ ਵਿਵਹਾਰ ਵਿੱਚ ਸੀ, ਨਾ ਉਸ ਦੀ ਬਾਣੀ ਵਿੱਚ ਸੀ। ਉਸ ਨੇ ਕਿਹੜੀ ਵਿਰਾਸਤ ਨੂੰ ਆਪਣੇ ਅੰਦਰ ਸੰਜੋਇਆ ਹੋਵੇਗਾ ਕਿ ਗੁਲਾਮੀ ਦੇ ਹਜ਼ਾਰ ਸਾਲ ਦੇ ਬਾਵਜੂਦ ਵੀ ਉਸ ਦੇ ਅੰਦਰ ਦੀ ਜਵਾਲਾ ਬਲ ਰਹੀ ਸੀ,ਉਹ ਵਿਸਵਾਸ਼ ਉਮੜ ਰਿਹਾ ਸੀ ਅਤੇ ਵਿਸ਼ਵ ਨੂੰ ਦੇਣ ਦੀ ਸਮਰੱਥਾ ਇਸ ਧਰਤੀ ਵਿੱਚ ਹੈ,ਇੱਥੋਂ ਦੇ ਚਿੰਤਨ ਵਿੱਚ ਹੈ,ਇੱਥੋਂ ਦੀ ਜੀਵਨਸ਼ੈਲੀ ਵਿੱਚ ਹੈ। ਇਹ ਆਸਾਧਾਰਣ ਘਟਨਾ ਹੈ।
ਅਸੀਂ ਖੁਦ ਸੋਚੀਏ ਕਿ ਸਾਡੇ ਚਾਰੇ ਪਾਸੇ ਜਦੋਂ negative ਚਲਦਾ ਹੋਵੇ,ਸਾਡੀ ਸੋਚ ਦੇ ਉਲਟ ਚਲਦਾ ਹੋਵੇ,ਚਾਰੇ ਪਾਸੇ ਅਵਾਜ਼ ਉਠੀ ਹੋਵੇ ਅਤੇ ਫਿਰ ਆਪਣੀ ਗੱਲ ਕਹਿਣੀ ਹੋਵੇ ਤਾਂ ਕਿੰਨਾ ਡਰ ਲੱਗਦਾ ਹੈ। ਚਾਰ ਵਾਰ ਸੋਚਦੇ ਹਨ ਪਤਾ ਨਹੀਂ ਕੋਈ ਗਲਤ ਅਰਥ ਤਾਂ ਨਹੀਂ ਕੱਢ ਲਵੇਗਾ।ਅਜਿਹਾ ਦਬਾਅ ਪੈਦਾ ਹੁੰਦਾ ਹੈ ਇਸ ਮਹਾਂਪੁਰਸ਼ ਦੀ ਉਹ ਕਿਹੜੀ ਤਾਕਤ ਸੀ ਕਿ ਇਸ ਦਬਾਅ ਨੂੰ ਉਸ ਨੇ ਕਦੇ ਅਨੁਭਵ ਨਹੀਂ ਨਹੀਂ ਕੀਤਾ।ਅੰਦਰ ਦੀ ਜਵਾਲਾ,ਅੰਦਰ ਦੀ ਉਮੰਗ,ਅੰਦਰ ਦਾ ਆਤਮ ਵਿਸਵਾਸ਼,ਇਸ ਧਰਤੀ ਦੀ ਤਾਕਤ ਨੂੰ ਭਲੀਭਾਂਤੀ ਜਾਣਨ ਵਾਲਾ ਇਨਸਾਨ ਵਿਸ਼ਵ ਨੂੰ ਸਮਰੱਥਾ ਦੇਣ,ਸਹੀ ਦਿਸ਼ਾ ਦੇਣ, ਸਮੱਸਿਆਵਾਂ ਦੇ ਹੱਲ ਦਾ ਰਾਸਤਾ ਦਿਖਾਉਣ ਦਾ ਸਫਲ ਯਤਨ ਕਰਦਾ ਹੈ।ਵਿਸ਼ਵ ਨੂੰ ਪਤਾ ਤੱਕ ਨਹੀਂ ਸੀ।ਕਿ Ladies and Gentlemen ਦੇ ਸਿਵਾਏ ਵੀ ਕੁਝ ਗੱਲ ਹੋ ਸਕਦੀ ਹੈ। ਅਤੇ ਜਿਸ ਸਮੇਂ Brothers and sisters of America ਇਹ ਦੋ ਸ਼ਬਦ ਨਿਕਲੇ ਮਿੰਟਾਂ ਤੱਕ ਤਾੜੀਆਂ ਦੀ ਗੂੰਜ ਵੱਜ ਰਹੀ ਸੀ। ਉਨ੍ਹਾਂ ਦੋ ਸਬਦਾਂ ਵਿੱਚ ਭਾਰਤ ਦੀ ਉਸ ਤਾਕਤ ਦੀ ਉਸ ਨੇ ਜਾਣ ਪਹਿਚਾਣ ਕਰਵਾ ਦਿੱਤੀ ਸੀ। ਉਹ ਇੱਕ 9/11 ਸੀ। ਜਿਸ ਵਿਅਕਤੀ ਨੇ ਆਪਣੀ ਤਪੱਸਿਆ ਨਾਲ ਮਾਂ ਭਾਰਤੀ ਦੀ ਪੈਦਲ ਯਾਤਰਾ ਕਰਨ ਤੋਂ ਬਾਅਦ ਜਿਸਨੇ ਮਾਂ ਭਾਰਤੀ ਨੂੰ ਆਪਣੇ ਵਿੱਚ ਸੰਜੋਇਆ ਸੀ।ਉੱਤਰ ਤੋਂ ਦੱਖਣ,ਪੂਰਬ ਤੋਂ ਪੱਛਮ, ਹਰ ਭਾਸ਼ਾ ਨੂੰ, ਹਰ ਬੋਲੀ ਨੂੰ ਜਿਸ ਨੇ ਆਤਮਸਾਤ ਕੀਤਾ ਸੀ।ਇੱਕ ਪ੍ਰਕਾਰ ਨਾਲ ਭਾਰਤ ਮਾਂ ਦੀ ਜਾਦੂ ਤਪੱਸਿਆ ਨੂੰ ਜਿਸਨੇ ਆਪਣੇ ਅੰਦਰ ਪਾਇਆ ਸੀ।ਅਜਿਹਾ ਇੱਕ ਮਹਾਂਪੁਰਸ਼ ਪਲ ਦੋ ਪਲ ਵਿੱਚ ਪੂਰੇ ਵਿਸ਼ਵ ਨੂੰ ਆਪਣਾ ਬਣਾ ਲੈਂਦਾ ਹੈ।ਪੂਰੇ ਵਿਸ਼ਵ ਨੂੰ ਆਪਣੇ ਅੰਦਰ ਸਮਾਅ ਲੈਂਦਾ ਹੈ।ਹਜ਼ਾਰਾਂ ਸਾਲ ਦੀ ਵਿਕਸਿਤ ਹੋਈ ਵੱਖ-ਵੱਖ ਮਨੁੱਖ ਸੰਸਕ੍ਰਿਤੀ ਨੂੰ ਆਪਣੇ ਵਿੱਚ ਸਮੇਟ ਕੇ ਵਿਸ਼ਵ ਅਪਣੱਤ ਦੀ ਪਹਿਚਾਣ ਦਿੰਦਾ ਹੈ।ਵਿਸ਼ਵ ਨੂੰ ਜਿੱਤ ਲੈਂਦਾ ਹੈ। ਉਹ 9/11 ਸੀ ਵਿਸ਼ਵ ਵਿਜੈ ਦਿਵਸ ਸੀ ਮੇਰੇ ਲਈ।ਵਿਸ਼ਵ ਵਿਜੈ ਦਿਵਸ ਸੀ ਅਤੇ 21ਵੀਂ ਸਦੀ ਦੇ ਆਰੰਭ ਦਾ ਉਹ 9/11 ਜਿਸ ਵਿੱਚ ਮਨੁੱਖ ਦੇ ਵਿਨਾਸ਼ ਦਾ ਮਾਰਗ,ਕਤਲੇਆਮ ਦਾ ਮਾਰਗ, ਉਸੀ ਅਮਰੀਕਾ ਦੀ ਧਰਤੀ ‘ਤੇ ਇੱਕ 9/11 ਨੂੰ ਪ੍ਰੇਮ ਅਤੇ ਅਪਣੱਤ ਦਾ ਸੰਦੇਸ਼ ਦਿੱਤਾ ਜਾਂਦਾ ਹੈ, ਉਸੀ ਅਮਰੀਕਾ ਦੀ ਧਰਤੀ ‘ਤੇ ਉਸ ਸੰਦੇਸ਼ ਨੂੰ ਭੁਲਾ ਦੇਣ ਦਾ ਨਤੀਜਾ ਸੀ ਕਿ ਮਨੁੱਖ ਦੇ ਕਤਲੇਆਮ ਦੇ ਰਾਸਤੇ ਦੇ ਇੱਕ ਅੱਥਰੇ ਰੂਪ ਨੇ ਵਿਸ਼ਵ ਨੂੰ ਹਿਲਾ ਦਿੱਤਾ ਸੀ।ਉਸੀ 9/11 ਨੂੰ ਹਮਲਾ ਹੋਇਆ ਅਤੇ ਉਦੋਂ ਜਾ ਕੇ ਦੁਨੀਆ ਨੂੰ ਸਮਝ ਆਇਆ ਕਿ ਭਾਰਤ ਤੋਂ ਨਿਕਲੀ ਹੋਈ ਆਵਾਜ਼ 9/11 ਨੂੰ ਕਿਸ ਰੂਪ ਵਿੱਚ ਇਤਿਹਾਸ ਵਿੱਚ ਜਗ੍ਹਾਂ ਦਿੰਦੀ ਹੈ ਅਤੇ ਵਿਨਾਸ਼ ਅਤੇ ਅੱਥਰੇ ਮਾਰਗ ‘ਤੇ ਚਲ ਪਿਆ ਇਹ 9/11 ਵਿਸ਼ਵ ਦੇ ਇਤਿਹਾਸ ਵਿੱਚ ਕਿਸ ਪ੍ਰਕਾਰ ਫਾਰਗ ਰਹਿ ਜਾਂਦਾ ਹੈ ਅਤੇ ਇਸ ਲਈ ਅੱਜ ਜਦ 9/11 ਦੇ ਦਿਨ ਵਿਵੇਕਾਨੰਦ ਜੀ ਨੂੰ ਅਲੱਗ ਰੂਪ ਵਿੱਚ ਸਮਝਣ ਦੀ ਜ਼ਰੂਰਤ ਮੈਨੂੰ ਲੱਗਦੀ ਹੈ।
ਵਿਵੇਕਾਨੰਦ ਜੀ ਦੇ ਦੋ ਰੂਪ, ਅਗਰ ਤੁਸੀਂ ਬਾਰੀਕੀ ਨਾਲ ਦੇਖੋਗੇ ਤਾਂ ਧਿਆਨ ਵਿੱਚ ਆਏਗਾ। ਵਿਸ਼ਵ ਵਿੱਚ ਜਿੱਥੇ ਗਏ ਉਥੇ, ਜਿੱਥੇ ਵੀ ਗੱਲ ਕਰਨ ਦਾ ਮੌਕਾ ਮਿਲਿਆ,ਉੱਥੇ ਬੜੇ ਵਿਸਵਾਸ਼ ਦੇ ਨਾਲ,ਬੜੇ ਮਾਣ ਦੇ ਨਾਲ, ਭਾਰਤ ਦੀ ਸਿਫ਼ਤ, ਭਾਰਤ ਦੀਆਂ ਮਹਾਨ ਪ੍ਰੰਪਰਾਵਾਂ ਦੀ ਸਿਫ਼ਤ, ਭਾਰਤ ਦੀਆਂ ਮਹਾਨ ਪ੍ਰੰਪਰਾਵਾਂ ਦੀ ਸਿਫ਼ਤ, ਭਾਰਤ ਦੀ ਮਹਾਨ ਚਿੰਤਨ ਦੀ ਸਿਫ਼ਤ, ਉਸਨੂੰ ਪੇਸ਼ ਕਰਨ ਵਿੱਚ ਉਹ ਕਦੇ ਥੱਕਦੇ ਨਹੀਂ ਸਨ। ਰੁੱਕਦੇ ਨਹੀਂ ਸਨ,ਕਦੇ ਉਲਝਣ ਅਨੁਭਵ ਨਹੀਂ ਕਰਦੇ ਸਨ।ਉਹ ਇੱਕ ਰੂਪ ਸੀ ਵਿਵੇਕਾਨੰਦ ਦਾ ਅਤੇ ਦੂਜਾ ਰੂਪ ਉਹ ਸੀ ਜਦ ਭਾਰਤ ਦੇ ਅੰਦਰ ਗੱਲ ਕਰਦੇ ਸਨ ਤਾਂ ਸਾਡੀਆਂ ਬੁਰਾਈਆਂ ਦੀ ਖੁਲ੍ਹੇਆਮ ਆਲੋਚਨਾ ਕਰਦੇ ਸਨ।ਸਾਡੇ ਅੰਦਰ ਦੀਆ ਕਮਜ਼ੋਰੀਆਂ ‘ਤੇ ਸਖਤ ਰੁੱਖ ਅਪਣਾਉਂਦੇ ਸਨ ਅਤੇ ਉਹ ਜਿਸ ਭਾਸ਼ਾ ਦਾ ਪ੍ਰਯੋਗ ਕਰਦੇ ਸਨ,ਉਸ ਭਾਸ਼ਾ ਦਾ ਪ੍ਰਯੋਗ ਤਾਂ ਅੱਜ ਵੀ ਅਸੀਂ ਅਗਰ ਕਰੀਏ ਤਾਂ ਸ਼ਾਇਦ ਲੋਕਾਂ ਨੂੰ ਅਚੰਭਾ ਹੋਵੇਗਾ ਕਿ ਇਹ ਕਿਸ ਤਰ੍ਹਾਂ ਬੋਲ ਰਹੇ ਹਨ।ਉਹ ਸਮਾਜ ਦੀਆਂ ਹਰ ਬੁਰਾਈਆਂ ਦੇ ਖਿਲ਼ਾਫ ਅਵਾਜ਼ ਉਠਾਉਂਦੇ ਸਨ। ਅਤੇ ਸਮੇਂ ਦੇ ਸਮਾਜ ਦੀ ਕਲਪਨਾ ਕਰੋ ਜਦੋਂ Ritual ਦਾ ਮਹੱਤਵ ਜ਼ਿਆਦਾ ਸੀ,ਪੂਜਾ ਪਾਠ,ਪ੍ਰੰਪਰਾ,ਇਹ ਸਹਿਜ ਸਮਾਜ ਦੀ ਪ੍ਰਕ੍ਰਿਤੀ ਸੀ।ਅਜਿਹੇ ਸਮੇਂ 30 ਸਾਲ ਦਾ ਇੱਕ ਨੌਜਵਾਨ, ਅਜਿਹੇ ਮਾਹੌਲ ਵਿੱਚ ਖੜਾ ਹੋ ਕੇ ਕਹਿ ਦੇਵੇ ਕਿ ਪੂਜਾ ਪਾਠ,ਪੂਜਾ ਅਰਚਨਾ,ਮੰਦਿਰ ਵਿੱਚ ਬੈਠੇ ਰਹਿਣ ਨਾਲ ਕੋਈ ਭਗਵਾਨ,ਭਗਵਾਨ ਮਿਲਣ ਵਾਲਾ ਨਹੀਂ ਹੈ।ਜਨ ਸੇਵਾ ਇਹੀ ਪ੍ਰਭੂ ਸੇਵਾ, ਜਾਓ ਜਨਤਾ ਜਨਾਰਦਨ ਗਰੀਬਾਂ ਦੀ ਸੇਵਾ ਕਰੋ, ਤਾਂ ਜਾ ਕੇ ਪ੍ਰਭੂ ਪ੍ਰਾਪਤ ਹੋਵੇਗਾ….ਕਿੰਨੀ ਵੱਡੀ ਤਾਕਤ।
ਜੋ ਇਨਸਾਨ ਵਿਸ਼ਵ ਦੇ ਵਿੱਚ ਜਾ ਕੇ ਭਾਰਤ ਦਾ ਗੁਣਗਾਨ ਕਰਦਾ ਸੀ ਲੇਕਿਨ ਭਾਰਤ ਵਿੱਚ ਆਉਂਦਾ ਸੀ ਤਾਂ ਭਾਰਤ ਦੇ ਅੰਦਰ ਦੀਆ ਜੋ ਬੁਰਾਈਆਂ ਸਨ ਉਨ੍ਹਾਂ ਬੁਰਾਈਆਂ ‘ਤੇ ਸਖਤ ਚੋਟ ਕਰਦਾ ਸੀ। ਉਹ ਸੰਤ ਪ੍ਰੰਪਰਾ ਤੋਂ ਸਨ ਲੇਕਿਨ ਜੀਵਨ ਵਿੱਚ ਉਹ ਕਦੇ ਗੁਰੂ ਲੱਭਣ ਲਈ ਨਹੀਂ ਨਿਕਲੇ ਸਨ।ਇਹ ਸਿੱਖਣ ਅਤੇ ਸਮਝਣ ਦਾ ਵਿਸ਼ਾ ਹੈ।ਉਹ ਗੁਰੂ ਲੱਭਣ ਲਈ ਨਹੀਂ ਨਿਕਲੇ ਸਨ।ਉਹ ਸੱਚ ਦੀ ਤਲਾਸ਼ ਵਿੱਚ ਸਨ।ਮਹਾਤਮਾ ਗਾਂਧੀ ਵੀ ਜੀਵਨ ਭਰ ਸੱਚ ਦੀ ਤਲਾਸ਼ ਨਾਲ ਜੁੜੇ ਹੋਏ ਸਨ।ਉਹ ਸੱਚ ਦੀ ਤਲਾਸ਼ ਵਿੱਚ ਸਨ। ਪਰਿਵਾਰ ਵਿੱਚ,ਆਰਥਿਕ ਸਥਿਤੀ ਕਠਿਨ ਸੀ। ਰਾਮ ਕ੍ਰਿਸ਼ਣ ਦੇਵ ਮਾਂ ਕਾਲੀ ਦੇ ਪਾਸ ਭੇਜਦੇ ਸਨ। ਤੈਨੂੰ ਜੋ ਚਾਹੀਦਾ ਹੈ ਮਾਂ ਕਾਲੀ ਤੋਂ ਮੰਗ ਅਤੇ ਬਾਅਦ ਵਿੱਚ ਪੁੱਛਿਆ ਕੁਝ ਮੰਗਿਆ,ਬੋਲੇ ਨਹੀਂ ਮੰਗਿਆ। ਕਿਹੋ ਜਿਹਾ ਮਿਜ਼ਾਜ ਹੋਵੇਗਾ ਜੋ ਕਾਲੀ ਦੇ ਸਾਹਮਣੇ ਖੜੇ ਹੋ ਕੇ ਵੀ ਮੰਗਣ ਲਈ ਤਿਆਰ ਨਹੀਂ ਹੈ।ਅੰਦਰ ਉਹ ਕਿਹੜਾ ਲੋਹ ਤੱਤ ਹੋਵੇਗਾ,ਉਹ ਕਿਹੜੀ ਊਰਜਾ ਹੋਵੇਗੀ,ਜਿਸ ਨਾਲ ਇਹ ਸਮਰੱਥਾ ਪੈਦਾ ਹੋਈ,ਇਸ ਲਈ ਵਰਤਮਾਨ ਵਿੱਚ ਜੋ ਬੁਰਾਈਆਂ ਹਨ।ਕੀ ਸਾਡੇ ਸਮਾਜ ਦੇ ਬੁਰਾਈਆਂ ਦੇਖ਼ਿਲਾਫ਼ਅਸੀਂ ਨਹੀਂ ਲੜਾਂਗੇ।ਅਸੀਂ ਸਵੀਕਾਰ ਕਰ ਲਵਾਂਗੇ।ਅਮਰੀਕਾ ਦੀ ਧਰਤੀ ‘ਤੇ ਵਿਵੇਕਾਨੰਦ ਜੀ Brothers and Sisters ਆਵ ਅਮਰੀਕਾ ਕਹੀਏ।ਅਸੀਂ ਖੁਦ ਨੱੱਚ ਉਠੀਏ।ਲੇਕਿਨ ਮੇਰੇ ਦੇਸ਼ ਵਿੱਚ ਹੀ ਮੈਂ ਨੌਜਵਾਨਾਂ ਨੂੰ ਵਿਸ਼ੇਸ ਰੂਪ ਨਾਲ ਕਹਿਣਾ ਚਾਹਵਾਂਗਾ,ਕੀ ਅਸੀਂ ਨਾਰੀ ਦਾ ਸਨਮਾਨ ਕਰਦੇ ਹਾਂ ਕੀ।ਅਸੀਂ ਲੜਕੀਆਂ ਦੇ ਪ੍ਰਤੀ ਆਦਰ ਭਾਵ ਨਾਲ ਦੇਖਦੇ ਹਾਂ ਕੀ ਜੋ ਦੇਖਦੇ ਹਨ ਉਨ੍ਹਾਂ ਨੂੰ ਮੈਂ 100 ਵਾਰ ਨਮਨ ਕਰਦਾ ਹਾਂ।ਲੇਕਿਨ ਜੋ ਉਸ ਦੇ ਅੰਦਰ ਇਨਸਾਨ ਨਹੀਂ ਦੇਖ ਸਕਦੇ ਹਨ ,ਮਨੁੱਖ ਨਹੀਂ ਦੇਖ ਸਕਦੇ।ਇਹ ਵੀ ਈਸ਼ਵਰ ਦੀ ਇੱਕ ਕ੍ਰਿਤੀ ਹੈ,ਆਪਣੀ ਬਰਾਬਰੀ ਤੋਂ ਹੈ।ਇਹ ਭਾਵ ਅਗਰ ਨਹੀਂ ਦੇਖਦੇ ਹਾਂ, ਤਾਂ ਫਿਰ ਸਵਾਮੀ ਵਿਵੇਕਾਨੰਦ ਦੇ ਉਹ ਚੰਗੇ ਆਦਮੀ Brothers and Sisters ਆਵ ਅਮਰੀਕਾ, ਸਾਨੂੰ ਤਾੜੀਆਂ ਵਜਾਉਣ ਦਾ ਹੱਕ ਹੈ ਕਿ ਨਹੀਂ।50 ਵਾਰ ਅਸੀਂ ਸੋਚਣਾ ਹੈ।
ਅਸੀਂ ਕਦੇ ਸੋਚਿਆ ਹੈ ਵਿਵੇਕਾਨੰਦ ਜੀ ਕਹਿੰਦੇ ਸਨ ਜਨਸੇਵਾ ਪ੍ਰਭੂ ਸੇਵਾ।ਹੁਣ ਦੇਖੋ ਇੱਕ ਇਨਸਾਨ 30 ਸਾਲ ਦੀ ਉਮਰ ਵਿੱਚ ਪੂਰੇ ਵਿਸ਼ਵ ਵਿੱਚ ਅਜਿਹਾ ਜੈ-ਜੈਕਾਰ ਕਰਕੇ ਆਇਆ ਹੈ ਉਸ ਗੁਲਾਮੀ ਦੇ ਕਾਲਖੰਡ ਦੋ ਵਿਅਕਤੀਤਵ ਜਿਨ੍ਹਾਂ ਨੇ ਭਾਰਤ ਵਿੱਚ ਇੱਕ ਨਵੀਂ ਚੇਤਨਾ,ਨਵੀਂ ਊਰਜਾ ਪ੍ਰਗਟ ਕੀਤੀ ਸੀ।ਦੋ ਘਟਨਾਵਾਂ ਨੇ, ਇੱਕ ਜਦ ਰਵਿੰਦਰਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲਿਆ ਅਤੇ ਜਦ ਸਵਾਮੀ ਵਿਵੇਕਾਨੰਦ ਜੀ ਦਾ 9/11 ਦੇ ਭਾਸ਼ਣ ਨਾਲ ਦੇਸ਼ ਦੁਨੀਆ ਵਿੱਚ ਚਰਚਾ ਹੋਣ ਲੱਗੀ।ਭਾਰਤ ਗੁਲਾਮੀ ਦੇ ਕਾਲਖੰਡ ਵਿੱਚ ਇੱਕ ਨਵੀਂ ਚੇਤਨਾ ਦਾ ਭਾਵ ਪੂਰੇ ਭਾਰਤ ਵਿੱਚ ਇਨ੍ਹਾਂ ਦੋ ਘਟਨਾਵਾਂ ਨੇ ਜਗਾਇਆ ਸੀ।ਅਤੇ ਦੋਵੇਂ ਬੰਗਾਲ ਦੀ ਸੰਤਾਨ ਸਨ।ਕਿੰਨਾ ਮਾਣ ਹੁੰਦਾ ਹੈ ਜਦ ਮੈਂ ਦੁਨੀਆਂ ਵਿੱਚ ਕਿਸੀ ਨੂੰ ਜਾ ਕੇ ਕਹਿੰਦਾ ਹਾਂ ਕਿ ਮੇਰੇ ਦੇਸ਼ ਦੇ ਰਵਿੰਦਰਨਾਥ ਟੈਗੋਰ,ਸ੍ਰੀ ਲੰਕਾ ਦਾ ਰਾਸ਼ਟਰੀ ਗੀਤ ਵੀ ਉਨ੍ਹਾਂ ਨੇ ਬਣਾਇਆ, ਭਾਰਤ ਦਾ ਰਾਸ਼ਟਰੀ ਗੀਤ ਵੀ ਉਨ੍ਹਾਂ ਨੇ ਬਣਾਇਆ, ਬੰਗਲਾ ਦੇਸ਼ ਦਾ ਰਾਸ਼ਟਰੀ ਗੀਤ ਵੀ ਉਨ੍ਹਾਂ ਨੇ ਬਣਾਇਆ।ਕੀ ਅਸੀਂ ਆਪਣੀ ਇਸ ਵਿਰਾਸਤ ਦੇ ਪ੍ਰਤੀ ਮਾਣ ਕਰਦੇ ਹਾਂ ਕੀ ਅਤੇ ਖੋਖਲਾ ਨਹੀਂ ਹੈ।ਅੱਜ ਹਿੰਦੁਸਤਾਨ ਵਿੱਚ,ਦੁਨੀਆ ਵਿੱਚ ਅਸੀਂ ਯੁਵਾ ਦੇਸ਼ ਹਾਂ। 800 ਮਿਲਿਅਨ ਲੋਕ ਇਸ ਦੇਸ਼ ਵਿੱਚ ਉਸ ਉਮਰ ਦੇ ਹਨ ਜੋ ਵਿਵੇਕਾਨੰਦ ਜੀ ਨੇ ਸ਼ਿਕਾਗੋ ਵਿੱਚ ਵਿੱਚ ਭਾਸ਼ਣ ਦਿੱਤਾ,ਉਸ ਤੋਂ ਘੱਟ ਉਮਰ ਦੇ ਹਨ।ਇਸ ਦੇਸ਼ ਦੀ 65 ਪ੍ਰਤੀਸ਼ਤ ਜਨਸੰਖਿਆ ਵਿਸ਼ਵ ਵਿੱਚ ਡੰਕਾ ਵਜਾਉਣ ਵਾਲੇ ਵਿਵੇਕਾਨੰਦ ਜੀ ਦੀ ਉਮਰ ਤੋਂ ਘੱਟ ਘੱਟ ਉਮਰ ਦੀ 65 ਪ੍ਰਤੀਸ਼ਤ ਜਨਸੰਖਿਆ ਜਿਸ ਦੇਸ਼ ਦੀ ਹੋਵੇ ਉਸ ਦੇਸ਼ ਵਿੱਚ ਵਿਵੇਕਾਨੰਦ ਤੋਂ ਵੱਡੀ ਪ੍ਰੇਰਣਾ ਕੀ ਹੋ ਸਕਦੀ ਹੈ ਅਤੇ ਇਸ ਲਈ ਵਿਵੇਕਾਨੰਦ ਜੀ ਕੰਮ ਕਿਹੋ ਜਿਹਾ ਕੀਤਾ, ਉਹ ਉਪਦੇਸ਼ ਦੇਣ ਵਾਲੇ ਨਹੀਂ ਰਹੇ।ਉਨਾਂ ਨੇ Ideas ਨੂੰ Idealism ਵਿੱਚ convert ਕੀਤਾ ਅਤੇ Idealism ਤੇ Ideas ਦਾ combination ਕਰਕੇ Institutional ਫਰੇਮ ਵਰਕ ਬਣਾਇਆ।ਅੱਜ ਤੋਂ ਕਰੀਬ 120 ਸਾਲ ਪਹਿਲਾ ਇਸ ਮਹਾਂਪੁਰਸ਼ ਨੇ RamKrishna ਮਿਸ਼ਨ ਨੂੰ ਜਨਮ ਦਿੱਤਾ। ਵਿਵੇਕਾਨੰਦ ਮਿਸ਼ਨ ਨੂੰ ਜਨਮ ਨਹੀਂ ਦਿੱਤਾ। RamKrishna ਨੂੰ ਜਨਮ ਦਿੱਤਾ।ਗੱਲ ਛੋਟੀ ਹੁੰਦੀ ਹੈ ਲੇਕਿਨ ਅਕਲਮੰਦ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਅਤੇ ਉਨ੍ਹਾਂ ਨੇ RamKrishna ਮਿਸ਼ਨ ਦਾ ਜਿਸ ਭਾਵ ਨਾਲ ਉਦੈ ਹੋਇਆ। ਅੱਜ 120 ਸਾਲ ਦੇ ਬਾਦ ਵੀ ਨਾ Delusion ਆਇਆ ਹੈ ਨਾ Diversion ਆਇਆ ਹੈ। ਇੱਕ ਅਜਿਹੀ ਸੰਸਥਾ ਨੂੰ ਕਿਹੋ ਜਿਹੀ ਮਜ਼ਬੂਤ ਨੀਂਹ ਬਣਾਈ ਹੋਵੇਗੀ ਉਨ੍ਹਾਂ ਨੇ। ਫਾਊਡੇਸ਼ਨ ਕਿੰਨਾ Strong ਹੋਵੇਗਾ। Vision ਕਿੰਨਾ Strong ਹੋਵੇਗਾ । ਭਾਰਤ ਦੇ ਵਿਸ਼ੇ ਵਿੱਚ ਹਰ ਚੀਜ਼ ਦੀ ਕਿੰਨੀ ਡੂੰਘਾਈ ਨਾਲ ਅਨੁਭੂਤੀ ਹੋਵੇਗੀ ਤਾਂ ਜਾ ਕੇ ਇੱਕ ਸੰਸਥਾ 120 ਸਾਲ ਦੇ ਬਾਅਦ ਵੀ ਉਹ ਅੰਦੋਲਨ ਅੱਜ ਵੀ ਉਸੀ ਭਾਵ ਨਾਲ ਚਲ ਰਿਹਾ ਹੈ।
ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਵੀ ਉਸ ਮਹਾਨ ਪ੍ਰੰਪਰਾ ਵਿੱਚ ਕੁਝ ਪਲ ਆਹਮਾਨ ਲੈਣ ਦਾ ਮੈਨੂੰ ਵੀ ਸੁਭਾਗ ਪ੍ਰਾਪਤ ਹੋਇਆ ਹੈ।ਜਦ ਵਿਵੇਕਾਨੰਦ ਜੀ ਦੇ 9/11 ਦੀ ਭਾਸ਼ਣ ਦੀ ਸ਼ਤਾਬਦੀ ਸੀ ਤਾਂ ਮੈਨੂੰ ਉਸ ਦਿਨ ਸ਼ਿਕਾਗੋ ਵਿੱਚ ਜਾਣ ਦਾ ਸੁਭਾਗ ਮਿਲਿਆ। ਉਸ ਸਭਾ ਹਾਲ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਉਸ ਸ਼ਤਾਬਦੀ ਸਮਾਰੋਹ ਅਵਸਰ ਮੌਕੇ ਮੈਨੂੰ ਸ਼ਰੀਕ ਹੋਣਾ ਦਾ ਸੁਭਾਗ ਮਿਲਿਆ ਸੀ।ਮੈਂ ਕਲਪਨਾ ਕਰ ਸਕਦਾ ਹਾਂ ਕਿ ਉਹ ਕਿਹੋ ਜਿਹਾ ਭਾਵ ਵਿਸ਼ਵ ਸੀ।ਕਿਹੋ ਜਿਹਾ ਉਹ ਭਾਵ ਪਲ ਸੀ।
ਕੀ ਕਦੇ ਦੁਨੀਆ ਵਿੱਚ ਕਿਸੇ ਨੇ ਸੋਚਿਆ ਹੈ ਕਿ ਕਿਸੀ ਲੈਕਚਰ ਦੇ ਸਵਾ ਸੌ ਸਾਲ ਮਨਾਏ ਜਾਣ।ਕੁਝ ਪਲ ਦੀ ਉਹ ਬਾਣੀ,ਕੁਲ ਪਲ ਦੇ ਉਹ ਸ਼ਬਦ ਸਵਾ ਸੌ ਸਾਲ ਬਾਅਦ ਵੀ ਜਿਉਂਦਾ ਹੋਣ,ਜਾਗ੍ਰਿਤ ਹੋਣ,ਅਤੇ ਜਾਗ੍ਰਿਤੀ ਪੈਦਾ ਕਰਨ ਦੇ ਸਮਰੱਥਾ ਰੱਖਦੇ ਹੋਣ। ਇਹ ਆਪਣੇ-ਆਪ ਵਿੱਚ ਸਾਡੇ ਲੋਕਾਂ ਦੇ ਲਈ ਇੱਕ ਮਹਾਨ ਵਿਰਾਸਤ ਦੇ ਰੂਪ ਵਿੱਚ ਬਣਾਉਣ ਦਾ ਅਵਸਰ ਹੈ।
ਮੈਂ ਇੱਥੇ ਆਇਆ ਇੰਨੀ ਪੂਰੀ ਤਾਕਤ ਨਾਲ ਵੰਦੇ ਮਾਤਰਮ,ਵੰਦੇ ਮਾਤਰਮ,ਵੰਦੇ ਮਾਤਰਮ ਸੁਣ ਰਿਹਾ ਸੀ।ਰੌਂਗਟੇ ਖੜੇ ਹੋ ਜਾਂਦੇ ਹਨ। ਦਿਲ ਦੇ ਅੰਦਰ ਭਾਰਤ ਭਗਤੀ ਦਾ ਇੱਕ ਭਾਵ ਸਹਿਜਰੂਪ ਨਾਲ ਜਗ ਜਾਂਦਾ ਹੈ।ਲੇਕਿਨ ਮੈਂ ਸਮਾਨੂੰਭਵ ਨੂੰ ਨਹੀਂ ਪੁੱਛ ਰਿਹਾ ਹਾਂ,ਮੈਂ ਪੂਰੇ ਹਿੰਦੁਸਤਾਨ ਨੂੰ ਪੁੱਛ ਰਿਹਾ ਹਾਂ ਕੀ ਬੰਦੇ ਮਾਤਰਮ ਕਹਿਣ ਦਾ ਹੱਕ ਹੈ ਕੀ।ਮੈਂ ਜਾਣਦਾ ਹਾਂ ਕਿ ਮੇਰੀ ਇਹ ਗੱਲ ਬਹੁਤ ਲੋਕਾਂ ਨੂੰ ਚੋਟ ਪਹੁੰਚਾਏਗੀ।ਮੈਂ ਜਾਣਦਾ ਹਾਂ 50 ਵਾਰ 50 ਵਾਰ ਸੋਚ ਲਓ ਕੀ ਸਾਨੂੰ ,ਸਾਨੂੰ ਵੰਦੇ ਮਾਤਰਮ ਕਹਿਣ ਦਾ ਹੱਕ ਹੈ ਕੀ।ਅਸੀਂ ਉਹ ਲੋਕ ਪਾਨ ਖਾ ਕੇ ਉਸ ਭਾਰਤ ਮਾਂ ‘ਤੇ ਪਿਚਕਾਰੀ ਮਾਰ ਰਹੇ ਹਾਂ ਅਤੇ ਫਿਰ ਵੰਦੇ ਮਾਤਰਮ ਬੋਲੇ।ਅਸੀਂ ਉਹ ਰੋਜ਼ ਸਾਰਾ ਕੂੜਾ-ਕਚਰਾ ਭਾਰਤ ਮਾਂ ‘ਤੇ ਸੁੱਟੀਏ ਅਤੇ ਫਿਰ ਵੰਦੇ ਮਾਤਰਮ ਬੋਲੀਏ।ਵੰਦੇਮਾਤਰਮ ਬੋਲਣ ਦਾ ਇਸ ਦੇਸ਼ ਵਿੱਚ ਸਭਤੋਂ ਪਹਿਲਾ ਕਿਸੇ ਨੂੰ ਹੱਕ ਹੈ ਤਾਂ ਦੇਸ਼ ਭਰ ਦੇ ਸਫਾਈ ਵਿੱਚ ਕੰਮ ਕਰਨ ਵਾਲੇ ਭਾਰਤ ਮਾਂ ਦੀ ਉਸ ਸੱਚੀ ਸੰਤਾਨ ਨੂੰ ਹੈ ਜਿਹੜੇ ਸਫਾਈ ਕਰਦੇ ਹਨ ਅਤੇ ਇਸ ਲਈ,ਤੇ ਇਸ ਲਈ ਅਸੀਂ ਇਹ ਜਰੂਰ ਸੋਚੀਏ ਕਿ ਇਹ ਸਾਡੀ ਭਾਰਤ ਮਾਤਾ सुजलां सुफलाम् ਸੁਜਲਾਂ ਸੁਫ਼ਲਾਮ ਭਾਰਤ ਮਾਤਾ।ਅਸੀਂ ਸਫਾਈ ਕਰੀਏ ਜਾਂ ਨਹੀਂ ਕਰੀਏ, ਗੰਦਾ ਕਰਨ ਦਾ ਹੱਕ ਸਾਨੂੰ ਨਹੀਂ ਹੈ।ਗੰਗਾ ਦੇ ਪ੍ਰਤੀ ਸ਼ਰਧਾ ਹੋਵੇ,ਗੰਗਾ ਵਿੱਚ ਡੁਬਕੀ ਲਗਾਉਣ ਨਾਲ ਪਾਪ ਧੁਲਦੇ ਹੋਣ।ਹਰ ਨੌਜਵਾਨ ਦੇ ਮਨ ਵਿੱਚ ਰਹਿੰਦਾ ਹੈ ਕਿ ਮੇਰੇ ਮਾਂ-ਬਾਪ ਨੂੰ ਇੱਕ ਵਾਰ ਗੰਗਾ ਇਸਨਾਨ ਕਰਾਵਾ ਲੇਕਿਨ ਕੀ ਉਸ ਗੰਗਾ ਨੂੰ ਅਸੀਂ ਗੰਦਾ ਕਰਨ ਤੋਂ ਅਸੀਂ ਆਪਣੇ ਆਪ ਨੂੰ ਰੋਕ ਪਾਉਂਦੇ ਹਾਂ ਕੀ।ਕੀ ਅੱਜ ਵਿਵੇਕਾਨੰਦ ਜੀ ਹੁੰਦੇ ਤਾਂ ਸਾਨੂੰ ਇਸ ਗੱਲ ‘ਤੇ ਝਿੜਕਦੇ ਕਿ ਨਹੀਂ ਝਿੜਕਦੇ ।ਸਾਨੂੰ ਕੁਝ ਕਹਿੰਦੇ ਕਿ ਨਹੀਂ ਕਹਿੰਦੇ ਅਤੇ ਇਸ ਲਈ ਕਦੇ-ਕਦੇ ਸਾਨੂੰ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਸਿਹਤਮੰਦ ਇਸ ਲਈ ਕਿਉਂਕਿ ਡਾਕਟਰਾਂ ਦੀ ਭਰਮਾਰ ਹੈ,ਕਿਉਂਕਿ ਉੱਤਮ ਤੋਂ ਉੱਤਮ ਡਾਕਟਰ ਹਨ।ਜੀ ਨਹੀਂ ਅਸੀਂ ਸਿਹਤਮੰਦ ਨਹੀਂ ਹਾਂ ਕਿਉਂਕਿ ਸਾਡੇ ਪਾਸ ਉੱਤਮ ਤੋਂ ਉੱਤਮ ਡਾਕਟਰ ਹਨ।
ਅਸੀਂ ਸਿਹਤਮੰਦ ਇਸ ਲਈ ਹਾਂ ਕਿ ਕੋਈ ਵਰਕਰ ਸਫਾਈ ਕਰ ਰਿਹਾ ਹੈ।ਡਾਕਟਰ ਤੋਂ ਜ਼ਿਆਦਾ ਵੀ ਅਗਰ ਉਸ ਦੇ ਪ੍ਰਤੀ ਸਨਮਾਨ ਰਹੇ ਤਾਂ ਜਾ ਕੇ ਵੰਦੇਮਾਤਰਮ ਕਹਿਣ ਦਾ ਅਨੰਦ ਆਉਂਦਾ ਹੈ। ਅਤੇ ਇਸ ਲਈ ਮੈਨੂੰ ਬਰਾਬਰ ਯਾਦ ਹੈ ਇੱਕ ਵਾਰ ਬੋਲ ਦਿੱਤਾ ਕਿ ਪਹਿਲਾ ਸ਼ੌਚਾਲਯ ਫਿਰ ਦੇਵਾਲਯ। ਬਹੁਤ ਲੋਕਾਂ ਨੇ ਮੇਰੇ ਬਾਲ ਖਿੱਚ ਲਏ ਸਨ। ਲੇਕਿਨ ਅੱਜ ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਅਜਿਹੀ ਬੇਟੀ ਹੈ, ਜੋ ਪਖਾਨਾ ਨਹੀਂ, ਤਾਂ ਸ਼ਾਦੀ ਨਹੀਂ ਕਰੇਗੀ ਅਜਿਹਾ ਤੈਅ ਲਿਆ।ਅਸੀਂ ਲੋਕ ਹਜ਼ਾਰਾਂ ਸਾਲ ਤੋਂ ਟਿਕੇ ਹਾਂ ਉਸਦਾ ਕਾਰਨਕੀ ਹੈ। ਅਸੀਂ ਸਮੇਂ-ਅਨਕੂਲ ਪਰਿਵਤਨ ਦੇ ਅਨੁਸਾਰ ਲੋਕ ਹਾਂ।ਅਸੀਂ ਸਾਡੇ ਅੰਦਰ ਤੋਂ ਅਜਿਹੇ ਲੋਕਾਂ ਨੂੰ ਜਨਮ ਦਿੰਦੇ ਹਾਂ ਜਿਹੜੇ ਸਾਡੀਆਂ ਬੁਰਾਈਆਂ ਦੇ ਖ਼ਿਲਾਫ਼ ਲੜਾਈ ਲੜਨ ਦੇ ਲਈ ਲੀਡਰਸ਼ਿਪ ਦਿੰਦੇ ਹਨ ਅਤੇ ਇਹ ਹੀ ਸਾਡੀ ਤਾਕਤ ਹੈ। ਅਤੇ ਇਸ ਲਈ ਸਵਾਮੀ ਵਿਵੇਕਾਨੰਦ ਜੀ ਦਾ ਅਸੀਂ ਸਮਰਣ ਕਰਦੇ ਹਾਂ ਉਦੋਂ ਉਹ 9/11 ਸ਼ਬਦਾਂ ਦਾ ਭੰਡਾਰ ਨਹੀਂ ਸੀ। ਉਹ ਇੱਕ ਤਪੱਸਵੀ ਦੀ ਬਾਣੀ ਸੀ, ਇੱਕ ਤਪ ਬਾਣੀ ਸੀ, ਤਾਂ ਜਾ ਕੇ ਇਹ ਨਿਕਲਦਾ ਸੀ ਜੋ ਦੁਨੀਆ ਨੂੰ ਵਿਆਕੁਲ ਕਰ ਦਿੰਦਾ ਸੀ। ਵਰਨਾ ਹਿੰਦੁਸਤਾਨ ਯਾਦ ਹੈ ਸੱਪ-ਸਪੇਰੇ ਦਾ ਦੇਸ਼, ਜਾਦੂ-ਟੂਣੇ ਵਾਲ ਦੇਸ਼, ਇਕਾਦਸ਼ੀ ਨੂੰ ਕੀ ਖਾਣਾ ਹੈ ਅਤੇ ਪੂਰਨਿਮਾ ਨੂੰ ਕੀ ਨਹੀਂ ਖਾਣਾ ਹੈ, ਇਹੀ ਦੇਸ਼ ਸਾਡੀ ਪਹਿਚਾਣ ਸੀ। ਵਿਵੇਕਾਨੰਦ ਨੇ ਦੁਨੀਆ ਦੇ ਸਾਹਮਣੇ ਕਹਿ ਦਿੱਤਾ ਸੀ ਸਾਡੀ ਪ੍ਰੰਪਰਾ ਤੋਂ ਥੱਲੇ ਉਨ੍ਹਾਂ ਦੀ ਪ੍ਰੰਪਰਾ ਨਹੀਂ ਹੈ। ਕੀ ਖਾਣਾ,ਕੀ ਨਹੀਂ ਖਾਣਾ ਇਹ ਮੇਰੇ ਦੇਸ਼ ਦੀ ਸੰਸਕ੍ਰਿਤੀ ਪ੍ਰੰਪਰਾ ਨਹੀਂ ਹੈ, ਇਹ ਤਾਂ ਸਾਡੀਆਂ ਵਿਵਸਥਾਵਾਂ ਦਾ ਹਿੱਸਾ ਹੋਵੇਗਾ,ਸਾਡੀ ਸੰਸਕ੍ਰਿਤਿਕ ਵਿਵਸਥਾ ਅਲੱਗ ਹੈ। ਸਵੈ ਭੁੱਖੇ ਸਾਰੇ ਭੁੱਖੇ ਇਹ ਸਾਡੀ ਸੋਚ ਹੈ। अहम् ब्रह्मास्मि ਅਜਿਹੀਆਂ ਨਿਕਲੀਆਂ ਹੋਈਆਂ ਗੱਲਾਂ ਨਹੀਂ ਹਨ। गुणतम् विश्वਾ मारयम्( ਗੁਣਤਮ ਵਿਸ਼ਵ ਮਾਰਯਮ) ਇਹ ਆਰੀਆ ਸ਼ਬਦ ਅਸੀਂ ਪੂਰੇ ਵਿਸ਼ਵ ਦੀ ਭਲਾਈ ਕਰਾਂਗੇ, ਇਸ ਅਰਥ ਵਿੱਚ ਹੈ ਕਿਸੀ ਜਾਤੀ ਪਰਿਵਰਤਨ,ਧਰਮ ਪਰਿਵਰਤਨ ਦੇ ਲਈ ਨਹੀਂ ਹੈ ਅਤੇ ਇਸ ਲਈ ਜਿਸ ਮਹਾਨ ਵਿਰਾਸਤ ਦੇ ਅਸੀਂ ਉਸ ਪ੍ਰੰਪਰਾ ਨਾਲ ਪਲੇ-ਵਧੇ ਲੋਕ ਹਾਂ ਇਹ ਸਭ ਇਸ ਧਰਤੀ ਦੀ ਪੈਦਾਵਾਰ ਹੈ।
ਸਦੀਆਂ ਦੀ ਤਪੱਸਿਆ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ..ਇਸ ਦੇਸ਼ ਦੇ ਹਰ ਵਿਅਕਤੀ ਨੇ ਇਸਦੇ ਅੰਦਰ ਕੁਝ-ਕੁਝ ਜੋੜਿਆ ਵੀ ਹੈ। ਇਹੀ ਤਾਂ ਦੇਸ਼ ਹੈ ਭੀਖ ਮੰਗਣ ਵਾਲਾ ਵੀ ਤਾਹੀਓ ਤਾਂ ਗਿਆਨ ਨਾਲ ਭਰਿਆ ਹੋਇਆ ਹੁੰਦਾ ਹੈ। ਜਦ ਕੋਈ ਆਉਂਦਾ ਹੈ ਤਾਂ ਕਹਿੰਦਾ ਹੈ ਦੇਣ ਵਾਲੇ ਦਾ ਵੀ ਭਲਾ ਨਾ ਦੇਣ ਵਾਲੇ ਦਾ ਭਲਾ। ਅਤੇ ਇਸ ਲਈ ਸਵਾਮੀ ਵਿਵੇਕਾਨੰਦ ਜੀ ਦੀ ਸਫਲ਼ਤਾ ਦਾ ਮੂਲ਼ ਅਧਾਰ ਇਹ ਸੀ, ਉਨ੍ਹਾਂ ਦੇ ਅੰਦਰ ਆਤਮ ਸਨਮਾਨ ਅਤੇ ਆਤਮ ਮਾਣ ਦਾ ਭਾਵ ਸੀ। ਅਤੇ ਆਤਮ ਮਤਲਬ not a person ਜਿਸ ਦੇਸ਼ ਨੂੰ ਉਹ present ਕਰ ਰਹੇ ਸਨ ਉਸ ਦੀ ਇਸ ਮਹਾਨ ਵਿਰਾਸਤ ਨੂੰ ਆਤਮ ਮਾਣ,ਆਤਮ ਸਨਮਾਨ ਦੇ ਰੂਪ ਵਿੱਚ ਉਨ੍ਹਾਂ ਨੇ ਪੇਸ਼ ਕੀਤਾ ਸੀ। ਕੀ ਅਸੀਂ ਕਦੇ ਸੋਚਦੇ ਹਾਂ ਕਿ ਅਸੀਂ ਕੀ ਕਹਿੰਦੇ ਹਾਂ। ਕਿਸੇ ਚੰਗੀ ਜਗ੍ਹਾ ਤੇ ਅਸੀਂ ਚਲੇ ਜਾਈਏ,ਵਧੀਆ ਪ੍ਰਾਕ੍ਰਿਤਿਕ ਵਾਤਾਵਰਣ ਹੋਵੇ,ਸਾਫ-ਸੁਥਰਾ ਹੋਵੇ,ਬਹੁਤ ਚੰਗਾ ਲੱਗਦਾ ਹੈ ਤਾਂ ਪਹਿਲਾ ਸ਼ਬਦ ਕੀ ਨਿਕਲਦਾ ਹੈ ਮੂੰਹ ਤੋਂ… ਇਹ ਲੱਗਦਾ ਨਹੀਂ ਹੈ ਕਿ ਹਿੰਦੁਸਤਾਨ ਹੈ…ਕਹਿੰਦੇ ਹਾਂ ਕਿ ਨਹੀਂ ਕਹਿੰਦੇ ਅਜਿਹਾ। ਦੱਸੋ ਅਜਿਹਾ ਹੁੰਦਾ ਹੈ ਕਿ ਨਹੀਂ ਹੁੰਦਾ ਹੈ। ਅਗਰ ਅੰਦਰ ਆਤਮ ਸਨਮਾਨ ਆਤਮ ਮਾਣ ਨਾਲ ਪਲੇ-ਬੜੇ ਹੁੰਦੇ,ਤਾਂ ਇਹ ਭਾਵ ਨਹੀਂ ਆਉਂਦਾ,ਮਾਣ ਹੁੰਦਾ ਹੈ ਚਲੋ ਭਾਈ ਕੁਝ ਵੀ ਹੋਵੇ ਮੇਰੇ ਦੇਸ਼ ਵਿੱਚ ਵੀ ਇਹ ਹੈ,ਅਜਿਹਾ ਹੈ।
ਵਿਵੇਕਾਨੰਦ ਜੀ ,ਮੈ ਸੱਚ ਦੱਸਦਾ ਹਾਂ,ਅੱਜ ਦੇ ਸੰਦਰਭ ਵਿੱਚ ਵਿਵੇਕਾਨੰਦ ਜੀ ਨੂੰ ਦੇਖੋ…ਕੁਝ ਲੋਕਾਂ ਨੂੰ ਲੱਗਦਾ ਹੈ ਜਦ ਮੈਂ ਕਹਿੰਦਾ ਹਾਂ, Make in India, Make in India ਤਾਂ ਬਹੁਤ ਲੋਕ ਹਨ ਜੋ ਕਹਿੰਦੇ ਹਨ ਕਿ ਇਸਦਾ ਵਿਰੋਧ ਕਰਨ ਵਾਲੇ ਵੀ ਲੋਕ ਹਨ।ਕੁਝ ਕਹਿੰਦੇ ਹਨ ਕਿ Make in India ਨਹੀਂ Made in India ਚਾਹੀਦਾ ਹੈ।ਅਜਿਹਾ ਵੀ ਕਹਿੰਦੇ ਹਨ ਵੱਡੇ ਵੱਡੇ ਬੁਧੀਮਾਨ ਲੋਕ ਜਿਹੜੇ ਭਾਂਤ-ਭਾਂਤ ਦੀ ਚੀਜ਼ ਕੱਢ ਲੈਂਦੇ ਹਨ।ਲੇਕਿਨ ਜਿਸਨੂੰ ਮਹਿਸੂਸ ਹੋਵੇਗਾ ਕਿ ਵਿਵੇਕਾ ਜੀ ਅਤੇ ਜਸਸ਼ੇਦ ਜੀ ਟਾਟਾ ਦੇ ਵਿਚਕਾਰ ਦਾ ਜੋ ਸੰਵਾਦ ਹੋਇਆ ਅਗਰ ਉਹ ਸੰਵਾਦ ਮਾਲੂਮ ਹੋਵੇਗਾ।ਵਿਵੇਕਾ ਜੀ ਅਤੇ ਜਸਸ਼ੇਦ ਜੀ ਟਾਟਾ ਦੇ ਵਿਚਕਾਰ ਦਾ ਜੋ ਪੱਤਰ ਵਿਹਾਰ ਹੈ ਉਹ ਕਿਸੇ ਨੇ ਦੇਖਿਆ ਹੋਵੇਗਾ ਤਾਂ ਪਤਾ ਲੱਗੇਗਾ ਕਿ ਉਸ ਸਮੇਂ ਗੁਲਾਮ ਹਿੰਦੁਸਤਾਨ ਸੀ। ਉਦੋਂ ਵੀ ਵਿਵੇਕਾਨੰਦ 30 ਸਾਲ ਦਾ ਨੌਜਵਾਨ ਜਮਸ਼ੇਦ ਜੀ ਟਾਟਾ ਵਰਗੇ ਵਿਅਕਤੀ ਨੂੰ ਕਹਿ ਰਿਹਾ ਹੈ। ਕਿ ਭਾਰਤ ਵਿੱਚ ਉਦਯੋਗ ਲਗਾਓ ਨਾ। Make in India ਬਣਾਓ ਨਾ। ਅਤੇ ਖੁਦ ਜਮਸ਼ੇਦ ਜੀ ਟਾਟਾ ਨੇ ਲਿਖਿਆ ਹੈ,ਖੁਦ ਕਿਹਾ ਹੈ ਕਿ ਵਿਵੇਕਾਨੰਦ ਜੀ ਦੇ ਉਹ ਸ਼ਬਦ,ਉਹ ਗੱਲਾਂ ਮੇਰੇ ਲਈ ਪ੍ਰੇਰਣਾ ਰਹੀਆਂ। ਉਸ ਦੇ ਕਾਰਨ ਮੈਂ ਇਸ ਭਾਰਤ ਦੇ ਅੰਦਰ ਭਾਰਤ ਦੇ ਉਦਯੋਗਾਂ ਨੂੰ ਬਣਾਉਣ ਲਈ ਗਿਆ।
ਤੁਸੀਂ ਹੈਰਾਨ ਹੋਵੋਗੇ ਸਾਡੇ ਦੇਸ਼ ਵਿੱਚ first agriculture revolution ਵਿਵੇਕਾਨੰਦ ਜੀ ਦੇ ਵਿਚਾਰਾਂ ਵਿਚੋਂ ਨਿਕਲਦੀ ਹੈ ਕਿ ਭਾਰਤ ਵਿੱਚ ਖੇਤੀ ਕ੍ਰਾਂਤੀ ਕਿਸ ਤਰ੍ਹਾ ਕਰਨੀ ਚਾਹੀਦੀ ਹੈ ਅਤੇ ਡਾਕਟਰ ਸੇਨ ਜਿਹੜੇ ਪਹਿਲੇ agriculture revolution ਦੇ ਮੁੱਖੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਇਹ institute ਬਣਾਈ ਸੀ ਉਸ institution ਦਾ ਨਾਮ ਵਿਵੇਕਾਨੰਦ Agriculture Research Institution ਦੇ ਨਾਮ ਤੋਂ ਰੱਖਿਆ ਸੀ।ਯਾਨਿ ਹਿੰਦੁਸਤਾਨ ਵਿੱਚ ਖੇਤੀ ਨੂੰ ਆਧੁਨਿਕ ਬਣਾਉਣਾ ਚਾਹੀਦਾ ਹੈ,ਵਿਗਿਆਨਕ ਰਿਸਰਚ ਨਾਲ ਬਣਾਉਣਾ ਚਾਹੀਦਾ ਹੈ, ਇਸ ਸੋਚ ਦੀਆਂ ਗੱਲਾਂ ਵਿਵੇਕਾਨੰਦ ਜੀ ਉਸ ਉਮਰ ਵਿੱਚ ਕਰਦੇ ਸਨ।
ਅੱਜ ਜਿਸ ਨੂੰ ਲੈ ਕੇ ਚਰਚਾ ਹੈ ਕਿ ਸਾਡਾ ਨੌਜਵਾਨ ਯੂਨੀਵਰਸਿਟੀ ਜਾਂਦਾ ਹੈ ਇਹ ਕਰਦਾ ਹੈ।ਅੱਜ 9/11ਪੰਡਿਤ ਦੀਨ ਦਿਆਲ ਉਪਾਧਿਆਏ ਦੀ ਸ਼ਤਾਬਦੀ ਸਮਾਰੋਹ ਨਾਲ ਵੀ ਜੁੜਿਆ ਹੋਇਆ ਹੈ ਅਤੇ ਅੱਜ 9/11 ਜਿਸ ਮਹਾਂਪੁਰਸ਼ ਨੇ ਮਹਾਤਮਾਂ ਗਾਂਧੀ ਨੂੰ ਜੀ ਕਰਕੇ ਦਿਖਾਇਆ,ਅਜਿਹੇ ਅਚਾਰੀਆ ਭਿਨੋਵਾ ਭਾਵੇ ਦੀ ਵੀ ਜਨਮ ਜੈਅੰਤੀ ਹੈ ।ਅਤੇ ਅੱਜ ਜਦ ਮੈਂ ਇਸ ਗੱਲ ਨੂੰ ਕਹਿੰਦਾ ਹਾਂ ਤਾਂ ਦੀਨ ਦਿਆਲ ਜੀ ਦੇ ਵਿਚਾਰਾਂ ਨੂੰ ਜਿਨ੍ਹਾਂ ਨੇ ਦੇਖਿਆ,ਸੁਣਿਆ ਹੋਵੇਗਾ,ਪੜ੍ਹਿਆ ਹੋਵੇਗਾ।ਇਹੀ ਭਾਵਾਂ ਨੂੰ ਆਧੁਨਿਕ ਸੰਦਰਭ ਵਿੱਚ ਪ੍ਰਗਤੀਕਰਣ ਹੈ, ਅੰਤੋਦਿਆ ਹੈ,ਜਨ ਜਨ ਦੀ ਪ੍ਰਭੂ ਸੇਵਾ ਹੈ,ਇਹ ਵੀ ਵਿਵੇਕਾਨੰਦ ਜੀ ਕਹਿੰਦੇ ਸਨ।ਅਚਾਰੀਆ ਵਿਨੋਵਾ ਜੀ ਦੇ ਬਹੁਤ ਹੀ ਨੇੜਲੇ ਸਾਥੀ ਦਾਦਾ ਧਰਮਾਧਿਕਾਰੀ…ਗਾਂਧੀ ਜੀ ਜੋ ਸੋਚਦੇ ਸਨ,ਕਹਿੰਦੇ ਸਨ, ਉਸਨੂੰ ਪੇਸ਼ ਕਰਨ ਦਾ ਕੰਮ ਜੀਵਨ ਦੇ ਦੁਆਰਾ ਵਿਨੋਬਾ ਜੀ ਨੇ ਕੀਤਾ ਅਤੇ ਵਿਨੋਬਾ ਜੀ ਜੋ ਸੋਚਦੇ ਸਨ, ਉਸਨੂੰ ਸ਼ਬਦਾਂ ਵਿੱਚ ਢਾਲਣ ਦਾ ਕੰਮ ਦਾਦਾ ਧਰਮ ਜੀ ਦੇ ਚਿੰਤਨ ਵਿੱਚ ਦਿਖਦਾ ਹੈ।ਦਾਦਾ ਧਰਮਾਧਿਕਾਰੀ ਨੇ ਇੱਕ ਕਿਤਾਬ ਵਿੱਚ ਲਿਖਿਆ ਹੈ ਬਹੁਤ ਮਜ਼ੇਦਾਰ ਲਿਖਿਆ ਹੈ।ਕੋਈ ਨੌਜਵਾਨ ਉਸਦੇ ਪਾਸ ਆਇਆ ਨੌਕਰੀ ਦੇ ਲਈ ਕਿਸੇ ਜਾਣ ਪਛਾਣ ਦੇ ਰਾਹੀਂ ਆਇਆ ਸੀ,ਉਹ ਚਾਹੁੰਦਾ ਸੀ ਕਿ ਧਰਮਾਧਿਕਾਰੀ ਜੀ ਕੁਝ ਸਿਫਾਰਸ਼ ਕਰਨ,ਕੁਝ ਮੱਦਦ ਕਰਨ ਤਾਂ ਕਿਤੇ ਕੰਮ ਮਿਲ ਜਾਵੇ।ਦਾਦਾ ਧਰਮਾਧਿਕਾਰੀ ਜੀ ਨੇ ਲਿਖਿਆ ਹੈ ਉਸ ਨੂੰ ਮੈਂ ਪੁਛਿਆ ਕਿ ਤੁਹਾਨੂੰ ਕੀ ਆਉਂਦਾ ਹੈ ਤਾਂ ਉਸਨੇ ਦੋਬਾਰਾ ਕਿਹਾ ਮੈਂ ਗਰੈਜੂਏਟ ਹਾਂ।ਉਨ੍ਹਾਂ ਨੇ ਦੋਬਾਰਾ ਪੁਛਿਆ ਕਿ ਤੁਹਾਨੂੰ ਕੀ ਆਉਂਦਾ ਹੈ ਤਾਂ ਉਸਨੇ ਦੋਬਾਰਾ ਕਿਹਾ ਮੈਂ ਗਰੈਜੂਏਟ ਹਾਂ।ਉਹ ਸਮਝਾ ਨਹੀਂ ਪਾਇਆ ਦਾਦਾ ਧਰਮਾਧਿਕਾਰੀ ਕਹਿ ਰਹੇ ਇਹ ਕੀ ਪੁੱਛ ਰਹੇ ਹਨ।ਤੀਸਰੀ ਵਾਰ ਪੁਛਿਆ ਕਿ ਭਾਈ ਤੁਹਾਨੂੰ ਕੀ ਆਉਂਦਾ ਹੈ ?ਨਹੀਂ, ਬੋਲਿਆ ਕਿ ਮੈਂ ਗਰੈਜੂਏਟ ਹਾ। ਧਰਮਾਧਿਕਾਰੀ ਨੇ ਪੁਛਿਆ ਕਿ ਤੁਹਾਨੂੰ ਟਾਈਪਿੰਗ ਕਰਨੀ ਆਉਂਦੀ ਹੈ?ਤਾਂ ਬੋਲਿਆ ਨਹੀਂ, ਖਾਣਾ ਪਕਾਉਣਾ ਆਉਂਦਾ ਹੈ? ਬੋਲਿਆ ਨਹੀਂ, ਫਰਨੀਚਰ ਬਣਾਉਣਾ ਆਉਂਦਾ ਹੈ? ਬੋਲਿਆ ਨਹੀਂ,ਚਾਹ ਨਾਸ਼ਤਾ ਬਣਾਉਣਾ ਆਉਂਦਾ ਹੈ? ਜੀ ਨਹੀਂ ਮੈਨੂੰ ਨਹੀਂ, ਮੈਂ ਤਾਂ ਗਰੈਜੂਏਟ ਹਾਂ।ਹੁਣ ਦੇਖੋ ਵਿਵੇਕਾਨੰਦ ਜੀ ਨੇ ਕੀ ਕਿਹਾ ਸੀ,ਵਿਵੇਕਾਨੰਦ ਜੀ ਦੀ ਹਰ ਗੱਲ ਸਾਡੇ ਦਿਮਾਗ ਨੂੰ ਬਹੁਤ ਵੱਡਾ ਹਿਲਾ ਦੇਣ ਵਾਲੀ ਉਨ੍ਹਾਂ ਦੀ nature ਸੀ। ਅਤੇ ਉਹ ਉਸੇ ਭਾਸ਼ਾ ਵਿੱਚ ਗੱਲ ਕਰਦੇ ਸਨ।ਅਤੇ ਉਨ੍ਹਾਂ ਨੇ ਬਹੁਤ ਮਜ਼ੇਦਾਰ ਕਿਹਾ- ‘Education is not the amount of information that we put into your brain and runs ride that undigested all your life’. ਅਜਿਹਾ ਗਿਆਨ ਦਾ ਖਜ਼ਾਨਾ ਭਰ ਦਿੰਦੇ ਹਨ ਕਿ undigested ਰਹਿੰਦਾ ਹੈ। It be have assimilated five ideas and made than your life and character you have more education than any man who has got by heart whole library. ਯਾਨੀ ਪੂਰੀ ਲਾਇਬਰੇਰੀ ਭਰੀ ਪਈ ਹੈ ਸਭਦੇ ਦਿਲ ਦਿਮਾਗ ਵਿੱਚ ਲੇਕਿਨ ਪੰਜ ਅਸੂਲਾਂ ਨੂੰ ਲੈ ਕੇ ਜਿੱਤਿਆ ਹੈ…..ਕਹਿਣ ਦਾ ਮਤਲਬ ਉਨ੍ਹਾਂ ਨੇ Knowledge ਅਤੇ skill ਨੂੰ ਅਲੱਗ ਕੀਤਾ। ਅੱਜ ਪੂਰਾ ਵਿਸ਼ਵ ਹੱਥ ਵਿੱਚ ਸਰਟੀਫਿਕੇਟ ਹੈ ਉਸਦਾ ਮਹੱਤਵ ਹੈ ਕਿ ਹੱਥ ਵਿੱਚ ਹੁਨਰ ਹੈ, ਉਸਦਾ ਮਹੱਤਵ ਹੈ।ਇਸ ਸਰਕਾਰ ਨੇ ਉਸੇ ਵਿਚਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ ਕੀਤੀ ਹੈ-Skill Development.
ਸ਼ਾਡੇ ਦੇਸ਼ ਵਿੱਚ Skill Development ਨਵਾਂ ਵਿਸ਼ਾ ਨਹੀਂ ਹੈ ਲੇਕਿਨ ਪਹਿਲੇ ਡਿਪਾਰਟਮੈਂਟਾਂ ਤੋਂ ਬਿਖਰਿਆ ਪਿਆ ਸੀ, ਕੋਈ ਮਾਲਿਕ ਨਹੀਂ ਸੀ।ਜਿਸਨੂੰ ਮਰਜ਼ੀ ਪਵੇ ਉਸ ਦਿਸ਼ਾ ਵੱਲ ਚਲਦਾ ਸੀ ।ਅਸੀਂ ਆ ਕੇ ਇਸ ਸਾਰੇ Skill Development ਨੂੰ ਇੱਕ ਜਗ੍ਹਾਂ ਤੇ ਲਿਆਂਦਾ ਅਲੱਗ ਮਨਿਸਟਰੀ ਬਣਾਈ ਅਲੱਗ ਡਿਪਾਰਟਮੈਂਟ ਬਣਾਇਆ ਅਤੇ Focus way ਵਿੱਚ Skill ਜੋ ਕਿ ਦੇਸ਼ ਦੇ ਅਜਿਹੇ ਨੌਜਵਾਨਾਂ ਨੂੰ ਤਿਆਰ ਕਰੇ ਜਿਨ੍ਹਾਂ ਨੂੰ ਕਦੇ ਕਿਸੇ ਤੇ ਨਿਰਭਰ ਨਾ ਰਹਿਣਾ ਪਵੇ।ਮੇਰੇ ਦੇਸ਼ ਦਾ ਨੌਜਵਾਨ Job Seeker ਨਹੀਂ Job Creator ਬਣਨਾ ਚਾਹੀਦਾ ਹੈ।ਮੇਰੇ ਦੇਸ਼ ਦਾ ਨੌਜਵਾਨ ਮੰਗਣ ਵਾਲਾ ਨਹੀਂ ਦੇਣ ਵਾਲਾ ਬਣਨਾ ਚਾਹੀਦਾ ਹੈ ਅਤੇ ਇਸ ਲਈ ਅੱਜ ਵੀ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਨੂੰ ਯਾਦ ਕਰ ਰਿਹਾ ਹਾਂ ਉਦੋਂ ਉਹ Innovation ਦੇ ਬਾਅਦ, ਖੋਜ ਦੇ ਬਾਅਦ ਉਹ ਘਿਸੀਆਂ ਪਿੱਟੀਆਂ ਟੁੱਟੀਆਂ ਫੁੱਟੀਆਂ ਚੀਜ਼ਾਂ ਦਾ ਬਾਈਕਾਟ ਦੇ ਲਈ ਸੱਦਾ ਦਿੰਦੇ ਦਿੰਦੇ ਹਨ।ਕਿੰਨੀ ਮਹਾਨ ਕਿਉਂ ਨਾ ਹੋਵੇ ਕਿੰਨੀ ਚੰਗੀ ਕਿਉਂ ਨਾ ਲੱਗਦੀ ਹੋਵੇ ਲੇਕਿਨ ਛੱਡਣ ਦਾ ਸੱਦਾ ਦਿੰਦੇ ਹਨ।
ਸਮਾਜ ਜੀਵਨ ਤਾਂ ਹੀ ਤਰੱਕੀ ਕਰ ਸਕਦਾ ਹੈ ਜਦ ਨਵਾਂ ਹੋਵੇ,ਨਵਾਂ ਪ੍ਰਾਣਵਾਨ ਹੋਵੇ, ਤਾਂ ਜਾ ਕੇ ਅਸੀਂ ਸਫਲ ਹਾਂ ਅਤੇ ਇਸ ਲਈ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਉਸ ਵਿੱਚ ਉਹ ਸਾਹਸ ਚਾਹੀਦਾ ਹੈ, ਉਹ ਜ਼ਜਬਾ ਚਾਹੀਦਾ ਹੈ।ਜਿਸ Innovation ਘੱਟ ਹੋਵੇ ਇਰਾਦਾ ਰਹੇ ਕੁਝ ਲੋਕਾਂ ਨੂੰ ਇਹੀ ਡਰ ਲੱਗਦਾ ਹੈ, ਯਾਰ ਕਰੂ ਲੇਕਿਨ ਫੇਲ੍ਹ ਹੋ ਜਾਊ ਤਾਂ ਮੈਂ ਕੀ ਕਰੂ, ਤਾਂ ਫੇਲ੍ਹ ਹੋ ਜਾਊ, ਦੁਨੀਆ ਵਿੱਚ ਕਈ ਇਨਸਾਨ ਦੇਖਿਆ ਹੈ ਤੁਸੀਂ, ਜੋ Failure ਹੋਏ ਬਿਨ੍ਹਾਂ Success ਹੋਇਆ ਹੋਵੇ, ਕਦੇ ਕਦੇ ਤਾਂ Success ਦਾ ਰਾਸਤਾ ਹੀ Failure ਬਣਾਉਂਦਾ ਹੈ ਅਤੇ ਇਸ ਲਈ Failure ਤੋਂ ਘਬਰਾਉਣਾ ਇਹ ਜ਼ਿੰਦਗੀ ਨਹੀਂ ਹੁੰਦੀ ਦੋਸਤੋ! ਜੋ ਕਿਨਾਰੇ ਤੇ ਖੜ੍ਹਾਂ ਹੈ ਉਹ ਡੁੱਬਦਾ ਨਹੀਂ।ਦੋਸਤੋਂ ਜਿਹੜਾ ਪਾਣੀ ਵਿੱਚ ਛਾਲ ਲਾ ਰਿਹਾ ਡੁੱਬਦਾ ਵੀ ਹੈ ਅਤੇ ਡੁੱਬਦੇ ਹੋਏ ਤੈਰਨਾ ਵੀ ਸਿੱਖ ਲੈਂਦਾ ਹੈ ਜੀ।ਕਿਨਾਰੇ ਤੇ ਖੜ੍ਹੇ ਰਹਿ ਕੇ ਲਹਿਰਾਂ ਗਿਣਦੇ ਹੋਏ ਜ਼ਿੰਦਗੀ ਪੂਰੀ ਕਰ ਲੈਂਦਾ ਹੈ ਜੀ। ਜੋ ਲਹਿਰਾਂ ਨੂੰ ਪਾਰ ਕਰਨ ਦੇ ਸਮਰੱਥ ਹੁੰਦਾ ਹੈ ਤਲਾਬ ਵਿੱਚ,ਨਦੀ ਵਿੱਚ,ਸਮੁੰਦਰ ਵਿੱਚ ਕੁੱਦਣ ਦਾ ਲੋਹਾ ਲੈ ਕੇ ਚਲਦਾ ਹੈ।ਸਵਾਮੀ ਵਿਵੇਕਾਨੰਦ ਜੀ ਅਜਿਹੇ ਯੁਵਾਵਾਂ ਦੀ ਉਮੀਦ ਕਰਦੇ ਹਨ,ਅਜਿਹੇ ਨੌਜਵਾਨਾਂ ਦੀ ਉਮੀਦ ਕਰਦੇ ਹਨ।
ਅੱਜ ਭਾਰਤ ਸਰਕਾਰ ਅਭਿਆਨ ਚਲਾ ਰਹੀ ਹੈ Start-up India, Stand-up India ਮੁਦਰਾ ਤੋਂ ਬਿਨਾਂ ਬੈਂਕ ਗਾਰੰਟੀ ਦੇ ਪੈਸਾ ਮਿਲਦਾ ਹੈ। ਮੈਂ ਚਾਹਵਾਂਗਾ ਕਿ ਮੇਰੇ ਦੇਸ਼ ਦਾ ਨੌਜਵਾਨ ਮੇਰੇ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਨਵੇਂ Innovation ਨਵੇਂ Product ਲੈ ਕੇ ਆਵੇ ਅਤੇ ਲੋਕਾਂ ਦੇ ਕੋਲ ਜਾਵੇ ਹਿੰਦੁਸਤਾਨ ਬਹੁਤ ਵੱਡਾ ਮਾਰਕੀਟ ਹੈ।ਮੇਰੇ ਦੇਸ਼ ਦੇ ਨੌਜਵਾਨਾਂ ਦੀ ਬੁੱਧੀ ਅਤੇ ਸਮਰੱਥਾ ਇੰਤਜ਼ਾਰ ਕਰ ਰਿਹਾ ਹਾਂ।ਅਤੇ ਸਵਾਮੀ ਵਿਵੇਕਾਨੰਦ ਨੇ ਜੋ Knowledge ਅਤੇ Skill ਨੂੰ ਜੋ ਅਲੱਗ ਕੀਤਾ ਹੈ ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਉਸੇ ਭਾਵ ਨਾਲ ਹੁਨਰ ਦਾ ਮਹੱਤਵ ਵਧਾਉਂਦੇ ਚਲੀਏ।ਰਾਤੋ-ਰਾਤ ਨਹੀਂ ਹੁੰਦਾ ਹੈ,ਵਧਾਉਂਦੇ ਚਲੋ।ਤੁਸੀਂ ਦੇਖੋਂ ਨਤੀਜਾ ਕੁਝ ਹੋਰ ਹੁੰਦਾ ਹੈ। Innovation ਅਸੀਂ ਸਾਡੇ ਨੀਤੀ ਆਯੋਗ ਦੇ ਦੁਆਰਾ ਅਟਲ Innovation mission App ਚਲਾ ਰੱਖਿਆ ਹੈ।ਉਸਦੇ ਨਾਲ ਅਟਲ Tinkering Labs ਉਸਦੇ ਦੇਸ਼ ਦੇ ਛੋਟੇ ਛੋਟੇ ਬਾਲਕ ਜਿਹੜੇ ਇਸ ਪ੍ਰਕਾਰ ਦੇ Innovation ਕਰਦੇ ਹਨ ,ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਪੂਰਾ movement ਚਲ ਰਿਹਾ ਹੈ । silent movement ਹੈ ਲੇਕਿਨ ਚਲ ਰਿਹਾ ਹੈ।ਅਤੇ ਬਹੁਤ ਪ੍ਰਤਿਭਾਵਾਨ ਬੱਚੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਏ। ਮੈਂ ਰਾਸ਼ਟਰਪਤੀ ਭਵਨ ਵਿੱਚ ਜਦ ਪ੍ਰਣਬ ਦਾ ਰਾਸ਼ਟਰਪਤੀ ਸਨ ਤਾਂ ਦੇਸ਼ ਭਰ ਦੇ ਬੱਚਿਆਂ ਨੂੰ ਉਨ੍ਹਾਂ ਨੇ ਬੁਲਾਇਆ ਸੀ,12-15 ਬੱਚੇ ਆਏ ਸਨ।ਉਹ ਆਪਣੇ ਆਪਣੇ Innovation ਦੀਆਂ ਚੀਜ਼ਾਂ ਲੈ ਕੇ ਆਏ ਸਨ ਤਾਂ ਪ੍ਰਣਬ ਦਾ ਨੇ ਮੈਨੂੰ ਸੱਦਾ ਦਿੱਤਾ ਕਿ ਜਰ੍ਹਾ ਇਨ੍ਹਾਂ ਬੱਚਿਆ ਨੂੰ ਮਿਲੋ ਮੈਂ ਦੇਖਣ ਗਿਆ।ਮੈਂ ਹੈਰਾਨ ਸੀ ਉਹ 12-15 ਬੱਚੇ ਸਨ,ਉਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਉਹ ਚੀਜ਼ਾਂ ਨੂੰ Innovate ਕਰਕੇ ਲਿਆਏ ਸਨ ਅਤੇ 8ਵੀਂ,9ਵੀਂ,10ਵੀਂ ਜਮਾਤ ਦੇ ਬੱਚੇ ਸਨ।ਕੂੜੈ ਕਚਰੇ ਦਾ Waste ਨੂੰ ਬੈਸਟ ਵਿੱਚ ਕਿਸ ਤਰ੍ਹਾਂ Create ਕਰਨਾ,ਉਸਦੇ ਪ੍ਰਾਜੈਕਟ ਨੂੰ ਲੈ ਕੇ ਆਏ ਸਨ, ਦੇਖੋ ਸਵੱਛਤਾ ਅਭਿਆਨ ਦਾ ਪ੍ਰਭਾਵ ਕਿਹੋ ਜਿਹਾ ਸੀ।ਉਹ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਆਏ ਸਨ ਕਿ ਕੂੜੈ ਕਚਰੇ ਤੋਂ ਕੀ ਬਣ ਸਕਦਾ ਹੈ।ਕਹਿਣ ਦਾ ਮੇਰਾ ਭਾਵ ਹੈ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।ਅਤੇ ਉਸ ‘ਤੇ ਸਾਨੂੰ ਸੋਚਣਾ ਚਾਹੀਦਾ ਹੈ ਅੱਜ ਪੂਰਾ ਵਿਸ਼ਵ ਵਿਦੇਸ਼ ਨੀਤੀ ‘ਤੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਹਨ। ਇਹ ਖੇਮਾ,ਉਹ ਖੇਮਾ,ਇਹ ਗਰੁੱਪ,ਉਹ ਗਰੁੱਪ ਕੋਲਡ ਵਾਰ ਇਹ ਵਧੀਆ ਵਧੀਆ ਕੀ ਕੀ ਸ਼ਬਦ ਚੁਣੇ ਹਨ।ਕਦੇ ਵਿਵੇਕਾਨੰਦ ਜੀ ਨੇ ਕਿਸੀ ਨੇ ਪੜ੍ਹਿਆ ਹੈ, ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਕੀ ਸੀ। ਸਵਾਮੀ ਵਿਵੇਕਾਨੰਦ ਨੇ ਉਸ ਸਮੇਂ ਕਿਹਾ ਸੀ ਅਤੇ ਅੱਜ 120 ਸਾਲ ਦੇ ਬਾਅਦ ਦੁਨੀਆ ਦੇ ਸਾਹਮਣੇ ਨਜ਼ਰ ਆ ਰਿਹਾ ਹੈ।ਉਨਾਂ ਨੇ ਕਿਹਾ ਸੀ one Asia, one Asia ਦਾ concept ਦਿੱਤਾ ਸੀ ਅਤੇ one Asia concept ਦੇ ਦੁਆਰਾ ਉਨ੍ਹਾਂ ਨੇ ਕਿਹਾ ਸੀ ਕਿ ਵਿਸ਼ਵ ਜਦ ਸੰਕਟਾਂ ਵਿੱਚ ਘਿਰਿਆ ਹੋਵੇਗਾ ਤਾਂ ਉਸ ਨੂੰ ਰਾਸਤਾ ਦਿਖਾਉਣ ਦੀ ਤਾਕਤ ਅਗਰ ਕਿਸੇ ਵਿੱਚ ਹੋਵੇਗੀ ਤਾਂ one Asia ਵਿੱਚ ਹੋਵੇਗੀ। ਇੱਕ ਸੱਭਿਆਚਾਰਕ ਵਿਰਾਸਤ ਦਾ ਧਨੀ ਹੈ- one Asia । ਅੱਜ ਦੁਨੀਆ ਕਹਿ ਰਹੀ ਹੈ ਕਿ 21ਵੀ ਸਦੀ ਏਸ਼ੀਆ ਦੀ ਹੈ। ਕੋਈ ਕਹਿੰਦਾ China ਕੋਈ ਕਹਿੰਦਾ ਹੈ ਭਾਰਤ ਦੀ ਲੇਕਿਨ ਇਸ ਵਿੱਚ ਕੋਈ ਮਤਭੇਦ ਨਹੀਂ ਹੈ ਕਿ ਸਾਰੀ ਦੁਨੀਆ ਕਹਿੰਦੀ ਹੈ ਕਿ ਇੱਕੀਵੀਂ ਸਦੀ ਭਾਰਤ ਦੀ ਹੈ।
125 ਸਾਲ ਪਹਿਲਾ ਜਿਸ ਮਹਾਂਪੁਰਸ਼ ਨੇ ਇਹ ਮਾਰਗ ਦਰਸ਼ਨ ਕੀਤਾ ਸੀ one Asia ਦੀ ਕਲਪਨਾ ਕੀਤੀ ਸੀ ਅਤੇ ਪੂਰੇ ਵਿਸ਼ਵ ਨੂੰ ਇਸ ਪੂਰੇ ਕਲਪਨਾ ਚਿੱਤਰ ਦੇ ਅੰਦਰ one Asia ਕੀ ਰੋਲ ਪਲੇ ਕਰ ਸਕਦਾ ਹੈ,ਸਮੱਸਿਆਵਾਂ ਦਾ ਹੱਲ ਕਰਨ ਦੀ ਮੂਲਭੂਤ ਤਾਕਤ ਇਸ one Asia ਵਿੱਚ ਕੀ ਪਈ ਹੋਈ ਹੈ।ਇਸਦੀ ਹਜ਼ਾਰਾਂ ਸਾਲ ਦੀ ਵਿਰਾਸਤ ਇਸ ਦੇ ਪਾਸ ਕੀ ਹੈ ਇਹ ਦਰਸ਼ਨ ਵਿਵੇਕਾਨੰਦ ਜੀ ਦੇ ਪਾਸ ਸੀ।ਅਤੇ ਇਸ ਲਈ ਆਧੁਨਿਕ ਸੰਦਰਭ ਵਿੱਚ ਸਾਨੂੰ ਵਿਵੇਕਾਨੰਦ ਜੀ ਨੂੰ ਦੇਖਣਾ ਚਾਹੀਦਾ ਹੈ ਉਹ Entrepreneurship ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੇ ਹਨ ਉਨ੍ਹਾਂ ਦੀ ਹਰ ਗੱਲਬਾਤ ਵਿੱਚ ਭਾਰਤ ਸਮਰੱਥਾਵਾਨ, ਸ਼ਸਕਤ ਬਣੇ ਉਸ ਦਾ ਆਧਾਰ ਕੀ ਤਾਂ Agriculture Revolution ਦੀ ਗੱਲ ਕਰਦੇ ਹਨ ਤਾਂ ਦੂਜੇ ਪਾਸੇ Innovation ਦੀ ਗੱਲ ਕਰਦੇ ਸਨ, ਤੀਜੇ ਪਾਸੇ ਉਹ Entrepreneurship ਦੀ ਗੱਲ ਕਰਦੇ ਸਨ।ਅਤੇ ਸਮਾਜ ਦੇ ਜੋ ਦੋਸ਼ ਹਨ ਉਸ ਦੇਖ਼ਿਲਾਫ਼ਲੜਾਈ ਲੜਨ ਦੀ ਗੱਲ ਕਰਦੇ ਸਨ। ਛੂਆ-ਛੂਤ ਦੇਖ਼ਿਲਾਫ਼ਉਹ ਇੰਨਾ ਬੋਲਦੇ ਸਨ, ਪਾਗਲਪਨ ਕਹਿੰਦੇ ਸਨ-ਇਹ ਛੂਆ-ਛੂਤ,ਊਚ-ਨੀਚ ਦੇ ਭਾਵ ਨੂੰ ਪਾਗਲਪਨ ਕਹਿੰਦੇ ਸਨ, ਜਿਸ ਮਹਾਂਪੁਰਸ਼ ਨੇ ਇੰਨਾ ਸਾਰਾ ਦਿੱਤਾ, ਅੱਜ ਦੀਨ ਦਿਆਲ ਜੀ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ ਤਾਂ ਉਹ ਵੀ ਅੰਤੋਦਿਆ ਦੀ ਗੱਲ ਕਰਦੇ ਸਨ।ਮਹਾਤਮਾ ਗਾਂਧੀ ਵੀ ਕਹਿੰਦੇ ਸਨ ਕੋਈ ਵੀ ਫੈਸਲਾ ਕਰੋ ਤਾਂ ਸਮਾਜ ਦੇ ਆਖਰੀ ਕਿਨਾਰੇ ਤੇ ਬੈਠਾ ਹੈ ਉਸ ਦਾ ਭਲਾ ਹੋਵੇਗਾ ਕਿ ਨਹੀਂ ਇਹ ਦੇਖ ਲਓ। ਤੁਹਾਡਾ ਫੈਸਲਾ ਸਹੀ ਹੋਵੇਗਾ।
ਪਿਛਲੇ ਦਿਨੀ ਕੁਝ ਨੇ ਪ੍ਰੋਗਰਾਮ ਕੀਤਾ ਅਤੇ ਉਹ ਪ੍ਰੋਗਰਾਮ ਸੀ ਜੋ ਅਟਲ ਜੀ ਸਮੇਂ ਗੋਲਡਨ ਚਤੁਸ਼ਕੋਣ (गोल्डੋन चतुष्कोण )ਬਣਿਆ ਸੀ ਉਸ ‘ਤੇ ਟਰੈਵਲਿੰਗ ਕਰਨ ਦਾ,ਸਾਈਕਲ ਲੈ ਕੇ ਗਏ, ਅਤੇ Relay Race ਕੀਤਾ ਉਨ੍ਹਾਂ ਨੇ ਸ਼ਾਇਦ 6000 ਕਿਲੋਮੀਟਰ ਸਾਈਕਲ ‘ਤੇ Relay Race ਕਰਦੇ ਕਰਦੇ ਕੀਤਾ ਸੀ।ਉਨ੍ਹਾਂ ਦਾ ਬਹੁਤ ਅੱਛਾ ਮੰਤਰ ਸੀ ਕਿ follow the rule and India will Rule । ਅਸੀ 125 ਕਰੋੜ ਦੇਸ਼ ਵਾਸੀ ਇੰਨਾ ਕਰ ਲਈਏ follow the rule ਫਿਰ ਵਿਵੇਕਾਨੰਦ ਜੀ ਦਾ ਸਪਨਾ ਸੀ ਮੇਰਾ ਭਾਰਤ ਵਿਸ਼ਵ ਗੁਰੂ ਬਣੇਗਾ।ਆਪਣੇ ਆਪ India will rule ਮਗਰ We must follow the rule । ਅਤੇ ਇਸ ਲਈ ਇਨ੍ਹਾਂ ਭਾਵਾਂ ਨੂੰ ਲੈ ਕੇ ਅਸੀਂ ਅੱਜ ਜਦੋਂ ਵਿਵੇਕਾਨੰਦ ਜੀ ਦੀ ਸ਼ਤਾਬਦੀ 125ਸੌ ਸਾਲ ਉਨ੍ਹਾਂ ਦੇ ਭਾਸ਼ਣ ਦੇ ਅਤੇ ਪੰਡਿਤ ਦੀਨ ਦਿਆਲ ਜੀ ਦੀ ਸ਼ਤਾਬਦੀ ਅਤੇ ਸੁਭਾਗ ਨਾਲ ਵਿਨੋਵਾ ਜੀ ਦਾ ਜਨਮ ਦਿਨ ਅਤੇ ਦੂਜੇ ਪਾਸੇ ਉਹ ਭਿਆਨਕ 9/11 ਜਿਸ ਨੇ ਵਿਨਾਸ਼ ਕੀਤਾ, ਵਿਨਾਸ਼ ਕੀਤਾ ਦੁਨੀਆ ਨੂੰ ਅੱਤਵਾਦ ਵਿੱਚ ਝੌਂਕ ਦਿੱਤਾ।ਮਨੁੱਖ ਮਨੁੱਖ ਦਾ ਦੁਸ਼ਮਣ ਬਣ ਗਿਆ। ਅਜਿਹੇ ਸਮਂ वसुधैव कुटुम्बੂकम ਦਾ ਵਿਚਾਰ ਲੈ ਕੇ ਚਲੇ ਹੋਏ ਅਸੀ ਲੋਕ ਪ੍ਰਕ੍ਰਿਤੀ ਵਿੱਚ ਪਰਮਾਤਮਾ ਦੇਖਣ ਵਾਲੇ ਅਸੀ ਲੋਕ,ਪੌਦੇ ਵਿੱਚ ਵੀ ਪਰਮੇਸ਼ਰ ਦੇਖਣ ਵਾਲੇ ਅਸੀਂ ਲੋਕ, ਨਦੀ ਨੂੰ ਮਾਂ ਮੰਨਣ ਵਾਲੇ ਅਸੀਂ ਲੋਕ,ਪੂਰੇ ਬ੍ਰਹਿਮੰਡ ਨੂੰ ਪਰਿਵਾਰ ਮੰਨਣ ਵਾਲੇ ਲੋਕ ਸੰਕਟਾਂ ਵਿੱਚ ਘਿਰੇ ਹੋਏ ਮਾਨਵਤਾ ਨੂੰ ਸੰਕਟਾਂ ਵਿੱਚ ਘਿਰੇ ਹੋਏ ਵਿਸ਼ਵ ਨੂੰ ਅਸੀਂ ਉਦੋਂ ਕੁਝ ਦੇ ਪਾਵਾਂਗੇ ਜਦ ਅਸੀਂ ਆਪਣੀਆਂ ਗੱਲਾਂ ਦੇ ਮਾਣ ਕਰੀਏ ਅਤੇ ਸਮੇ ਦੇ ਅਨੁਕੂਲ ਪਰਿਵਰਤਨ ਕਰੀਏ।ਜੋ ਗਲਤ ਹੈ,ਸਮਾਜ ਦੇ ਲਈ ਵਿਨਾਸ਼ਕ ਹੈ, ਕਿੰਨੀਆਂ ਹੀ ਮਾਨਤਾਵਾਂ ਆਪਣੇ ਜਮਾਨੇ ਵਿੱਚ ਸਹੀ ਹੋਣਗੀਆਂ.ਅਗਰ ਅੱਜ ਦੇ ਜਮਾਨੇ ਵਿੱਚ ਸਹੀ ਹੋਣਗੀਆ ਅਗਰ ਅੱਜ ਦੇ ਜ਼ਮਾਨੇ ਵਿੱਚ ਉਹ ਨਹੀਂ ਹੈ ਉਸ ਦੇ ਖਿਲ਼ਾਫ ਅਵਾਜ਼ ਉਸ ਨੂੰ ਨਸ਼ਟ ਕਰਨ ਦੇ ਲਈ ਨਿਕਲਣਾ ਚਾਹੀਦਾ ਹੈ।
ਲੇਕਿਨ ਮੇਰੇ ਨੌਜਵਾਨੋਂ 2022 ਸਵਾਮੀ ਵਿਵੇਕਾਨੰਦ ਨੇ ਜਿਸ ਰਾਮਕ੍ਰਿਸ਼ਨਾ ਮਿਸ਼ਨ ਦੇ ਨਾਮ ਨੂੰ ਸ਼ੁਰੂ ਕੀਤਾ ਸੀ ਉਸ ਨੂੰ 125 ਸਾਲ ਹੋ ਗਏ। 2022ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਗਏ।ਅਸੀਂ ਕੋਈ ਸੰਕਲਪ ਲੈ ਸਕਦੇ ਹਾਂ ਕੀ।ਅਤੇ ਸੰਕਲਪ…ਮੇਰਾ ਜੀਵਨ ਵਰਤ ਬਣਨਾ ਚਾਹੀਦਾ ਹੈ।ਮੈਂ ਇਹ ਕਰਾਂਗਾ ਅਤੇ ਤੁਸੀਂ ਦੇਖੋ ਜ਼ਿੰਦਗੀ ਜੀਣ ਦਾ ਅਲੱਗ ਅਨੰਦ ਹੋਵੇਗਾ।ਕਦੇ ਕਦੇ ਸਾਡੇ ਦੇਸ਼ ਵਿੱਚ ਇਹ ਵਿਵਾਦ ਹੁੰਦਾ ਹੈ ਕਿ ਜੋ ਕਾਲਜ ਯੂਨੀਵਰਸਿਟੀ ਵਾਲੇ ਵਿਦਿਆਰਥੀ ਹੁੰਦੇ ਹਨ, ਯੂਨੀਵਰਸਿਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਬੈਠੇ ਹੋਏ ਸਾਰੀਆ ਚੋਣਾਂ ਜਿੱਤ ਕੇ ਆਏ ਵਿਦਿਆਰਥੀ ਨੇਤਾ ਹਨ ਸਾਰੇ…।ਵਿਦਿਆਰਥੀ ਰਾਜਨੀਤੀ ਕਿੱਥੋਂ ਸ਼ੁਰੂ ਅਤੇ ਕਿੱਥੇ ਪਹੁੰਚੀ, ਇਹ ਚਿੰਤਨ ਦਾ ਵਿਸ਼ਾ ਹੈ ਲੇਕਿਨ ਮੈਂ ਦੇਖਿਆ ਨਹੀਂ ਹੈ ਕਿ ਕਿਸੀ ਚੋਣ ਵਿੱਚ ਉਮੀਦਵਾਰਾਂ ਨੇ ਇਹ ਕਿਹਾ ਹੋਵੇ ਕਿ ਅਸੀਂ ਕੈਂਪਸ ਸਾਫ ਰੱਖਾਂਗੇ।ਸਾਡੀ ਜੋ ਯੂਨੀਵਰਸਿਟੀ ਦਾ ਕੈਂਪਸ ਹੈ ਤੁਸੀਂ ਕਿਸੀ ਵੀ ਯੂਨੀਵਰਸਿਟੀ ਦੀ ਚੋਣ ਦੇ ਦੂਜੇ ਦਿਨ ਜਾਓ ਕੀ ਪਿਆ ਹੁੰਦਾ ਹੈ ਉੱਥੇ? ਕੀ ਹੁੰਦਾ ਹੈ…ਫਿਰ ਵੰਦੇਮਾਤਰਮ….ਕੀ ਇੱਕੀਵੀਂ ਸਦੀ ਹਿੰਦੁਸਤਾਨ ਦੀ ਸਦੀ ਬਣਾਉਣੀ ਹੈ। 2022 ਅਜ਼ਾਦੀ ਦੇ 75 ਸਾਲ ਮਨਾ ਰਹੇ ਹਾਂ ਤਾਂ ਗਾਂਧੀ ਦੇ ਸਪਨਿਆ ਦਾ ਹਿੰਦੁਸਤਾਨ,ਭਗਤ ਸਿੰਘ,ਸੁਖਦੇਵ,ਰਾਜਗੁਰੂ ਦੇ ਸਪਨਿਆ ਦਾ ਹਿੰਦੁਸਤਾਨ, ਸੁਭਾਸ਼ ਬਾਬੂ ਦੇ ਸਪਨਿਆ ਦਾ ਹਿੰਦੁਸਤਾਨ,ਵਿਵੇਕਾਨੰਦ ਦੇ ਸਪਨਿਆ ਦਾ ਹਿੰਦੁਸਤਾਨ, ਕਿ ਸਾਡਾ ਲੋਕਾਂ ਦਾ ਫਰਕ ਨਹੀਂ ਹੈ। ਅਤੇ ਇਸ ਲਈ ਉਹ management ਵਾਲਿਆ ਨੂੰ ਪੜਾਉਂਦੇ ਹਨ ਨਾ, everybody is somebody, nobody ਹੈ ਜੋ management ਵਿਦਿਆਰਥੀ ਹਨ ਉਹ ਪੜਿਆ ਹੋਵੇਗਾ ਅਤੇ Ultimately ਕੁਝ ਨਹੀਂ ਅਤੇ ਇਸ ਲਈ ਜਰੂਰੀ ਹੈ ਇਹ ਮੈਂ ਕਰਾਂਗਾ,ਇਹ ਮੇਰੀ ਜਿੰਮੇਵਾਰੀ ਹੈ। ਤੁਸੀਂ ਦੇਖੋ ਕਿ ਹਿਮਦੋਸਤਾਨ ਨੂੰ ਬਦਲਣ ਵਿੱਚ ਦੇਰ ਨਹੀਂ ਲੱਗੇਗੀ।ਅਗਰ 125 ਕਰੋੜ ਹਿੰਦੋਸਤਾਨੀ ਇੱਕ ਕਦਮ ਚਲਣ ਤਾਂ ਹਿੰਦੁਸਤਾਨ 125 ਕਰੋੜ ਕਦਮ ਅੱਗੇ ਵਧ ਜਾਵੇਗਾ।
ਮੈਂ ਦੇਖਿਆ ਹੈ ਕਿ ਕਾਲਜਾਂ ਵਿੱਚ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਬੁਰਾ ਲੱਗਾ,ਲੋਕ ਕਿਸੇ ਦਾ ਵਿਰੋਧ ਵੀ ਕਰਦੇ ਹਨ ਅਜਿਹੇ ਲੋਕ ਵੀ ਹਨ ਥੋੜੇ । ਕਾਲਜਾਂ ਵਿੱਚ ਡੇ ਮਨਾਉਂਦੇ ਹਨ, ਅੱਲਗ ਅਲੱਗ ਡੇ ਮਨਾਉਂਦੇ ਹਨ,ਅਲੱਗ ਅਲੱਗ ਡੇ ਮਨਾਉਂਦੇ ਹਨ,ਅੱਜ ਰੋਜ ਡੇ ਹੈ, ਕੁਝ ਲੋਕਾਂ ਦੇ ਵਿਚਾਰ ਇਸ ਵਿਰੋਧੀ ਹਨ, ਇਸ ਵਿੱਚ ਇੱਥੇ ਵੀ ਬੈਠੇ ਹੋਣਗੇ,ਮੈਂ ਉਸ ਦਾ ਵਿਰੋਧੀ ਨਹੀਂ ਹਾਂ।ਦੇਖੋ ਅਸੀਂ ਰੋਬੋਟ ਤਿਆਰ ਨਹੀ ਕਰਦੇ ਹਾਂ,ਸਾਨੂੰ Creativity ਚਾਹੀਦੀ,ਸਾਡੇ ਅੰਦਰ ਦਾ ਇਨਸਾਨ ਸਾਡੀ ਸੰਵੇਦਨਾਵਾਂ ਉਸਨੂੰ ਪ੍ਰਗਟ ਹੋਣ ਦੇ ਲਈ ਯੂਨੀਵਰਸਿਟੀ ਕੈਂਪਸ ਤੋਂ ਵੱਡੀ ਕੋਈ ਜਗ੍ਹਾਂ ਨਹੀਂ ਹੁੰਦਾ ਹੈ।ਲੇਕਿਨ ਕੀ ਕਦੇ ਸਾਨੂੰ ਵਿਚਾਰ ਆਉਂਦਾ ਹੈ ਕਿ ਹਰਿਆਣਾ ਦੀ ਕਾਲਜ ਹੋਵੇ ਅਤੇ ਤੈਅ ਕਰੇ ਕਿ ਅੱਜ ਤਾਮਿਲ-ਡੇ ਮਨਾਵਾਂਗੇ।ਪੰਜਾਬ ਦੀ ਕਾਲਜ ਹੋਵੇ ਅਤੇ ਅਸੀਂ ਤੈਅ ਕਰੀਏ ਕਿ ਅੱਜ ਕੇਰਲ-ਡੇ ਮਨਾਵਾਂਗੇ। ਦੋ ਗੀਤ ਗਾਵਾਂਗੇ ਅਤੇ ਦੋ ਗੀਤ ਉਸਦੇ ਸੁਣਾਗੇ ਉਨ੍ਹਾਂ ਵਰਗਾ ਪਹਿਰਾਵਾਂ ਪਹਿਨ ਕੇ ਉਸ ਦਿਨ ਕਾਲਜ ਆਵਾਂਗੇ।ਹੱਥ ਨਾਲ ਚਾਵਲ ਖਾਣ ਦੀ ਆਦਤ ਪਾਵਾਂਗੇ। ਕਾਲਜ ਵਿੱਚ ਕੋਈ ਮਲਿਆਲਮ ਫਿਲਮ ਦੇਖਾਂਗੇ,ਤਾਮਿਲ ਫਿਲਮ ਦੇਖਾਂਗੇ,ਉਥੋਂ ਕੁਝ ਨੇਤਾਵਾਂ ਨੂੰ ਬੁਲਾਵਾਂਗੇ, ਭਾਈ ਤੁਹਾਡੇ ਤਾਮਿਲਨਾਡੂ ਦੇ ਅੰਦਰ ਪਿੰਡ ਵਿੱਚ ਕਿਹੋ ਜਿਹੀਆਂ ਖੇਡਾਂ ਖੇਡੀਆਂ ਜਾਂਦੀਆ ਹਨ,ਆਓ ਖੇਡਦੇ ਹਾਂ। ਮੈਨੂੰ ਦੱਸੋ ਡੇ ਮੰਨੇਗਾ ਕਿ ਨਹੀਂ ਮੰਨੇਗਾ।ਉਹ ਡੇ Produtive ਹੋਵੇਗਾ ਕਿ ਨਹੀਂ ਹੋਵੇਗਾ।ਇੱਕ ਭਾਰਤ ਸ਼੍ਰੇਸਠ ਭਾਰਤ ਬਣੇਗਾ ਕਿ ਨਹੀਂ ਬਣੇਗਾ।ਸਾਨੂੰ ਵਿਵਿਧਤਾ ਤੁਸੀਂ ਲੋਕ ਤਾਂ ਬਹੁਤ ਨਾਅਰਾ ਵੀ ਬੋਲਦੇ ਹੋ ਵਿਵਿਧਤਾ ਵਿੱਚ ਏਕਤਾ ਨੂੰ ਲੈ ਕੇ,ਲੇਕਿਨ ਕੀ ਇਸ ਵਿਵਿਧਤਾ ਵਿੱਚ ਏਕਤਾ ਨੂੰ ਲੈ ਕੇ ,ਲੇਕਿਨ ਕੀ ਇਸ ਵਿਵਿਧਤਾ ਦਾ ਮਾਣ ਜੀਉਣ ਦਾ ਯਤਨ ਅਸੀਂ ਕਰ ਸਕਦੇ ਹਾਂ ਕੀ?ਜਦ ਤੱਕ ਹਿੰਦੁਸਤਾਨ ਵਿੱਚ ਸਾਡੇ ਹਰ ਰਾਜ ਦੇ ਪ੍ਰਤੀ ਮਾਣ ਦਾ ਭਾਵ ਪੈਦਾ ਨਹੀਂ ਕਰਾਂਗੇ, ਹਰ ਭਾਸ਼ਾ ਦੇ ਪ੍ਰਤੀ ਮਾਣ ਦਾ ਭਾਵ ਪੈਦਾ ਨਹੀਂ ਕਰਾਂਗੇ, ਮੈਨੂੰ ਯਾਦ ਹੈ ਹੁਣੇ ਮੈਨੂੰ ਤਾਮਿਲ ਯੂਨੀਵਰਸਿਟੀ ਦੇ ਤਾਮਿਲਨਾਡੂ ਦੇ ਨੌਜਵਾਨ ਹੁਣੇ ਉਪਰ ਆਏ ਮੈਂ ਉਨ੍ਹਾਂ ਨੂੰ वण्णਮक्कਯम ਕਿਹਾ ਇੱਕਦਮ ਤੋਂ ਖੁਸ਼ ਹੋ ਗਏ।ਇੱਕਦਮ ਛੂ ਗਿਆ ਉਨਾਂ ਨੂੰ.. ਇਹ ਆਪਣੇ ਹਨ।ਕੀ ਸਾਡਾ ਮਨ ਨਹੀਂ ਕਰਦਾ ਹੈ ਕਿ ਅਸੀਂ ਅਜਿਹਾ ਮਾਹੌਲ ਬਣਾਈਏ ਕਿ ਸਾਡੀ ਯੂਨੀਵਰਸਿਟੀ ਵਿੱਚ ਅਜਿਹੇ ਡੇ ਮਨਾਈਏ,ਕੀ ਕਦੇ ਨਹੀਂ ਲੱਗਦਾ ਹੈ ਕਿ ਸਾਡੀ ਯੂਨੀਵਰਸਿਟੀ ਵਿੱਚ ਸਿੱਖ ਗੁਰੂਆਂ ਦਾ ਡੇ ਮਨਾ ਕੇ ਪੰਜਾਬ ਦੇ ਸਿੱਖ ਗੁਰੂਆਂ ਨੇ ਕੀ ਤਿਆਗ ਤਪੱਸਿਆ ਬਲਿਦਾਨ ਕੀਤੇ ਹਨ ਦੋਖੋ ਤਾਂ ਸਹੀ ਜਾਂ ਸਿਰਫ ਭੰਗੜੇ ਨਾਲ ਹੀ ਅਟਕ ਜਾਓਗੇ ਕੀ। ਪਰਾਠਾ ਅਤੇ ਭੰਗੜਾ,ਪੰਜਾਬ ਉਸ ਤੋਂ ਵੀ ਬਹੁਤ ਅੱਗੇ ਹੈ ਅਤੇ ਇਸ ਲਈ ਅਸੀਂ ਕੁਝ ਕਰੀਏ ਤਾਂ ਉਸ ਵਿੱਚ ਦੇਖੋ Creativity ਦੇ ਬਿਨਾ ਜ਼ਿੰਦਗੀ ਨਹੀਂ ਹੈ। ਅਸੀਂ ਰੋਬੋਟ ਨਹੀਂ ਬਣ ਸਕਦੇ ਸਾਡੇ ਅੰਦਰ ਦਾ ਇਨਸਾਨ ਹਰ ਪਲ ਉਜਾਗਰ ਹੁੰਦਾ ਰਹਿਣਾ ਚਾਹੀਦਾ ਹੈ ਲੇਕਿਨ ਉਹ ਕਰੀਏ ਜਿਸ ਨਾਲ ਦੇਸ਼ ਦੀ ਤਾਕਤ ਵਧੇ, ਦੇਸ਼ ਦੀ ਸਮਰੱਥਾ ਵਧੇ ਅਤੇ ਜੋ ਦੇਸ਼ ਦੀ ਜ਼ਰੂਰਤ ਹੈ ਉਸ ਦੀ ਪੂਰਤੀ ਹੋਵੇ।ਜਦ ਤੱਕ ਅਸੀਂ ਇਨ੍ਹਾਂ ਚੀਜ਼ਾਂ ਤੋਂ ਅਛੂਤ ਰਹਾਂਗੇ, ਅਸੀਂ ਹੌਲੀ-ਹੌਲੀ ਸਿਮਟ ਜਾਵਾਂਗੇ।
ਵਿਵੇਕਾਨੰਦ ਜੀ ਕੂਪਮੰਡੂਪਤਾ ‘ਤੇ ਇੱਕ ਵੱਡੀ ਕਥਾ ਸੁਣਾਇਆ ਕਰਦੇ ਸਨ। ਖੂਹ ਦੇ ਡੱਡੂ ਦੀ ਗੱਲ ਕਰਦੇ ਸਨ। ਅਸੀਂ ਅਜਿਹੇ ਨਹੀਂ ਬਣ ਸਕਦੇ। ਅਸੀਂ ਤਾਂ ਜੈ ਜਗਤ ਵਾਲੇ ਲੋਕ ਹਾਂ,ਪੂਰੇ ਵਿਸ਼ਵ ਨੂੰ ਆਪਣੇ ਅੰਦਰ ਸਮਾਉਣਾ ਹੈ ਅਤੇ ਅਸੀਂ ਇੱਕ ਕੋਚਲੇ ਵਿੱਚ ਬੰਨ ਜਾਵਾਂਗੇ ਤਾਂ ਇਹ ਕੋਈ ਸਾਡੇ ਲੋਕਾਂ ਨੂੰ ਸੋਚ ਵੀ ਨਹੀਂ ਸਕਦਾ।ਉਪਨਿਸ਼ਦ ਤੋਂ ਉਪਗ੍ਰਹਿ ਤੱਕ ਦੀ ਸਾਡੀ ਯਾਤਰਾ ਅਸੀਂ ਵਿਸ਼ਵ ਦੇ ਹਰ ਵਿਚਾਰ ਨੂੰ ਅਗਰ ਸਾਡੇ ਲਈ ਅਨੁਕੂਲ ਹੈ ਮਾਨਵਤਾ ਦੇ ਅਨੁਕੂਲ਼ ਹੈ ਤਾਂ ਸਵੀਕਾਰ ਕਰਨ ਵਿੱਚ ਸੰਕੋਚ ਨਹੀਂ ਕੀਤਾ ਹੈ।ਅਤੇ ਅਸੀਂ ਡਰੇ ਵੀ ਨਹੀਂ ਹਾਂ ਕੋਈ ਆਏਗਾ ਅਤੇ ਸਾਡਾ ਕੁਚਲ ਜਾਏਗਾ ਜੀ ਨਹੀਂ ਜੋ ਆਏਗਾ ਉਸਨੂੰ ਅਸੀਂ ਪਚਾ ਲਵਾਂਗੇ ਇਸ ਸੋਚ ਦੇ ਅਸੀਂ ਲੋਕ ਹਾਂ।ਉਸ ਨੂੰ ਆਪਣਾ ਬਣਾ ਲਵਾਂਗੇ ਉਸ ਦੀ ਜੋ ਅੱਛਾਈ ਹੈ ਉਸ ਨੂੰ ਲੈ ਕੇ ਅੱਗੇ ਚਲਾਂਗੇ ਤਾਹੀ ਤਾਂ ਭਾਰਤ ਸਮਰੱਥਾਵਾਨ ਬਣੇਗਾ।ਅਤੇ ਇਸ ਲਈ ਕੋਈ ਇੱਕ ਕਾਲਖੰਡ ਹੋਵੇਗਾ ਜਸ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਸੀ ਉਦੋਂ ਅਸੀਂ Protective Nature ਦੇ ਨਾਲ ਆਪਣਾ ਗੁਜ਼ਾਰਾ ਕੀਤਾ ਹੋਵੇਗਾ।ਅੱਜ ਸਾਨੂੰ ਆਪਣੇ ਅੰਦਰ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਬਾਹਰ ਦੀਆਂ ਚੀਜ਼ਾਂ ਤੋਂ ਅਸੀਂ ਕੋਈ ਪ੍ਰੇਸ਼ਾਨ ਹੋ ਜਾਏਗੇ ਸੋਚਣ ਦੀ ਜ਼ਰੂਰਤ ਨਹੀਂ ਹੈ ਦੋਸਤੋਂ! ਅਤੇ ਮੈਂ ਤਾਂ ਅੱਜ ਦੁਨਆਿ ਵਿੱਚ ਜਿੱਥੇ ਜਾਂਦਾ ਹਾਂ ਮੈਂ ਅਨੁਭਵ ਕਰ ਰਿਹਾ ਹਾਂ ਹਿੰਦੁਸਤਾਨ ਦੇ ਪ੍ਰਤੀ ਦੇਖਣ ਦਾ ਵਿਸ਼ਵ ਦਾ ਨਜ਼ਰੀਆ ਬਦਲ ਚੁੱਕਿਆ ਹੈ। ਇਹ ਤਾਕਤ ਰਾਜਨੀਤਕ ਸ਼ਕਤੀ ਤੋਂ ਨਹੀਂ ਹੈ ਇਹ ਜਨ ਸ਼ਕਤੀ ਤੋਂ ਹੈ।ਇਹ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਤਾਕਤ ਦਾ ਕਾਰਨਲੇਕਿਨ ਸਾਨੂੰ ਸਾਡੀਆਂ ਬੁਰਾਈਆਂ ਨੂੰ ਹੁਣ ਦਰੀ ਦੇ ਥੱਲੇ ਸੁੱਟਦੇ ਚਲੇ ਜਾਵਾਂਗੇ ਤਾਂ ਸਿਵਾ ਗੰਧ ਅਤੇ ਸੜਨੇ ਦੇ ਸਿਵਾ ਕੁਝ ਨਹੀਂ ਹੋਣ ਵਾਲਾ ਹੈ।ਅਸੀਂ ਇਨ੍ਹਾਂ ਬੁਰਾਈਆਂ ਦੇ ਖਿਲ਼ਾਫ ਲੜਨਾ ਹੈ।ਆਪਣੇ ਅੰਦਰ ਦੀਆਂ ਬੁਰਾਈਆਂ ਦੇਖ਼ਿਲਾਫ਼ਲੜਨਾ ਹੈ।ਭਾਰਤ ਨੂੰ ਆਧੁਨਿਕ ਬਣਾਉਣ ਦਾ ਸਾਡਾ ਲੋਕਾਂ ਦਾ ਸਪਨਾ ਹੋਣਾ ਚਾਹੀਦਾ ਹੈ। ਕਿਉਂ ਨਾ ਮੇਰਾ ਦੇਸ਼ ਆਧੁਨਿਕ ਨਾ ਹੋਵੇ।ਕਿਉਂ ਮੇਰੇ ਦੇਸ਼ ਦਾ ਨੌਜਵਾਨ ਦੁਨੀਆ ਦੀ ਬਰਾਬਰੀ ਨਾ ਕਰੇ।ਇਸ ਨੂੰ ਸਮਰੱਥਾਵਾਨ ਕਿਉਂ ਨਾ ਹੋਣਾ ਚਾਹੀਦਾ ਹੈ।ਅਤੇ ਇਸ ਲਈ ਮੈਂ ਇੱਕ ਵਾਰ ਕਿਸੀ ਮਹਾਂਪੁਰਸ਼ ਨੂੰ ਮਿਲਿਆ ਸੀ।ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਤਾਂ ਉਨ੍ਹਾਂ ਨੇ ਕਿਤੇ ਮੇਰਾ ਭਾਸ਼ਣ ਵਾਸ਼ਣ ਪੜਿਆ ਹੋਵੇਗਾ ਤਾਂ ਉਸਦੀ ਚਰਚਾ ਨਿਕਾਲੀ।ਉਦੋਂ ਮੈਂ ਰਾਜਨੀਤੀ ਵਿੱਚ ਨਹੀਂ ਸੀ। ਤਾਂ ਉਨ੍ਹਾਂ ਨੇ ਕਿਹਾ ਕਿ ਦੇਖੋ ਭਾਈ ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਡੇ ਹਿੰਦੁਸਤਾਨ ਵਿੱਚ ਇੱਕ ਕਠਿਨਾਈ ਕੀ ਹੈ ? ਮੈਂ ਕਿਹਾ ਕੀ ? ਬੋਲੇ ਅਸੀਂ ਲੋਕ ਸਾਡੇ ਇੱਥੇ ਪੰਜਾ ਹਜ਼ਾਰ ਸਾਲ ਪਹਿਲਾ ਅਜਿਹਾ ਸੀ,ਦੋ ਹਜ਼ਾਰ ਸਾਲ ਪਹਿਲਾ ਅਜਿਹਾ ਸੀ… ਬੁੱਧ ਦੇ ਜਮਾਨੇ ਵਿੱਚ ਅਜਿਹਾ ਸੀ, ਰਾਮ ਦੇ ਜਮਾਨੇ ਵਿੱਚ ਅਜਿਹਾ ਸੀ। ਇਸੀ ਵਿੱਚੋਂ ਬਾਹਰ ਨਹੀਂ ਨਿਕਲੇ।ਬੋਲੇ ਦੁਨੀਆ ਅੱਜ ਤੁਸੀਂ ਕਿੱਥੇ ਹੋ ਇਸ ਆਧਾਰ ਤੇ ਤੁਹਾਡਾ ਮੁਲਾਂਕਣ ਕਰਦੀ ਹੈ।ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਪਾਸ ਇੱਕ ਮਹਾਨ ਵਿਰਾਸਤ ਹੈ ਲੇਕਿਨ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਸ ਦੇ ਗੌਰਵਗਾਨ ਨੂੰ ਅੱਗੇ ਵਧਾਉਣ ਲਈ ਤਿਆਰ ਨਹੀਂ ਹਾਂ।ਗੌਰਵਗਾਨ ਅੱਗੇ ਵਧਣ ਦੀ ਪ੍ਰੇਰਣਾ ਦੇ ਲਈ ਹੋਣਾ ਚਾਹੀਦਾ ਹੈ, ਗੌਰਵਗਾਨ ਪਿੱਛੇ ਹੱਟ ਕੇ ਰੁਕਣ ਦੇ ਲਈ ਨਹੀਂ ਹੋਣਾ ਚਾਹੀਦਾ ਹੈ।ਗੌਰਵਾਗਾਨ ਨਾਲ ਅੱਗੇ ਵਧਣਾ ਹੈ ਅਤੇ ਯੁਵਾ,ਯੁਵਾ ਇੱਕ ਪਰਸਥਿਤੀ ਦਾ ਨਾਮ ਨਹੀਂ ਹੈ ਦੋਸਤੋਂ, ਯੁਵਾ ਇੱਕ ਮਨ: ਸਥਿਤੀ ਦਾ ਨਾਮ ਹੈ। ਜਿਹੜਾਂ ਬੀਤੇ ਹੋਏ ਕੱਲ ਦੀ ਸਥਿਤੀ ਵਿੱਚ ਖੋਇਆ ਰਹਿੰਦਾ ਹੈ ਉਸਨੂੰ ਯੁਵਾ ਨਹੀਂ ਮੰਨ ਸਕਦੇ। ਲੇਕਿਨ ਜਿਹੜਾ ਬੀਤੀਆਂ ਹੋਈਆਂ ਗੱਲਾਂ ਦੀ,ਜੋ ਸ਼੍ਰੇਸਠ ਹਨ ਉਸਨੂੰ ਲੈ ਕੇ ਅੱਗੇ ਆਉਣ ਵਾਲੇ ਕੱਲ ਦੇ ਲਈ ਸੋਚਦਾ ਹੈ,ਸਮਝਦਾ ਹੈ,ਸੁਣਦਾ ਹੈ ਉਹ ਯੁਵਾ ਹੈ। ਉਸ ਯੁਵਾ ਭਾਵ ਨੂੰ ਅੰਦਰ ਸਮੇਟਦੇ ਹੋਏ ਕਿਸ ਤਰ੍ਹਾਂ ਅੱਗੇ ਵਧੀਏ, ਉਸਦਾ ਸੰਕਲਪ ਲੈ ਕੇ ਤੁਸੀਂ ਚਲੋ ਇਸੀ ਭਾਵਨਾ ਦੇ ਨਾਲ ਅੱਜ ਦੀਨ ਦਿਆਲ ਉਪਾਧਿਆਏ ਜੀ ਨੂੰ ਮੈਂ ਅੱਜ ਨਮਨ ਕਰਦਾ ਹਾਂ।ਸਵਾਮੀ ਵਿਵੇਕਾਨੰਦ ਜੀ ਨੂੰ ਨਮਨ ਕਰਦਾ ਹਾਂ,ਸ੍ਰੀਮਾਨ ਵਿਨੋਵਾ ਭਾਵੇ ਜੀ ਨੂੰ ਨਮਨ ਕਰਦਾ ਹਾਂ ਅਤੇ ਤੁਸੀਂ ਸਾਰੇ ਮੇਰੇ ਦੇਸ਼ਵਾਸੀ ਨੌਜਵਾਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ !
***
ਅਤੁੱਲ ਤਿਵਾਰੀ/ਹਿਮਾਂਸ਼ੂ ਸਿੰਘ
Today is 9/11...this day became widely spoken about after 2001 but there was another 9/11 of 1893 which we remember: PM @narendramodi
— PMO India (@PMOIndia) September 11, 2017
Just with a few words, a youngster from India won over the world and showed the world the power of oneness: PM @narendramodi
— PMO India (@PMOIndia) September 11, 2017
The 9/11 of 1893 was about love, harmony and brotherhood: PM @narendramodi
— PMO India (@PMOIndia) September 11, 2017
Swami Vivekananda raised his voice against the social evils that has entered our society: PM @narendramodi
— PMO India (@PMOIndia) September 11, 2017
Swami Vivekananda said that only rituals will not connect an individual to divinity...he said 'Jan Seva is Prabhu Seva' : PM @narendramodi
— PMO India (@PMOIndia) September 11, 2017
More than being in search of a Guru, Swami Vivekananda was in search of the truth: PM @narendramodi
— PMO India (@PMOIndia) September 11, 2017
Swami Vivekananda did not believe in sermonising. His ideas & idealism paved way for an institutional framework via Ramakrishna Mission: PM
— PMO India (@PMOIndia) September 11, 2017
I want to specially mention all those people who are working tirelessly to keep India clean: PM @narendramodi
— PMO India (@PMOIndia) September 11, 2017
The correspondence between Swami Vivekananda and Jamsetji Tata will show the concern Swami JI had towards India's self-reliance: PM
— PMO India (@PMOIndia) September 11, 2017
Both knowledge and skills are equally important: PM @narendramodi
— PMO India (@PMOIndia) September 11, 2017
Swami Vivekananda had given the concept of 'One Asia.' He said that the solutions to the world's problems will come from Asia: PM
— PMO India (@PMOIndia) September 11, 2017
Student organisations, while campaigning for university elections should give more importance to cleanliness: PM @narendramodi
— PMO India (@PMOIndia) September 11, 2017
There is no better place for creativity and innovation than university campuses: PM @narendramodi
— PMO India (@PMOIndia) September 11, 2017
There is no life without creativity. Let our creativity also strengthen our nation & fulfil the aspirations of our people: PM @narendramodi
— PMO India (@PMOIndia) September 11, 2017
India is changing, India's standing at the global stage is rising and this is due to Jan Shakti: PM @narendramodi
— PMO India (@PMOIndia) September 11, 2017