Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਆਬੇ ਨੇ ਭਾਰਤ ਦੇ ਪਹਿਲੇ ਹਾਈਸਪੀਡ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਆਬੇ ਨੇ ਭਾਰਤ ਦੇ ਪਹਿਲੇ ਹਾਈਸਪੀਡ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਆਬੇ ਨੇ ਭਾਰਤ ਦੇ ਪਹਿਲੇ ਹਾਈਸਪੀਡ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਆਬੇ(Shinzo Abe) ਨੇ ਅੱਜ ਸਾਂਝੇ ਤੌਰ ਤੇ ਭਾਰਤ ਦੇ ਪਹਿਲੇ ਰੇਲ ਪ੍ਰੋਜੈਕਟ, ਜੋ ਕਿ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਚਲਣਾ ਹੈ, ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਤੇ ਅਹਿਮਦਾਬਾਦ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ‘ਨਿਊ ਇੰਡੀਆ’ ਦੀਆਂ ਉੱਚੀਆਂ ਖਾਹਿਸ਼ਾਂ ਅਤੇ ਇੱਛਾ ਸ਼ਕਤੀ ਦਾ ਜ਼ਿਕਰ ਕੀਤਾ। ਉਨ੍ਹਾਂ ਇਸ ਮੌਕੇ ਉੱਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਦੇਸ਼ ਨੂੰ ਗਤੀ ਅਤੇ ਤਰੱਕੀ ਪ੍ਰਦਾਨ ਕਰੇਗਾ ਅਤੇ ਨਤੀਜੇ ਵੀ ਤੇਜ਼ੀ ਨਾਲ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਹਾਈਸਪੀਡ ਪ੍ਰੋਡਕਟਿਵਿਟੀ ਰਾਹੀ ਉਤਪਾਦਕਤਾ ਵਧਾਉਣ ਵੱਲ ਲੱਗਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਇਸ ਪ੍ਰੋਜੈਕਟ ਲਈ ਤਕਨੀਕੀ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਲਈ ਜਪਾਨ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਆਬੇ (Abe) ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਇਸ ਪ੍ਰੋਜੈਕਟ ਨੂੰ ਬਹੁਤ ਥੋੜੇ ਜਿਹੇ ਸਮੇਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਾਈਸਪੀਡ ਰੇਲ ਦੋਹਾਂ ਸ਼ਹਿਰਾਂ ਨੂੰ ਨੇੜੇ ਹੀ ਨਹੀਂ ਲਿਆਵੇਗੀ ਸਗੋਂ ਸੈਂਕੜੇ ਕਿਲੋਮੀਟਰ ਦੂਰ ਰਹਿ ਰਹੇ ਲੋਕਾਂ ਨੂੰ ਵੀ ਇਕ ਦੂਜੇ ਦੇ ਨੇੜੇ ਲਿਆਵੇਗੀ। ਉਨ੍ਹਾਂ ਕਿਹਾ ਕਿ ਇੱਕ ਨਵਾਂ ਆਰਥਿਕ ਢਾਂਚਾ ਮੁੰਬਈ-ਅਹਿਮਦਾਬਾਦ ਕਾਰੀਡੋਰ ਦੇ ਨਾਲ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਪੂਰਾ ਇਲਾਕਾ ਇਕ ਆਰਥਕ ਜ਼ੋਨ ਬਣ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਤਾਂ ਹੀ ਲਾਹੇਵੰਦ ਹੈ ਜੇ ਇਹ ਆਮ ਵਿਅਕਤੀ ਦੇ ਲਾਭ ਲਈ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਤਕਨਾਲੋਜੀ ਦਾ ਜੋ ਤਬਾਦਲਾ ਹੋਵੇਗਾ ਉਸ ਨਾਲ ਭਾਰਤੀ ਰੇਲਵੇ ਨੂੰ ਲਾਭ ਪੁੱਜੇਗਾ ਅਤੇ ਨਾਲ ਹੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਈਕੋ-ਫ੍ਰੈਂਡਲੀ(Eco-Friendly) ਹੋਵੇਗਾ ਅਤੇ ਨਾਲ ਹੀ ਮਨੁਖਤਾ ਦਾ ਮਿੱਤਰ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ‘ਹਾਈਸਪੀਡ ਕਾਰੀਡੋਰਜ਼’ ਭਵਿੱਖ ਦੇ ਤੇਜ਼ ਵਿਕਾਸ ਲਈ ਬਹੁਤ ਜ਼ਰੂਰੀ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਢਾਂਚੇ ਦਾ ਵਿਕਾਸ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਹਰ ਕੋਈ ਇਸ ਪ੍ਰੋਜੈਕਟ ਨੂੰ ਥੋੜੇ ਤੋਂ ਥੋੜੇ ਸਮੇਂ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।

ਇਸ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ (Shinzo Abe) ਨੇ ਕਿਹਾ ਕਿ ਭਾਰਤ-ਜਾਪਾਨ ਭਾਈਵਾਲੀ ਵਿਸ਼ੇਸ਼, ਨਾਜ਼ੁਕ ਅਤੇ ਵਿਸ਼ਵ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੁਝ ਹੀ ਸਾਲਾਂ ਵਿੱਚ ਉਹ ਬੁਲੇਟ ਟ੍ਰੇਨ ਦੀਆਂ ਖਿੜਕੀਆਂ ਰਾਹੀਂ ਭਾਰਤ ਦੀ ਸੁੰਦਰਤਾ ਨੂੰ ਨਿਹਾਰ ਸਕਣਗੇ।

AKT/SH