Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਬੁਨਿਆਦੀ ਢਾਂਚੇ ਦੇ ਪ੍ਰਮੁੱਖ ਖੇਤਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ

ਪ੍ਰਧਾਨ ਮੰਤਰੀ ਵੱਲੋਂ ਬੁਨਿਆਦੀ ਢਾਂਚੇ ਦੇ ਪ੍ਰਮੁੱਖ ਖੇਤਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਸੜਕਾਂ, ਰੇਲਵੇ, ਹਵਾਈ ਅੱਡਿਆਂ, ਬੰਦਰਗਾਹਾਂ, ਡਿਜੀਟਲ ਤੇ ਕੋਲਾ ਸਮੇਤ ਬੁਨਿਆਦੀ ਢਾਂਚੇ ਦੇ ਪ੍ਰਮੁੱਖ ਖੇਤਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਸਮੀਖਿਆ ਮੀਟਿੰਗ ਲਗਭਗ ਸਾਢੇ ਚਾਰ ਘੰਟੇ ਚੱਲੀ, ਜਿਸ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਨੀਤੀ ਆਯੋਗ ਤੇ ਭਾਰਤ ਸਰਕਾਰ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ ਸਾਰੇ ਮੰਤਰਾਲਿਆਂ ਦੇ ਉੱਚ ਅਧਿਕਾਰੀਆਂ ਨੇ ਭਾਗ ਲਿਆ।

ਨੀਤੀ ਆਯੋਗ ਦੇ ਸੀ.ਈ.ਓ. ਵੱਲੋਂ ਦੀਤੀ ਪੇਸ਼ਕਾਰੀ ਵਿੱਚ ਇਹ ਨੋਟ ਕੀਤਾ ਗਿਆ ਕਿ ਬਹੁਤ ਸਾਰੇ ਖੇਤਰਾਂ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਵਰਨਣਯੋਗ ਪ੍ਰਗਤੀ ਦਰਜ ਹੋਈ ਹੈ। ਪ੍ਰਧਾਨ ਮੰਤਰੀ ਨੇ ਸੜਕਾਂ ਤੇ ਰੇਲਵੇ ਦੇ ਖੇਤਰਾਂ ਦੀ ਪ੍ਰਗਤੀ ਦਾ ਵਿਆਪਕ ਜਾਇਜ਼ਾ ਲੈਂਦਿਆਂ ਮੌਜੂਦਾ ਪ੍ਰੋਜੈਕਟਾਂ ਪ੍ਰਤੀ ਸੰਗਠਤ ਪਹੁੰਚ ਅਪਨਾਉਣ ਅਤੇ ਸਖ਼ਤੀ ਨਾਲ ਨਿਸ਼ਚਤ ਸਮਾਂ-ਸੀਮਾ ਦੇ ਅੰਦਰ-ਅੰਦਰ ਹੀ ਸਾਰੇ ਕੰਮ ਨਿਪਟਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਇ.) ਅਧੀਨ ਪਿੰਡਾਂ ਲਈ ਰੋਜ਼ਾਨਾ ਔਸਤ 130 ਕਿਲੋਮੀਟਰ ਲੰਮੀਆਂ ਸੜਕਾਂ ਦੀ ਉਸਾਰੀ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਇਸੇ ਯੋਜਨਾ ਅਧੀਨ ਸਾਲ 2016-17 ਦੌਰਾਨ 47,400 ਨਵੀਆਂ ਸੜਕਾਂ ਦੀ ਉਸਾਰੀ ਕੀਤੀ ਗਈ ਹੈ। ਇਸੇ ਸਮੇਂ ਦੌਰਾਨ 11,641 ਨਵੀਆਂ ਆਬਾਦੀਆਂ ਨੂੰ ਸੜਕਾਂ ਨਾਲ ਜੋੜਿਆ ਗਿਆ ਹੈ।
ਵਿੱਤੀ ਸਾਲ 2017 ਦੌਰਾਨ ਪਿੰਡਾਂ ਦੀਆਂ 4,000 ਕਿਲੋਮੀਟਰ ਤੋਂ ਵੱਧ ਸੜਕਾਂ ਦੀ ਉਸਾਰੀ ਪ੍ਰਦੂਸ਼ਣ-ਮੁਕਤ ਤਕਨਾਲੋਜੀ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ। ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਪਿੰਡਾਂ ਦੀਆਂ ਸੜਕਾਂ ਦੇ ਮਿਆਰ ਉੱਤੇ ਕਾਰਜਕੁਸ਼ਲ ਤਰੀਕੇ ਨਾਲ ਸਖ਼ਤ ਨਿਗਰਾਨੀ ਕਰਨ ਦੀ ਹਦਾਇਤ ਦਿੱਤੀ। ਇਸ ਲਈ, ਉਨ੍ਹਾਂ ਪਹਿਲਾਂ ਤੋਂ ਵਰਤੀਆਂ ਜਾ ਰਹੀਆਂ ਤਕਨਾਲੋਜੀਆਂ ਤੋਂ ਇਲਾਵਾ ਸਪੇਸ ਟੈਕਨਾਲੋਜੀ, ਜਿਵੇਂ ਕਿ ”ਮੇਰੀ ਸੜਕ’ ਐਪ’ ਦੀ ਵਰਤੋਂ ਕਰਨ ਉੱਤੇ ਜ਼ੋਰ ਦਿੱਤਾ। ਉਨ੍ਹਾਂ ਅਹਿਮ ਸੰਪਰਕ ਸੜਕਾਂ ਦੀ ਉਸਾਰੀ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਨ ਦਾ ਸੱਦਾ ਦਿੱਤਾ, ਜਿਨ੍ਹਾਂ ਨਾਲ ਬਾਕੀ ਰਹਿੰਦੀਆਂ ਆਬਾਦੀਆਂ ਵੀ ਛੇਤੀ ਤੋਂ ਛੇਤੀ ਸੜਕਾਂ ਨਾਲ ਜੁੜ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਸੜਕਾਂ ਦੀ ਉਸਾਰੀ ਵਿੰਚ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਦੀ ਹਦਾਇਤ ਵੀ ਦਿੱਤੀ। ਉਨ੍ਹਾਂ ਨੀਤੀ ਆਯੋਗ ਨੂੰ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਟੈਕਨਾਲੋਜੀ ਦੀ ਵਰਤੋਂ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ ਦਾ ਨਿਰੀਖਣ ਕਰਨ ਅਤੇ ਭਾਰਤ ਵਿੱਚ ਉਨ੍ਹਾਂ ਦੀ ਵਿਵਹਾਰਕਤਾ ਦੀ ਜਾਂਚ ਕਰਨ ਲਈ ਕਿਹਾ। ਹਾਈਵੇਅਜ਼ ਸੈਕਟਰ ਵਿੱਚ, ਵਿੱਤੀ ਸਾਲ 2017 ਦੌਰਾਨ 4 ਜਾਂ 6 ਲੇਨ ਰਾਸ਼ਟਰੀ ਹਾਈਵੇਜ਼ ਦੀ 26,000 ਕਿਲੋਮੀਟਰ ਦੀ ਉਸਾਰੀ ਕੀਤੀ ਗਈ ਹੈ ਅਤੇ ਇਸ ਰਫ਼ਤਾਰ ਵਿੱਚ ਸੁਧਾਰ ਹੋ ਰਿਹਾ ਹੈ।
ਰੇਲਵੇ ਦੇ ਖੇਤਰ ਵਿੱਚ ਸਾਲ 2016-17 ਦੌਰਾਨ 953 ਕਿਲੋਮੀਟਰ ਲੰਮੀਆਂ ਰੇਲ ਪਟੜੀਆਂ ਵਿਛਾਈਆਂ ਗਈਆਂ ਸਨ, ਜਦੋਂ ਕਿ ਟੀਚਾ 400 ਕਿਲੋਮੀਟਰ ਲੰਮੀਆਂ ਪਟੜੀਆਂ ਵਿਛਾਉਣ ਦਾ ਸੀ। ਇਸੇ ਸਮੇਂ ਦੌਰਾਨ 2,000 ਕਿਲੋਮੀਟਰ ਲੰਮੀਆਂ ਪਟੜੀਆਂ ਦਾ ਬਿਜਲੀਕਰਨ ਕੀਤਾ ਗਿਆ ਹੈ ਅਤੇ 1,000 ਕਿਲੋਮੀਟਰ ਤੋਂ ਵੱਧ ਪਟੜੀਆਂ ਦਾ ਗੇਜ ਤਬਦੀਲ ਕੀਤਾ ਗਿਆ ਹੈ। ਸਾਲ 2016-17 ਦੌਰਾਨ ਬਿਨਾ ਚੌਕੀਦਾਰ ਵਾਲੇ 1,500 ਫਾਟਕ ਖ਼ਤਮ ਕਰ ਦਿੱਤੇ ਗਏ ਹਨ। ਖਪਤਕਾਰ ਦੇ ਤਜਰਬੇ ਵਿੱਚ ਵਾਧਾ ਕਰਨ ਦੇ ਕਦਮਾਂ ਵਿੱਚ 115 ਰੇਲਵੇ ਸਟੇਸ਼ਨਾਂ ਨੂੰ ਵਾਇ-ਫ਼ਾਇ ਪਹੁੰਚ ਦੇ ਯੋਗ ਬਣਾਇਆ ਗਿਆ ਅਤੇ 34,000 ਬਾਇਓ-ਪਖਾਨੇ ਸਥਾਪਤ ਕੀਤੇ ਗਏ। ਪ੍ਰਧਾਨ ਮੰਤਰੀ ਨੇ ਰੇਲਵੇ ਸਟੇਸ਼ਨਾਂ ਦੇ ਮੁੜ-ਵਿਕਾਸ ਨਾਲ ਸਬੰਧਤ ਕੰਮ ਅਤੇ ਗ਼ੈਰ-ਕਿਰਾਇਆ ਆਮਦ ਵਧਾਉਣ ਲਈ ਛੇਤੀ ਤੋਂ ਛੇਤੀ ਵਧੇਰੇ ਸਿਰਜਣਾਤਮਕਤਾ ਲਿਆਉਣ ਦਾ ਸੱਦਾ ਦਿੱਤਾ।

ਸੜਕਾਂ ਅਤੇ ਰੇਲਵੇ ਦੇ ਅਹਿਮ ਪ੍ਰੋਜੈਕਟਾਂ, ਜਿਵੇਂ ਕਿ ਪੂਰਬੀ ਪੈਰੀਫ਼ਰਲ ਐਕਸਪ੍ਰੈਸਵੇਅ, ਚਾਰ ਧਾਮ ਪ੍ਰੋਜੈਕਟ, ਕਾਜ਼ੀਗੁੰਡ-ਬਨਿਹਾਲ ਸੁਰੰਗ, ਚਨਾਬ ਰੇਲ ਪੁਲ਼ ਅਤੇ ਜਿਰੀਬਾਮ-ਇੰਫਾਲ ਪ੍ਰੋਜੈਕਟ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਹਵਾਬਾਜ਼ੀ ਦੇ ਖੇਤਰ ਵਿੱਚ ਖੇਤਰੀ ਕੁਨੈਕਟੀਵਿਟੀ ਯੋਜਨਾ ਨਾਲ 43 ਟਿਕਾਣੇ ਜੁੜਨਗੇ, ਜਿਨ੍ਹਾਂ ਵਿੱਚੋਂ 31 ਟਿਕਾਣੇ ਪਹਿਲਾਂ ਇਸ ਸਹੂਲਤ ਤੋਂ ਵਾਂਝੇ ਰਹੇ ਹਨ। ਹਵਾਬਾਜ਼ੀ ਦੇ ਖੇਤਰ ਵਿੱਚ ਯਾਤਰੀਆਂ ਦੀ ਸਮਰੱਥਾ 28 ਕਰੋੜ 20 ਲੱਖ ਯਾਤਰੀ ਸਾਲਾਨਾ ਤੱਕ ਪੁੱਜ ਗਈ ਹੈ।

ਬੰਦਰਗਾਹਾਂ ਦੇ ਖੇਤਰ ਵਿੱਚ, ਸਾਗਰਮਾਲਾ ਪ੍ਰੋਜੈਕਟ ਅਧੀਨ 8 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 415 ਪ੍ਰੋਜੈਕਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ 1.37 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਬਰਾਮਦ-ਦਰਾਮਦ ਮਾਲਵਾਹਕ ਸਮੁੰਦਰੀ ਜਹਾਜ਼ਾਂ ਦੀ ਆਮਦ ਤੋਂ ਬਾਅਦ ਵਾਪਸੀ ਦੇ ਸਮੇਂ ਅਤੇ ਕਲੀਅਰੈਂਸ ਮਿਲਣ ਦੇ ਬਿਹਤਰ ਨਤੀਜੇ ਸਾਹਮਣੇ ਲਿਆਉਣ ਉੱਤੇ ਜ਼ੋਰ ਦਿੱਤਾ। ਸਾਲ 2016-17 ਦੌਰਾਨ ਵੱਡੀਆਂ ਬੰਦਰਗਾਹਾਂ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ 100.4 ਐੱਮ.ਟੀ.ਪੀ.ਏ. ਦਾ ਸਮਰੱਥਾ ਦਰਜ ਕੀਤਾ ਗਿਆ ਹੈ। ਸਾਰੇ 193 ਚਾਨਣ-ਮੁਨਾਰਿਆਂ ਨੂੰ ਬਿਜਲੀ ਹੁਣ ਸੂਰਜ ਦੀ ਊਰਜਾ ਨਾਲ ਹੀ ਮਿਲਦੀ ਹੈ। ਸਾਰੀਆਂ ਪ੍ਰਮੁੱਖ ਬੰਦਰਗਾਹਾਂ ਦੇ ਜ਼ਮੀਨੀ ਰਿਕਾਰਡਾਂ ਦਾ ਡਿਜੀਟਲਕਰਨ ਮੁਕੰਮਲ ਕਰ ਲਿਆ ਗਿਆ ਹੈ।

ਡਿਜੀਟਲ ਬੁਨਿਆਦੀ ਢਾਂਚਾ ਖੇਤਰ ਵਿੱਚ; ਖੱਬੇ-ਪੱਖੀ ਅੱਤਵਾਦ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 2,187 ਮੋਬਾਇਲ ਟਾੱਵਰ ਸਥਾਪਤ ਕੀਤੇ ਗਏ ਹਨ। ਨੈਸ਼ਨਲ ਆੱਪਟੀਕਲ ਫ਼ਾਈਬਰ ਨੈੱਟਵਰਕ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਉੱਭਰ ਰਿਹਾ ਡਿਜੀਟਲ ਕੁਨੈਕਟੀਵਿਟੀ ਨੈੱਟਵਰਕ ਹਜ਼ਾਰਾਂ ਗ੍ਰਾਮ ਪੰਚਾਇਤਾਂ ਨਾਲ ਜੁੜ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਾਸਨ ਦੇ ਵਾਜਬ ਕਦਮਾਂ ਦੀ ਪੂਰੀ ਸਹਾਇਤਾ ਮਿਲਣੀ ਚਾਹੀਦੀ ਹੈ, ਤਾਂ ਜੋ ਪਿੰਡਾਂ ਦੇ ਇਲਾਕਿਆਂ ਵਿੱਚ ਵੀ ਲੋਕਾਂ ਦੇ ਜੀਵਨ-ਪੱਧਰ ਵਿੱਚ ਸੁਧਾਰ ਆ ਸਕੇ ਤੇ ਉਹ ਹੋਰ ਮਜ਼ਬੂਤ ਹੋ ਸਕਣ।

ਕੋਲਾ ਖੇਤਰ ਵਿੱਚ, ਕੋਲਾ ਸੰਪਰਕਾਂ ਤੇ ਗਤੀਵਿਧੀਆਂ ਨੂੰ ਤਰਕਪੂਰਨ ਬਣਾਏ ਜਾਣ ਨਾਲ ਸਾਲ 2016-17 ਦੌਰਾਨ 2,500 ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਬੱਚਤ ਹੋਈ ਹੈ। ਪਿਛਲੇ ਸਾਲ ਕੋਲੇ ਦੀਆਂ ਦਰਾਮਦਾਂ ਵਿੱਚ ਦਰਜ ਹੋਈ ਕਮੀ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲੇ ਦੀ ਦਰਾਮਦ ਕਰਨ ਦੀ ਥਾਂ ਹੋਰ ਵੈਕਲਪਿਕ ਕਦਮ ਹੋਰ ਤੇਜ਼ੀ ਨਾਲ ਉਠਾਏ ਜਾਣੇ ਚਾਹੀਦੇ ਹਨ ਅਤੇ ਗੈਸੀਫ਼ਿਕੇਸ਼ਨ ਤਕਨਾਲੋਜੀ ਸਮੇਤ ਹੋਰ ਨਵੀਆਂ ਕੋਲਾ ਤਕਨਾਲੋਜੀਆਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

******

AKT/HS