ਪੀਐੱਮਇੰਡੀਆ
ਸਤਿਕਾਰਯੋਗ ਸੁਮਿੱਤਰਾ ਜੀ ਅਤੇ ਮੌਜੂਦ ਸਾਰੇ ਪਤਵੰਤੇ ਸੱਜਣੋ,
26 ਨਵੰਬਰ ਸੰਵਿਧਾਨ ਦਿਵਸ ਦੇ ਤੌਰ ‘ਤੇ ਮਨਾਉਣ ਦੀ ਸ਼ੁਰੂਆਤ 2015 ‘ਚ ਕੀਤੀ ਗਈ। ਕਲਪਨਾ ਇਹ ਹੈ ਕਿ ਸਾਡੀ ਨਵੀਂ ਪੀੜ੍ਹੀ ਇਸ ਸੰਵਿਧਾਨ, ਉਸ ਦੀ ਪ੍ਰਕਿਰਿਆ ਦੇ ਨਾਲ ਅਤੇ ਉਸ ਦੇ ਉਦੇਸ਼ਾਂ ਨਾਲ ਕੁਨੈਕਟ ਰਹਿਣੀ ਚਾਹੀਦੀ ਹੈ। ਅਜਿਹਾ ਨਾ ਹੋਵੇ ਕਿ ਸਭ ਕੁਝ ਚਲਦਾ ਹੈ ਪਰ ਕਿਵੇਂ ਚਲਦਾ ਹੈ, ਪਤਾ ਹੀ ਨਾ ਹੋਵੇ। ਅਤੇ ਅਜਿਹੀਆਂ ਚੀਜ਼ਾਂ ਨੂੰ ਇੱਕ ਵਾਰ ਨਿਰੰਤਰ ਯਾਦ ਕਰਨਾ ਜ਼ਰੂਰੀ ਹੁੰਦਾ ਹੈ। ਜੋ ਮੂਲ ਤੱਤਾਂ ਨੂੰ ਵਾਰ-ਵਾਰ ਯਾਦ ਕਰਦੇ ਹਨ, ਤਾਂ ਤਤਕਾਲੀਨ ਸਮੇਂ ਦੇ ਸੰਦਰਭ ਵਿੱਚ ਕਰਦੇ ਹਨ।
ਜਿਸ ਵਿਸ਼ੇ ਦਾ ਅਰਥ ਅੱਜ ਤੋਂ 40 ਸਾਲ ਪਹਿਲਾਂ ਹੁੰਦਾ ਹੋਵੇਗਾ, ਹੋ ਸਕਦਾ ਹੈ ਕਿ ਉਸ ਗੱਲ ਦਾ ਅਰਥ ਦਸ ਸਾਲਾਂ ਬਾਅਦ ਵੱਖਰੇ ਰੂਪ ਵਿੱਚ ਦਿਸੇਗਾ। ਇੱਕ progressive format ਹੁੰਦਾ ਹੈ ਪਰ ਉਹ ਤਦ ਹੁੰਦਾ ਹੈ ਜਦੋਂ ਇਨ੍ਹਾਂ ਬੁਨਿਆਦੀ ਚੀਜ਼ਾਂ ਨਾਲ ਅਸੀਂ ਹਰ ਚੀਜ਼ ਨੂੰ ਕਸਦੇ ਰਹਾਂਗੇ, ਤੋਲਦੇ ਰਹਾਂਗੇ। ਸਾਡੇ ਸਕੂਲ, ਕਾਲਜਾਂ ਦੇ ਸਾਰੇ ਬਾਲਕਾਂ ਨੂੰ ਸੰਵਿਧਾਨ ਦੀ preamble ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਸਮੂਹਕ ਤੌਰ ‘ਤੇ ਪੜ੍ਹਾਈ ਜਾਵੇ, ਉਸ ਨੂੰ ਉੱਚੀ-ਉੱਚੀ ਬੋਲਿਆ ਜਾਵੇ, ਵਿਆਖਿਆ ਹੋਵੇ; ਇਸ ਦਾ ਲਾਭ ਇਹ ਹੋਵੇਗਾ ਕਿ ਸੰਵਿਧਾਨ ਦੀ ਸ੍ਰੇਸ਼ਠਤਾ ਦਾ ਆਮ ਜੀਵਨ ਵਿੱਚ ਇੱਕ ਸਥਾਨ ਬਣੇਗਾ। ਬਹੁਤ ਘੱਟ ਦੇਸ਼ਾਂ ਦੇ ਜੀਵਨ ਵਿੱਚ ਅਜਿਹੀ ਘਟਨਾ ਸ਼ਾਇਦ ਵਾਪਰਦੀ ਹੈ ਕਿ ਜਿਸ ਵਿੱਚ ਸੰਵਿਧਾਨ ਦਾ ਵਰਣਨ ਵਾਰ-ਵਾਰ ਆਉਂਦਾ ਹੈ ਪਰ ਭਾਰਤ ਇੱਕ ਅਜਿਹਾ ਦੇਸ਼ ਹੈ ਕਿ ਜਿੱਥੇ ਜਦੋਂ-ਜਦੋਂ ਅਸੀਂ ਸੰਵਿਧਾਨ ਨੂੰ ਯਾਦ ਕਰਦੇ ਹਾਂ, ਸਾਨੂੰ ਡਾ. ਬਾਬਾ ਸਾਹਿਬ ਅੰਬੇਡਕਰ ਦੀ ਪਵਿੱਤਰ ਯਾਦ ਨਾਲ-ਨਾਲ ਆਉਂਦੀ ਹੈ ਭਾਵ ਬਾਬਾ ਸਾਹਿਬ ਅਤੇ ਸੰਵਿਧਾਨ, ਸੰਵਿਧਾਨ ਭਾਵ ਬਾਬਾ ਸਾਹਿਬ, ਬਾਬਾ ਸਾਹਿਬ ਭਾਵ ਸੰਵਿਧਾਨ – ਜੀਵਨ ਦੀ ਅਜਿਹੀ ਸਿੱਧੀ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਅਸੰਭਵ ਹੈ ਜੋ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਵਿੱਚ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ, ਬਾਬਾ ਸਾਹਿਬ ਨੇ ਨਹੀਂ ਕਿਹਾ ਸੀ। ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਸ਼ਾਇਦ ਕਿਸੇ ਨੇ ਇੰਨਾ recognize ਵੀ ਨਹੀਂ ਕੀਤਾ ਹੋਵੇਗਾ ਪਰ ਜਿਵੇਂ ਸਮੇਂ ਬੀਤਦਾ ਗਿਆ, ਸਾਨੂੰ ਸਭ ਨੂੰ ਲੱਗ ਰਿਹਾ ਹੈ ਕਿ ਕਿੰਨਾ ਮਹਾਨ ਕੰਮ ਸਾਡੇ ਲੋਕਾਂ ਲਈ ਹੋ ਰਿਹਾ ਹੈ।
ਸੰਵਿਧਾਨ, ਸਮਾਂ ਅਜਿਹਾ ਬਦਲਿਆ ਹੈ ਕਿ ਸੰਵਿਧਾਨ ਵਿੱਚ ਤਾਂ ਹਰੇਕ ਵਿਅਕਤੀ ਆਪਣੇ ਅਧਿਕਾਰ ਲੱਭਦਾ ਰਹਿੰਦਾ ਹੈ, ਆਪਣੇ ਅਧਿਕਾਰਾਂ ਨੂੰ ਹੋਰ ਵਧੇਰੇ ਹਵਾ ਭਰਨ ਦਾ ਵੀ ਜਤਨ ਕਰਦਾ ਹੈ। ਬਹੁਤ ਚਲਾਕ ਲੋਕ ਸੰਵਿਧਾਨ ਨੂੰ ਹੀ ਆਪਣਾ ਅਧਾਰ ਬਣਾ ਕੇ ਅਧਿਕਾਰ ਦੀ ਦੁਰਵਰਤੋਂ ਕਰਨ ਦੀ ਹੱਦ ਤੱਕ ਵੀ ਕਦੇ-ਕਦੇ ਹੱਦਾਂ ਪਾਰ ਕਰ ਜਾਂਦੇ ਹਨ। ਇਸ ਨਾਲ ਇੱਕ anarchy ਪੈਦਾ ਹੁੰਦੀ ਹੈ ਅਤੇ ਬਾਬਾ ਸਾਹਿਬ ਅੰਬੇਡਕਰ grammar of anarchy ਦੀ ਗੱਲ ਕਰਦੇ ਸਨ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੁੰਦੀ ਹੈ; ਨਾਗਰਿਕ ਹੋਵੇ, ਸ਼ਾਸਨ ਵਿਵਸਥਾ ਹੋਵੇ, ਸਰਕਾਰ ਹੋਵੇ, ਸ਼ਾਸਨ ਵਿਵਸਥਾ ਦੇ ਵੱਖੋ-ਵੱਖਰੇ ਅੰਗ ਹੋਣ। ਹਰੇਕ ਵਿਚਾਲੇ ਤਾਲਮੇਲ ਬਿਠਾਉਣ ਦਾ ਸਭ ਤੋਂ ਵੱਡਾ ਜੇ source ਹੈ, ਤਾਂ ਸਾਡਾ ਸੰਵਿਧਾਨ ਹੈ। Lubrication ਕਰਨ ਦੀ ਤਾਕਤ ਵੀ ਹੈ ਤਾਂ ਸੰਵਿਧਾਨ ਵਿੱਚ ਹੈ, ਰੱਖਿਆ ਕਰਨ ਦੀ ਤਾਕਤ ਹੈ, ਤਾਂ ਉਹ ਸੰਵਿਧਾਨ ਵਿੱਚ ਹੈ ਅਤੇ ਇਸ ਲਈ ਇਸ ਸੰਵਿਧਾਨ ਦੀ ਆਤਮਾ ਨਾਲ ਸਾਡਾ ਜੁੜਨਾ ਬਹੁਤ ਜ਼ਰੂਰੀ ਹੈ, ਸਿਰਫ਼ ਧਾਰਾਵਾਂ ਨਾਲ ਜੁੜਨ ਨਾਲ ਗੱਲ ਚੱਲਦੀ ਨਹੀਂ ਹੈ। Spirit of the Constitution ਅਤੇ ਇਸ ਲਈ ਅੱਜ ਉਸ ਦੀ ਪ੍ਰੋਸੈਸ ਦੀ ਜੋ ਕਿਤਾਬ ਨਿੱਕਲੀ ਹੈ, ਉਹ ਸ਼ਾਇਦ Spirit of the Constitution ਲਈ ਉਸ ਇੱਕ ਪੰਨੇ ਨੂੰ ਖੋਲ੍ਹਣ ਲਈ ਸ਼ਾਇਦ ਸਾਡੇ ਕੰਮ ਆ ਸਕਦੀ ਹੈ, ਤਾਂ ਮੈਂ ਇਸ ਦਾ ਵੀ ਸੁਆਗਤ ਕਰਦਾ ਹਾਂ।
ਇਹ ਗੱਲ ਸਹੀ ਹੈ ਕਿ ਦੇਸ਼ ਅਜ਼ਾਦ ਹੋਇਆ, ਫ਼ਰਜ਼ਾਂ ਦੀ ਭਾਵਨਾ ਦੇ ਸ਼ਾਨਦਾਰ ਪ੍ਰਗਟਾਵੇ ਤੋਂ ਬਾਅਦ। ਦੇਸ਼ ਦਾ ਹਰ ਨਾਗਰਿਕ ਅਜ਼ਾਦੀ ਦੇ ਅੰਦੋਲਨ ਨੂੰ ਆਪਣਾਕਰਤੱਵਮੰਨਦਾ ਹੈ। ਦੇਸ਼ ਅਜ਼ਾਦ ਹੋਣ ਤੱਕਕਰਤੱਵਦਾ ਭਾਵ ਇੰਨੇ ਸਿਖ਼ਰਾਂ ‘ਤੇ ਪੁੱਜਾ, ਜੋ ਬੇਮਿਸਾਲ ਸੀ ਅਤੇ ਸਦੀ ਤੋਂ ਵੱਧ ਸਮੇਂ ਤੱਕ ਉਹ ਭਾਵ ਲੋਕ ਜਿਊਂਦੇ ਸਨ। ਪਰ ਅਜ਼ਾਦੀ ਦੇ ਤੁਰੰਤ ਬਾਅਦ ਉਸ ਸਿਖ਼ਰ ਤੋਂ ਅਚਾਨਕ ਅਸੀਂ ਇੰਝ ਹੇਠਾਂ ਆਏ ਕਿਕਰਤੱਵਦਾ ਸਾਰਾ ਭਾਵ ਅਧਿਕਾਰ ਵਿੱਚ ਤਬਦੀਲ ਹੋ ਗਿਆ ਅਤੇ ਅਧਿਕਾਰ, ਹੱਕ, ਮੇਰਾ ਕੀ – ਇਸ ਨੇ ਇੱਕ ਤਰ੍ਹਾਂ ਜੀਵਨ ਨੂੰ ਇਸ ਤਰ੍ਹਾਂ ਉਸਾਰ ਲਿਆ ਕਿ ਅਧਿਕਾਰ ਦਾ ਲਾਲਚ ਹੁੰਦਾ ਚਲਾ ਜਾ ਰਿਹਾ ਹੈ।
ਅਸੀਂ ਸੰਵਿਧਾਨ ਦੇ ਮਾਧਿਅਮ ਨਾਲ ਕਰਤੱਵ ਅਤੇ ਅਧਿਕਾਰ ਦਾ ਸੰਤੁਲਨ ਕਿਵੇਂ ਬਿਠਾਈਏ, ਦੇਸ਼ ਸਾਹਮਣੇ ਚੁਣੌਤੀ ਹੈ। ਅਤੇ ਉਸ ਦਿਸ਼ਾ ਵਿੱਚ ਇਸ ਕਿਸਮ ਦੇ ਜਤਨਾਂ ਦੇ ਰਾਹ ਲੱਭੇ ਜਾ ਰਹੇ ਹਨ। ਅਸੀਂ 26 ਜਨਵਰੀ ਨੂੰ ਬਹੁਤ ਮਾਣ ਨਾਲ ਮਨਾਉਂਦੇ ਹਾਂ ਪਰ ਅਸੀਂ ਨਾ ਭੁੱਲੀਏ ਕਿ 26 ਨਵੰਬਰ ਤੋਂ ਬਿਨਾ 26 ਜਨਵਰੀ ਅਧੂਰੀ ਹੈ। 26 ਜਨਵਰੀ ਦੀ ਤਾਕਤ 26 ਨਵੰਬਰ ਵਿੱਚ ਹੈ ਅਤੇ ਇਸ ਲਈ ਇਸ 26 ਨਵੰਬਰ ਸੰਵਿਧਾਨ ਦਿਵਸ ਦੇ ਰੂਪ ਵਿੱਚ ਨਵੀਂ ਪੀੜ੍ਹੀ ਲਈ ਖ਼ਾਸ ਤੌਰ ‘ਤੇ ਉਸ ਦੀ ਪਵਿੱਤਰ ਯਾਦ ਰਾਹੀਂ ਉਸ ਦੀਆਂ ਬਾਰੀਕੀਆਂ ਨੂੰ ਜਾਣਨ ਦਾ ਜਤਨ ਵੱਖੋ-ਵੱਖਰੀਆਂ ਥਾਵਾਂ ‘ਤੇ ਵੱਖੋ-ਵੱਖਰੇ ਕੰਮ ਹੋਣ, ਕਰਦੇ ਰਹਿਣਾ ਚਾਹੀਦਾ ਹੈ।
ਆਨਲਾਈਨ ਕੰਪੀਟੀਸ਼ਨ ਹੋਵੇ ਕਦੇ ਸੰਵਿਧਾਨ ਉੱਤੇ ਬਾਲਕਾਂ ਲਈ essay writing competition ਹੋਵੇ। ਇਹੋ ਚੀਜ਼ਾਂ ਹਨ ਆਖ਼ਰਕਾਰ ਲੋਕਾਂ ਨੂੰ ਇਸ ਨਾਲ ਜੋੜਦੀਆਂ ਹਨ। ਇਨ੍ਹੀਂ ਦਿਨੀਂ ਭ੍ਰਿਸ਼ਟਾਚਾਰ, ਕਾਲਾ ਧਨ ਉਸ ਦੇ ਵਿਰੁੱਧ ਇੱਕ ਬਹੁਤ ਵੱਡੀ ਜੰਗ ਹੈ, ਦੇਸ਼ ਲੜ ਰਿਹਾ ਹੈ, ਦੇਸ਼ ਦਾ ਆਮ ਨਾਗਰਿਕ ਇਸ ਜੰਗ ਦਾ ਸਿਪਾਹੀ ਬਣਿਆ ਹੈ। ਉਸ ਨੂੰ ਲਗਦਾ ਹੈ ਕਿ ਸੱਤਰ ਵਰ੍ਹਿਆਂ ਤੱਕ ਇਨ੍ਹਾਂ ਹੀ ਕਾਨੂੰਨਾਂ-ਨਿਯਮਾਂ ਦੀ ਦੁਰਵਰਤੋਂ ਕਰਨ ਵਾਲਿਆਂ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਵਿੱਚ ਡੁਬੋ ਦਿੱਤਾ ਹੈ, ਸੰਵਿਧਾਨ ਕਾਨੂੰਨ ਦੀ ਦੁਰਵਰਤੋਂ ਕਰ ਕੇ ਕੀਤਾ ਹੈ। ਇਸ ਸਰਕਾਰ ਦੇ ਇਸ ਫ਼ੈਸਲੇ ਦੇ ਸਬੰਧ ਵਿੱਚ ਬਹੁਤ ਘੱਟ ਆਲੋਚਨਾ ਹੋ ਰਹੀ ਹੈ ਪਰ ਕੁਝ ਲੋਕਾਂ ਦੀ ਆਲੋਚਨਾ ਕੀ ਹੈ, ਆਲੋਚਨਾ ਇਹ ਹੈ ਕਿ ਸਰਕਾਰ ਨੇ ਪੂਰੀ ਤਿਆਰੀ ਨਹੀਂ ਕੀਤੀ ਸੀ।
ਮੈਂ ਸਮਝਦਾ ਹਾਂ ਕਿ ਮੁੱਦਾ ਇਹ ਨਹੀਂ ਹੈ ਕਿ ਸਰਕਾਰ ਨੇ ਪੂਰੀ ਤਿਆਰੀ ਨਹੀਂ ਕੀਤੀ। ਅਜਿਹੇ ਲੋਕਾਂ ਦਾ ਦਰਦ ਇਸ ਗੱਲ ਦਾ ਹੈ ਕਿ ਸਰਕਾਰ ਨੇ ਕਿਸੇ ਨੂੰ ਤਿਆਰੀ ਕਰਨ ਦਾ ਸਮਾਂ ਨਹੀਂ ਦਿੱਤਾ। ਦੁੱਖ ਇਸ ਗੱਲ ਦਾ ਹੈ ਕਿ ਜੇ ਉਨ੍ਹਾਂ ਨੂੰ 72 ਘੰਟੇ ਵੀ ਤਿਆਰੀ ਲਈ ਮਿਲ ਜਾਂਦੇ, ਤਦ ਤਾਂ ਵਾਹ-ਵਾਹ ਮੋਦੀ ਜਿਹਾ ਕੋਈ ਨਹੀਂ, ਕਿੰਨਾ ਵੱਡਾ ਅਹਿਮ ਕਦਮ ਚੁੱਕਿਆ ਹੈ ਅਤੇ ਇਸ ਲਈ ਫਿਰ ਵੀ ਇੰਨਾ ਵੱਡਾ ਦੇਸ਼ ਹੈ, ਫ਼ੈਸਲਾ ਬਹੁਤ ਵੱਡਾ ਹੈ। ਦੇਸ਼ ਦਾ ਉੱਜਲ ਭਵਿੱਖ ਵੇਖਣ ਵਾਲਿਆਂ ਤੋਂ ਇੰਨੀ ਆਸ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਆਮ ਮਨੁੱਖ ਦੀਆਂ ਔਕੜਾਂ ਨੂੰ ਦੂਰ ਕਰੀਏ। ਇੱਕ ਮਹਾਂਯੱਗ ਵਿੱਚ ਸਫ਼ਲ ਹੋ ਕੇ ਵਿਸ਼ਵ ਸਾਹਮਣੇ ਭਾਰਤ ਨੂੰ ਇੱਕ ਤਾਕਤਵਰ ਦੇਸ਼ ਦੇ ਰੂਪ ਵਿੱਚ ਅਸੀਂ ਉਭਾਰੀਏ, ਸਾਰਾ ਦੇਸ਼, ਸਾਰੀ ਦੁਨੀਆ ਜਦੋਂ ਸਰਵੇ ਹੁੰਦਾ ਹੈ, ਭ੍ਰਿਸ਼ਟਾਚਾਰ ਦੀ ਕਤਾਰ ਵਿੱਚ ਬਹੁਤ ਅਗਲੀ ਕਤਾਰ ਵਿੱਚ ਭਾਰਤ ਦਾ ਨਾਂਅ ਵਿਖਾਈ ਦਿੰਦਾ ਹੈ, ਭਾਰਤ ਨੂੰ ਨੀਵਾਂ ਵੇਖਣਾ ਪੈਂਦਾ ਹੈ। ਅਸੀਂ ਮਾਣ ਨਾਲ ਮੱਥਾ ਉੱਚਾ ਕਰਨਾ ਹੈ ਅਤੇ ਇਸ ਲਈ ਫ਼ੈਸਲੇ ਲੈਣੇ ਹੁੰਦੇ ਹਨ ਅਤੇ ਫ਼ੈਸਲਿਆਂ ਦੀ ਪਾਲਣਾ ਕਰ ਕੇ ਸਿੱਧੀਆਂ ਵੀ ਪ੍ਰਾਪਤ ਕਰਨੀਆਂ ਹੁੰਦੀਆਂ ਹਨ ਅਤੇ ਮੈਂ ਸੱਦਾ ਦਿੰਦਾ ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਸਮਾਜਕ ਸੰਸਥਾਵਾਂ ਨੂੰ, ਮੀਡੀਆ ਨੂੰ ਦੂਜਾ ਡਿਜੀਟਲ ਕਰੰਸੀ ਹਰੇਕ ਨੂੰ ਉਸ ਦੇ ਪੈਸਿਆਂ ਦਾ ਹੱਕ ਹੈ, ਹਰੇਕ ਨੂੰ ਉਸ ਦੇ ਪੈਸਿਆਂ ਦਾ ਉਪਯੋਗ ਕਰਨ ਦਾ ਹੱਕ ਹੈ, ਕੋਈ ਰੋਕਦਾ ਨਹੀਂ ਹੈ ਪਰ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਨੋਟ ਹੱਥ ਵਿੱਚ ਹੋਣ, ਤਦ ਹੀ ਉਪਯੋਗ ਹੋਵੇ ਅੱਜ ਵਿਵਸਥਾਵਾਂ ਬਹੁਤ ਉਪਲੱਬਧ ਹਨ। ਤੁਸੀਂ ਆਪਣੇ ਮੋਬਾਈਲ ਫ਼ੋਨ ਨਾਲ ਵੀ ਆਪਣੇ ਸਾਰੇ ਰੁਪਏ ਜਿੱਥੇ ਖ਼ਰਚ ਕਰਨੇ ਹਨ, ਕਰ ਸਕਦੇ ਹੋ, ਤੁਹਾਡੀ ਪਾਈ-ਪਾਈ ਉੱਤੇ ਤੁਹਾਡਾ ਹੱਕ ਹੈ, ਮੈਂ ਇਸ ਮਾਧਿਅਮ ਰਾਹੀਂ ਜਦੋਂ ਸੰਵਿਧਾਨ ਦੀ ਚਰਚਾ ਹੋ ਰਹੀ ਹੈ, ਸੰਵਿਧਾਨ ਇਨ੍ਹਾਂ ਵਿਵਸਥਾਵਾਂ ਦਾ ਰੱਖਿਅਕ ਹੈ।
ਮੈਂ ਦੇਸ਼ ਵਾਸੀਆਂ ਨੂੰ ਅਤੇ ਖ਼ਾਸ ਕਰ ਕੇ ਸਮਾਜ ਦੀ ਅਗਵਾਈ ਕਰਨ ਵਾਲੇ ਵਿਅਕਤੀ ਨੂੰ ਮੈਂ ਮੀਡੀਆ ਨੂੰ ਅਨੁਰੋਧ ਕਰਦਾ ਹਾਂ ਕਿ ਜਿਸ ਦੇਸ਼ ਕੋਲ 65 ਫ਼ੀ ਸਦੀ ਨੌਜਵਾਨ ਹੋਣ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹੋਣ, ਜਿਸ ਦੇਸ਼ ਵਿੱਚ 100 ਕਰੋੜ ਤੋਂ ਵੱਧ ਮੋਬਾਈਲ ਫ਼ੋਨ ਹੋਣ, ਜਿਸ ਦੇਸ਼ ਵਿੱਚ ਹੁਣ ਤਕਨਾਲੋਜੀ ਮੋਬਾਈਲ ਫ਼ੋਨ ਰਾਹੀਂ ਵੀ ਕਾਰੋਬਾਰ ਕਰਨ ਦੀ ਸੁਵਿਧਾ ਉਪਲੱਬਧ ਹੋਵੇ, ਸਾਰੇ ਬੈਂਕਾਂ ਦੀ ਆਪਣੀ ਐਪ ਹੋਵੇ, ਤਾਂ ਅਸੀਂ ਕਿਉਂ ਨਾ ਲੋਕਾਂ ਨੂੰ ਪ੍ਰੇਰਿਤ ਕਰੀਏ, ਲੋਕਾਂ ਨੂੰ ਸਿੱਖਿਅਤ ਕਰੀਏ ਅਤੇ ਇਹ ਕੋਈ ਔਖਾ ਕੰਮ ਨਹੀਂ ਹੈ, ਅੱਜ ਜਦੋਂ ਅਸੀਂ ਵ੍ਹਟਸਐਪ ਕਿੱਥੇ ਸਿੱਖਣ ਗਏ ਸੀ ਕਿ ਕਿਸੇ ਇੰਜੀਨੀਅਰਿੰਗ ਕਾਲਜ ਵਿੱਚ ਜਾ ਕੇ ਆਈ.ਟੀ. ਕਾਲਜ ਵਿੱਚ ਜਾ ਕੇ; ਅਨਪੜ੍ਹ ਤੋਂ ਅਨਪੜ੍ਹ ਆਦਮੀ ਨੂੰ ਪਤਾ ਹੈ ਕਿ ਵ੍ਹਟਸਐਪ ਕਿਵੇਂ ਵੇਖਣਾ ਹੈ, ਵ੍ਹਟਸਐਪ ਕਿਵੇਂ ਫ਼ਾਰਵਰਡ ਕਰਨਾ ਹੈ, ਜਿੰਨੀ ਸਰਲਤਾ ਨਾਲ ਵ੍ਹਟਸਐਪ ਫ਼ਾਰਵਰਡ ਹੁੰਦਾ ਹੈ, ਓਨੀ ਹੀ ਸਰਲਤਾ ਨਾਲ ਅਸੀਂ ਸ਼ਾੱਪਿੰਗ ਵੀ ਕਰ ਸਕਦੇ ਹਾਂ, ਆਪਣੇ ਮੋਬਾਈਲ ਫ਼ੋਨ ਨਾਲ। ਦੇਸ਼ ਦੇ ਉੱਜਲ ਭਵਿੱਖ ਲਈ ਸਾਨੂੰ ਟ੍ਰਾਂਸਪੇਰੈਂਸੀ ਲਿਆਉਣ ਦੀ ਜ਼ਰੂਰਤ ਹੈ, ਡਿਜੀਟਲ ਕਰੰਸੀ ਵੱਲ ਆਉਣ ਦੀ ਜ਼ਰੂਰਤ ਹੈ ਅਤੇ ਹਿੰਦੁਸਤਾਨ ਦੇ 500 ਸ਼ਹਿਰ, 500 ਸ਼ਹਿਰ ਜੇ ਇੱਕ ਹਫ਼ਤੇ ਵਿੱਚ ਚਾਹੁਣ, ਤਾਂ ਇਹ ਕੰਮ ਕਰ ਸਕਦੇ ਹਨ। ਤੁਹਾਨੂੰ ਹੈਰਾਨੀ ਹੋਵੇਗੀ ਕਿ 8 ਨਵੰਬਰ ਦੇ ਇਸ ਫ਼ੈਸਲੇ ਦੇ ਨਤੀਜੇ ਦਾ ਸਭ ਤੋਂ ਵੱਡਾ ਫ਼ਾਇਦਾ ਕਿਸ ਨੇ ਉਠਾਇਆ, ਮੈਂ ਕੱਲ੍ਹ ਹਿਸਾਬ ਲਿਆ। ਕੁਝ ਨਗਰਪਾਲਿਕਾਵਾਂ, ਨਗਰ ਨਿਗਮਾਂ ਦਾ ਬਹੁਤ ਘੱਟ, ਗਿਣੀਆਂ-ਚੁਣੀਆਂ ਪਾਲਿਕਾਵਾਂ, ਨਗਰ ਨਿਗਮ। ਕੋਈ 40-50 ਦਾ ਮੈਨੂੰ ਦੱਸਿਆ ਗਿਆ। ਪਹਿਲਾਂ ਤਿੰਨ-ਸਾਢੇ ਤਿੰਨ ਹਜ਼ਾਰ ਕਰੋੜ ਟੈਕਸ ਆਉਂਦਾ ਸੀ; 8 ਨਵੰਬਰ ਤੋਂ ਬਾਅਦ 13 ਹਜ਼ਾਰ ਕਰੋੜ ਰੁਪਏ ਉਨ੍ਹਾਂ ਦੇ ਖ਼ਜ਼ਾਨੇ ਵਿੱਚ ਜਮ੍ਹਾ ਹੋ ਗਏ। ਇਹ ਪੈਸਾ ਕਿਸ ਦੇ ਕੰਮ ਆਵੇਗਾ, ਉਸ ਪਿੰਡ ਵਿੱਚ ਗ਼ਰੀਬ ਬਸਤੀ ਵਿੱਚ ਕਿਤੇ ਰਸਤੇ ਬਣਨਗੇ, ਕਿਤੇ ਬਿਜਲੀ ਲੱਗੇਗੀ, ਕਿਤੇ ਪਾਣੀ ਦੀਆਂ ਟੂਟੀਆਂ ਲੱਗਣਗੀਆਂ; ਇੱਥ ਸਮਾਜ ਜੀਵਨ ਵਿੱਚ ਕ੍ਰਾਂਤੀ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਅਤੇ ਇਸ ਲਈ ਸਿਆਸਤ ਤੋਂ ਉੱਪਰ ਵੀ ਸਮਾਜ, ਜਿਨ੍ਹਾਂ ਦੇ ਬਹੁਤ ਕੰਮ ਕਰਨੇ ਹੁੰਦੇ ਹਨ, ਸਾਨੂੰ ਉਹ ਪ੍ਰੇਰਨਾ ਦਿੰਦਾ ਹੈ। ਸੰਵਿਧਾਨ ਸਾਨੂੰ ਸਾਡੀਆਂ ਵਿਰਾਸਤਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੰਦਾ ਹੈ। ਲਿਖਿਆ ਹੋਇਆ ਹੈ ਉਸ ਵਿੱਚ ਸਾਡੀਆਂ ਮਹਾਨ ਵਿਰਾਸਤਾਂ ਨੂੰ ਸੰਭਾਲਣਾ ਇਹ ਸਾਡੀ ਜ਼ਿੰਮੇਵਾਰੀ ਹੈ।
ਆਓ ਅਸੀਂ ਸਾਰੇ ਮਿਲ ਕੇ ਬਾਬਾ ਸਾਹਿਬ ਅੰਬੇਡਕਰ ਨੇ ਜੋ ਮਹਾਨ ਕਾਰਜ ਕੀਤਾ ਹੈ, ਉਸ ਦੇ ਸ਼ਬਦਾਂ ਨੂੰ ਅਤੇ ਭਾਵਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਸਮੇਂ ਦੇ ਅਨੁਕੂਲ ਸੰਦਰਭ ਵਿੱਚ ਅਸੀਂ ਉਸ ਨੂੰ ਜਿਉਂ ਕੇ ਸਿੱਖੀਏ, ਜਿਊਣਾ ਸਿੱਖੀਏ, ਜਿਉਂ ਕੇ ਵਿਖਾਈਏ ਅਤੇ ਦੇਸ਼ ਨੂੰ ਹਰ ਛਿਣ ਨਵੀਂ ਤਾਕਤ, ਨਵੀਂ ਊਰਜਾ ਦਿੰਦੇ ਰਹੀਏ।
ਮੈਂ ਸੁਮਿੱਤਰਾ ਜੀ ਦਾ ਦਿਲੋਂ ਅਭਿਨੰਦਨ ਕਰਦਾ ਹਾਂ, ਇਸ ਵਾਰ ਪਾਰਲੀਮੈਂਟ ਨਹੀਂ ਸੀ, 26 ਤਾਰੀਖ਼ ਨੂੰ ਛੁੱਟੀ ਸੀ, ਫਿਰ ਵੀ ਉਨ੍ਹਾਂ ਨੇ ਇਸ ਸੰਵਿਧਾਨ ਦਿਵਸ ਦੀ ਸ੍ਰੇਸ਼ਟਤਾ ਨੂੰ ਕਾਇਮ ਰੱਖਣ ਲਈ ਇੰਨਾ ਵੱਡਾ ਪ੍ਰੋਜੈਕਟ ਕੀਤਾ। ਸਟੇਟ ਵਿੱਚ ਵੀ ਉਸ ਦਾ initiative ਲਿਆ ਗਿਆ, ਸਕੂਲ-ਕਾਲਜ ਵਿੱਚ initiative ਲਿਆ ਗਿਆ ਅਤੇ ਹੌਲੀ-ਹੌਲੀ ਕਰ ਕੇ ਇਹ ਵੀ ਇੱਕ ਅਹਿਮ ਮੌਕੇ ਦੇ ਰੂਪ ਵਿੱਚ ਬਣੇਗਾ, ਇਹ ਯਕੀਨ ਹੈ ਸਾਨੂੰ ਇਸ ਵੇਲੇ, ਮੈਨੂੰ ਆਉਣ ਦਾ ਮੌਕਾ ਮਿਲਿਆ, ਮੇਰੇ ਸਮੇਂ ਦੀ ਔਖਿਆਈ ਕਾਰਨ ਤੁਹਾਨੂੰ ਜ਼ਰਾ ਛੇਤੀ-ਛੇਤੀ ਆਉਣਾ ਪਿਆ, ਉਸ ਲਈ ਮੈਂ ਖਿਮਾ ਚਾਹੁੰਦਾ ਹਾਂ।
ਬਹੁਤ-ਬਹੁਤ ਧੰਨਵਾਦ।
AKT/HS