ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰਮੀਨੀਆ ਦੀਆਂ ਸੰਸਦੀ ਚੋਣਾਂ ਵਿੱਚ ਸਿਵਲ ਕੰਟਰੈਕਟ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਸ਼੍ਰੀ ਨਿਕੋਲ ਪਾਸ਼ਿਨਯਾਨ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਨਵਾਂ ਫ਼ਤਵਾ ਸ਼੍ਰੀ ਪਾਸ਼ਿਨਯਾਨ ਦੀ ਅਗਵਾਈ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਪ੍ਰਤੀ ਅਰਮੀਨੀਆ ਦੇ ਲੋਕਾਂ ਦੇ ਅਟੁੱਟ ਵਿਸ਼ਵਾਸ ਅਤੇ ਭਰੋਸੇ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਅਤੇ ਅਰਮੀਨੀਆ ਦੇ ਵਿਚਕਾਰ ਸੁਖਾਵੇਂ ਅਤੇ ਇਤਿਹਾਸਕ ਸਬੰਧਾਂ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸ਼੍ਰੀ ਪਾਸ਼ਿਨਯਾਨ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਨ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ ‘ਤੇ ਪੋਸਟ ਕੀਤਾ:
“ਸੰਸਦੀ ਚੋਣਾਂ ਵਿੱਚ ਸਿਵਲ ਕੰਟਰੈਕਟ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਸ਼੍ਰੀ ਨਿਕੋਲ ਪਾਸ਼ਿਨਯਾਨ ਨੂੰ ਵਧਾਈ। ਨਵਾਂ ਫ਼ਤਵਾ ਤੁਹਾਡੀ ਅਗਵਾਈ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਵਿੱਚ ਅਰਮੀਨੀਆ ਦੀ ਜਨਤਾ ਦੇ ਅਟੁੱਟ ਵਿਸ਼ਵਾਸ ਅਤੇ ਭਰੋਸੇ ਨੂੰ ਦਰਸਾਉਂਦਾ ਹੈ। ਮੈਂ ਭਾਰਤ ਅਤੇ ਅਰਮੀਨੀਆ ਦੇ ਵਿਚਕਾਰ ਸੁਖਾਵੇਂ ਅਤੇ ਇਤਿਹਾਸਕ ਮਿੱਤਰਤਾ ਅਤੇ ਸਹਿਯੋਗ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।
@NikolPashinyan”
Congratulations to Mr. Nikol Pashinyan on the impressive victory of the Civil Contract Party in the parliamentary elections. The renewed mandate reflects the enduring trust and confidence of the people of Armenia in your leadership and vision. I look forward to working closely…
— Narendra Modi (@narendramodi) June 8, 2026
*********
ਐੱਮਜੇਪੀਐੱਸ/ਐੱਸਐੱਸ/ਪੀਆਰਕੇ