ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ 5ਵੇਂ ਕੌਸ਼ਲ ਦੀਕਸ਼ਾਂਤ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਇੰਨੇ ਵੱਡੇ ਹੁਨਰ ਵਿਕਾਸ ਪ੍ਰੋਗਰਾਮ ਦੀ ਮੇਜ਼ਬਾਨੀ ਲਈ ਲਖਨਊ ਨੂੰ ਚੁਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਇਹ ਉਨ੍ਹਾਂ ਲਈ ਵੀ ਮਾਣ ਵਾਲੀ ਗੱਲ ਹੈ।
ਇਹ ਧਿਆਨ ਦਿਵਾਉਂਦਿਆਂ ਕਿ ਗ੍ਰੈਜੂਏਟ ਹੋਣ ਵਾਲੇ ਨੌਜਵਾਨਾਂ ਨੇ ਆਪਣੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਪਾਰ ਕਰ ਲਿਆ ਹੈ ਅਤੇ ਹੁਣ ਸਿੱਧੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਈਟੀਆਈ ਵਿੱਚ ਹਾਸਲ ਕੀਤਾ ਗਿਆ ਉਨ੍ਹਾਂ ਦਾ ਹੁਨਰ ਅਤੇ ਕਾਰੀਗਰੀ ‘ਵਿਕਸਤ ਭਾਰਤ’ ਲਈ ਇੱਕ ਵੱਡੀ ਪ੍ਰੇਰਕ ਸ਼ਕਤੀ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਨੌਜਵਾਨਾਂ ਦੇ ਹੁਨਰ ਰਾਹੀਂ ਹੀ ਇਸੇ ਤਰ੍ਹਾਂ ਸਮਰੱਥ ਤਰੀਕੇ ਨਾਲ ਅੱਗੇ ਵਧਦਾ ਹੈ। ਭਾਰਤ ਵਿੱਚ ਸ਼ਿਲਪਕਾਰੀ ਅਤੇ ਕਾਰੀਗਰੀ ਪ੍ਰਤੀ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਨਮਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਲਖਨਊ ਦੀ ਚਿਕਨਕਾਰੀ, ਬਾਰੀਕ ਮਲਮਲ, ਬਨਾਰਸ ਅਤੇ ਕਾਂਜੀਵਰਮ ਸਿਲਕ, ਕਸ਼ਮੀਰ ਦੀ ਪਸ਼ਮੀਨਾ, ਸੂਤੀ ਕੱਪੜੇ, ਕਲਮਕਾਰੀ, ਦੁਨੀਆ ਦੀਆਂ ਸਭ ਤੋਂ ਬਿਹਤਰੀਨ ਤਲਵਾਰਾਂ ਲਈ ਵਰਤੇ ਜਾਣ ਵਾਲੇ ਸਟੀਲ, ਅਤੇ ਕਾਂਸੀ ਤੇ ਪੰਚਧਾਤੂ ਦੀਆਂ ਮੂਰਤੀਆਂ ਵਰਗੇ ਸੈਂਕੜੇ ਰਵਾਇਤੀ ਸ਼ਿਲਪਾਂ ਦੀ ਉਦਾਹਰਨ ਦਿੱਤੀ, ਜੋ ਕਦੇ ਸਮਾਜ ਦੇ ਬੁਨਿਆਦੀ ਥੰਮ੍ਹ ਹੋਇਆ ਕਰਦੇ ਸਨ। ਪੀਐੱਮ ਮੋਦੀ ਨੇ ਕਿਹਾ, “ਇੱਕ ਲੰਬੇ ਸਮੇਂ ਤੱਕ ਦੁਨੀਆ ਵਿੱਚ ਭਾਰਤ ਦੀ ਪਛਾਣ ਅਜਿਹੇ ਹੀ ਹੁਨਰਾਂ ਨਾਲ ਰਹੀ ਹੈ।”
ਇਹ ਸਮਝਾਉਂਦਿਆਂ ਕਿ ਭਾਰਤ ਦੀ ਪੁਰਾਣੀ ਸਮਾਜਿਕ ਵਿਵਸਥਾ ਹੁਨਰ ਦੇ ਆਲੇ-ਦੁਆਲੇ ਬਣੀ ਹੋਈ ਸੀ, ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ‘ਵਸਾਵਾਯਾ’ ਪਰੰਪਰਾ ਦੀ ਉਦਾਹਰਨ ਸਾਂਝੀ ਕੀਤੀ, ਜਿਸ ਦੇ ਤਹਿਤ ਪਿੰਡ ਦੇ ਜੀਵਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਹੁਨਰਮੰਦ ਕਾਰੀਗਰ ਉੱਥੇ ਵੱਸ ਜਾਂਦੇ ਸਨ ਜਿੱਥੇ ਵੀ ਕੋਈ ਨਵਾਂ ਪਿੰਡ ਵਸਾਇਆ ਜਾਂਦਾ ਸੀ। ਸ਼੍ਰੀ ਮੋਦੀ ਨੇ ਕਿਹਾ, “ਇਹ ਅਜਿਹੇ ਹੁਨਰਮੰਦ ਲੋਕ ਸਨ ਜਿਨ੍ਹਾਂ ਤੋਂ ਬਿਨਾਂ ਪਿੰਡ ਦੇ ਜੀਵਨ ਦੀ ਕਲਪਨਾ ਕਰਨਾ ਵੀ ਮੁਸ਼ਕਲ ਸੀ।”
ਇਹ ਜ਼ਿਕਰ ਕਰਦਿਆਂ ਕਿ ਪੁਰਾਣੇ ਸਮੇਂ ਤੋਂ ਹੀ ਭਾਰਤ ਦੇ ਹਰ ਖੇਤਰ ਵਿੱਚ ਅਜਿਹੀ ਵਿਵਸਥਾ ਹੋਂਦ ਵਿੱਚ ਸੀ, ਪਰ ਹੌਲੀ-ਹੌਲੀ ਇਸ ਦੀ ਮਹੱਤਤਾ ਘਟਦੀ ਗਈ, ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਧਿਕਾਰੀਆਂ ਨੂੰ ਦਿੱਤੇ ਗਏ ਇੱਕ ਕੰਮ ਨੂੰ ਯਾਦ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਅਤੇ ਜਨਮ ਤੋਂ ਲੈ ਕੇ ਮੌਤ ਤੱਕ ਕਿਸੇ ਵਿਅਕਤੀ ਨੂੰ ਲੋੜੀਂਦੇ ਹਰ ਕੰਮ ਅਤੇ ਸੇਵਾ ਦੀ ਸੂਚੀ ਬਣਾਉਣ ਲਈ ਕਿਹਾ ਸੀ, ਜਿਸ ਨਾਲ ਲਗਭਗ ਇੱਕ ਹਜ਼ਾਰ ਜ਼ਰੂਰੀ ਹੁਨਰਾਂ ਦੀ ਪਛਾਣ ਹੋਈ ਸੀ ਜੋ ਸਮਾਜ ਨੂੰ ਗਤੀਸ਼ੀਲ ਬਣਾਈ ਰੱਖਦੇ ਸਨ। ਪੀਐੱਮ ਮੋਦੀ ਨੇ ਕਿਹਾ, “ਮੈਂ ਅਧਿਕਾਰੀਆਂ ਨੂੰ ਇਸੇ ਚੀਜ਼ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ, ਅਤੇ ਫਿਰ ਗੁਜਰਾਤ ਵਿੱਚ ਹੁਨਰ ਵਿਕਾਸ ਦਾ ਇੱਕ ਆਧੁਨਿਕ ਈਕੋਸਿਸਟਮ ਤਿਆਰ ਕੀਤਾ ਗਿਆ।”
ਭਾਰਤ ਦੇ ਹੁਨਰ ਈਕੋਸਿਸਟਮ ਦੇ ਨਿਘਾਰ ਦਾ ਕਾਰਨ ਬਸਤੀਵਾਦੀ ਸਿੱਖਿਆ ਪ੍ਰਣਾਲੀ ਨੂੰ ਦੱਸਦਿਆਂ, ਜਿਸ ਨੇ ਹੁਨਰ ਅਧਾਰਤ ਸਮਾਜ ਨੂੰ ਸਿਰਫ਼ ਕਾਗਜ਼ੀ ਕਲਰਕ ਪੈਦਾ ਕਰਨ ਤੱਕ ਸੀਮਤ ਕਰ ਦਿੱਤਾ ਜਦੋਂ ਕਿ ਅੰਗਰੇਜ਼ਾਂ ਨੇ ਆਪਣੇ ਖੁਦ ਦੇ ਉਦਯੋਗ ਅਤੇ ਨਿਰਮਾਣ ਨੂੰ ਅੱਗੇ ਵਧਾਇਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਕਲਰਕ ਦੀਆਂ ਨੌਕਰੀਆਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ ਜਦੋਂ ਕਿ ਹੁਨਰਮੰਦ ਕਾਰੀਗਰਾਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਪਿਆ ਅਤੇ ਉਹ ਆਪਣੇ ਕਿੱਤਿਆਂ ਤੋਂ ਦੂਰ ਹੋਣ ਲੱਗੇ। ਸ਼੍ਰੀ ਮੋਦੀ ਨੇ ਕਿਹਾ, “ਗ਼ੁਲਾਮੀ ਦੀ ਇਸ ਮਾਨਸਿਕਤਾ ਕਾਰਨ ਸਾਡੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਹੈ।”
‘ਸ਼੍ਰਮੇਵ ਜਯਤੇ’ ਦੀ ਭਾਵਨਾ ਤੋਂ ਪ੍ਰੇਰਿਤ ਸਰਕਾਰ ਦੀਆਂ ਇੱਕ ਤੋਂ ਬਾਅਦ ਇੱਕ ਪਹਿਲਕਦਮੀਆਂ ’ਤੇ ਚਾਨਣਾ ਪਾਉਂਦਿਆਂ, ਜਿਨ੍ਹਾਂ ਵਿੱਚ ਦੀਕਸ਼ਾਂਤ ਸਮਾਰੋਹ ਦੀ ਪਰੰਪਰਾ ਨੂੰ ਸਿਰਫ਼ ਕਾਲਜ ਅਤੇ ਯੂਨੀਵਰਸਿਟੀ ਦੇ ਡਿਗਰੀ ਧਾਰਕਾਂ ਤੱਕ ਸੀਮਤ ਨਾ ਰੱਖ ਕੇ ਆਈਟੀਆਈ ਹੁਨਰ ਸਰਟੀਫਿਕੇਟ ਪ੍ਰਾਪਤਕਰਤਾਵਾਂ ਤੱਕ ਵਧਾਉਣਾ ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਹੁਨਰ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦੇਣਾ ਸ਼ਾਮਲ ਹੈ, ਪ੍ਰਧਾਨ ਮੰਤਰੀ ਨੇ ਸ਼ਿਲਪਕਾਰੀ ਦਾ ਸਨਮਾਨ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪੀਐੱਮ ਮੋਦੀ ਨੇ ਕਿਹਾ, “21ਵੀਂ ਸਦੀ ਦਾ ਭਾਰਤ ਹੁਨਰ ਨੂੰ ਸਨਮਾਨ ਦੇ ਕੇ ਹੀ ਅੱਗੇ ਵਧ ਸਕਦਾ ਹੈ।”
ਆਧੁਨਿਕ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵੱਲੋਂ ਨੌਕਰੀਆਂ ਖੋਹਣ ਨੂੰ ਲੈ ਕੇ ਹੋ ਰਹੀਆਂ ਵਿਆਪਕ ਚਰਚਾਵਾਂ ਅਤੇ ਖਦਸ਼ਿਆਂ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਕਿਵੇਂ ਕੋਵਿਡ ਮਹਾਮਾਰੀ ਦੌਰਾਨ, ਜਦੋਂ ਹਰ ਕੋਈ ਬੇਵੱਸ ਮਹਿਸੂਸ ਕਰ ਰਿਹਾ ਸੀ, ਉਦੋਂ ਇਹ ਹੁਨਰਮੰਦ ਕਾਮੇ ਹੀ ਸਨ ਜਿਨ੍ਹਾਂ ਨੇ ਮਹੱਤਵਪੂਰਨ ਕੰਮਾਂ ਨੂੰ ਸੰਭਾਲਿਆ ਅਤੇ ਵਿਵਸਥਾ ਨੂੰ ਚਾਲੂ ਰੱਖਿਆ। ਸ਼੍ਰੀ ਮੋਦੀ ਨੇ ਕਿਹਾ, “ਮੇਰੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਓ: ਜਿਸ ਕੋਲ ਹੁਨਰ ਹੈ, ਉਸ ਦੀ ਨੌਕਰੀ ਕੋਈ ਨਹੀਂ ਖੋਹ ਸਕਦਾ।”
ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਕੋਈ ਹੁਨਰ ਸਿੱਖਣਾ ਸਿਰਫ਼ ਮਸ਼ੀਨਾਂ ਚਲਾਉਣ ਤੋਂ ਕਿਤੇ ਅੱਗੇ ਵਧ ਕੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਰਾਸ਼ਟਰੀ ਸਮਰੱਥਾ ਅਤੇ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ, ਪ੍ਰਧਾਨ ਮੰਤਰੀ ਨੇ 2014 ਤੋਂ ਬਾਅਦ ਆਈਟੀਆਈ ’ਤੇ ਦਿੱਤੇ ਗਏ ਬੇਮਿਸਾਲ ਧਿਆਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਇੱਕ ਦਹਾਕੇ ਵਿੱਚ ਲਗਭਗ 5,000 ਨਵੇਂ ਆਈਟੀਆਈ ਬਣਾਏ ਗਏ ਹਨ। ਪੀਐੱਮ ਮੋਦੀ ਨੇ ਕਿਹਾ, “ਆਈਟੀਆਈ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਵਿੱਚ ਵੀ 5 ਲੱਖ ਤੋਂ ਵੱਧ ਦਾ ਵਾਧਾ ਹੋਇਆ ਹੈ, ਅਤੇ ਇਸ ਵਿੱਚ ਵੀ ਲੜਕੀਆਂ ਦੀ ਗਿਣਤੀ ਢਾਈ ਗੁਣਾ ਤੋਂ ਵੱਧ ਹੋ ਗਈ ਹੈ।”
ਆਈਟੀਆਈ ਵਿੱਚ ਸਿਖਲਾਈ, ਗੁਣਵੱਤਾ, ਫੈਕਲਟੀ ਅਤੇ ਬੁਨਿਆਦੀ ਢਾਂਚੇ ’ਤੇ ਦਿੱਤੇ ਜਾ ਰਹੇ ਧਿਆਨ ਦਾ ਜ਼ਿਕਰ ਕਰਦਿਆਂ, ਜੋ ਪਹਿਲਾਂ ਪੁਰਾਣੇ ਟ੍ਰੇਡਾਂ ਨਾਲ ਪਿੱਛੇ ਰਹਿ ਗਏ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ 30 ਤੋਂ ਵੱਧ ਨਵੇਂ ਜ਼ਮਾਨੇ ਦੇ (ਨਿਊ-ਏਜ) ਟ੍ਰੇਡ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚ ਐਰੋਨੌਟੀਕਲ ਸਟ੍ਰਕਚਰ, ਆਰਟੀਫਿਸ਼ੀਅਲ ਇੰਟੈਲੀਜੈਂਸ ਅਸਿਸਟੈਂਟ, ਸਾਈਬਰ ਸਕਿਓਰਿਟੀ ਅਸਿਸਟੈਂਟ, ਡ੍ਰੋਨ ਤਕਨੀਸ਼ੀਅਨ, ਗ੍ਰੀਨ ਹਾਈਡ੍ਰੋਜਨ ਤਕਨੀਸ਼ੀਅਨ, ਇੰਡਸਟ੍ਰੀਅਲ ਰੋਬੋਟਿਕਸ, ਇਲੈਕਟ੍ਰਿਕ ਵ੍ਹੀਕਲ, ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟਸ, ਅਤੇ ਸੈਮੀਕੰਡਕਟਰ ਤਕਨੀਸ਼ੀਅਨ ਸ਼ਾਮਲ ਹਨ, ਜੋ ਭਾਰਤ ਦੇ ਚੱਲ ਰਹੇ ਵਪਾਰਕ ਸਮਝੌਤਿਆਂ ਅਤੇ ਐੱਫਟੀਏ ਚਰਚਾਵਾਂ ਦੇ ਨਾਲ-ਨਾਲ ਭਾਰਤੀ ਅਤੇ ਵਿਸ਼ਵਵਿਆਪੀ ਦੋਵਾਂ ਜ਼ਰੂਰਤਾਂ ਲਈ ਡਿਜ਼ਾਈਨ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਕਿਹਾ, “ਇਹ ਸਭ ਤੁਸੀਂ ਨੌਜਵਾਨਾਂ ਲਈ ਕੀਤਾ ਜਾ ਰਿਹਾ ਹੈ; ਤੁਹਾਡੇ ਭਵਿੱਖ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ।”
ਆਈਟੀਆਈ ਪਾਠਕ੍ਰਮ ਅਤੇ ਮਸ਼ੀਨਾਂ ਦੇ ਆਧੁਨਿਕੀਕਰਨ, ਨਵੀਆਂ ਤਕਨਾਲੋਜੀਆਂ ਵਿੱਚ ਟ੍ਰੇਨਰਾਂ ਨੂੰ ਸਿਖਲਾਈ ਦੇਣ, ਅਤੇ ਸਿਖਲਾਈ ਤੇ ਉਦਯੋਗ ਵਿਚਕਾਰ ਸਿੱਧਾ ਸਬੰਧ ਬਣਾਉਣ ਦੇ ਯਤਨਾਂ ਦਾ ਵੇਰਵਾ ਦਿੰਦਿਆਂ, ਪ੍ਰਧਾਨ ਮੰਤਰੀ ਨੇ ਪੀਐੱਮ-ਸੇਤੂ ਯੋਜਨਾ ਤਹਿਤ 60,000 ਕਰੋੜ ਰੁਪਏ ਦੇ ਨਿਵੇਸ਼ ’ਤੇ ਚਾਨਣਾ ਪਾਇਆ। ਪੀਐੱਮ ਮੋਦੀ ਨੇ ਕਿਹਾ, “ਸਾਡੇ ਨੌਜਵਾਨਾਂ ਨੂੰ ਇਸ ਤੋਂ ਜ਼ਬਰਦਸਤ ਲਾਭ ਹੋਣ ਵਾਲਾ ਹੈ।”
ਇਹ ਦੇਖਦਿਆਂ ਕਿ ਭਾਰਤ ਦਾ ਤੇਜ਼ ਵਿਕਾਸ ਹੁਨਰਮੰਦ ਕਾਮਿਆਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਪਿਛਲੇ 12 ਤੋਂ 13 ਸਾਲਾਂ ਵਿੱਚ ਉਨ੍ਹਾਂ ਸਰਕਾਰੀ ਸਹੂਲਤਾਂ ਰਾਹੀਂ ਗ਼ਰੀਬੀ ਤੋਂ ਬਾਹਰ ਕੱਢੇ ਗਏ 50 ਕਰੋੜ ਲੋਕਾਂ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ਨੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਜਗਾਇਆ। ਗ਼ਰੀਬਾਂ ਲਈ 4 ਕਰੋੜ ਘਰ ਬਣਾਉਣ, ਪਾਣੀ ਦੀਆਂ ਪਾਈਪ-ਲਾਈਨਾਂ ਵਿਛਾਉਣ ਅਤੇ ਪਹਿਲੀ ਵਾਰ ਬਿਜਲੀ ਦੀਆਂ ਲਾਈਨਾਂ ਪਹੁੰਚਾਉਣ ਵਰਗੀਆਂ ਵੱਡੀਆਂ ਮੁਹਿੰਮਾਂ ਦਾ ਹਵਾਲਾ ਦਿੰਦਿਆਂ, ਜਿੱਥੇ ਇਲੈਕਟ੍ਰੀਸ਼ੀਅਨ, ਤਰਖਾਣ ਅਤੇ ਹੋਰ ਹੁਨਰਮੰਦ ਨੌਜਵਾਨਾਂ ਨੂੰ ਕੰਮ ਮਿਲਿਆ, ਉਨ੍ਹਾਂ ਨੇ ਰੁਜ਼ਗਾਰ ਸਿਰਜਣ ਦੇ ਪੈਮਾਨੇ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਮਹਾਮੁਹਿੰਮ ਵਿੱਚ ਦੇਸ਼ ਵਿੱਚ ਹੁਨਰਮੰਦ ਕਾਮਿਆਂ ਲਈ ਲੱਖਾਂ ਨਵੇਂ ਮੌਕੇ ਵੀ ਪੈਦਾ ਹੋਏ।”
ਉੱਭਰਦੇ ਖੇਤਰਾਂ ਵਿੱਚ ਵਧਦੀ ਹੁਨਰ ਮੰਗ ’ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਕੁਝ ਮਹੀਨੇ ਪਹਿਲਾਂ ਪੱਛਮੀ ਏਸ਼ੀਆ ਸੰਘਰਸ਼ ਦੌਰਾਨ ਗੈਸ ਸਪਲਾਈ ਵਿੱਚ ਆਏ ਵਿਘਨ ਦਾ ਹਵਾਲਾ ਦਿੱਤਾ, ਜਦੋਂ ਸਰਕਾਰ ਨੇ ਪ੍ਰਤੀ ਦਿਨ ਘੱਟੋ-ਘੱਟ ਇੱਕ ਲੱਖ ਪੀਐੱਨਜੀ ਕੁਨੈਕਸ਼ਨਾਂ ਦਾ ਟੀਚਾ ਰੱਖਿਆ ਸੀ ਅਤੇ ਸਮੀਖਿਆ ਮੀਟਿੰਗਾਂ ਵਿੱਚ ਵਾਰ-ਵਾਰ ਪਲੰਬਰਾਂ ਦੀ ਘਾਟ ਕਾਰਨ ਟੀਚਿਆਂ ਵਿੱਚ ਦੇਰੀ ਦੀ ਗੱਲ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਜੀ ਊਰਜਾ ਅਤੇ ਖੇਡ ਉਪਕਰਣ ਨਿਰਮਾਣ ਤੇ ਫਿਟਨੈੱਸ ਤੱਕ ਫੈਲੇ ਵਧਦੇ ਖੇਡ ਅਰਥ-ਸ਼ਾਸਤਰ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦੀਆਂ ਭਾਰੀ ਜ਼ਰੂਰਤਾਂ ਵੱਲ ਵੀ ਇਸ਼ਾਰਾ ਕੀਤਾ। ਪੀਐੱਮ ਮੋਦੀ ਨੇ ਕਿਹਾ, “ਜੇਕਰ ਤੁਸੀਂ ਹੁਨਰਮੰਦ ਹੋ, ਤਾਂ ਤੁਹਾਡੇ ਕੋਲ ਰੁਜ਼ਗਾਰ ਪਾਉਣ ਦੇ ਓਨੇ ਹੀ ਵੱਧ ਮੌਕੇ ਹਨ।”
ਇਹ ਐਲਾਨ ਕਰਦਿਆਂ ਕਿ ਭਾਰਤ ਦੁਨੀਆ ਦੀ ਹੁਨਰ ਰਾਜਧਾਨੀ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਅਤੇ ਉੱਤਰ ਪ੍ਰਦੇਸ਼ ਲਈ ਇੱਕ ਚੰਗੀ ਖਬਰ ਸਾਂਝੀ ਕੀਤੀ ਕਿ ਭਾਰਤ 2027 ਵਿੱਚ ਗ੍ਰੇਟਰ ਨੋਇਡਾ ਵਿੱਚ ‘ਵਰਲਡ ਸਕਿੱਲਜ਼ ਏਸ਼ੀਆ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਕਈ ਦੇਸ਼ਾਂ ਦੇ ਨੌਜਵਾਨਾਂ ਦਾ ਸਵਾਗਤ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, “ਮੈਂ ਇਸ ਦੇ ਲਈ ਯੂਪੀ ਨੂੰ ਵੀ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ।”
ਰਾਸ਼ਟਰੀ ਵਿਕਾਸ ਨੂੰ ਗਤੀ ਦੇਣ ਲਈ ਉੱਤਰ ਪ੍ਰਦੇਸ਼ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੂੰ ਸੂਬੇ ਨੂੰ ਕਈ ਅੰਤਰਰਾਸ਼ਟਰੀ ਹਵਾਈ ਅੱਡਿਆਂ, ਪ੍ਰਮੁੱਖ ਯੂਨੀਵਰਸਿਟੀਆਂ, ਵਧਦੇ-ਫੁੱਲਦੇ ਸੈਰ-ਸਪਾਟੇ, ਵੱਡੇ ਮੋਬਾਈਲ ਨਿਰਮਾਣ ਪਲਾਂਟਾਂ, ਇੱਕ ਆਉਣ ਵਾਲੇ ਚਿੱਪ ਕਾਰਖਾਨੇ, ਅਤੇ ਬ੍ਰਹਮੋਸ ਦੇ ਨਿਰਮਾਣ (ਜਿਸ ਨੇ ਆਪਰੇਸ਼ਨ ਸਿੰਦੂਰ ਵਿੱਚ ਦੁਸ਼ਮਣਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ) ਵਾਲੇ ਐਕਸਪ੍ਰੈੱਸਵੇਅ ਸੂਬੇ ਵਿੱਚ ਬਦਲਣ ਦਾ ਸਿਹਰਾ ਦਿੱਤਾ। ਪੀਐੱਮ ਮੋਦੀ ਨੇ ਕਿਹਾ, “ਯੂਪੀ ਵਿੱਚ ਹੋ ਰਹੇ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੀ ਵਜ੍ਹਾ ਨਾਲ ਤੁਸੀਂ ਨੌਜਵਾਨਾਂ ਲਈ ਨਵੇਂ ਮੌਕੇ ਬਣ ਰਹੇ ਹਨ।”
ਆਪਣੇ ਸੰਸਦੀ ਹਲਕੇ ਬਨਾਰਸ ਵਿੱਚ ਇੱਕ ਫੈਕਟਰੀ ਦੇ ਉਦਘਾਟਨ ਦੌਰਾਨ ਹਾਲ ਹੀ ਵਿੱਚ ਹੋਈ ਇੱਕ ਗੱਲਬਾਤ ਨੂੰ ਯਾਦ ਕਰਦਿਆਂ, ਜਿੱਥੇ ਇੱਕ ਨੌਜਵਾਨ ਮਹਿਲਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਹੁਣ ਰਾਤ 11 ਵਜੇ ਵੀ ਆਰਾਮ ਨਾਲ ਘਰ ਪਰਤਦੀ ਹੈ, ਪ੍ਰਧਾਨ ਮੰਤਰੀ ਨੇ ਸੁਰੱਖਿਆ ਦਾ ਮਾਹੌਲ ਬਣਾਉਣ ਲਈ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੂੰ ਸਿਹਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੀ ਭਾਵਨਾ ਅਤੇ ਖ਼ੁਸ਼ਹਾਲੀ ਦਾ ਵਿਸ਼ਵਾਸ ਹੀ ਵਿਕਸਤ ਭਾਰਤ ਦਾ ਨਿਰਮਾਣ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਪੀਐੱਮ ਮੋਦੀ ਨੇ ਕਿਹਾ, “ਇਸ ਸਮੇਂ ਪੂਰਾ ਆਸਮਾਨ ਤੁਹਾਡੇ ਸਾਹਮਣੇ ਹੈ; ਵੱਡੇ ਸੁਪਨੇ ਦੇਖੋ, ਆਪਣੇ ਹੁਨਰ ਦਾ ਵਿਕਾਸ ਕਰੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਆਪਣੀ ਪੂਰੀ ਤਾਕਤ ਲਗਾ ਦਿਓ।”
https://x.com/narendramodi/status/2124125206713442486
https://x.com/PMOIndia/status/2124130812652409192
https://x.com/PMOIndia/status/2124132047073759340
https://x.com/PMOIndia/status/2124133294761796052
https://x.com/PMOIndia/status/2124134530651246657
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ
Celebrating the hard work and achievements of India's skilled youth at the Kaushal Deekshant Samaroh in Lucknow. https://t.co/HJ8DAt1bpY
— Narendra Modi (@narendramodi) November 21, 2026
21वीं सदी का भारत कौशल को, स्किल को सम्मान देकर ही आगे बढ़ सकता है। इसलिए, बीते वर्षों में हमारी सरकार ने श्रमेव जयते की भावना से एक के बाद एक कई कदम उठाए हैं: PM @narendramodi
— PMO India (@PMOIndia) November 21, 2026
जब आप कोई हुनर सीखते हैं, तो आप केवल मशीनों पर काम नहीं करते। आप लोगों की जिंदगी को आसान बनाते हैं। आप देश का सामर्थ्य बढ़ाते हैं: PM @narendramodi during Kaushal Deekshant Samaroh in Lucknow
— PMO India (@PMOIndia) November 21, 2026
आज भारत, विश्व की स्किल कैपिटल बनने की तरफ आगे बढ़ रहा है: PM @narendramodi at Kaushal Deekshant Samaroh in Lucknow
— PMO India (@PMOIndia) November 21, 2026
मैं देश के हर युवा से कहता हूं कि आपके सामने इस समय पूरा आसमान है…बड़े सपने देखिए, अपने कौशल का विकास करिए और अपने सपनों को पूरा करने के लिए पूरी ताकत लगा दीजिए: PM @narendramodi at Kaushal Deekshant Samaroh in Lucknow
— PMO India (@PMOIndia) November 21, 2026