ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕਲ੍ਹ 31 ਅਕਤੂਬਰ, 2018 ਨੂੰ ਗੁਜਰਾਤ ਦੇ ਕੇਵਾਦੀਆ ਵਿਖੇ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ”ਸਟੈਚੂ ਆਵ੍ ਯੂਨਿਟੀ” ਰਾਸ਼ਟਰ ਨੂੰ ਸਮਰਪਿਤ ਕਰਨਗੇ।
182 ਮੀਟਰ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਇਹ ਪ੍ਰਤਿਮਾ ਉਨ੍ਹਾਂ ਦੇ ਜਨਮ ਦਿਵਸ ਉੱਤੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਾਦੀਆ ਵਿਖੇ ਰਾਸ਼ਟਰ ਨੂੰ ਸਮਰਪਿਤ ਕੀਤੀ ਜਾਵੇਗੀ।
ਸਮਾਰੋਹ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਅਤੇ ਹੋਰ ਪਤਵੰਤੇ ਕਲਸ਼ ਵਿੱਚ ਮਿੱਟੀ ਅਤੇ ਨਰਮਦਾ ਨਦੀ ਦਾ ਪਾਣੀ ਪਾ ਕੇ ”ਸਟੈਚੂ ਆਵ੍ ਯੂਨਿਟੀ” ਦੇਸ਼ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਇੱਕ ਲੀਵਰ ਦਬਾ ਕੇ ਪ੍ਰਤਿਮਾ ਦਾ ਅਭਿਸ਼ੇਕ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਵੱਲੋਂ ਇਕੱਠ ਨੂੰ ਸੰਬੋਧਨ ਵੀ ਕੀਤਾ ਜਾਵੇਗਾ।
ਉਹ, ਫਿਰ ਵਾਲ ਆਵ੍ ਯੂਨਿਟੀ ਤੇ ਪਹੁੰਚਣਗੇ ਅਤੇ ਇਸ ਦਾ ਉਦਘਾਟਨ ਕਰਨਗੇ। ਸਟੈਚੂ ਆਵ੍ ਯੂਨਿਟੀ ਦੇ ਚਰਨਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ ਇੱਕ ਅਜਾਇਬ ਘਰ ਅਤੇ ਪ੍ਰਦਰਸ਼ਨੀ, ਅਤੇ ਦਰਸ਼ਕ ਗੈਲਰੀ ਦਾ ਦੌਰਾ ਕਰਨਗੇ। 153 ਮੀਟਰ ਉੱਚਾਈ ’ਤੇ ਬਣੀ, ਇਸ ਗੈਲਰੀ ਵਿੱਚ ਇਕ ਸਮੇਂ 200 ਵਿਅਕਤੀ ਮੌਜੂਦ ਰਹਿ ਸਕਦੇ ਹਨ। ਇਸ ਗੈਲਰੀ ਤੋਂ ਸਰਦਾਰ ਸਰੋਵਰ ਡੈਮ, ਇਸ ਦਾ ਸਰੋਵਰ ਅਤੇ ਸਤਪੁੜਾ ਅਤੇ ਵਿੰਧਿਆ ਪਹਾੜੀਆਂ ਦਾ ਸ਼ਾਨਦਾਰ ਨਜ਼ਾਰਾ ਨਜ਼ਰ ਆਉਂਦਾ ਹੈ।
ਇਸ ਸਮਰਪਣ ਸਮਾਰੋਹ ਦੌਰਾਨ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਵੱਲੋਂ ਫਲਾਈਪਾਸਟ ਕੀਤਾ ਜਾਵੇਗਾ ਅਤੇ ਸੱਭਿਆਚਾਰਕ ਟਰੁੱਪਸ ਵੱਲੋਂ ਆਪਣੀਆਂ ਪ੍ਰਸਤੁਤੀਆਂ ਪੇਸ਼ ਕੀਤੀਆਂ ਜਾਣਗੀਆਂ ।
***
ਏਕੇਟੀ/ ਐੱਸਐੱਚ/ ਐੱਸਕੇ
Tomorrow, on the Jayanti of Sardar Patel, the 'Statue of Unity' will be dedicated to the nation.
— Narendra Modi (@narendramodi) October 30, 2018
The statue, which is on the banks of the Narmada is a fitting tribute to the great Sardar Patel. https://t.co/9Z5PHE9uTM pic.twitter.com/6TXMYPaJm6