ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਉਨ੍ਹਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਤਪਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਆਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਵੱਡੀ ਜਨਤਕ ਭਾਗੀਦਾਰੀ ਨੂੰ ਵਰਤਮਾਨ ਸਰਕਾਰ ਪ੍ਰਤੀ ਜਨਤਾ ਦੇ ਮਜ਼ਬੂਤ ਸਮਰਥਨ ਦਾ ਸਪਸ਼ਟ ਸਬੂਤ ਦੱਸਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ‘ਤੇ ਕਈ ਪੋਸਟਾਂ ਜ਼ਰੀਏ ਝਲਕੀਆਂ ਸਾਂਝੀਆਂ ਕਰਦੇ ਹੋਏ ਕਿਹਾ:
ਜੋਧਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਕੇ ਬੇਹੱਦ ਖ਼ੁਸ਼ੀ ਹੋਈ।
ਇਹ ਨਾ ਸਿਰਫ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰੇਗਾ, ਸਗੋਂ ਪੂਰੇ ਰਾਜਸਥਾਨ ਵਿੱਚ ਸੈਰ-ਸਪਾਟਾ, ਵਪਾਰ ਅਤੇ ਆਰਥਿਕ ਮੌਕਿਆਂ ਨੂੰ ਵੀ ਮਜ਼ਬੂਤ ਕਰੇਗਾ।
ਭਾਰਤ ਦਾ ਹਵਾਬਾਜ਼ੀ ਖੇਤਰ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਅਤੇ ਸਾਡੇ ਦੇਸ਼ ਦੇ ਹਰ ਹਿੱਸੇ ਨੂੰ ਜੋੜਨ ਦੀ ਵਚਨਬੱਧਤਾ ਨਾਲ ਨਿੱਤ ਨਵੀਆਂ ਉਚਾਈਆਂ ਛੂਹ ਰਿਹਾ ਹੈ।
https://x.com/narendramodi/status/2073300161758122184?s=20
ਅੱਜ ਪਚਪਦਰਾ ਵਿੱਚ ਐੱਚਪੀਸੀਐੱਲ ਰਾਜਸਥਾਨ ਰਿਫਾਇਨਰੀ ਦੇ ਇੱਕ ਏਕੀਕ੍ਰਿਤ ਰਿਫਾਇਨਰੀ-ਸਹਿ-ਪੈਟ੍ਰੋਕੈਮੀਕਲ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਮੀਲ ਦਾ ਪੱਥਰ ਸਾਬਤ ਹੋਣ ਵਾਲਾ ਪ੍ਰਾਜੈਕਟ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਘਰੇਲੂ ਮੈਨੁਫੈਕਚਰਿੰਗ ਨੂੰ ਹੁਲਾਰਾ ਦੇਵੇਗਾ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਆਰਥਿਕ ਤਬਦੀਲੀ ਨੂੰ ਗਤੀ ਪ੍ਰਦਾਨ ਕਰੇਗਾ। ਇਹ ‘ਆਤਮ-ਨਿਰਭਰ ਭਾਰਤ’ ਦੇ ਸਾਡੇ ਸਫ਼ਰ ਵਿੱਚ ਇੱਕ ਹੋਰ ਅਹਿਮ ਉਪਲਬਧੀ ਹੈ।
https://x.com/narendramodi/status/2073363259005268355?s=20
ਰਾਜਸਥਾਨ ਦੇ ਬਾਲੋਤਰਾ ਵਿੱਚ ਦੇਸ਼ ਦੇ ਪਹਿਲੇ ਗ੍ਰੀਨਫੀਲਡ ਇੰਟੀਗ੍ਰੇਟਿਡ ਰਿਫਾਇਨਰੀ-ਕਮ-ਪੈਟ੍ਰੋਕੈਮੀਕਲ ਕੰਪਲੈਕਸ ਨੂੰ ਦੇਖਣ ਦਾ ਮੌਕਾ ਮਿਲਿਆ। ਇੱਥੇ ਦੀ ਅਤਿ-ਆਧੁਨਿਕ ਰਿਫਾਇਨਰੀ ਨਾਲ ਸਾਡੇ ਊਰਜਾ ਸੈਕਟਰ ਨੂੰ ਇੱਕ ਨਵੀਂ ਮਜ਼ਬੂਤੀ ਮਿਲਣ ਵਾਲੀ ਹੈ।
https://x.com/narendramodi/status/2073363493294952496?s=20
ਸ਼ਹਿਰਾਂ ਵਿੱਚ ਕਨੈਕਟੀਵਿਟੀ ਦੇ ਤੇਜ਼ ਵਿਸਥਾਰ ਲਈ ਅਸੀਂ ਵਚਨਬੱਧ ਹਾਂ। ਇਸ ਦਿਸ਼ਾ ਵਿੱਚ ਅੱਜ ਜੈਪੁਰ ਮੈਟਰੋ ਦੇ ਫੇਜ਼-2 ਦਾ ਨੀਂਹ ਪੱਥਰ ਰੱਖ ਕੇ ਬਹੁਤ ਖ਼ੁਸ਼ੀ ਹੋਈ।
https://x.com/narendramodi/status/2073363975132356649?s=20
ਅੱਜ ਰਾਜਸਥਾਨ ਦੇ ਲਗਭਗ 54,000 ਨੌਜਵਾਨ ਸਾਥੀਆਂ ਨੂੰ ਸਰਕਾਰੀ ਨਿਯੁਕਤੀ ਪੱਤਰ ਸੌਂਪ ਕੇ ਬਹੁਤ ਸੰਤੁਸ਼ਟੀ ਦਾ ਅਹਿਸਾਸ ਹੋਇਆ ਹੈ। ਮੈਂ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ ਹੀ ਸੂਬੇ ਦੇ ਰੋਸ਼ਨ ਭਵਿੱਖ ਦੀ ਕਾਮਨਾ ਕਰਦਾ ਹਾਂ।
https://x.com/narendramodi/status/2073364468285997405?s=20
ਰਾਜਸਥਾਨ ਦੇ ਬਾਲੋਤਰਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਰਿਵਾਰਕ ਮੈਂਬਰਾਂ ਦੇ ਜੋਸ਼ ਅਤੇ ਉਤਸ਼ਾਹ ਤੋਂ ਪਤਾ ਚਲਦਾ ਹੈ ਕਿ ਉਹ ਸੂਬੇ ਵਿੱਚ ਹੋ ਰਹੇ ਸਰਬ-ਪੱਖੀ ਵਿਕਾਸ ਕੰਮਾਂ ਤੋਂ ਕਿੰਨੇ ਖ਼ੁਸ਼ ਹਨ।
https://x.com/narendramodi/status/2073365769510146492?s=20
ਬੀਤੇ ਇੱਕ ਦਹਾਕੇ ਵਿੱਚ ਅਸੀਂ ਦੇਸ਼ ਦੀ ਊਰਜਾ ਸਮਰੱਥਾ ਨੂੰ ਵਧਾਉਣ ਲਈ ਬੇਮਿਸਾਲ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ 21ਵੀਂ ਸਦੀ ਦੇ ਸਭ ਤੋਂ ਵੱਡੇ ਊਰਜਾ ਸੰਕਟ ‘ਤੇ ਨਵੇਂ ਭਾਰਤ ਦੀ ਇੱਛਾ ਸ਼ਕਤੀ ਭਾਰੂ ਪਈ ਹੈ।
https://x.com/narendramodi/status/2073366320863940670?s=20
ਪੱਛਮੀ ਏਸ਼ੀਆ ਵਿੱਚ ਯੁੱਧ ਦੀ ਵਜ੍ਹਾ ਕਾਰਨ ਡੀਜ਼ਲ-ਪੈਟ੍ਰੋਲ ’ਤੇ ਆਏ ਸੰਕਟ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਅਤੇ ਡਰਾਉਣ-ਭੜਕਾਉਣ ਦੇ ਸਿਆਸੀ ਖੇਡ ਖੇਡੇ ਗਏ। ਪਰ ਭਾਰਤ ਨੇ ਆਪਣੀ ਕੂਟਨੀਤੀ ਅਤੇ ਦੋਸਤੀ ਜ਼ਰੀਏ ਹਰ ਸੰਕਟ ‘ਤੇ ਕਾਬੂ ਪਾ ਕੇ ਸਾਰੇ ਗ਼ਲਤ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।
https://x.com/narendramodi/status/2073366510907908206?s=20
ਚਾਹੇ ਯੁੱਧ ਦੇ ਹਾਲਾਤ ਵਿੱਚ ਕਿਸਾਨਾਂ ਲਈ ਖਾਦ ਦੀ ਸਮੱਸਿਆ ਹੋਵੇ ਜਾਂ ਐੱਮਐੱਸਐੱਮਈ ਨਾਲ ਜੁੜੀਆਂ ਚੁਣੌਤੀਆਂ, ਅਸੀਂ ਇਨ੍ਹਾਂ ਨਾਲ ਨਜਿੱਠਣ ਲਈ ਸਹੀ ਸਮੇਂ ’ਤੇ ਸਟੀਕ ਕਦਮ ਚੁੱਕੇ। ਇਸ ਨਾਲ ਉਹ ਅੱਜ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
https://x.com/narendramodi/status/2073366700142317694?s=20
ਸਾਡੀ ਸਰਕਾਰ ਊਰਜਾ ਦੇ ਦੂਸਰੇ ਸਰੋਤਾਂ ‘ਤੇ ਵੀ ਕੰਮ ਕਰ ਰਹੀ ਹੈ। ਰਾਜਸਥਾਨ ‘ਤੇ ਸੂਰਜ ਦੇਵਤਾ ਦੀ ਕਿਰਪਾ ਨੂੰ ਦੇਖਦੇ ਹੋਏ ਇੱਥੇ ਵਿਸ਼ਵ ਪੱਧਰੀ ਸੋਲਰ ਪਾਰਕ ਬਣਾਉਣ ਦੇ ਨਾਲ-ਨਾਲ ਸੌਰ ਊਰਜਾ ਨਾਲ ਜੁੜੇ ਕਈ ਯਤਨ ਕੀਤੇ ਜਾ ਰਹੇ ਹਨ।
https://x.com/narendramodi/status/2073367464025686470?s=20
*********
ਐੱਮਜੇਪੀਐੱਸ/ਐੱਸਐੱਸ/ਵੀਜੇ
Delighted to inaugurate the New Terminal Building at Jodhpur Airport.
— Narendra Modi (@narendramodi) July 4, 2026
In addition to providing passengers with better amenities, it will also strengthen tourism, trade and economic opportunities across Rajasthan.
India’s aviation sector continues to soar, powered by… pic.twitter.com/1V0jN5Tgcl
Inaugurated the integrated refinery-cum-petrochemical Complex, the HPCL Rajasthan Refinery at Pachpadra today. This landmark project will strengthen India’s energy security, boost domestic manufacturing, generate employment and accelerate economic transformation. It is another… pic.twitter.com/zWuYok3rvZ
— Narendra Modi (@narendramodi) July 4, 2026
राजस्थान के बालोतरा में देश के पहले ग्रीनफील्ड इंटीग्रेटेड रिफाइनरी-कम-पेट्रोकेमिकल कॉम्प्लेक्स को देखने का सुअवसर मिला। यहां की अत्याधुनिक रिफाइनरी से हमारे ऊर्जा सेक्टर को एक नई मजबूती मिलने वाली है। pic.twitter.com/zIG3CmhGGs
— Narendra Modi (@narendramodi) July 4, 2026
शहरों में कनेक्टिविटी के तेज विस्तार के लिए हम प्रतिबद्ध हैं। इसी दिशा में आज जयपुर मेट्रो के फेज-2 का शिलान्यास करके बहुत खुशी हुई है। pic.twitter.com/vLyFcqtaiP
— Narendra Modi (@narendramodi) July 4, 2026
आज राजस्थान के करीब 54 हजार युवा साथियों को सरकारी नियुक्ति पत्र सौंपकर बहुत संतोष का अनुभव हुआ है। मैं उन्हें बधाई देने के साथ ही राज्य के उज्ज्वल भविष्य की कामना करता हूं। pic.twitter.com/dLujMw1Sfl
— Narendra Modi (@narendramodi) July 4, 2026
राजस्थान के बालोतरा में अपार संख्या में पधारे मेरे परिवारजनों के जोश और उत्साह से पता चलता है कि वे राज्य में हो रहे चौतरफा विकास कार्यों से कितने खुश हैं। pic.twitter.com/QdEkl0tYwj
— Narendra Modi (@narendramodi) July 4, 2026
बीते एक दशक में हमने देश की ऊर्जा क्षमता को बढ़ाने के अभूतपूर्व प्रयास किए हैं। इन्हीं प्रयासों का नतीजा है कि आज 21वीं सदी के सबसे बड़े ऊर्जा संकट पर नए भारत की इच्छाशक्ति भारी पड़ी है। pic.twitter.com/25Hdg2t7X2
— Narendra Modi (@narendramodi) July 4, 2026
पश्चिम एशिया में युद्ध की वजह से डीजल-पेट्रोल पर आए संकट को देखते हुए कई तरह की अफवाहें फैलाने और डराने-भड़काने के राजनीतिक खेल खेले गए। लेकिन भारत ने अपनी डिप्लोमेसी और दोस्ती से हर संकट पर काबू पाकर सभी गलत इरादों को नाकाम कर दिया। pic.twitter.com/QOE86SANed
— Narendra Modi (@narendramodi) July 4, 2026
युद्ध के हालात में किसानों के लिए फर्टिलाइजर की समस्या हो या MSMEs से जुड़ी चुनौतियां, हमने इनसे निपटने के लिए सही समय पर सटीक कदम उठाए। इससे वे आज खुद को सुरक्षित महसूस कर रहे हैं। pic.twitter.com/ms5xjAdpDs
— Narendra Modi (@narendramodi) July 4, 2026
हमारी सरकार ऊर्जा के दूसरे स्रोतों पर भी काम कर रही है। राजस्थान पर सूर्यदेव की कृपा को देखते हुए यहां विश्वस्तरीय सोलर पार्क बनाने के साथ-साथ सौर ऊर्जा से जुड़े कई प्रयास किए जा रहे हैं। pic.twitter.com/J7VIszvXUG
— Narendra Modi (@narendramodi) July 4, 2026