Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਲਪੱਕਮ ਵਿਖੇ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਵੱਲੋਂ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਨ ‘ਤੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕਲਪੱਕਮ ਵਿਖੇ ਸਵਦੇਸ਼ੀ ਤੌਰ ‘ਤੇ ਵਿਕਸਤ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀਐੱਫਬੀਆਰ) ਵਲੋਂ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਸਫਲਤਾਪੂਰਵਕ ਪ੍ਰਾਪਤੀ ‘ਤੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣੀ ਸਿਵਲ ਪ੍ਰਮਾਣੂ ਯਾਤਰਾ ਵਿੱਚ ਇੱਕ ਅਹਿਮ ਕਦਮ ਅੱਗੇ ਵਧਾਇਆ ਹੈ, ਜੋ ਕਿ ਇਸਦੇ ਪ੍ਰਮਾਣੂ ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਹਾਸਲ ਕੀਤੀ ਗਈ ਸ਼ਾਨਦਾਰ ਤਰੱਕੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਹ ਉੱਨਤ ਰਿਐਕਟਰ – ਜਿਸ ਵਿੱਚ ਇਸਦੀ ਖਪਤ ਨਾਲੋਂ ਵੱਧ ਈਂਧਨ ਪੈਦਾ ਕਰਨ ਦੀ ਸਮਰੱਥਾ ਹੈ – ਦੇਸ਼ ਦੀਆਂ ਮਜ਼ਬੂਤ ​​ਵਿਗਿਆਨਕ ਸਮਰੱਥਾਵਾਂ ਅਤੇ ਮਜ਼ਬੂਤ ​​ਇੰਜੀਨੀਅਰਿੰਗ ਮੁਹਾਰਤ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਗੇ ਕਿਹਾ ਕਿ ਇਹ ਪ੍ਰਾਪਤੀ ਪ੍ਰਮਾਣੂ ਪ੍ਰੋਗਰਾਮ ਦੇ ਤੀਜੇ ਪੜਾਅ ਦੇ ਤਹਿਤ ਭਾਰਤ ਦੇ ਵਿਸ਼ਾਲ ਥੋਰੀਅਮ ਭੰਡਾਰਾਂ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਰਾਹ ਪੱਧਰਾ ਕਰਦੀ ਹੈ।

ਇਸ ਨੂੰ ਰਾਸ਼ਟਰ ਲਈ ਮਾਣ ਦਾ ਪਲ ਦੱਸਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਵਚਨਬੱਧਤਾ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਅੱਜ, ਭਾਰਤ ਆਪਣੀ ਸਿਵਲ ਪ੍ਰਮਾਣੂ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਅੱਗੇ ਵਧਾ ਰਿਹਾ  ਹੈ, ਜੋ ਕਿ ਆਪਣੇ ਪ੍ਰਮਾਣੂ ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਤਰੱਕੀ ਨੂੰ ਦਰਸਾਉਂਦਾ ਹੈ।

ਕਲਪੱਕਮ ਵਿਖੇ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਬਣਾਇਆ ਗਿਆ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕਰ ਚੁੱਕਾ ਹੈ।

ਇਹ ਉੱਨਤ ਰਿਐਕਟਰ, ਜੋ ਆਪਣੀ ਖਪਤ ਤੋਂ ਵੱਧ ਈਂਧਨ ਪੈਦਾ ਕਰਨ ਦੇ ਸਮਰੱਥ ਹੈ, ਸਾਡੀ ਵਿਗਿਆਨਕ ਸਮਰੱਥਾ ਦੀ ਡੂੰਘਾਈ ਅਤੇ ਸਾਡੀ ਇੰਜੀਨੀਅਰਿੰਗ ਤਾਕਤ ਨੂੰ ਦਰਸਾਉਂਦਾ ਹੈ। ਇਹ ਪ੍ਰੋਗਰਾਮ ਦੇ ਤੀਜੇ ਪੜਾਅ ਵਿੱਚ ਸਾਡੇ ਵਿਸ਼ਾਲ ਥੋਰੀਅਮ ਭੰਡਾਰਾਂ ਦੀ ਵਰਤੋਂ ਵੱਲ ਇੱਕ ਫ਼ੈਸਲਾਕੁੰਨ ਕਦਮ ਹੈ।

ਭਾਰਤ ਲਈ ਇੱਕ ਮਾਣ ਵਾਲਾ ਪਲ। ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ।”

************

ਐਮਜੇਪੀਐਸ/ਐਸਟੀ