Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 17 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸੈਮੀਕੌਨ ਇੰਡੀਆ 2026 ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ 2026 ਨੂੰ ਸਵੇਰੇ ਲਗਭਗ 10 ਵਜੇ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ਸੈਮੀਕੌਨ ਇੰਡੀਆ 2026 ਦਾ ਉਦਘਾਟਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ।

17 ਤੋਂ 19 ਸਤੰਬਰ 2026 ਤੱਕ ਆਯੋਜਿਤ ਹੋਣ ਵਾਲਾ ਤਿੰਨ ਦਿਨਾਂ ਸੰਮੇਲਨ ਅਤੇ ਪ੍ਰਦਰਸ਼ਨੀ ‘ਸਿਲੀਕੌਨ ਤੋਂ ਸਿਸਟਮ ਤੱਕ: ਈਕੋਸਿਸਟਮ ਦਾ ਨਿਰਮਾਣ’ ਥੀਮ ’ਤੇ ਅਧਾਰਿਤ ਹੋਵੇਗਾ। ਇਸ ਵਿੱਚ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਵੈਲਿਊ ਚੇਨ ਨਾਲ ਜੁੜੀਆਂ ਗਲੋਬਲ ਅਤੇ ਭਾਰਤੀ ਕੰਪਨੀਆਂ, ਨੀਤੀ ਨਿਰਮਾਤਾ, ਨਿਵੇਸ਼ਕ, ਖੋਜਕਰਤਾ, ਸਟਾਰਟਅੱਪ, ਅਕਾਦਮਿਕ ਸੰਸਥਾਵਾਂ ਅਤੇ ਵਿਦਿਆਰਥੀ ਇੱਕਜੁੱਟ ਹੋਣਗੇ। ਸੰਮੇਲਨ ਦਾ ਮੁੱਖ ਉਦੇਸ਼ ਭਾਰਤ ਵਿੱਚ ਸਹਿਯੋਗ, ਨਿਵੇਸ਼, ਨਵੀਨਤਾ ਅਤੇ ਪ੍ਰਤਿਭਾ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਸਮਾਨਾਂਤਰ ਸੈਸ਼ਨਾਂ ਵਿੱਚ ਡਿਸਪਲੇਅ ਉਦਯੋਗ ਵਿੱਚ ਹੋਈ ਤਰੱਕੀ, ਸਹਿਯੋਗ ਅਤੇ ਸੰਯੁਕਤ ਉੱਦਮਾਂ ਨੂੰ ਸੁਗਮ ਬਣਾਉਣ ਲਈ ਡਿਜ਼ਾਈਨ ਕੀਤੇ ਗਏ ਛੇ ਕੰਟਰੀ ਰਾਊਂਡਟੇਬਲ, ਮਹਿਲਾ ਅਗਵਾਈ ’ਤੇ ਇੱਕ ਮੰਚ ਆਦਿ ਸ਼ਾਮਲ ਹੋਣਗੇ।

ਸੈਮੀਕੌਨ ਇੰਡੀਆ 2026 ਇੱਕ ਵਿਆਪਕ ਵੈਲਿਊ-ਚੇਨ ਦ੍ਰਿਸ਼ਟੀਕੋਣ ਅਪਣਾਵੇਗਾ, ਜਿਸ ਵਿੱਚ ਸੈਮੀਕੰਡਕਟਰ ਸਮੱਗਰੀ, ਉਪਕਰਨ ਅਤੇ ਚਿੱਪ ਡਿਜ਼ਾਈਨ ਤੋਂ ਲੈ ਕੇ ਨਿਰਮਾਣ, ਉੱਨਤ ਪੈਕੇਜਿੰਗ, ਇਲੈਕਟ੍ਰੌਨਿਕਸ ਅਤੇ ਸਿਸਟਮ ਤੱਕ ਦਾ ਸਫ਼ਰ ਪ੍ਰਦਰਸ਼ਿਤ ਕੀਤਾ ਜਾਵੇਗਾ। ਨਵਾਂ ‘ਰੇਤ ਤੋਂ ਸਿਲਿਕੌਨ ਤੋਂ ਸਿਸਟਮ ਤੱਕ’ ਵੈਲਿਊ ਚੇਨ ਅਨੁਭਵ ਸੈਮੀਕੰਡਕਟਰ ਈਕੋਸਿਸਟਮ ਵਿੱਚ ਇਸ ਪੂਰੇ ਸਫ਼ਰ ਨੂੰ ਪੇਸ਼ ਕਰੇਗਾ।

ਸੈਮੀਕੌਨ ਇੰਡੀਆ 2026 ਵਿੱਚ 600 ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ ਅਤੇ ਲਗਭਗ 50,000 ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ। ਇਨ੍ਹਾਂ ਵਿੱਚ 52 ਦੇਸ਼ਾਂ ਦੇ ਨੁਮਾਇੰਦੇ, 400 ਤੋਂ ਵੱਧ ਅਧਿਕਾਰੀ ਅਤੇ 150 ਤੋਂ ਵੱਧ ਬੁਲਾਰੇ ਸ਼ਾਮਲ ਹੋਣਗੇ। ਪ੍ਰਦਰਸ਼ਨੀ ਵਿੱਚ ਜਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨੀਦਰਲੈਂਡ, ਸਿੰਗਾਪੁਰ ਅਤੇ ਸਵੀਡਨ ਦੀ ਨੁਮਾਇੰਦਗੀ ਕਰਨ ਵਾਲੇ 6 ਦੇਸ਼ਾਂ ਦੇ ਪਵੇਲੀਅਨ, ਨਾਲ ਹੀ 12 ਸਟੇਟ ਬੂਥ, ਇੱਕ ਸਟਾਰਟਅੱਪ ਪਵੇਲੀਅਨ, ਇਨੋਵੇਸ਼ਨ ਸ਼ੋਅਕੇਸ, ਸਟੂਡੈਂਟ ਹੈਕਾਥੌਨ ਅਤੇ ਵਰਕਫ਼ੋਰਸ ਡਿਵੈਲਪਮੈਂਟ ਪਵੇਲੀਅਨ ਹੋਣਗੇ।

 

******************

ਐੱਮਜੇਪੀਐੱਸ/ਐੱਸਐੱਸ/ਐੱਸਟੀ