Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 19 ਸਤੰਬਰ ਨੂੰ “ਵਾਤਾਵਰਣ ਅਤੇਜਲਵਾਯੂ ਗਤੀਸ਼ੀਲਤਾ ਦਾ ਭਵਿੱਖ” ਉੱਤੇ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਸਤੰਬਰ, 2026 ਨੂੰ ਸਵੇਰੇ ਲਗਭਗ 10 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ “ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ” ਉੱਤੇ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ।

ਦੋ ਦਿਨਾਂ ਸੰਮੇਲਨ ਦਾ ਆਯੋਜਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 19 ਅਤੇ 20 ਸਤੰਬਰ, 2026 ਨੂੰ ਕੀਤਾ ਜਾ ਰਿਹਾ ਹੈ। ਇਸ ਵਿੱਚ ਵਾਤਾਵਰਣ ਮਾਹਰ, ਭਾਰਤ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜ, ਜ਼ਿਲ੍ਹਾ ਅਦਾਲਤਾਂ ਦੇ ਜੱਜ, ਵੱਖ-ਵੱਖ ਮੰਤਰਾਲਿਆਂ ਦੇ ਸਕੱਤਰ, ਸੀਨੀਅਰ ਸਰਕਾਰੀ ਅਧਿਕਾਰੀ, ਸੂਬਾ ਨਿਆਂਇਕ ਅਕਾਦਮੀਆਂ ਦੇ ਪ੍ਰਤੀਨਿਧੀ, ਸੂਬਾ ਕਾਨੂੰਨੀ ਸੇਵਾ ਅਥਾਰਟੀ, ਰਾਜ ਮਾਹਰ ਮੁਲਾਂਕਣ ਕਮੇਟੀਆਂ (ਐੱਸਈਏਸੀ), ਸੂਬਾ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟੀ (ਐੱਸਈਆਈਏਏ), ਸੂਬਾ ਵੈਟਲੈਂਡ ਅਥਾਰਟੀ ਅਤੇ ਹੋਰ ਹਿੱਸੇਦਾਰ ਹਿੱਸਾ ਲੈਣਗੇ। ਇਹ 17 ਦੇਸ਼ਾਂ ਦੇ ਨਾਮਵਰ ਜੱਜਾਂ ਅਤੇ ਨਿਆਂਇਕ ਪ੍ਰਤੀਨਿਧੀਆਂ ਨੂੰ ਵੀ ਇੱਕ ਮੰਚ ’ਤੇ ਇਕੱਠਾ ਕਰੇਗਾ।

ਇਹ ਸੰਮੇਲਨ ਨਿਆਂਇਕ ਦ੍ਰਿਸ਼ਟੀਕੋਣ, ਵਿਗਿਆਨਕ ਗਿਆਨ, ਵਾਤਾਵਰਣ ਸ਼ਾਸਨ ਪ੍ਰਣਾਲੀਆਂ ਅਤੇ ਸਾਰੀਆਂ ਅਦਾਲਤਾਂ ਵਿੱਚ ਸੰਸਥਾਗਤ ਤਜ਼ਰਬਿਆਂ ਦੇ ਆਦਾਨ-ਪ੍ਰਦਾਨ ਲਈ ਇੱਕ ਮੰਚ ਪ੍ਰਦਾਨ ਕਰੇਗਾ। ਇਹ ਨੀਤੀ ਨਿਰਮਾਣ, ਅਮਲ ਅਤੇ ਲਾਗੂ ਕਰਨ ਵਿੱਚ ਆਉਣ ਵਾਲੀਆਂ ਖਾਮੀਆਂ ਸਮੇਤ ਮਹੱਤਵਪੂਰਨ ਵਾਤਾਵਰਣਕ ਅਤੇ ਜਲਵਾਯੂ ਚੁਣੌਤੀਆਂ ’ਤੇ ਗੱਲਬਾਤ ਦੀ ਸਹੂਲਤ ਪ੍ਰਦਾਨ ਕਰੇਗਾ ਅਤੇ ਵਾਤਾਵਰਣ ਸ਼ਾਸਨ ਅਤੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦਾ ਪਤਾ ਲਗਾਵੇਗਾ।

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ