ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਸਤੰਬਰ, 2018 ਨੂੰ ਓਡੀਸ਼ਾ ਅਤੇ ਛੱਤੀਸਗੜ੍ਹ ਦਾ ਦੌਰਾ ਕਰਨਗੇ।
ਓਡੀਸ਼ਾ ਦੇ ਤਾਲਚਰ ਵਿਖੇ ਉਹ ਤਾਲਚਰ ਖਾਦ ਪਲਾਂਟ ਵਿਖੇ ਕੰਮ ਦੀ ਮੁੜ ਸ਼ੁਰੂਆਤ ਲਈ ਤਖ਼ਤੀ ਤੋਂ ਪਰਦਾ ਹਟਾਉਣਗੇ। ਇਹ ਭਾਰਤ ਦਾ ਪਹਿਲਾ ਪਲਾਂਟ ਹੈ ਜਿਸ ਵਿੱਚ ਕਿ ਕੋਲ ਗੈਸੀਫਿਕੇਸ਼ਨ ਅਧਾਰਤ ਖਾਦ ਯੂਨਿਟ ਹੋਵੇਗਾ। ਖਾਦ ਤੋਂ ਇਲਾਵਾ, ਇਹ ਪਲਾਂਟ ਕੁਦਰਤੀ ਗੈਸ ਪੈਦਾ ਕਰਕੇ, ਦੇਸ਼ ਦੀਆਂ ਊਰਜਾ ਲੋੜਾਂ ਦੀ ਪੂਰਤੀ ਵਿੱਚ ਹਿੱਸਾ ਪਾਵੇਗਾ।
ਪ੍ਰਧਾਨ ਮੰਤਰੀ ਇਸ ਤੋਂ ਬਾਅਦ ਝਾਰਸੁਗੁੜਾ ਜਾਣਗੇ, ਜਿੱਥੇ ਉਹ ਝਾਰਸੁਗੁੜਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਹ ਹਵਾਈ ਅੱਡਾ ਪੱਛਮੀ ਓਡੀਸ਼ਾ ਨੂੰ ਹਵਾਈ ਨਕਸ਼ੇ ‘ਤੇ ਲਿਆਵੇਗਾ ਅਤੇ ਨਾਲ ਹੀ ‘ਉਡਾਨ’ ਸਕੀਮ ਰਾਹੀਂ ਖੇਤਰੀ ਹਵਾਈ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਗਜਾਨਬਾਹਲ ਕੋਲਾ ਖਾਣਾਂ ਅਤੇ ਝਾਰਸੁਗੁੜਾ-ਬਾਰਾਪਾਲੀ-ਸਰਦੇਗਾ ਰੇਲ ਲਿੰਕ ਦੇਸ਼ ਨੂੰ ਸਮਰਪਿਤ ਕਰਨਗੇ। ਉਹ ਦੁਲੰਗਾ ਕੋਲਾ ਖਾਣਾਂ ਵਿਖੇ ਕੋਲਾ ਉਤਪਾਦਨ ਅਤੇ ਟ੍ਰਾਂਸਪੋਰਟੇਸ਼ਨ ਦੀ ਸ਼ੁਰੂਆਤ ਲਈ ਤਖ਼ਤੀ ਤੋਂ ਪਰਦਾ ਹਟਾਉਣਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਪਹੁੰਚਣਗੇ। ਉਹ ਉੱਥੇ ਰਵਾਇਤੀ ਹੈਂਡਲੂਮ ਅਤੇ ਖੇਤੀਬਾੜੀ ਬਾਰੇ ਇੱਕ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਉਹ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਅਤੇ ਪੇਂਡਰਾ-ਅਨੂਪਪੁਰ ਤੀਜੀ ਰੇਲ ਲਾਈਨ ਦਾ ਨੀਂਹ ਪੱਥਰ ਵੀ ਰੱਖਣਗੇ। ਉਹ ਇਕੱਠ ਨੂੰ ਸੰਬੋਧਨ ਕਰਨਗੇ।
*****
ਏਕੇਟੀ/ਵੀਜੇ
I look forward to being with my sisters and brothers of Odisha tomorrow. I would visit Talcher to join the programme marking the commencement of work in the Talcher Fertilizer Plant. I will also be in Jharsuguda to inaugurate the local airport.
— Narendra Modi (@narendramodi) September 21, 2018
Various projects including the Garjanbahal coal mines and the Jharsuguda-Barapali-Sardega rail link will be dedicated to the nation. The projects in Odisha will benefit the energy sector and enhance connectivity.
— Narendra Modi (@narendramodi) September 21, 2018
Glad to be visiting Chhattisgarh tomorrow. I shall be in Janjgir Champa where I will lay the foundation stone for highway projects and a railway line. I would also visit exhibitions on handloom and agriculture, sectors where Chhattisgarh has done well under @drramansingh Ji.
— Narendra Modi (@narendramodi) September 21, 2018