Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 5 ਨਵੰਬਰ ਨੂੰ ਏਸ਼ੀਆਈ ਪੈਰਾ ਖੇਡਾਂ 2026 ਵਿੱਚ ਭਾਗ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਨਵੰਬਰ 2026 ਨੂੰ ਸ਼ਾਮ ਲਗਭਗ 4:30 ਵਜੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ, ਨਵੀਂ ਦਿੱਲੀ ਵਿਖੇ ਏਸ਼ੀਆਈ ਪੈਰਾ ਖੇਡਾਂ 2026 ਵਿੱਚ ਭਾਗ ਲੈਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਇਸ ਸਾਲ ਜਾਪਾਨ  ਦੇ ਆਈਚੀ-ਨਾਗੋਆ ਵਿੱਚ ਆਯੋਜਿਤ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਦਰਜ ਕੀਤਾ ਹੈ। ਕੁੱਲ 97 ਭਾਰਤੀ ਪੈਰਾ-ਐਥਲੀਟਜ਼ ਨੇ 114 ਤਮਗੇ ਜਿੱਤੇ, ਜਿਨ੍ਹਾਂ ਵਿੱਚ 30 ਗੋਲਡ, 35 ਸਿਲਵਰ ਅਤੇ 49 ਬ੍ਰੌਂਜ਼ (ਕਾਂਸੀ) ਦੇ ਤਮਗੇ ਸ਼ਾਮਲ ਹਨ।

ਇਸ ਪ੍ਰੋਗਰਾਮ ਵਿੱਚ ਐਥਲੀਟ, ਕੋਚ, ਭਾਰਤੀ ਪੈਰਾ-ਓਲੰਪਿਕ ਕਮੇਟੀ ਅਤੇ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ, ਰਾਸ਼ਟਰੀ ਖੇਡ ਫੈਡਰੇਸ਼ਨਜ਼ ਦੇ ਨੁਮਾਇੰਦੇ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਅਧਿਕਾਰੀ ਸ਼ਾਮਿਲ ਹੋਣਗੇ।

*********

ਐਮ.ਜੇ.ਪੀ.ਐਸ./ਐਸ.ਐਸ./ਪੀ.ਆਰ.ਕੇ.