ਪੀਐੱਮਇੰਡੀਆ
ਰਾਜਪਾਲ ਸ਼੍ਰੀ ਆਰ.ਐਨ. ਰਵੀ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਸ਼ਾਂਤਨੂ ਠਾਕੁਰ ਜੀ, ਸ਼੍ਰੀ ਸੁਕਾਂਤਾ ਮਜੂਮਦਾਰ ਜੀ, ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸ਼ੁਭੇਂਦੂ ਅਧਿਕਾਰੀ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼ਾਮਿਕ ਭੱਟਾਚਾਰੀਆ ਜੀ, ਹੋਰ ਜਨ ਪ੍ਰਤੀਨਿਧੀ, ਭੈਣੋ ਅਤੇ ਭਰਾਵੋ,
ਅੱਜ ਕੋਲਕਾਤਾ ਦੀ ਧਰਤੀ ਤੋਂ ਪੱਛਮੀ ਬੰਗਾਲ ਅਤੇ ਪੂਰਬੀ ਭਾਰਤ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਸੜਕ, ਰੇਲਵੇ ਅਤੇ ਬੰਦਰਗਾਹ ਦੇ ਬੁਨਿਆਦੀ ਢਾਂਚੇ, ਇਨ੍ਹਾਂ ਨਾਲ ਜੁੜੇ 18 ਹਜ਼ਾਰ ਕਰੋੜ ਰੁਪਏ ਤੋਂ ਵੱਧ, 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਇਹ ਪ੍ਰੋਜੈਕਟ ਪੱਛਮੀ ਬੰਗਾਲ ਅਤੇ ਪੂਰਬੀ ਭਾਰਤ ਨੂੰ ਨਵੀਂ ਗਤੀ ਦੇਣਗੇ, ਇਸ ਨਾਲ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਮਿਲੇਗਾ, ਲੱਖਾਂ ਲੋਕਾਂ ਦਾ ਜੀਵਨ ਆਸਾਨ ਹੋਵੇਗਾ, ਉਨ੍ਹਾਂ ਨੂੰ ਨਵੇਂ ਮੌਕੇ ਮਿਲਣਗੇ, ਖੜਗਪੁਰ-ਮੋਰੇਗ੍ਰਾਮ ਐਕਸਪ੍ਰੈਸਵੇਅ ਦੇ ਪੂਰਾ ਹੋਣ ਨਾਲ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ । ਦੁਬਰਾਜਪੁਰ ਬਾਈਪਾਸ ਅਤੇ ਕਾਂਗਸਾਵਤੀ, ਸ਼ਿਲਾਵਤੀ ਨਦੀਆਂ ‘ਤੇ ਬਣਨ ਵਾਲੇ ਪ੍ਰਮੁੱਖ ਪੁਲ ਅਤੇ ਇਨ੍ਹਾਂ ਨਾਲ ਵੀ ਸੰਪਰਕ ਬਿਹਤਰ ਹੋਵੇਗਾ। ਮੈਂ ਇਨ੍ਹਾਂ ਪ੍ਰੋਜੈਕਟਾਂ ਲਈ ਪੱਛਮੀ ਬੰਗਾਲ ਸਮੇਤ ਸਮੁੱਚੇ ਪੂਰਬੀ ਭਾਰਤ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਦੋਸਤੋ,
ਅੱਜ ਦੇਸ਼ ਵਿੱਚ ਰੇਲਵੇ ਨੂੰ ਆਧੁਨਿਕ ਬਣਾਉਣ ਲਈ ਤੇਜ਼ ਮੁਹਿੰਮ ਚੱਲ ਰਹੀ ਹੈ। ਸਾਡਾ ਇਹ ਸੰਕਲਪ ਹੈ ਕਿ ਪੱਛਮੀ ਬੰਗਾਲ ਇਸ ਮੁਹਿੰਮ ਵਿੱਚ ਪਿੱਛੇ ਨਾ ਰਹੇ ! ਇਸ ਲਈ, ਕੇਂਦਰ ਸਰਕਾਰ, ਪੱਛਮੀ ਬੰਗਾਲ ਦੇ ਰੇਲਵੇ ਬੁਨਿਆਦੀ ਢਾਂਚੇ ਦਾ ਵੀ ਤੇਜ਼ੀ ਨਾਲ ਵਿਸਥਾਰ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਅੱਜ ਕਲਾਈਕੁੰਡਾ ਅਤੇ ਕਾਨੀਮਹੁਲੀ ਸੈਕਸ਼ਨ ਵਿੱਚ ਆਟੋਮੈਟਿਕ ਬਲਾਕ ਸਿਗਨਲਿੰਗ ਸਿਸਟਮ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਨਾਲ ਵਿਅਸਤ ਰੇਲ ਮਾਰਗਾਂ ਦੀ ਸਮਰੱਥਾ ਵਧੇਗੀ, ਯਾਤਰਾ ਸੁਰੱਖਿਅਤ ਹੋਵੇਗੀ, ਨਾਲ ਹੀ ਯਾਤਰੀਆਂ ਲਈ ਸਪੀਡ ਅਤੇ ਸਹੂਲਤ ਵੀ ਵਧੇਗੀ।
ਦੋਸਤੋ,
ਅੱਜ ਕਾਮਾਖਿਆ ਗੁਡੀ, ਅਨਾਰਾ, ਤਮਲੁਕ, ਹਲਦੀਆ, ਬਰਾਭੂਮ ਅਤੇ ਸਿਉੜੀ, ਇਨ੍ਹਾਂ ਛੇ ਸਟੇਸ਼ਨਾਂ ਦਾ ‘ਅੰਮ੍ਰਿਤ ਸਟੇਸ਼ਨਾਂ’ ਵਜੋਂ ਉਦਘਾਟਨ ਹੋਇਆ ਹੈ। ਸਾਡੇ ਬੰਗਾਲ ਦੇ ਮਹਾਨ ਸੱਭਿਆਚਾਰ ਦੀ ਝਲਕ ਹੁਣ ਇਨ੍ਹਾਂ ਸਟੇਸ਼ਨਾਂ ‘ਤੇ ਹੋਰ ਵੀ ਨਿਖ਼ਰ ਕੇ ਆ ਰਹੀ ਹੈ । ਹਾਲੇ ਇੱਥੇ ਕਈ ਹੋਰ ਸਟੇਸ਼ਨਾਂ ਦਾ ਵੀ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਪੁਰੂਲੀਆ ਅਤੇ ਅਨੰਦ ਵਿਹਾਰ ਟਰਮੀਨਲ ਵਿਚਕਾਰ ਨਵੀਂ ਐਕਸਪ੍ਰੈਸ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ ਗਈ ਹੈ । ਇਸ ਰੇਲ ਸੇਵਾ ਦਾ ਲਾਭ ਪੱਛਮੀ ਬੰਗਾਲ ਦੇ ਨਾਲ-ਨਾਲ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਲੋਕਾਂ ਨੂੰ ਵੀ ਮਿਲੇਗਾ ।
ਦੋਸਤੋ,
ਸੜਕ ਅਤੇ ਰੇਲ ਸੰਪਰਕ ਜਿੰਨਾ ਮਹੱਤਵਪੂਰਨ ਹੈ, ਓਨੀ ਹੀ ਮਹੱਤਵਪੂਰਨ ਭੂਮਿਕਾ ਬੰਦਰਗਾਹ ਅਤੇ ਜਲ ਆਵਾਜਾਈ ਵੀ ਨਿਭਾਉਂਦੇ ਹਨ। ਦਹਾਕਿਆਂ ਤੋਂ, ਪੂਰਬੀ ਭਾਰਤ ਦੀ ਇਸ ਤਾਕਤ ਦੀ ਵੱਡੀ ਅਣਦੇਖੀ ਹੋਈ ਹੈ। ਪਰ ਅੱਜ ਜਲ ਮਾਰਗ ਵਪਾਰ ਅਤੇ ਉਦਯੋਗਿਕ ਤਰੱਕੀ ਦੇ ਨਵੇਂ ਰਾਹ ਖੋਲ੍ਹ ਰਹੇ ਹਨ। ਇਸੇ ਦਿਸ਼ਾ ਵਿੱਚ ਅੱਜ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਅਤੇ ਉਦਘਾਟਨ ਹੋਏ। ਕੋਲਕਾਤਾ ਅਤੇ ਹਲਦੀਆ ਵਰਗੀਆਂ ਬੰਦਰਗਾਹਾਂ ਲੰਬੇ ਸਮੇਂ ਤੋਂ ਪੂਰਬੀ ਭਾਰਤ ਵਿੱਚ ਵਪਾਰ ਦੀਆਂ ਪ੍ਰਮੁੱਖ ਕੇਂਦਰ ਰਹੀਆਂ ਹਨ। ਹਲਦੀਆ ਡੌਕ ਕੰਪਲੈਕਸ, ਇਸ ਦਾ ਮਸ਼ੀਨੀਕਰਨ ਹੋ ਰਿਹਾ ਹੈ। ਇਸ ਨਾਲ ਕਾਰਗੋ ਸੰਚਾਲਨ ਹੋਰ ਤੇਜ਼ ਹੋਵੇਗਾ, ਬੰਦਰਗਾਹ ਦੀ ਸਮਰੱਥਾ ਵਧੇਗੀ ਅਤੇ ਵਪਾਰ ਲਈ ਨਵੀਂਆਂ ਸਹੂਲਤਾਂ ਤਿਆਰ ਹੋਣਗੀਆਂ । ਕੋਲਕਾਤਾ ਡੌਕ ਸਿਸਟਮ ਵਿੱਚ ਬਾਸਕਿਊਲ ਬ੍ਰਿਜ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ। ਖਿਦਿਰਪੁਰ ਡੌਕ ਵਿੱਚ ਕਾਰਗੋ ਹੈਂਡਲਿੰਗ ਸਮਰੱਥਾਵਾਂ ਨੂੰ ਵਧਾਉਣ ‘ਤੇ ਸਾਡਾ ਜ਼ੋਰ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਨਾਲ ਪੂਰਬੀ ਭਾਰਤ ਦਾ ਲੌਜਿਸਟਿਕਸ ਸਿਸਟਮ ਹੋਰ ਮਜ਼ਬੂਤ ਹੋਵੇਗਾ।
ਦੋਸਤੋ,
ਸੜਕ, ਰੇਲ ਅਤੇ ਬੰਦਰਗਾਹਾਂ ਨਾਲ ਜੁੜੇ ਨਵੇਂ- ਨਵੇਂ ਪ੍ਰੋਜੈਕਟ, ਇਹ ਪੱਛਮੀ ਬੰਗਾਲ ਦੇ ਆਧੁਨਿਕ ਭਵਿੱਖ ਲਈ ਇੱਕ ਨਵਾਂ ਰਾਹ ਖੋਲ੍ਹ ਰਹੇ ਹਨ। ਇਸ ਦਾ ਲਾਭ ਕਿਸਾਨ, ਵਪਾਰੀ, ਉੱਦਮੀ ਅਤੇ ਵਿਦਿਆਰਥੀ, ਹਰ ਕਿਸੇ ਮਿਲੇਗਾ । ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਵੀ ਨਵੇਂ ਮੌਕੇ ਪੈਦਾ ਹੋਣਗੇ । ਸਥਾਨਕ ਉਦਯੋਗਾਂ ਅਤੇ ਸੇਵਾਵਾਂ ਨੂੰ ਹੁਲਾਰਾ ਮਿਲੇਗਾ। ਸਾਡਾ ਸੰਕਲਪ ਹੈ, ਬੰਗਾਲ ਨੇ ਹਮੇਸ਼ਾ ਜਿਸ ਤਰ੍ਹਾਂ ਭਾਰਤ ਨੂੰ ਦਿਸ਼ਾ ਦਿਖਾਈ ਹੈ, ਬੰਗਾਲ ਇੱਕ ਵਾਰ ਫਿਰ ‘ਵਿਕਸਤ ਬੰਗਾਲ’ ਬਣ ਕੇ ਉਸ ਮਾਣ ਨੂੰ ਹਾਸਲ ਕਰੇ । ਮੈਨੂੰ ਪੂਰਾ ਵਿਸ਼ਵਾਸ ਹੈ ,ਮਜ਼ਬੂਤ ਸੰਪਰਕ ਅਤੇ ਆਧੁਨਿਕ ਬੁਨਿਆਦੀ ਢਾਂਚਾ, ਇਹ ‘ਵਿਕਸਤ ਬੰਗਾਲ’ ਦੀ ਨੀਂਹ ਬਣਨਗੇ । ਇਸੇ ਇੱਛਾ ਦੇ ਨਾਲ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ । ਹੁਣ ਇਹ ਸਰਕਾਰੀ ਪ੍ਰੋਗਰਾਮ ਪੂਰਾ ਹੁੰਦਿਆਂ ਹੀ ਮੈਂ ਥੋੜ੍ਹਾ ਖੁੱਲ੍ਹੇ ਮੈਦਾਨ ਵਿੱਚ ਜਾਵਾਂਗਾ, ਉੱਥੇ ਪੂਰਾ ਬੰਗਾਲ ਅੱਜ ਇਕੱਠਾ ਹੋਇਆ ਹੈ ,ਮੈਨੂੰ ਪੂਰੇ ਬੰਗਾਲ ਦੇ ਦਰਸ਼ਨ ਹੋਣ ਵਾਲੇ ਹਨ ਅਤੇ ਬਹੁਤ ਮਹੱਤਵਪੂਰਨ ਵਿਸ਼ਿਆਂ ਦੀ ਚਰਚਾ ਬੰਗਾਲ ਦੀ ਜਨਤਾ ਦਰਮਿਆਨ ਕਰਾਂਗਾ । ਇਸ ਪ੍ਰੋਗਰਾਮ ਵਿੱਚ ਇੰਨਾ ਕਾਫ਼ੀ ਹੈ ।
ਬਹੁਤ-ਬਹੁਤ ਧੰਨਵਾਦ!
ਬਹੁਤ-ਬਹੁਤ ਸ਼ੁਭਕਾਮਨਾਵਾਂ!
************
ਐੱਮਜੇਪੀਐੱਸ/ਵੀਜੇ/ਐੱਸਟੀ
Speaking at the launch of development works in Kolkata. These initiatives will boost connectivity and improve the quality of life for people.
— Narendra Modi (@narendramodi) March 14, 2026
https://t.co/yMphItf5By
आज देश में रेलवे को आधुनिक बनाने का तेज अभियान चल रहा है।
— PMO India (@PMOIndia) March 14, 2026
हमारा ये संकल्प है कि पश्चिम बंगाल इस अभियान में पीछे न रहे।
इसीलिए, केंद्र सरकार, पश्चिम बंगाल के रेलवे इंफ्रास्ट्रक्चर का भी तेजी से विस्तार कर रही है: PM @narendramodi
कोलकाता और हल्दिया जैसे बंदरगाह लंबे समय से पूर्वी भारत में व्यापार के प्रमुख केंद्र रहे हैं।
— PMO India (@PMOIndia) March 14, 2026
हल्दिया डॉक कॉम्प्लेक्स का मशीनीकरण हो रहा है।
इससे कार्गो ऑपरेशन और तेज होगा, बंदरगाह की क्षमता बढ़ेगी और व्यापार के लिए नई सुविधा मिलेगी: PM @narendramodi