ਪੀਐੱਮਇੰਡੀਆ

ਯੋਰ ਐਕਸੇਲੈਂਸੀ ਪ੍ਰਧਾਨ ਮੰਤਰੀ ਪ੍ਰਯੁਤ ਚਾਨ – ਓ – ਚਾ,
ਐਕਸੇਲੈਂਸੀਜ਼,
ਯੋਰ ਮੈਜੇਸਟੀ,
ਮੈਨੂੰ ਭਾਰਤ – ਆਸੀਆਨ ਸਮਿਟ ਫਾਰਮੇਟ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਕਰਕੇ ਪ੍ਰਸੰਨਤਾ ਹੋ ਰਹੀ ਹੈ । ਮੈਂ ਥਾਈਲੈਂਡ ਦਾ ਉਤਕ੍ਰਿਸ਼ਟ ਵਿਵਸਥਾ, ਅਤੇ ਉੱਚਕੋਟੀ ਦੀ ਪ੍ਰਾਹੁਣਚਾਰੀ ਲਈ ਧੰਨਵਾਦ ਕਰਦਾ ਹਾਂ। ਮੈਂ ਵੀਅਤਨਾਮ ਨੂੰ ਵੀ ਅਗਲੇ ਸਾਲ ਆਸੀਆਨ ਅਤੇ ਈਸਟ ਏਸ਼ੀਆ ਸਮਿਟ ਦੀ ਪ੍ਰਧਾਨਗੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਐਕਸੇਲੈਂਸੀਜ਼ ,
ਮੈਂ ਭਾਰਤ ਅਤੇ ਆਸੀਆਨ ਦਰਮਿਆਨ ਇੰਡੋ – ਪੈਸੀਫ਼ਿਕ ਆਊਟਲੁਕ ਦੇ ਆਪਸੀ ਤਾਲਮੇਲ ਦਾ ਸੁਆਗਤ ਕਰਦਾ ਹਾਂ। ਭਾਰਤ ਦੀ Act East Policy ਸਾਡੇ Indo – Pacific vision ਦਾ ਇੱਕ ਮਹੱਤਵਪੂਰਨ ਹਿੱਸਾ ਹੈ । ASEAN ਸਾਡੀ Act East Policy ਦਾ ਮਰਮ ਹੈ ਅਤੇ ਸਦਾ ਰਹੇਗਾ। ਇੰਟੀਗ੍ਰੇਟਿਡ, ਸੰਗਠਿਤ ਅਤੇ ਆਰਥਿਕ ਰੂਪ ਨਾਲ ਵਿਕਾਸਸ਼ੀਲ ASEAN ਭਾਰਤ ਦੇ ਬੁਨਿਆਦੀ ਹਿਤ ਵਿੱਚ ਹੈ । ਅਸੀਂ ਹੋਰ ਮਜ਼ਬੂਤ surface , maritime ਅਤੇ air – connectivity ਅਤੇ digital – link ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਵਧਾਉਣ ਲਈ ਪ੍ਰਤੀਬੱਧ ਹਾਂ । Physical ਅਤੇ digital connectivity ਲਈ $ 1 billion ਦੀ line of credit ਉਪਯੋਗੀ ਹੋਵੇਗੀ । ਸਾਡਾ ਇਰਾਦਾ ਅਧਿਐਨ, ਖੋਜ, ਵਪਾਰ ਅਤੇ ਟੂਰਿਜ਼ਮ ਲਈ ਲੋਕਾਂ ਦੇ ਆਵਾਗਮਨ ਨੂੰ ਬਹੁਤ ਵਧਾਉਣ ਦਾ ਹੈ।
ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ASEAN ਦੇ ਨਾਲ ਆਪਸੀ ਹਿਤਾਂ ਦੇ ਖੇਤਰ ਵਿੱਚ ਸਾਂਝੇਦਾਰੀ ਵਧਾਉਣ ਲਈ ਤਿਆਰ ਹੈ। ਪਿਛਲੇ ਸਾਲ Commemorative Summit ਅਤੇ Singapore ਵਿੱਚ Informal Summit ਵਿੱਚ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਨਾਲ ਸਾਡੇ ਦਰਮਿਆਨ ਹੋਰ ਗਹਿਰਾਈ ਆਈ ਹੈ। ਖੇਤੀਬਾੜੀ, ਵਿਗਿਆਨ, ਰਿਸਰਚ, ICT ਅਤੇ ਇੰਜੀਨੀਅਰਿੰਗ ਜਿਹੇ ਖੇਤਰਾਂ ਵਿੱਚ capacity building ਅਤੇ ਪਾਰਟਨਰਸ਼ਿਪ ਨੂੰ ਹੋਰ ਵਧਾਉਣ ਲਈ ਅਸੀਂ ਤਿਆਰ ਹਾਂ । ਮੈਂ ਹਾਲ ਹੀ ਵਿੱਚ ASEAN – India FTA ਦੀ ਸਮੀਖਿਆ ਦੇ ਫ਼ੈਸਲਾ ਦਾ ਸੁਆਗਤ ਕਰਦਾ ਹਾਂ । ਇਸ ਨਾਲ ਸਾਡੇ ਆਰਥਿਕ ਸਬੰਧ ਨਾ ਸਿਰਫ਼ ਹੋਰ ਮਜ਼ਬੂਤ ਬਣਨਗੇ ਬਲਕਿ ਸਾਡਾ ਵਪਾਰ ਵੀ ਹੋਰ balanced ਹੋਵੇਗਾ । ਮੇਰੀਟਾਈਮ ਸੁਰੱਖਿਆ , ਬਲੂ ਇਕੌਨਮੀ ਅਤੇ ਮਾਨਵੀ ਸਹਾਇਤਾ ਦੇ ਖੇਤਰਾਂ ਵਿੱਚ ਵੀ ਆਪਣੀ ਸਾਂਝੇਦਾਰੀ ਨੂੰ ਅਸੀਂ ਮਜ਼ਬੂਤ ਬਣਾਉਣਾ ਚਾਹੁੰਦੇ ਹਨ । ਯੋਰ ਐਕਸੇਲੈਂਸੀਜ਼ ਦੇ ਵਿਚਾਰਾਂ ਨੂੰ ਸੁਣਨ ਦੇ ਬਾਅਦ ਮੈਂ ਕੁਝ ਪਹਿਲੂਆਂ ਉੱਤੇ ਵਿਸਤਾਰ ਨਾਲ ਗੱਲ ਕਰਨਾ ਚਾਹਾਂਗਾ। ਮੈਂ ਫਿਰ ਇੱਕ ਵਾਰ ਥਾਈਲੈਂਡ ਦਾ ਅਤੇ ਆਪ ਸਭ ਦਾ ਹਿਰਦੇ ਤੋਂ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ ।
****
ਵੀਆਰਆਰਕੇ/ਐੱਸਐੱਚ
Addressing the India-ASEAN Summit in Bangkok. Watch. #ASEAN2019 https://t.co/meyETAd067
— Narendra Modi (@narendramodi) November 3, 2019