Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ – ਬੰਗਲਾਦੇਸ਼ ਸਰਹੱਦ ‘ਤੇ ਬਾਰਡਰ ਹਾਟਸ (Border Haats) ਦੀ ਸਥਾਪਨਾ ਲਈ ਮੰਤਰੀ ਮੰਡਲ ਨੇ ਭਾਰਤ ਤੇ ਬੰਗਲਾਦੇਸ਼ ਵਿਚਕਾਰ ਸੋਧੇ ਹੋਏ ਆਪਸੀ ਸਮਝੌਤਾ ਪੱਤਰ ਅਤੇ ਸੰਚਾਲਨ ਵਿਧੀ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਬਾਰਡਰ ਹਾਟਸ (Border Haats) ਦੀ ਸਥਾਪਨਾ ਲਈ ਭਾਰਤ ਤੇ ਬੰਗਲਾਦੇਸ਼ ਵਿਚਕਾਰ ਸੋਧੇ ਹੋਏ ਸਮਝੌਤਾ ਪੱਤਰ (MoU) ਅਤੇ ਸੰਚਾਲਨ ਵਿਧੀ (MoO) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਬਾਰਡਰ ਹਾਟਸ ਦਾ ਉਦੇਸ਼ ਸਥਾਨਕ ਬਜ਼ਾਰਾਂ ਰਾਹੀਂ ਸਥਾਨਕ ਉਤਪਾਦਾਂ ਦੇ ਮੰਡੀਕਰਨ ਦੇ ਪ੍ਰੰਪਰਾਗਤ ਤੰਤਰ ਨੂੰ ਉਤਸ਼ਾਹਿਤ ਕਰਕੇ ਦੋਵੇਂ ਦੇਸ਼ਾਂ ਦੀਆ ਸਰਹੱਦਾਂ ਦੇ ਦੂਰ- ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਇਹ ਕਦਮ ਸਮਾਜ ਦੇ ਹਾਸ਼ੀਏ ਵਾਲੇ ਵਰਗਾਂ ਦੀ ਆਰਥਿਕ ਭਲਾਈ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨਗੇ।

ਇਸ ਵੇਲੇ ਚਾਰ ਬਾਰਡਰ ਹਾਟਸ ਦੋ-ਦੋ ਮੇਘਾਲਿਆ ਤੇ ਤ੍ਰਿਪੁਰਾ ਵਿੱਚ ਕਿਰਿਆਸ਼ੀਲ ਹਨ ਜੋ ਕਿ ਬਾਰਡਰ ਹਾਟਸ ਸਥਾਪਨਾ ਲਈ ਪਹਿਲਾਂ 23 ਅਕਤੂਬਰ 2010 ਨੂੰ ਦਸਤਖਤ ਕੀਤੇ ਗਏ ਸਮਝੌਤਾ ਪੱਤਰ ਅਤੇ ਸੰਚਾਲਨ ਵਿਧੀ ਤਹਿਤ ਸਥਾਪਤ ਕੀਤੇ ਗਏ ਸਨ। ਇਸ ਤੋਂ ਬਾਅਦ , 15 ਮਈ, 2012 ਨੂੰ ਵੀ ਬਾਰਡਰ ਹਾਟਸ ਦੀ ਸੰਚਾਲਨ ਵਿਧੀ ਬਾਰੇ ਇੱਕ ਹੋਰ ਦਸਤਾਵੇਜ਼(Addendum) `ਤੇ ਦਸਤਖਤ ਕੀਤੇ ਗਏ ਸਨ । ਸੰਸ਼ੋਧਿਤ ਸਮਝੌਤਾ ਅਤੇ ਸੰਚਾਲਨ ਵਿਧੀ ਹੋਰ ਬਾਰਡਰ ਹਾਟਸ ਦੀ ਸਥਾਪਨਾ ਅਤੇ ਸੰਚਾਲਨ ਲਈ ਇੱਕ ਕਾਨੂੰਨੀ ਫਰੇਮਵਰਕ ਪ੍ਰਦਾਨ ਕਰਨਗੇ।

*****

AKT/VBA/SH