ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭੋਪਾਲ ਮੈਟਰੋ ਰੇਲ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਤਹਿਤ ਕਰੌਂਦ ਸਰਕਲ ਤੋਂ ਏਮਸ ਤੱਕ ਅਤੇ ਭਦਭਦਾ ਚੌਰਾਹੇ (Bhadbhada Square) ਤੋਂ ਰਤਨਾਗੀਰੀ ਤਿਰਾਹਾ ਤੱਕ ਦੋ ਰੇਲ ਗਲਿਆਰੇ ਬਣਾਏ ਜਾਣਗੇ, ਜਿਸ ਦੀ ਕੁੱਲ ਲੰਬਾਈ 27.87 ਕਿਲੋਮੀਟਰ ਹੋਵੇਗੀ। ਇਨ੍ਹਾਂ ਵਿੱਚੋਂ ਕਰੌਂਦ ਸਰਕਲ ਤੋਂ ਏਮਸ ਗਲਿਆਰਾ 14 . 99 ਕਿਲੋਮੀਟਰ ਅਤੇ ਭਦਭਦਾ ਚੌਰਾਹੇ ਤੋਂ ਰਤਨਾਗਿਰੀ ਤਿਰਾਹਾ ਗਲਿਆਰਾ 12 . 88 ਕਿਲੋਮੀਟਰ ਦਾ ਹੋਵੇਗਾ । ਇਹ ਗਲਿਆਰੇ ਭੋਪਾਲ ਦੇ ਪ੍ਰਮੁੱਖ ਇਲਾਕਿਆਂ ਨੂੰ ਜੋੜਨਗੇ ।
ਵੇਰਵਾ:
1 . ਕਰੌਂਦ ਸਰਕਲ ਤੋਂ ਏਮਸ ਦਰਮਿਆਨ ਬਣਨ ਵਾਲੀ ਮੈਟਰੋ ਰੇਲ ਲਾਈਨ ਜ਼ਿਆਦਾਤਰ ਹਿੱਸਿਆਂ ਵਿੱਚ ਜ਼ਮੀਨ ਤੋਂ ਉੱਪਰ ( ਐਲੀਵੇਟਡ ) ਹੋਵੇਗੀ ।
2 . ਸਿਰਫ ਭੋਪਾਲ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਕੋਲ ਦਾ ਇਸ ਦਾ ਹਿੱਸਾ ਭੂਮੀਗਤ ਰਹੇਗਾ। ਇਸ ਰੇਲ ਮਾਰਗ ਉੱਤੇ 16ਸਟੇਸ਼ਨ ਹੋਣਗੇ। ਜਿਨ੍ਹਾਂ ਵਿੱਚੋਂ 14 ਜ਼ਮੀਨ ਤੋਂ ਉੱਪਰ ਅਤੇ 2 ਭੂਮੀਗਤ ਹੋਣਗੇ।
3 . ਭਦਭਦਾ ਚੌਰਾਹੇ ਤੋਂ ਰਤਨਾਗੀਰੀ ਤਿਰਾਹੇ ਦਰਮਿਆਨ ਮੈਟਰੋ ਲਾਈਨ ‘ਤੇ 14 ਸਟੇਸ਼ਨ ਹੋਣਗੇ ਜੋ ਸਾਰੇ ਜ਼ਮੀਨ ਤੋਂ ਉੱਪਰ ਬਣੇ ਹੋਣਗੇ।
4 . ਸ਼ਹਿਰ ਦੀ ਅਬਾਦੀ ਵਾਲੇ ਇਲਾਕਿਆਂ ਵਿੱਚ ਇਹ ਰੇਲ ਪ੍ਰੋਜੈਕਟ ਕਿਫਾਇਤੀ ਯੋਗ, ਭਰੋਸੇਮੰਦ, ਸੁਰੱਖਿਅਤ ਅਤੇ ਨਿਰਵਿਖਾਨ ਟ੍ਰਾਂਸਪੋਰਟ ਸੇਵਾ ਉਪਲੱਬਧ ਕਰਾਵੇਗੀ। ਜਿਸ ਨਾਲ ਹਾਦਸਿਆਂ ਵਿੱਚ ਕਮੀ ਆਵੇਗੀ, ਯਾਤਰਾ ਸਮੇਂ ਵਿੱਚ ਬੱਚਤ ਹੋਵੇਗੀ, ਊਰਜਾ ਦੀ ਖਪਤ ਤੇ ਪ੍ਰਦੂਸ਼ਣ ਘਟਣਗੇ ਅਤੇ ਟਿਕਾਊ ਵਿਕਾਸ ਲਈ ਸ਼ਹਿਰੀ ਵਿਸਤਾਰ ਅਤੇ ਭੂਮੀ ਦੇ ਇਸਤੇਮਾਲ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇਗਾ ।
ਲਾਭ:
ਭੋਪਾਲ ਮੈਟਰੋ ਰੇਲ ਪ੍ਰੋਜੈਕਟ ਨਾਲ ਭੋਪਾਲ ਦੀ 23 ਲੱਖ ਦੀ ਸੰਘਣੀ ਅਬਾਦੀ ਵਾਲੇ ਖੇਤਰਾਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਲਾਭ ਹੋਵੇ । ਪ੍ਰੋਜੈਕਟ ਤਹਿਤ ਬਣਾਏ ਜਾਣ ਵਾਲੇ ਦੋਵਾਂ ਰੇਲ ਗਲਿਆਰੇ ਬਹੁ-ਮਾਡਲ ਵਾਲੇ ਹੋਣਗੇ ਜੋ ਰੇਲਵੇ ਸਟੇਸ਼ਨਾਂ ਨਾਲ ਜੁਡ਼ੇ ਹੋਣਗੇ । ਇਨ੍ਹਾਂ ਮੈਟਰੋ ਰੇਲ ਸਟੇਸ਼ਨਾਂ ਲਈ ਫੀਡਰ ਬਸ ਸੇਵਾ ਨੈੱਟਵਰਕ ਉਪਲੱਬਧ ਹੋਵੇਗੀ। ਇਹ ਮੈਟਰੋ ਰੇਲ ਪ੍ਰੋਜੈਕਟ ਯਾਤਰੀ ਭਾੜੇ ਦੇ ਇਲਾਵਾ ਕਿਰਾਏ ਅਤੇ ਇਸ਼ਤਿਹਾਰਾਂ ਅਤੇ ਵੀਸੀਐੱਫ ਰਾਹੀਂ ਵੀ ਮਾਲੀਆ ਜੁਟਾਏਗੀ।
ਮੈਟਰੋ ਰੇਲ ਗਲਿਆਰੇ ਦੇ ਆਸ-ਪਾਸ ਦੇ ਇਲਾਕੀਆਂ ਨੂੰ ਇਸ ਪ੍ਰੋਜੈਕਟ ਨਾਲ ਕਾਫ਼ੀ ਲਾਭ ਮਿਲੇਗਾ । ਇਨ੍ਹਾਂ ਇਲਾਕਿਆਂ ਦੇ ਲੋਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੱਕ ਆਉਣ-ਜਾਣ ਲਈ ਮੈਟਰੋ ਰੇਲ ਸੇਵਾ ਦਾ ਲਾਭ ਲੈ ਸਕਣਗੇ ।
ਕਰੌਂਦ ਤੋਂ ਏਮਸ ਵਿੱਚ ਦੀ ਮੈਟਰੋ ਰੇਲ ਲਾਈਨ ਸ਼ਹਿਰ ਦੇ ਮੱਧ ਭਾਗ ਤੋਂ ਗੁਜਰਦੇ ਹੋਏ ਸੰਘਣੀ ਅਬਾਦੀ ਵਾਲੇ ਇਲਾਕਿਆਂ ਨੂੰ ਬੱਸ ਅੱਡੇ, ਰੇਲਵੇ ਸਟੇਸ਼ਨਾਂ ਅਤੇ ਏਮਸ ਨਾਲ ਜੋੜੇਗੀ। ਭਦਭਦਾ ਤੋਂ ਰਤਨਾਗਿਰੀ ਵਿੱਚ ਬਣਨ ਵਾਲੀ ਰੇਲ ਲਾਈਨ ਭੋਪਾਲ ਦੇ ਕੋਲ ਉਸਾਰੀ ਅਧੀਨ ਸਮਾਰਟ ਸ਼ਹਿਰ ਦੇ ਇਲਾਕਿਆਂ ਨੂੰ ਬੀਐੱਫਆਈਈਐੱਲ ਅਤੇ ਉਸ ਦੇ ਆਸ-ਪਾਸ ਦੇ ਉਦਯੋਗਿਕ ਖੇਤਰਾਂ ਨਾਲ ਜੋੜੇਗੀ। ਇਹ ਮੈਟਰੋ ਰੇਲ ਪ੍ਰੋਜੈਕਟ ਵਾਤਾਵਰਣ ਅਨੁਕੂਲ ਅਤੇ ਟਿਕਾਊ ਜਨਤਕ ਟ੍ਰਾਂਸਪੋਰਟ ਸੇਵਾ ਉਪਲੱਬਧ ਕਰਾਵੇਗੀ।
ਪ੍ਰੋਜੈਕਟ ਪ੍ਰਗਤੀ:
ਐੱਨਡਬਲਿਊ/ਏਕੇਟੀ/ਐੱਸਐੱਚ