Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਹਾਰਾਸ਼ਟਰ ਦੇ ਪੁਣੇ ਵਿੱਚ ਮੈਟਰੋ ਫੇਜ਼ 3 ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਹਾਰਾਸ਼ਟਰ ਦੇ ਪੁਣੇ ਵਿੱਚ ਮੈਟਰੋ ਫੇਜ਼ 3 ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਹਾਰਾਸ਼ਟਰ ਦੇ ਪੁਣੇ ਵਿੱਚ ਮੈਟਰੋ ਫੇਜ਼ 3 ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਹਾਰਾਸ਼ਟਰ ਦੇ ਪੁਣੇ ਵਿੱਚ ਮੈਟਰੋ ਫੇਜ਼ 3 ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਇੱਥੇ ਆਏ ਭਾਈਓ ਅਤੇ ਭੈਣੋਂ, ਮਹਾਰਾਸ਼ਟਰ ਦਾ ਅੱਜ ਇਹ ਮੇਰਾ ਚੌਥਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਮੈਂ ਠਾਣੇ ਵਿੱਚ ਸੀ। ਉੱਥੇ ਵੀ ਹਜ਼ਾਰਾਂ-ਕਰੋੜ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਕੀਤਾ ਗਿਆ ਹੈ।

ਇਸ ਵਿੱਚ ਗ਼ਰੀਬਾਂ ਦੇ ਘਰ ਦੇ ਪ੍ਰੋਜੈਕਟ ਵੀ ਸਨ ਅਤੇ ਮੈਟਰੋ ਦੇ ਵਿਸਤਾਰ ਨਾਲ ਜੁੜੇ ਪ੍ਰੋਜੈਕਟ ਵੀ ਸਨ।

ਥੋੜੀ ਦੇਰ ਪਹਿਲਾਂ ਇੱਥੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣ ਰਹੀ ਪੁਣੇ ਮੈਟਰੋ ਲਾਈਨ ਦੇ ਤੀਜੇ phase ਦਾ ਹੁਣੇ ਮੈਨੂੰ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਹੈ। ਹਿੰਜਵੜੀ ਤੋਂ  ਸ਼ਿਵਾਜੀ ਨਗਰ ਨੂੰ ਜੋੜਨ ਵਾਲੇ ਇਸ ਮੈਟਰੋ ਪ੍ਰੋਜੈਕਟ ਨਾਲ ਦੇਸ਼ ਦੇ ਸਭ ਤੋਂ ਵਿਅਸਤ ਆਈਟੀ ਸੈਂਟਰ ਵਿੱਚੋਂ ਇੱਕ, ਇਸ ਖੇਤਰ ਨੂੰ ਵੱਡੀ ਸੁਵਿਧਾ ਮਿਲਣ ਵਾਲੀ ਹੈ।

ਮਹਾਰਾਸ਼ਟਰ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਕੰਮ ਕਰਨ ਪਹੁੰਚੇ IT Professionals ਨੂੰ, ਇੱਥੋਂ ਦੇ ਸਥਾਨਕ ਲੋਕਾਂ ਦਾ ਜੀਵਨ ਇਸ ਨਾਲ ਸੁਗਮ ਹੋਣ ਵਾਲਾ ਹੈ।

ਸਾਥੀਓ, ਦੋ ਸਾਲ ਪਹਿਲਾਂ ਮੈਨੂੰ ਪੁਣੇ ਮੈਟਰੋ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਦਾ ਸੁਭਾਗ ਮਿਲਿਆ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਜਿਨ੍ਹਾਂ ਦੋ Corridors ’ਤੇ ਕੰਮ ਸ਼ੁਰੂ ਕੀਤਾ ਗਿਆ, ਉੱਥੇ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ। ਮੈਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਪੁਣੇ ਵਿੱਚ 12 ਕਿਲੋਮੀਟਰ ਦੇ route ’ਤੇ ਮੈਟਰੋ ਦੌੜਨ ਲਗੇਗੀ।

ਹੁਣ ਸ਼ਿਵਾਜੀ ਨਗਰ ਦੇ ਤੀਜੇ phase ਦੀ ਵੀ ਅੱਜ ਸ਼ੁਰੂਆਤ ਹੋ ਗਈ ਹੈ। ਅਜਿਹੇ ਵਿੱਚ ਜਦੋਂ ਇਹ phase ਪੂਰਾ ਹੋਵੇਗਾ, ਤਾਂ ਲੋਕਾਂ ਨੂੰ ਪੁਣੇ ਅਤੇ ਪਿੰਪਰੀ ਚਿੰਦਵਾੜ ਦੇ ਚਾਰ ਅਲੱਗ-ਅਲੱਗ ਕੋਨਿਆਂ ਤੋਂ ਹਿੰਜਵੜੀ ਆਈਟੀ ਪਾਰਕ ਪਹੁੰਚਣ ਵਿੱਚ ਬਹੁਤ ਸਹੂਲਤ ਹੋ ਜਾਵੇਗੀ।

ਇੱਥੇ ਹਾਜ਼ਰ IT ਸੈਕਟਰ ਨਾਲ ਜੁੜੇ Professionals ਨੂੰ ਮੈਂ ਇਸ ਦੀ ਵਿਸ਼ੇਸ਼ ਵਧਾਈ ਦਿੰਦਾ ਹਾਂ। ਅੱਜ ਇੱਥੇ ਜਿਨ੍ਹਾਂ ਵੀ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋਇਆ ਹੈ, ਇਹ ਕੇਂਦਰ ਅਤੇ ਮਹਾਰਾਸ਼ਟਰ ਦੀ ਸਰਕਾਰ ਦੇ ਉਸ ਵਿਆਪਕ ਵਿਜ਼ਨ ਦਾ ਹਿੱਸਾ ਹੈ, ਜਿਸ ਦੇ ਕੇਂਦਰ ਵਿੱਚ Infrastructure ਹੈ, ਬੁਨਿਆਦੀ ਸੁਵਿਧਾਵਾਂ ਹਨ।

ਤੁਸੀਂ ਬੀਤੇ ਚਾਰ-ਸਾਢੇ ਚਾਰ ਵਰ੍ਹਿਆਂ ਤੋਂ ਲਗਾਤਾਰ ਦੇਖ ਰਹੇ ਹੋ ਕਿ ਕਿਵੇਂ Infrastructure ’ਤੇ ਸਰਕਾਰ ਦਾ ਫੋਕਸ ਹੈ।

ਦੇਸ਼ ਭਰ ਵਿੱਚ connectivity, ਯਾਨੀ highway, railway, airway, waterway ਅਤੇ I-way ਨੂੰ ਵਿਸਤਾਰ-ਰਫ਼ਤਾਰ ਦੇਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ।

ਸਾਥੀਓ, ਕਰਗਿਲ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਕੱਛ ਤੋਂ ਲੈ ਕੇ ਕਾਮਰੂਪ ਤੱਕ, ਤੁਸੀਂ ਯਾਤਰਾ ਕਰੋਗੇ ਤਾਂ ਪਤਾ ਚਲੇਗਾ ਕਿ ਕਿਸ ਗਤੀ ਨਾਲ ਅਤੇ ਕਿੰਨੇ ਵੱਡੇ ਪੱਧਰ ’ਤੇ ਕੰਮ ਚਲ ਰਿਹਾ ਹੈ।

ਇਹ ਸਭ ਅਗਰ ਹੋ ਪਾ ਰਿਹਾ ਹੈ ਤਾਂ ਇਸ ਦੇ ਪਿੱਛੇ ਸਰਕਾਰ ਦੀ ਪ੍ਰਤੀਬੱਧਤਾ ਹੈ ਹੀ, ਸਥਾਨਕ ਲੋਕਾਂ, ਕਿਸਾਨਾਂ, ਮਜ਼ਦੂਰਾਂ, ਪ੍ਰੋਫੈਸ਼ਨਲ ਦੀ ਇੱਛਾ-ਅਕਾਂਖਿਆ ਅਤੇ ਸਹਿਯੋਗ  ਵੀ ਹੈ।

ਵਿਕਾਸ ਦੇ ਹਾਈਵੇ ਤੋਂ ਅੱਜ ਕੋਈ ਵੀ ਅਛੂਤਾ ਰਹਿਣਾ ਨਹੀਂ ਚਾਹੁੰਦਾ। ਆਰਥਕ ਅਤੇ ਸਮਾਜਕ ਰੂਪ ਤੋਂ ਭਲੇ ਕੋਈ ਕਿੰਨਾ ਵੀ ਸਮਰੱਥ ਅਤੇ ਅਸਮਰੱਥ ਹੋਵੇ, ਲੇਕਿਨ ਸਿਰਫ ਆਵਾਗਮਨ ਵਿੱਚ ਹੀ ਉਹ ਆਪਣਾ ਸਮਾਂ ਵਿਅਰਥ ਨਹੀਂ ਕਰਨਾ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ connectivity ਦੀ ਕਮੀ ਵਿੱਚ ਉਸ ਦੀਆਂ ਫਸਲਾਂ, ਉਪਜ, ਉਸ ਦਾ ਦੁੱਧ-ਦਹੀਂ, ਉਸ ਦਾ ਉਤਪਾਦ ਬਰਬਾਦ ਹੋ ਜਾਵੇ। ਉਹ ਚਾਹੁੰਦਾ ਹੈ ਕਿ ਸਕੂਲ ਆਉਣ-ਜਾਣ ਵਿੱਚ ਉਸ ਦੇ ਬੱਚਿਆਂ ਦਾ ਘੱਟ ਤੋਂ ਘੱਟ ਸਮਾਂ ਲੱਗੇ, ਤਾਕਿ ਉਹ ਪੜ੍ਹਾਈ ਅਤੇ ਖੇਡਣ ਨੂੰ ਜ਼ਿਆਦਾ ਸਮਾਂ ਦੇ ਸਕਣ। ਉਹ ਘੰਟਿਆਂ ਤੱਕ ਟ੍ਰੈਫਿਕ ਜਾਮ ਵਿੱਚ ਫਸ ਕੇ ਅੱਠ-ਨੌ ਘੰਟੇ ਦੇ ਆਫ਼ਿਸ ਟਾਈਮ ਨੂੰ 12-13 ਘੰਟੇ ਨਹੀਂ ਹੋਣ ਦੇਣਾ ਚਾਹੁੰਦਾ। ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ। ਆਪਣੇ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ,  next generation infrastructure ਅਤੇ transport sector ਦੇ integration ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ਸਾਥੀਓ, ਇਸੇ ਸੋਚ ਦੇ ਨਾਲ ਕੇਂਦਰ ਸਰਕਾਰ ਇੱਥੇ ਦੇਵੇਂਦਰ ਫੜਨਵੀਸ ਜੀ ਦੀ ਸਰਕਾਰ ਦੇ ਨਾਲ ਮਿਲ ਕੇ ਮਹਾਰਾਸ਼ਟਰ ਦੇ ਪੁਣੇ ਦੇ infrastructure ਨੂੰ ਮਜ਼ਬੂਤ ਕਰਨ ਵਿੱਚ ਜੁਟੀ ਹੈ।

ਹਿੰਜਵੜੀ-ਸ਼ਿਵਾਜੀ ਨਗਰ ਮੈਟਰੋ ਲਾਈਨ ਤਾਂ ਇੱਕ ਹੋਰ ਮਾਅਨੇ ਵਿੱਚ ਵੀ ਖਾਸ ਹੈ। ਸਰਕਾਰ ਨੇ ਦੇਸ਼ ਵਿੱਚ ਮੈਟਰੋ ਦੇ ਵਿਕਾਸ ਲਈ ਪਹਿਲੀ ਵਾਰ ਜੋ ਮੈਟਰੋ ਪਾਲਿਸੀ ਬਣਾਈ ਹੈ, ਉਸ ਦੇ ਤਹਿਤ ਬਣਨ ਵਾਲਾ ਇਹ ਪ੍ਰੋਜੈਕਟ ਪਹਿਲਾ ਪ੍ਰੋਜੈਕਟ ਹੈ। ਇਹ ਪ੍ਰੋਜੈਕਟ PPP ਭਾਵ public private partnership ਵਿੱਚ ਬਣਾਇਆ ਜਾ ਰਿਹਾ ਹੈ।

ਇੱਕ ਸਾਲ ਪਹਿਲਾਂ ਜੋ ਨਵੀਂ ਮੈਟਰੋ ਰੇਲ ਪਾਲਿਸੀ ਸਰਕਾਰ ਨੇ ਬਣਾਈ ਹੈ, ਇਹ ਦੇਸ਼ ਵਿੱਚ ਮੈਟਰੋ ਦੇ ਵਿਸਤਾਰ ਦੇ ਪ੍ਰਤੀ ਸਾਡੇ ਸੰਕਲਪ ਨੂੰ ਦਿਖਾਉਂਦੀ ਹੈ। ਇਸੇ policy ਦੇ ਆਉਣ ਤੋਂ ਬਾਅਦ ਮੈਟਰੋ ਦੇ ਨਿਰਮਾਣ ਵਿੱਚ ਤੇਜ਼ੀ ਆ ਰਹੀ ਹੈ, ਕਿਉਂਕਿ ਨਿਯਮ-ਕਾਇਦੇ ਸਪਸ਼ਟ ਹੋਏ ਹਨ।

ਸ਼ਹਿਰਾਂ ਵਿੱਚ transport sector ਦੀਆਂ ਅਲੱਗ-ਅਲੱਗ ਏਜੰਸੀਆਂ ਦਰਮਿਆਨ ਤਾਲਮੇਲ ਦੇ ਤੌਰ-ਤਰੀਕੇ ਤੈਅ ਕੀਤੇ ਗਏ ਹਨ। ਇਹ ਮੈਟਰੋ ਰੇਲ ਪਾਲਿਸੀ reform oriented ਬਣਾਈ ਗਈ ਹੈ। ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸਿਰਫ਼ ਮੈਟਰੋ ਟਰੇਨ ਦੇ ਨਾਲ-ਨਾਲ ਮੈਟਰੋ ਸਟੇਸ਼ਨ ਤੱਕ ਫੀਡਰ ਬੱਸਾਂ, ਨਵੇਂ walk-ways, ਨਵੇਂ path-ways ਨੂੰ ਵੀ ਨਾਲ ਹੀ ਨਾਲ ਵਿਕਸਿਤ ਕੀਤਾ ਜਾਵੇ।

ਹੁਣ ਮੈਟਰੋ ਵਿੱਚ Unified Urban Transport Authority ਦੇ ਜ਼ਰੀਏ single command system ਤਹਿਤ ਕੰਮ ਹੋ ਰਿਹਾ ਹੈ। ਇਸ ਨਾਲ ਲੋਕਾਂ ਦੀ ਅਸਲੀ ਜ਼ਰੂਰਤ ਤਾਂ ਪਤਾ ਲਗ ਹੀ ਰਹੀ ਹੈ, ਪਰੇਸ਼ਾਨੀਆਂ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ, ਮੈਟਰੋ ਅੱਜ ਦੇਸ਼ ਦੇ ਸ਼ਹਿਰਾਂ ਦੀ life-line ਬਣਦੀ ਜਾ ਰਹੀ ਹੈ। ਬੀਤੇ ਚਾਰ ਵਰ੍ਹਿਆਂ ਵਿੱਚ ਸਰਕਾਰ ਨੇ ਦੇਸ਼ ਦੇ ਦਰਜਨ ਭਰ ਸ਼ਹਿਰਾਂ ਤੱਕ ਇਸ ਨੂੰ ਵਿਸਤਾਰ ਦਿੱਤਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਅਨੇਕ ਹੋਰ ਸ਼ਹਿਰ ਇਸ ਨਾਲ ਜੁੜਨ ਵਾਲੇ ਹਨ।

ਪਿਛਲੇ ਚਾਰ ਸਾਲ ਵਿੱਚ 300 ਕਿਲੋਮੀਟਰ ਦੀਆਂ ਨਵੀਂਆਂ ਲਾਈਨਾਂ ਨੂੰ ਕਮਿਸ਼ਨ ਕਰ ਦਿੱਤਾ ਹੈ ਅਤੇ 200 ਕਿਲੋਮੀਟਰ ਦੇ ਨਵੇਂ ਪ੍ਰਸਤਾਵ ਨੂੰ ਵੀ ਪਾਸ ਕੀਤਾ ਗਿਆ ਹੈ। ਇਸ ਦਾ ਨਤੀਜਾ ਹੈ ਕਿ ਇਸ ਸਮੇਂ ਦੇਸ਼ ਵਿੱਚ 500 ਕਿਲੋਮੀਟਰ ਤੋਂ ਜ਼ਿਆਦਾ ਦੀ ਮੈਟਰੋ ਲਾਈਨ ਚਲ ਰਹੀ ਹੈ ਅਤੇ ਕਰੀਬ 650 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਲਾਈਨਾਂ ਪੂਰੀਆਂ ਹੋਣ ਨੂੰ ਹਨ।

ਮਹਾਰਾਸ਼ਟਰ ਵਿੱਚ ਵੀ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ 200 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਮੈਟਰੋ ਲਾਈਨਾਂ ਦਾ ਨਿਰਮਾਣ ਕਰ ਰਹੀਆਂ ਹਨ।

ਭਾਈਓ ਅਤੇ ਭੈਣੋਂ, ਅੱਜ ਦੇਸ਼ ਵਿੱਚ ਮੈਟਰੋ ਦਾ ਜੋ ਵੀ ਵਿਸਤਾਰ ਹੋ ਰਿਹਾ ਹੈ, ਉਸ ਨੂੰ ਸਹੀ ਮਾਅਨੇ ਵਿੱਚ ਗਤੀ ਅਟਲ ਜੀ ਦੀ ਸਰਕਾਰ ਨੇ ਦਿੱਤੀ ਸੀ। ਸ਼ਹਿਰ ਅਤੇ ਪਿੰਡਾਂ ਵਿੱਚ  infrastructure ’ਤੇ ਅਟਲ ਜੀ ਨੇ ਜੋ ਬਲ ਦਿੱਤਾ, ਉਸ ਨੂੰ 10 ਵਰ੍ਹੇ ਬਾਅਦ ਸਾਡੀ ਸਰਕਾਰ ਨੇ ਸਪੀਡ ਵੀ ਦਿੱਤੀ ਅਤੇ ਸਕੇਲ ਵੀ ਵਧਾਇਆ

ਮੈਨੂੰ ਕਹਿੰਦੇ ਹੋਏ ਜ਼ਰਾ ਵੀ ਸੰਕੋਚ ਨਹੀਂ ਹੈ ਕਿ ਅਗਰ ਅਟਲ ਜੀ ਦੀ ਸਰਕਾਰ ਨੂੰ ਥੋੜ੍ਹਾ ਸਮਾਂ ਹੋਰ ਮਿਲਦਾ ਤਾਂ ਸ਼ਾਇਦ ਅੱਜ ਮੁੰਬਈ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਨੂੰ, ਮਹਾਰਾਸ਼ਟਰ ਦੇ ਅਨੇਕ ਸ਼ਹਿਰਾਂ ਨੂੰ ਮੈਟਰੋ ਨਾਲ ਜੋੜਿਆ ਜਾ ਚੁੱਕਿਆ ਹੁੰਦਾ।

ਦਿੱਲੀ ਵਿੱਚ ਅਟਲ ਜੀ ਦੀ ਸਰਕਾਰ ਦੌਰਾਨ ਮੈਟਰੋ ’ਤੇ ਕੰਮ ਸ਼ੁਰੂ ਹੋਇਆ ਸੀ। ਅੱਜ ਕਰੀਬ-ਕਰੀਬ ਪੂਰੀ ਦਿੱਲੀ ਮੈਟਰੋ ਨਾਲ ਜੁੜ ਚੁੱਕੀ ਹੈ।

ਸਾਥੀਓ, ਪਹਿਲਾਂ ਜੋ ਸਰਕਾਰ ਰਹੀ, ਉਸ ਦੀ ਪ੍ਰਾਥਮਿਕਤਾ ਵਿੱਚ transport ਅਤੇ infrastructure ਓਨਾ ਨਹੀਂ ਰਿਹਾ, ਜਿੰਨਾ ਹੋਣਾ ਚਾਹੀਦਾ ਸੀ।

ਸਾਥੀਓ, ਉਨ੍ਹਾਂ ਨੂੰ – ਉਨ੍ਹਾਂ ਦੀ ਸੋਚ ਮੁਬਾਰਕ, ਸਾਡੀ ਸੋਚ ਹੈ ਦੇਸ਼ ਦਾ ਕੋਨਾ-ਕੋਨਾ, ਕਣ-ਕਣ ਜੁੜੇ, ਦੇਸ਼ ਦਾ ਸੰਤੁਲਿਤ ਵਿਕਾਸ ਹੋਵੇ। ਅਸੀਂ ਏਕ ਭਾਰਤ-ਸ਼੍ਰੇਸ਼ਠ ਭਾਰਤ ਬਣਾਉਣ ਲਈ ਇਸ ਮਿਸ਼ਨ ’ਤੇ ਨਿਕਲੇ ਹੋਏ ਲੋਕ ਹਾਂ।

ਹਾਂ, ਇੰਨਾ ਮੈਂ ਜ਼ਰੂਰ ਯਾਦ ਦਿਆਂ ਕਿ 2004 ਤੋਂ 2014 ਦਾ ਕਾਲਖੰਡ ਅਤੇ 2018 ਵਿੱਚ, ਇੱਕ ਪੀੜ੍ਹੀ ਦਾ ਅੰਤਰ ਆ ਗਿਆ ਹੈ, ਸੋਚ ਦਾ ਅੰਤਰ ਆ ਗਿਆ ਹੈ, ਅਕਾਂਖਿਆਵਾਂ ਦਾ ਅੰਤਰ ਆ ਗਿਆ ਹੈ।

ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ease of living ਅਤੇ ease of doing business ਸੁਨਿਸ਼ਚਿਤ ਕਰਨ ਵਿੱਚ ਹੈ। ਇਹੀ ਕਾਰਨ ਹੈ ਕਿ ਦੇਸ਼ ਭਰ ਵਿੱਚ ਕਰੀਬ hundred smart city ਵਿਕਸਿਤ ਕੀਤੇ ਜਾ ਰਹੇ ਹਨ।

ਪੁਣੇ ਸਮੇਤ ਮਹਾਰਾਸ਼ਟਰ ਵਿੱਚ ਵੀ 8 ਸ਼ਹਿਰਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਇਸ ਮਿਸ਼ਨ ਤਹਿਤ 5 ਹਜ਼ਾਰ ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਸਿਲੈਕਸ਼ਨ ਕੀਤੀ ਗਈ ਹੈ।

ਇਨ੍ਹਾਂ ਪ੍ਰੋਜੈਕਟਾਂ ’ਤੇ ਆਉਣ ਵਾਲੇ ਦਿਨਾਂ ਵਿੱਚ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। 10 ਹਜ਼ਾਰ ਕਰੋੜ ਦੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 53 ਹਜ਼ਾਰ ਕਰੋੜ ਰੁਪਏ ਦੇ 1700 ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਸਾਥੀਓ, ਪੁਣੇ ਸਮੇਤ ਮਹਾਰਾਸ਼ਟਰ ਦੇ 8 ਸ਼ਹਿਰਾਂ ਵਿੱਚ smart city mission ਤਹਿਤ ਕਰੀਬ ਡੇਢ ਹਜ਼ਾਰ ਕਰੋੜ ਰੁਪਏ ਦੇ ਕੰਮ ਪੂਰੇ ਹੋ ਚੁੱਕੇ ਹਨ ਜਦੋਂ ਕਿ ਸਾਢੇ ਤਿੰਨ ਹਜ਼ਾਰ ਕਰੋੜ ਦੇ ਕੰਮ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ।

ਪੁਣੇ ਦਾ integrated command and control system ਸ਼ੁਰੂ ਹੋ ਚੁੱਕਿਆ ਹੈ। ਇੱਥੇ ਤੋਂ ਹੁਣ ਪੂਰੇ ਸ਼ਹਿਰ ਦੀਆਂ ਵਿਵਸਥਾਵਾਂ ਦੀ ਨਿਗਰਾਨੀ ਦਾ ਕੰਮ ਕੀਤਾ ਜਾ ਰਿਹਾ ਹੈ।

ਇੰਨਾ ਹੀ ਨਹੀਂ Amrut mission ਤਹਿਤ ਮਹਾਰਾਸ਼ਟਰ ਦੇ 41 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸੜਕ, ਬਿਜਲੀ, ਪਾਣੀ, ਸੀਵੇਜ, ਅਜਿਹੀਆਂ ਪ੍ਰਾਥਮਿਕ ਸੁਵਿਧਾਵਾਂ ਨਾਲ ਜੁੜੇ ਕਰੀਬ 6 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਜਲਦੀ ਪੂਰੇ ਹੋਣ ਦੀ ਸਥਿਤੀ ਵਿੱਚ ਹਨ।

ਇਸ ਦੇ ਨਾਲ-ਨਾਲ ਸ਼ਹਿਰਾਂ ਨੂੰ ਰੋਸ਼ਨ ਕਰਨ ਦੇ ਲਈ ਉਨ੍ਹਾਂ ਦੀ ਸੁੰਦਰਤਾ ਨੂੰ ਵਧਾਉਣ ਲਈ, ਘੱਟ ਬਿਜਲੀ ਨਾਲ ਜ਼ਿਆਦਾ ਰੋਸ਼ਨੀ ਲਈ LED Street Lights ਲਗਾਈਆਂ ਜਾ ਰਹੀਆਂ ਹਨ।

ਮਹਾਰਾਸ਼ਟਰ ਵਿੱਚ ਕਰੀਬ ਇੱਕ ਲੱਖ ਅਜਿਹੀਆਂ Street Lights ਅਲੱਗ-ਅਲੱਗ ਸ਼ਹਿਰਾਂ ਵਿੱਚ ਲਗਾਈਆਂ ਜਾ ਚੁੱਕੀਆਂ ਹਨਇਸ ਨਾਲ ਸੈਂਕੜੇ ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋ ਰਹੀ ਹੈ।

ਸਾਥੀਓ, ਆਮ ਜਨ ਨੂੰ ਬੱਚਤ ਹੋਵੇ, ਇਸ ਦੇ ਨਾਲ-ਨਾਲ ਉਸ ਦੀ ਸਰਕਾਰੀ ਸੇਵਾਵਾਂ ਤੱਕ ਅਸਾਨੀ ਨਾਲ ਪਹੁੰਚ ਹੋਵੇ, ਇਸ ਦੇ ਲਈ ਡਿਜੀਟਲ ਇੰਡੀਆ ਅਭਿਆਨ ਵਿਆਪਕ ਸਰੂਪ ਲੈ ਚੁੱਕਿਆ ਹੈ।

ਅੱਜ ਜਨਮ ਪ੍ਰਮਾਣ ਪੱਤਰ ਤੋਂ ਲੈ ਕੇ ਜੀਵਨ ਪ੍ਰਮਾਣ ਪੱਤਰ ਤੱਕ, ਅਜਿਹੀਆਂ ਸੈਂਕੜੇ ਸੁਵਿਧਾਵਾਂ online ਹਨ।

ਬਿਜਲੀ, ਪਾਣੀ ਦੇ ਬਿਲ ਤੋਂ ਲੈ ਕੇ ਹਸਪਤਾਲਾਂ ਵਿੱਚ appointment, ਬੈਂਕਾਂ ਦਾ ਲੈਣ-ਦੇਣ, ਪੈਨਸ਼ਨ, provident fund, admission, reservation, ਕਰੀਬ-ਕਰੀਬ ਹਰ ਸੁਵਿਧਾ ਨੂੰ online ਕੀਤਾ ਗਿਆ ਹੈ ਤਾਂਕਿ ਕਤਾਰਾਂ ਨਾ ਲਗਣ ਅਤੇ corruption ਦੀ ਗੁੰਜਾਇਸ਼ ਘੱਟ ਹੋਵੇ।

ਹੁਣ Digi-Locker ਵਿੱਚ ਤੁਹਾਡੇ ਸਾਰੇ ਸਰਟੀਫਿਕੇਟ ਸੁਰੱਖਿਅਤ ਰਹਿ ਸਕਦੇ ਹਨ। ਕਰੀਬ ਡੇਢ ਕਰੋੜ ਖਾਤੇ ਦੇਸ਼ ਭਰ ਵਿੱਚ ਖੁੱਲ੍ਹ ਚੁੱਕੇ ਹਨ।

ਇੰਨਾ ਹੀ ਨਹੀਂ, ਹੁਣ Driving License ਸਮੇਤ ਤਮਾਮ ਦੂਜੇ ਦਸਤਾਵੇਜ਼ਾਂ ਨੂੰ ਨਾਲ ਰੱਖਣ ਦੀ ਵੀ ਜ਼ਰੂਰਤ ਨਹੀਂ ਰਹੇਗੀ। ਮੋਬਾਈਲ ਫੋਨ ’ਤੇ ਉਸ ਦੀ Soft copy ਜਾਂ ਫਿਰ Digi-Locker ਦੇ ਜ਼ਰੀਏ ਹੀ ਕੰਮ ਚਲ ਜਾਵੇਗਾ।

ਭਾਈਓ ਅਤੇ ਭੈਣੋਂ, ਸਰਕਾਰ ਦਾ ਪ੍ਰਯਤਨ ਹੈ ਕਿ ਸਾਡੇ professionals, ਉਨ੍ਹਾਂ ਦੀ ਰੁਟੀਨ ਸਾਡੇ ਉਦਯੋਗਾਂ ਅਤੇ ਦੇਸ਼ ਦੀ ਨਵੀਂ ਜ਼ਰੂਰਤ ਦੇ ਹਿਸਾਬ ਨਾਲ ਨਿਯਮ-ਕਾਨੂੰਨ ਬਣਾਏ ਅਤੇ ਬਦਲੇ ਜਾਣ। ਨਿਯਮ ਸਰਲ ਵੀ ਹੋਣ ਅਤੇ ਸੁਗਮਤਾ ਅਤੇ ਪਾਰਦਰਸ਼ਿਤਾ ਵੀ ਸੁਨਿਸ਼ਚਿਤ ਕਰਨ।

ਡਿਜੀਟਲ ਇੰਡੀਆ ਅਤੇ ਮੇਕ ਇੰਨ ਇੰਡੀਆ ਨੇ ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਨੂੰ ਗਤੀ ਦਿੱਤੀ ਹੈ। ਅੱਜ ਅਗਰ ਆਮ ਤੋਂ ਆਮ ਵਿਅਕਤੀ ਤੱਕ ਤਕਨੀਕ ਪਹੁੰਚ ਰਹੀ ਹੈ ਤਾਂ ਸਸਤਾ ਮੋਬਾਈਲ ਫੋਨ, ਸਸਤਾ ਅਤੇ ਤੇਜ਼ ਇੰਟਰਨੈੱਟ ਡੇਟਾ ਵੱਡੀ ਭੂਮਿਕਾ ਨਿਭਾ ਰਿਹਾ ਹੈ।

ਮੋਬਾਈਲ ਫੋਨ ਇਸ ਲਈ ਸਸਤੇ ਹੋਏ, ਕਿਉਂਕਿ ਹੁਣ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਬਣਾਉਣ ਵਾਲਾ ਦੇਸ਼ ਬਣ ਗਿਆ ਹੈ। ਕਰੀਬ ਸਵਾ ਸੌ ਮੋਬਾਈਲ ਫੋਨ ਮੈਨੂਫੈਕਚਰਿੰਗ ਯੂਨਿਟ ਦੇਸ਼ ਭਰ ਵਿੱਚ ਚਲ ਰਹੀਆਂ ਹਨ। ਜਦੋਂ ਕਿ ਚਾਰ ਵਰ੍ਹੇ ਪਹਿਲਾਂ ਸਿਰਫ਼-ਸਿਰਫ਼ ਦੋ ਹੀ ਅਜਿਹੀਆਂ ਫੈਕਟਰੀਆਂ ਸਨ। ਸਾਢੇ ਚਾਰ ਤੋਂ ਪੰਜ ਲੱਖ ਨੌਜਵਾਨ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰ ਰਹੇ ਹਨ। ਹਾਲੇ ਇਸ ਵਿੱਚ ਹੋਰ ਵਿਸਤਾਰ ਹੋਣ ਵਾਲਾ ਹੈ। ਮੋਬਾਈਲ ਸਮੇਤ ਪੂਰੇ electronics manufacturing ਦਾ ਇੱਕ ਵੱਡਾ ਹੱਬ ਭਾਰਤ ਬਣ  ਰਿਹਾ ਹੈ।

ਸਾਥੀਓ, ਹਾਰਡਵੇਅਰ ਦੇ ਨਾਲ-ਨਾਲ ਸਸਤੇ ਅਤੇ ਤੇਜ਼ ਡੇਟਾ ਨੂੰ ਪਿੰਡ-ਪਿੰਡ, ਗਲੀ-ਗਲੀ ਤੱਕ ਪਹੁੰਚਾਉਣ ਦਾ ਕੰਮ ਚਲ ਰਿਹਾ ਹੈ। ਦੇਸ਼ਭਰ ਦੀਆਂ ਕਰੀਬ ਸਵਾ ਲੱਖ ਗ੍ਰਾਮ ਪੰਚਾਇਤਾਂ ਤੱਕ optical fibre network ਪਹੁੰਚਾਇਆ ਜਾ ਚੁੱਕਿਆ ਹੈ।

ਤਿੰਨ ਲੱਖ ਤੋਂ ਜ਼ਿਆਦਾ common service centre ਪਿੰਡਾਂ ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਕੰਮ ਕਰ ਰਹੇ ਕਰੀਬ ਦਸ ਲੱਖ ਯੁਵਾ, ਪਿੰਡਾਂ ਨੂੰ ਔਨਲਾਈਨ ਸੁਵਿਧਾ ਦੇ ਰਹੇ ਹਨ।

ਡੇਢ ਲੱਖ ਤੋਂ ਜ਼ਿਆਦਾ ਪੋਸਟ ਆਫ਼ਿਸ ਹੁਣ ਔਨਲਾਈਨ ਬੈਂਕਿੰਗ ਦੇ ਸਾਧਨ ਤਾਂ ਬਣ ਹੀ ਰਹੇ ਹਨ, ਹੋਮ ਡਿਲਿਵਰੀ ਸਰਵਿਸ ਦੇ ਵੀ ਸੈਂਟਰ ਬਣਨ ਜਾ ਰਹੇ ਹਨ।

ਦੇਸ਼ ਦੇ ਕਰੀਬ 700 ਰੇਲਵੇ ਸਟੇਸ਼ਨਾਂ ’ਤੇ ਮੁਫ਼ਤ ਵਾਈ-ਫਾਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ।

ਸਾਥੀਓ, 2014 ਤੋਂ ਪਹਿਲਾਂ ਦੇਸ਼ ਵਿੱਚ ਜਿੱਥੇ digital ਲੈਣ-ਦੇਣ ਹੁੰਦਾ ਸੀ, ਉਹ ਹੁਣ 6 ਗੁਣਾ ਤੋਂ ਜ਼ਿਆਦਾ ਵਧ ਚੁੱਕਿਆ ਹੈ। ਦੇਸ਼ ਵਿੱਚ ਹੁਣ ਤੱਕ 50 ਕਰੋੜ ਤੋਂ ਜ਼ਿਆਦਾ ਰੁਪੇ, ਡੈਬਿਟ ਕਾਰਡ ਵੰਡੇ ਜਾ ਚੁੱਕੇ ਹਨ। ਸਿਰਫ਼ ਬੀਤੇ 2 ਵਰ੍ਹਿਆਂ ਦੇ ਦੌਰਾਨ ਹੀ ਯੂਪੀਆਈ, ਭੀਮ ਅਤੇ ਦੂਜੇ ਡਿਜੀਟਲ  ਪਲੇਟਫਾਰਮਾਂ ਰਾਹੀਂ ਲੈਣ-ਦੇਣ ਵਿੱਚ ਲੱਖਾਂ ਗੁਣਾ ਵਾਧਾ ਹੋਇਆ ਹੈ।

ਭਾਈਓ ਅਤੇ ਭੈਣੋਂ, ਪੁਣੇ-ਐਜੂਕੇਸ਼ਨ, ਆਈਟੀ, ਇੰਜੀਨੀਅਰਿੰਗ ਅਤੇ ਬਿਜ਼ਨਸ ਦਾ ਵੀ ਸੈਂਟਰ ਹੈ। ਇਹ knowledge ਦਾ ਸੈਂਟਰ ਹੈ, ਤਕਨੀਕ ਦਾ ਸੈਂਟਰ ਹੈ। ਇਹੀ ਨਿਊ ਇੰਡੀਆ ਦੀ ਪਹਿਚਾਣ ਹੋਣ ਵਾਲੀ ਹੈ।

ਚੌਥੀ ਉਦਯੋਗਿਕ ਕ੍ਰਾਂਤੀ ਲਈ ਜ਼ਰੂਰੀ ਇਨਫਰਾਸਟ੍ਰਕਚਰ ਸਾਡੇ ਕੋਲ ਤਿਆਰ ਹੈ ਅਤੇ ਇੱਥੇ ਮੌਜੂਦ ਹਜ਼ਾਰਾਂ ਯੁਵਾ ਸਾਥੀਆਂ ਦੀ ਤਰ੍ਹਾਂ, ਇੱਕ ਤੋਂ ਇੱਕ innovative minds ਦੀ ਫੌਜ ਵੀ ਸਾਡੇ ਪਾਸ ਤਿਆਰ ਹੈ।

Startup India ਅਤੇ Atal innovation mission ਰਾਹੀਂ ਭਾਰਤ ਭਵਿੱਖ ਦੀ ਤਕਨੀਕ ਦਾ ਇੱਕ ਵੱਡਾ ਸੈਂਟਰ ਬਣਦਾ ਜਾ ਰਿਹਾ ਹੈ। ਸਟਾਰਅੱਪ ਦੇ ਮਾਮਲੇ ਵਿੱਚ ਭਾਰਤ ਦੁਨੀਆ ਦਾ ਦੂਜਾ ਵੱਡਾ eco system ਬਣ ਚੁੱਕਿਆ ਹੈ। ਦੇਸ਼ ਦੇ ਕਰੀਬ 500 ਜ਼ਿਲ੍ਹਿਆਂ ਵਿੱਚ 14 ਹਜ਼ਾਰ ਤੋਂ ਜ਼ਿਆਦਾ Startups ਨੂੰ Startup India ਅਭਿਆਨ ਤਹਿਤ recognize ਕੀਤਾ ਜਾ ਚੁੱਕਿਆ ਹੈ।

ਸਾਡੇ ਦੇਸ਼ ਵਿੱਚ ਆਈਡੀਆਜ਼ ਦੀ ਕਮੀ ਕਦੇ ਨਹੀਂ ਰਹੀ। ਕਮੀ ਸੀ ਇਨ੍ਹਾਂ ਨੂੰ ਦਿਸ਼ਾ ਦੇਣ ਦੀ, ਹੱਥ ਪਕੜ ਅੱਗੇ ਵਧਾਉਣ ਦੀ, hand holding ਦੀ। ਹੁਣ ਸਰਕਾਰ ਆਈਡੀਆ ਨੂੰ ਇੰਡਸਟਰੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

ਘੱਟ ਉਮਰ ਵਿੱਚ ਹੀ technology ਦੇ ਲਈ temperament ਵਿਕਸਿਤ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ Atal tinkering lab ਖੋਲੀਆਂ ਜਾ ਰਹੀਆਂ ਹਨ ਤਾਂ starts ups ਦੇ ਲਈ Atal incubation centre ਦੇਸ਼ ਭਰ ਵਿੱਚ ਖੋਲ੍ਹੇ ਜਾ ਰਹੇ ਹਨ

ਨਿਊ ਇੰਡੀਆ ਦੇ ਨਵੇਂ ਸੈਂਟਰਾਂ ਵਿੱਚ ਦੇਸ਼ ਦਾ ਭਵਿੱਖ ਤਿਆਰ ਹੋਵੇਗਾ। ਦੁਨੀਆ ਦਾ ਸਭ ਤੋਂ ਵੱਡਾ talent pool ਤਿਆਰ ਹੋਵੇਗਾ। ਨਵੇਂ ਭਾਰਤ ਦੇ ਨਿਰਮਾਣ ਵਿੱਚ ਤੁਹਾਡਾ ਸਾਰਿਆਂ ਦਾ, ਪੁਣੇ ਦਾ, ਮਹਾਰਾਸ਼ਟਰ ਦਾ ਅਹਿਮ ਰੋਲ ਰਹਿਣ ਵਾਲਾ ਹੈ।

ਇਸੇ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ
 ਨੂੰ ਮੈਟਰੋ ਲਾਈਨ ਦਾ ਕੰਮ ਸ਼ੁਰੂ ਹੋਣ ’ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇੰਨੀ ਵੱਡੀ ਸੰਖਿਆ ਵਿੱਚ ਤੁਸੀਂ ਅਸ਼ੀਰਵਾਦ ਦੇਣ ਲਈ ਆਏ, ਇਸ ਦੇ ਲਈ ਮੈਂ ਹਿਰਦੇ ਪੂਰਵਕ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

*****

ਅਤੁਲ ਤਿਵਾਰੀ/ਕੰਚਨ ਪਤਿਯਾਲ/ਨਿਰਮਲ ਸ਼ਰਮਾ