Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੁੰਬਈ ਵਿੱਚ ਹੋਏ 26/11 ਦੇ ਆਤੰਕੀ ਹਮਲਿਆਂ ਦੇ ਪੀੜਤਾਂ ਨੂੰ ਪ੍ਰਧਾਨ ਮੰਤਰੀ ਨੇ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਹੋਏ 26/11 ਦੇ ਭਿਆਨਕ ਆਤੰਕੀ ਹਮਲਿਆਂ ‘ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਮੁੰਬਈ ਵਿੱਚ ਹੋਏ 26/11 ਦੇ ਭਿਆਨਕ ਆਤੰਕੀ ਹਮਲਿਆਂ ‘ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ। ਦੁਖੀ ਪਰਿਵਾਰਾਂ ਨਾਲ ਸਾਡੀ ਇਕਮੁੱਠਤਾ ਹੈ। ਮੁੰਬਈ ਹਮਲਿਆਂ ਦੌਰਾਨ ਆਤੰਕਵਾਦੀਆਂ ਨਾਲ ਦਲੇਰੀ ਨਾਲ ਲੜਨ ਵਾਲੇ ਸਾਡੇ ਬਹਾਦਰ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਕ੍ਰਿਤੱਗ ਰਾਸ਼ਟਰ ਨਮਨ ਕਰਦਾ ਹੈ।”

***

ਏਕੇਟੀ/ਐੱਸਐੱਚ