Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਭਾਰਤ ਅਤੇ ਕੈਨੇਡਾ ਦਰਮਿਆਨ ਖੋਜ ਉਤਕ੍ਰਿਸ਼ਟਤਾ ਅਤੇ ਸਨਅਤੀ-ਅਕਾਦਮਿਕ ਸਹਿਯੋਗ ਬਾਰੇ ਕੇਂਦ੍ਰਿਤ ਸਰਹੱਦ ਪਾਰਲੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਕੈਨੇਡਾ ਦਰਮਿਆਨ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ। ਇਕ ਸਹਿਮਤੀ ਪੱਤਰ ਉੱਤੇ 21 ਫਰਵਰੀ, 2018 ਨੂੰ ਨਵੀਂ ਦਿੱਲੀ ਵਿੱਚ ਹਸਤਾਖਰ ਕੀਤੇ ਗਏ ਸਨ।

 

ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਅਤੇ ਕੈਨੇਡਾ ਦਰਮਿਆਨ ਖੋਜ ਅਤੇ ਉਤਕ੍ਰਿਸ਼ਟਤਾ ਅਤੇ ਸਨਅਤੀ-ਅਕਾਦਮਿਕ ਸਹਿਯੋਗ ਉੱਤੇ ਕੇਂਦ੍ਰਿਤ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ, ਜੋ ਦੋਹਾਂ ਦੇਸ਼ਾਂ ਨੂੰ ਨਵੀਂ ਖੋਜ ਕਰਨ ਵਿੱਚ ਮਜ਼ਬੂਤੀ ਪ੍ਰਦਾਨ ਕਰੇਗਾ।

 

ਪ੍ਰਤਿਭਾ ਰਾਹੀਂ ਖੁਲ੍ਹਾ ਸਹਿਯੋਗ ਭਾਈਵਾਲੀ ਦਾ ਮੂਲ ਤੱਤ ਹੈ। ਇਸ ਸਹਿਮਤੀ ਪੱਤਰ ਨਾਲ ਭਾਰਤ ਅਤੇ ਕੈਨੇਡਾ ਦੇ ਖੋਜੀ ਖੁਲ੍ਹਾ ਮਨ ਨਾਲ ਗ੍ਰੈਜੂਏਟ  ਪੱਧਰ ਉੱਤੇ ਅਕਾਦਮਿਕ ਖੋਜ ਕਰ ਸਕਣਗੇ ਅਤੇ ਇਕ ਦੂਜੇ ਦੇ ਦੇਸ਼ ਵਿੱਚ ਸਨਅਤੀ-ਅਕਾਦਮਿਕ ਸਹਿਯੋਗ ਕਾਇਮ ਕਰ ਸਕਣਗੇ। ਗ੍ਰੈਜੂਏਟ ਪੱਧਰ ਦੇ ਅਕਾਦਮਿਕ ਖੋਜ ਪ੍ਰੋਗਰਾਮ ਅਧੀਨ, ਦੋਵੇਂ ਧਿਰਾਂ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਵਿੱਚ 110 ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਵਿਦਿਆਰਥੀ ਖੋਜੀਆਂ ਨੂੰ ਸਹਿਯੋਗ ਕਰਨਗੀਆਂ। ਇਸ ਅਧੀਨ 3 ਸਾਲ ਦੀ ਮਿਆਦ ਵਿੱਚ ਭਾਰਤ ਦੀਆਂ ਯੋਗ ਯੂਨੀਵਰਸਿਟੀਆਂ ਤੋਂ ਵਿਦਿਆਰਥੀ  ਖੋਜਕਰਤਾ ਕੈਨੇਡਾ ਦੀਆਂ ਯੂਨੀਵਰਸਿਟੀ ਖੋਜ ਲੈਬਾਰਟਰੀਆਂ ਨਾਲ 12 ਤੋਂ 24 ਹਫਤਿਆਂ ਦੀ ਖੋਜ ਵਿੱਚ ਹਿੱਸਾ ਲੈਣਗੇ। ਇੱਕ ਦੂਜੇ ਦੇਸ਼ ਵਿੱਚ ਸਨਅਤੀ-ਅਕਾਦਮਿਕ ਸਹਿਯੋਗ ਅਧੀਨ ਹਰੇਕ ਧਿਰ ਦੇ 40 ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਵਿਦਿਆਰਥੀ ਖੋਜਕਰਤਾ 3 ਸਾਲਾਂ ਵਿੱਚ ਦੂਜੇ ਦੇਸ਼ ਵਿੱਚ ਸਥਿਤ ਸਨਅਤੀ ਭਾਈਵਾਲਾਂ ਨਾਲ 16 ਤੋਂ 24 ਹਫਤਿਆਂ ਦੀ ਖੋਜ ਵਿੱਚ ਹਿੱਸਾ ਲੈਣਗੇ।

 

ਇਸ ਸਹਿਯੋਗ ਨਾਲ ਨਵੀਂ ਜਾਣਕਾਰੀ ਦੀ ਸਿਰਜਣਾ, ਸਾਂਝੇ ਵਿਗਿਆਨਕ ਪ੍ਰਕਾਸ਼ਨਾਂ, ਸਨਅਤੀ ਦਿਸ਼ਾ, ਆਈਪੀ ਉਤਪਾਦਨ ਆਦਿ ਵਿੱਚ ਮਦਦ ਮਿਲਣ ਦੀ ਸੰਭਾਵਨਾ ਹੈ। ਇਸ ਸਹਿਮਤੀ ਪੱਤਰ ਨਾਲ ਕੈਨੇਡਾ ਨਾਲ ਵਿਗਿਆਨ, ਟੈਕਨੋਲੋਜੀ ਅਤੇ ਨਵੀਂ ਖੋਜ ਦੇ ਖੇਤਰ ਵਿੱਚ ਲੰਬੀ ਮਿਆਦ ਦੇ ਸਬੰਧ ਹੋਰ ਮਜ਼ਬੂਤ ਹੋ ਸਕਣਗੇ।