Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਮਦਨ ’ਤੇ ਟੈਕਸ ਦੇ ਸੰਦਰਭ ਵਿੱਚ ਦੋਹਰੇ ਟੈਕਸੇਸ਼ਨ ਨੂੰ ਸਮਾਪਤ ਕਰਨ ਅਤੇ ਵਿੱਤੀ ਟੈਕਸ ਚੋਰੀ ਨੂੰ ਰੋਕਣ ਲਈ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਕਨਵੈਨਸ਼ਨ ਦੇ ਸੰਸ਼ੋਧਨ ਦੇ ਪ੍ਰੋਟੋਕੋਲ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਮਦਨ ’ਤੇ ਟੈਕਸ ਦੇ ਸੰਦਰਭ ਵਿੱਚ ਦੋਹਰੇ ਟੈਕਸੇਸ਼ਨ ਨੂੰ ਸਮਾਪਤ ਕਰਨ ਅਤੇ ਵਿੱਤੀ ਟੈਕਸ ਚੋਰੀ ਨੂੰ ਰੋਕਣ ਲਈ ਭਾਰਤ ਸਰਕਾਰ ਅਤੇ ਬ੍ਰਾਜ਼ੀਲ ਦੀ ਸਰਕਾਰ ਦਰਮਿਆਨ ਕਨਵੈਨਸ਼ਨ ਦੇ ਸੰਸ਼ੋਧਨ ਦੇ ਪ੍ਰੋਟੋਕੋਲ ਨੂੰ ਪ੍ਰਵਾਨਗੀ ਦਿੱਤੀ ।

ਲਾਗੂਕਰਨ ਰਣਨੀਤੀ ਅਤੇ ਟੀਚਾ

ਮੰਤਰੀ ਮੰਡਲ ਦੀ ਪ੍ਰਵਾਨਗੀ ਦੇ ਬਾਅਦ ਪ੍ਰੋਟੋਕੋਲ ਨੂੰ ਲਾਗੂ ਕਰਨ ਸਬੰਧੀ ਜ਼ਰੂਰੀ ਰਸਮਾਂ (ਸ਼ਿਸ਼ਟਾਚਾਰ) ਪੂਰੀਆਂ ਕਰ ਲਈਆਂ ਜਾਣਗੀਆਂਲਾਗੂਕਰਨ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਮੰਤਰਾਲਾ ਇਸ ਦੀ ਰਿਪੋਰਟ ਕਰੇਗਾ ।

ਪ੍ਰਮੁੱਖ ਪ੍ਰਭਾਵ

ਦੋਹਰੇ ਟੈਕਸੇਸ਼ਨ ਨੂੰ ਸਮਾਪਤ ਕਰਨ ਨਾਲ ਸਬੰਧਿਤ ਕਨਵੈੱਨਸ਼ਨ (ਡੀਟੀਏਸੀ) ਦੀਆਂ ਪ੍ਰੋਵੀਜ਼ਨਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਅਪਡੇਟ ਕਰਨ ਨਾਲ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਦੋਹਰਾ ਟੈਕਸੇਸ਼ਨ ਸਮਾਪਤ ਹੋਵੇਗਾ। ਡੀਟੀਏਸੀ ਦੇ ਜ਼ਰੀਏ ਕੰਟਰੈਕਟ ਤਿਆਰ ਕਰਨ ਵਾਲੇ ਰਾਜਾਂ ਦਰਮਿਆਨ ਟੈਕਸ-ਅਧਿਕਾਰ ਦੀ ਸਪੱਸ਼ਟ ਵੰਡ ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਵਪਾਰਾਂ ਨੂੰ ਟੈਕਸ ਨਿਸ਼ਚਿਤਤਾ ਦੀ ਸੁਵਿਧਾ ਪ੍ਰਾਪਤ ਹੋਵੇਗੀ । ਇਸ ਪ੍ਰੋਟੋਕੋਲ ਦੇ ਮਾਧਿਅਮ ਨਾਲ ਵਿਆਜ, ਰਾਇਲਟੀ ਅਤੇ ਤਕਨੀਕੀ ਸਰਵਿਸ ਫੀਸ ’ਤੇ ਸਰੋਤ (Source State) ਦੇਸ਼ ਦੀਆਂ ਟੈਕਸ ਦਰਾਂ ਵਿੱਚ ਕਮੀ ਦੇ ਜ਼ਰੀਏ ਨਿਵੇਸ਼ ਵਿੱਚ ਵਾਧਾ ਹੋਵੇਗਾ ।

ਸੋਧ ਕੀਤਾ ਜਾਣ ਵਾਲਾ ਪ੍ਰੋਟੋਕਾਲ ਜੀ-20 ਓਈਸੀਡੀ ਬੇਸ ਇਰੋਜਨ ਪ੍ਰੌਫਿਟ ਸ਼ਿਫਟਿੰਗ (ਬੀਈਪੀਐੱਸ) ਪ੍ਰੋਜੈਕਟ ਦੇ ਨਿਊਨਤਮ ਮਿਆਰਾਂ ਅਤੇ ਹੋਰ ਸਿਫਾਰਸ਼ਾਂ ਨੂੰ ਲਾਗੂ ਕਰੇਗਾ । ਡੀਟੀਏਸੀ ਵਿੱਚ ਪ੍ਰਸਤਾਵਨਾ ਮੂਲ-ਪਾਠ ਨੂੰ ਸ਼ਾਮਲ ਕਰਨ, ਪ੍ਰਮੁੱਖ ਉਦੇਸ਼ ਦੀ ਜਾਂਚ, ਦੁਰਉਪਯੋਗ ਵਿਰੋਧੀ ਪ੍ਰਾਵਧਾਨ ਦੇ ਨਾਲ-ਨਾਲ ਬੀਈਪੀਐੱਸ ਪ੍ਰੋਜੈਕਟ ਦੇ ਅਨੁਰੂਪ ਲਾਭ ਨਿਯਮ ਦੇ ਸਰਲੀਕਰਨ ਨਾਲ ਟੈਕਸ ਨਿਯਮਾਂ ਵਿੱਚ ਬੇਮੇਲ ਅਤੇ ਕਮੀਆਂ ਨਾਲ ਸਬੰਧਿਤ ਟੈਕਸ ਯੋਜਨਾ ਰਣਨੀਤੀਆਂ ਨੂੰ ਸਮਾਪਤ ਕਰਨ ਵਿੱਚ ਮਦਦ ਮਿਲੇਗੀ ।

ਵੇਰਵਾ

  • ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਵਰਤਮਾਨ ਡੀਟੀਏਸੀ ’ਤੇ 26 ਅਪ੍ਰੈਲ, 1988 ਨੂੰ ਹਸਤਾਖ਼ਰ ਹੋਏ ਸਨ ਅਤੇ ਸੂਚਨਾ ਆਦਾਨ-ਪ੍ਰਦਾਨ ਦੇ ਸੰਦਰਭ ਵਿੱਚ 15 ਅਕਤੂਬਰ, 2013 ਨੂੰ ਇੱਕ ਪ੍ਰੋਟੋਕੋਲ ਦੇ ਜ਼ਰੀਏ ਇਸ ਨੂੰ ਸੋਧਿਆ ਗਿਆ ਸੀ ।
  • ਸੋਧਿਆ ਹੋਇਆ ਡੀਟੀਏਸੀ ਜੀ-20 ਓਈਸੀਡੀ ਬੇਸ ਇਰੋਜਨ ਪ੍ਰੌਫਿਟ ਸ਼ਿਫਟਿੰਗ (ਬੀਈਪੀਐੱਸ) ਪ੍ਰੋਜੈਕਟ ਦੇ ਨਿਊਨਤਮ ਮਾਨਕਾਂ ਅਤੇ ਹੋਰ ਸਿਫ਼ਾਰਸ਼ਾਂ ਨੂੰ ਲਾਗੂ ਕਰੇਗਾ ।

 

*****

ਵੀਆਰਆਰਕੇ/ਐੱਸਸੀ/ਐੱਸਐੱਚ