ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਉੱਚ ਸਿੱਖਿਆ ਸੰਸਥਾਵਾਂ ਲਈ ਪ੍ਰਵੇਸ਼ ਪ੍ਰੀਖਿਆ ਲੈਣ ਲਈ ਸੁਸਾਇਟੀ ਰਜਿਸਟ੍ਰੇਸ਼ਨ ਕਾਨੂੰਨ, 1860 ਤਹਿਤ ਸੁਸਾਇਟੀ ਦੇ ਰੂਪ ਵਿੱਚ ਇੱਕ ਖੁਦਮੁਖ਼ਤਿਆਰ ਅਤੇ ਆਤਮ-ਨਿਰਭਰ ਮੁੱਖ ਪ੍ਰੀਖਿਆ ਸੰਗਠਨ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਵਿਸ਼ੇਸ਼ਤਾਵਾਂ:
• ਐੱਨਟੀਏ ਸ਼ੁਰੂ ਵਿੱਚ ਉਨ੍ਹਾਂ ਪ੍ਰਵੇਸ਼ ਪ੍ਰੀਖਿਆਵਾਂ ਨੂੰ ਸੰਚਾਲਤ ਕਰੇਗੀ ਜੋ ਇਸ ਸਮੇਂ ਸੀਬੀਐੱਸਈ ਵੱਲੋਂ ਸੰਚਾਲਤ ਕੀਤੀਆਂ ਜਾ ਰਹੀਆਂ ਹਨ।
• ਹੋਰ ਪ੍ਰੀਖਿਆਵਾਂ ਹੌਲ਼ੀ- ਹੌਲ਼ੀ ਉਦੋਂ ਸ਼ੁਰੂ ਕੀਤੀਆਂ ਜਾਣਗੀਆਂ ਜਦੋਂ ਐੱਨਟੀਏ ਮੁਕੰਮਲ ਤਿਆਰ ਹੋ ਜਾਵੇਗੀ।
• ਇਹ ਸਾਲ ਵਿੱਚ ਘੱਟ ਤੋਂ ਘੱਟ ਦੋ ਵਾਰ ਆਨਲਾਈਨ ਵਿਧੀ ਨਾਲ ਪ੍ਰੀਖਿਆਵਾਂ ਸੰਚਾਲਤ ਕਰੇਗੀ ਅਤੇ ਇਸ ਤਰ੍ਹਾਂ ਵਿਦਿਆਰਥੀ ਨੂੰ ਉਸ ਦੇ ਸਰਵੋਤਮ ਪ੍ਰਦਰਸ਼ਨ ਲਈ ਢੁਕਵੇਂ ਮੌਕੇ ਪ੍ਰਦਾਨ ਕਰੇਗੀ।
• ਗ੍ਰਾਮੀਣ ਵਿਦਿਆਰਥੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਇਹ ਉਪ-ਜ਼ਿਲ੍ਹਾ / ਜ਼ਿਲ੍ਹਾ ਪੱਧਰ ‘ਤੇ ਕੇਂਦਰਾਂ ਨੂੰ ਸਥਾਪਤ ਕਰੇਗੀ ਅਤੇ ਜਿੱਥੋਂ ਤੱਕ ਸੰਭਵ ਹੋਵੇ ਵਿਦਿਆਰਥੀਆਂ ਨੂੰ ਵਿਵਹਾਰਕ ਸਿਖਲਾਈ ਦੇਵੇਗੀ।
ਬਣਤਰ
• ਐੱਨਟੀਏ ਦੀ ਅਗਵਾਈ ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਵੱਲੋਂ ਕੀਤੀ ਜਾਵੇਗੀ ਜਿਸ ਦੀ ਨਿਯੁਕਤੀ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕਰੇਗਾ।
• ਮੁੱਖ ਕਾਰਜਕਾਰੀ ਅਧਿਕਾਰੀ, ਡਾਇਰੈਕਟਰ ਜਨਰਲ ਹੋਣਗੇ ਜਿਨ੍ਹਾਂ ਦੀ ਨਿਯੁਕਤੀ ਸਰਕਾਰ ਕਰੇਗੀ।
• ਇੱਕ ਸ਼ਾਸਕ ਬੋਰਡ ਹੋਵੇਗਾ ਜਿਸ ਵਿੱਚ ਮੈਂਬਰ ਉਪਯੋਗਕਰਤਾ ਸੰਸਥਾਵਾਂ ਤੋਂ ਹੋਣਗੇ।
• ਸਿੱਖਿਆ ਵਿਦਵਾਨਾਂ/ਮਾਹਰਾਂ ਦੀ ਪ੍ਰਧਾਨਗੀ ਵਾਲੇ 9 ਵਰਟੀਕਲ ਡਾਇਰੈਕਟਰ ਜਨਰਲ ਦੀ ਸਹਾਇਤਾ ਲਈ ਹੋਣਗੇ।
ਵਿੱਤ:
ਐੱਨਟੀਏ ਨੂੰ ਪਹਿਲੇ ਸਾਲ ਵਿੱਚ ਭਾਰਤ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਇੱਕ ਵਾਰ ਅਨੁਦਾਨ ਰਾਸ਼ੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਐੱਨਟੀਏ ਆਪਣੇ ਸੰਚਾਲਨ ਲਈ ਆਤਮ ਨਿਰਭਰ ਹੋਵੇਗੀ।
ਪ੍ਰਭਾਵ:
ਐੱਨਟੀਏ ਦੀ ਸਥਾਪਨਾ ਵਿੱਚ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਹਿੱਸਾ ਲੈ ਰਹੇ ਲਗਭਗ 40 ਲੱਖ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਸ ਦੀ ਸਥਾਪਨਾ ਨਾਲ ਸੀਬੀਐੱਸਈ, ਏਆਈਸੀਟੀਈ ਅਤੇ ਹੋਰ ਏਜੰਸੀਆਂ ਇਨ੍ਹਾਂ ਪ੍ਰਵੇਸ਼ ਪ੍ਰੀਖਿਆਵਾਂ ਨੂੰ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੀਆਂ।
********
ਏਕਟੀ/ਵੀਬੀਏ/ਐੱਸਐੱਚ