ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ‘ਐੱਨਆਰਆਈ (ਪ੍ਰਵਾਸੀ ਭਾਰਤੀ) ਵਿਆਹ ਰਜਿਸਟਰੇਸ਼ਨ ਬਿਲ, 2019’ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਉਦੇਸ਼ ਜ਼ਿਆਦਾ ਜਵਾਬਦੇਹੀ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਭਾਰਤੀ ਨਾਗਰਿਕਾਂ, ਜ਼ਿਆਦਾਤਰ ਔਰਤਾਂ ਐੱਨਆਰਆਈ ਜੀਵਨਸਾਥੀਆਂ ਵੱਲੋਂ ਕੀਤੇ ਜਾ ਰਹੇਸ਼ੋਸ਼ਣ ਦੇ ਖਿਲਾਫ਼ ਹੋਰ ਸੁਰੱਖਿਆ ਪ੍ਰਦਾਨ ਕਰਨਾ ਹੈ।
ਵੇਰਵੇ:
ਇਸ ਬਿਲ ਵਿੱਚ ਕਾਨੂੰਨੀ ਰੂਪਰੇਖਾ ਦੇ ਸੰਸ਼ੋਧਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ, ਤਾਕਿ ਇਸ ਨਾਲ ਦੋਸ਼ੀ ਐੱਨਆਰਆਈ ਜੀਵਨਸਾਥੀਆਂ ’ਤੇ ਲਗਾਮ ਲਗ ਸਕੇ ਤੇ ਜ਼ਿਆਦਾ ਜਵਾਬਦੇਹੀ ਸੁਨਿਸ਼ਚਿਤ ਹੋ ਸਕੇ ਅਤੇ ਇਸ ਦੇ ਨਾਲ ਹੀ ਐੱਨਆਰਆਈ ਨਾਲ ਵਿਆਹ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਸ਼ੋਸ਼ਣ ਦੇ ਖ਼ਿਲਾਫ਼ ਸੁਰੱਖਿਆ ਮਿਲ ਸਕੇ।
ਬਿਲ ਪਾਸ ਹੋ ਜਾਣ ’ਤੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਆਹਾਂ ਦੀ ਰਜਿਸਟ੍ਰੇਸ਼ਨ ਭਾਰਤ ਜਾਂਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ‘ਤੇ ਪੋਸਟਸ ਵਿੱਚ ਕਰਵਾਉਣੀ ਹੋਵੇਗੀ ਅਤੇ ਇਸ ਦੇ ਲਈ ਨਿਮਨਲਿਖਤ ਜ਼ਰੂਰੀ ਬਦਲਾਅ ਕਰਨੇ ਹੋਣਗੇ:-
ਵਿਆਪਕ ਪ੍ਰਭਾਵ:
ਭਾਰਤ ਵਿੱਚ ਅਦਾਲਤੀ ਕਾਰਵਾਈ ਲਈ ਨਿਆਇਕ ਸੰਮਨ ਜਾਰੀ ਕਰਨਾ ਇੱਕ ਵੱਡੀ ਸਮੱਸਿਆ ਹੈ, ਜਿਸ ਦੇ ਲਈ ਇਸ ਬਿਲ ਵਿੱਚ ਜ਼ਰੂਰੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਲਈ ਫੌਜਦਾਰੀ ਅਤੇ ਦੰਡ ਪ੍ਰਕਿਰਿਆ ਸੰਹਿਤਾ, 1973 ਵਿੱਚ ਸੋਧ ਕੀਤੀ ਜਾਵੇਗੀ। ਇਸ ਬਿਲ ਦੇ ਸਦਕਾ ਪ੍ਰਵਾਸੀ ਭਾਰਤੀਆਂ ਨਾਲ ਵਿਆਹ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਜ਼ਿਆਦਾ ਸੁਰੱਖਿਆ ਮਿਲੇਗੀ। ਇਸ ਦੇ ਨਾਲ ਹੀ ਇਹ ਬਿਲ ਆਪਣੇ ਜੀਵਨਸਾਥੀ ਦਾ ਸ਼ੋਸ਼ਣ ਕਰਨ ਵਾਲੇ ਪ੍ਰਵਾਸੀ ਭਾਰਤੀਆਂ ’ਤੇ ਲਗਾਮ ਕਸੇਗਾ। ਇਹ ਬਿਲ ਵਿਸ਼ਵ ਭਰ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਵਿਆਹੀਆਂ ਭਾਰਤੀ ਮਹਿਲਾਵਾਂ ਨੂੰ ਲਾਭ ਪ੍ਰਾਪਤ ਕਰ ਪਹੁੰਚਾਵੇਗਾ।
ਏਕੇਟੀ