Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬ੍ਰਿਕਸ ਇੰਟਰਬੈਂਕ ਕੋਅਪਰੇਸ਼ਨ ਮਕੈਨਿਜਮ ਤਹਿਤ ਐਗਜ਼ਿਮ (Exim)ਬੈਂਕ ਵੱਲੋਂ ਡਿਜੀਟਲ ਅਰਥਵਿਵਸਥਾ ਦੇ ਵਿਕਾਸ ਦੇ ਸੰਦਰਭ ਵਿੱਚ ਡਿਸਟ੍ਰੀਬਿਊਟਿਡ ਲੈਜਰ (Ledger) ਐਂਡ ਬਲਾਕ ਚੇਨ ਟੇਕਨੋਲੋਜੀ ‘ਤੇ ਕੋਲੈਬੋਰੇਟਿਵ ਰਿਸਰਚ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਬ੍ਰਿਕਸ ਇੰਟਰਬੈਂਕ ਕੋਅਪਰੇਸ਼ਨ  ਮਕੈਨਿਜ਼ਮ ਤਹਿਤ ਭਾਰਤ ਦੇ ਆਯਾਤ-ਨਿਰਯਾਤ ਬੈਂਕ (ਐਗਜ਼ਿਮ  (Exim)ਬੈਂਕ) ਵੱਲੋਂ ਡਿਜੀਟਲ ਅਰਥਵਿਵਸਥਾ ਦੇ ਵਿਕਾਸ ਦੇ ਸੰਦਰਭ ਵਿੱਚ ਡਿਸਟ੍ਰੀਬਿਊਟਿਡ ਲੈਜਰ ਐਂਡ ਬਲਾਕ ਚੇਨ ਟੇਕਨੋਲੋਜੀ ‘ਤੇ ਕੋਲੈਬੋਰੇਟਿਵ ਰਿਸਰਚ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਸਹਿਯੋਗੀ ਮੈਂਬਰ ਬੈਂਕਾਂ ਵਿੱਚ ਬੈਂਕੋਂ ਨੈਸ਼ਿਉਨਲ ਡੇ ਡੀਸ਼ੈਨਵੋਲਵਿਮੈਂਟੋਇਕੋਨਾਮਿਕੋ (DesenvolvimentoEconomico)ਈ ਸ਼ੋਸ਼ਲ  ( ਬੀਐੱਨਡੀਈਐੱਸ,  ਬ੍ਰਾਜ਼ੀਲ),  ਚਾਇਨਾ ਡਿਵੈਲਪਮੈਂਟ ਬੈਂਕ  ( ਸੀਡੀਬੀ )  ,  ਸਟੇਟ ਕੋਆਪਰੇਸ਼ਨ  ਬੈਂਕ ਫਾਰ ਡਿਵੈਲਪਮੈਂਟ ਐਂਡ ਫਾਰਨ ਇਕਨਾਮਿਕ ਅਫੇਅਰਸ  ( ਵੈਂਨਸ਼ੇਕੋਨਮਬੈਂਕ, (Vnesheconombank), ਰੂਸ ) (Vnesheconombank)  ਅਤੇ ਡਿਵਲਪਮੈਂਟ ਬੈਂਕ ਆਵ੍ ਸਉਦਰਨ ਅਫ਼ਰੀਕਾ  ( ਡੀਬੀਐੱਸਏ )  ਸ਼ਾਮਲ ਹਨ ।

ਪ੍ਰਮੁੱਖ ਪ੍ਰਭਾਵ:

ਡਿਸਟ੍ਰੀਬਿਊਟਿਡ ਲੈਜਰ ਐਂਡ ਬਲਾਕ ਚੇਨ ਟੈਕਨੋਲੋਜੀ ਵਿੱਚ ਬ੍ਰਿਕਸ ਦੇਸ਼ਾਂ ਦੇ ਵਿੱਤੀ ਖੇਤਰ ਵਿੱਚ ਮੌਜੂਦ ਤਮਾਮ ਚੁਣੌਤੀਆਂ ਦਾ ਸਮਾਧਾਨ ਮਿਲਣ ਦੀ ਸੰਭਾਵਨਾ ਹੈ। ਇਸ ਸਹਿਮਤੀ ਪੱਤਰ ਦਾ ਉਦੇਸ਼ ਉਨ੍ਹਾਂ ਸਬੰਧਤ ਕਾਰੋਬਾਰੀ ਸੰਚਾਲਨ ਦੇ ਖੇਤਰ ਵਿੱਚ ਸੰਯੁਕਤ ਖੋਜ ਯਤਨਾਂ ਰਾਹੀਂ ਡਿਸਟ੍ਰੀਬਿਊਟਿਡ ਲੈਜਰ ਐਂਡ ਬਲਾਕ ਚੇਨ ਟੈਕਨੋਲੋਜੀ ਦੀ ਬਿਹਤਰ ਸਮਝ ਹਾਸਲ ਕਰਨਾ ਹੈ ਜਿੱਥੇ ਸੰਚਾਲਨ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ ਇਸ ਦੀ ਵਰਤੋਂ ਦੀ ਸੰਭਾਵਨਾ ਹੈ।

*****

ਏਕੇਟੀ/ਐੱਸਐੱਚ