ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਬਾਰੇ ਸਮਝੌਤੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ
* ਇਸ ਸਮਝੌਤੇ ਨਾਲ ਦੁਵੱਲੇ ਸਬੰਧਾਂ ਵਿੱਚ ਨਵਾਂ ਅਧਿਆਏ ਸ਼ੁਰੂ ਹੋਵੇਗਾ ਕਿਉਂਕਿ ਦੋਵੇਂ ਧਿਰਾਂ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਆਪਸੀ ਹਿਤਾਂ ਦੇ ਅਹਿਮ ਸਮਾਵੇਸ਼ ਰਾਹੀਂ ਕੰਪਲੀਮੈਂਟਰੀ ਸਮਰੱਥਾਵਾਂ ਦਾ ਲਾਭ ਉਠਾਉਣਗੀਆਂ।
* ਇਹ ਸਮਝੌਤਾ ਉੱਚ ਗੁਣਵੱਤਾ ਅਤੇ ਉੱਚ ਪ੍ਰਭਾਵੀ ਖੋਜ ਅਤੇ ਇਨੋਵੇਸ਼ਨ ਭਾਈਵਾਲੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਮੌਕਾ ਮੁਹੱਈਆ ਕਰਵਾਉਣ ਦੇ ਨਾਲ – ਨਾਲ ਵਿਆਪਕ ਵਿਗਿਆਨਕ ਅਤੇ ਟੈਕਨੋਲੋਜੀਕਲ ਭਾਈਚਾਰਿਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਏਗਾ ਅਤੇ ਉਨ੍ਹਾਂ ਦਾ ਵਿਸਤਾਰ ਕਰੇਗਾ।
ਮੁੱਖ ਵਿਸ਼ੇਸ਼ਤਾਵਾਂ
ਸਹਿਯੋਗ ਵੱਖ-ਵੱਖ ਰੂਪਾਂ ਵਿੱਚ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ –
ਵਿਗਿਆਨਕ ਅਤੇ ਤਕਨੀਕੀ ਜਾਣਕਾਰੀ ਅਤੇ ਮਾਹਰਾਂ ਦਾ ਆਦਾਨ-ਪ੍ਰਦਾਨ।
ਸੈਮੀਨਾਰਾਂ ਅਤੇ ਬੈਠਕਾਂ ਦਾ ਆਯੋਜਨ।
ਵਿਗਿਆਨੀਆਂ ਅਤੇ ਤਕਨੀਕੀ ਮਾਹਰਾਂ ਦੀ ਟ੍ਰੇਨਿੰਗ।
ਸਹਿਯੋਗਪੂਰਨ ਖੋਜ ਪ੍ਰੋਜੈਕਟਾਂ ਦਾ ਆਯੋਜਨ।
ਗਿਆਨ ਅਤੇ ਇਨੋਵੇਸ਼ਨ ਅਧਾਰਿਤ ਜਨਤਕ-ਨਿੱਜੀ ਭਾਈਵਾਲੀਆਂ ਦੀ ਸਥਾਪਨਾ।
ਆਧੁਨਿਕ ਖੋਜ ਸੁਵਿਧਾਵਾਂ ਦਾ ਉਪਯੋਗ।
*****
ਵੀਆਰਆਰਆਰਕੇ/ਐੱਸਐੱਚ