Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸ਼ਾਂਤੀ ਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਸ਼ਾਂਤੀਪੂਰਨ ਉਦੇਸ਼ਾ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਏ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। ਇਸ ਸਹਿਮਤੀ ਪੱਤਰ ‘ਤੇ 26 ਜੁਲਾਈ,2018 ਨੂੰ ਜੌਹਨਸਬਰਗ ਵਿੱਚ ਹਸਤਾਖਰ ਕੀਤੇ ਗਏ ਸਨ

ਪ੍ਰਮੁੱਖ ਵਿਸ਼ੇਸ਼ਤਾਵਾਂ-

ਇਸ ਸਹਿਮਤੀ ਪੱਤਰ ਦੇ ਤਹਿਤ ਸਹਿਯੋਗ ਦੇ ਨਿਮਨਲਿਖਤ ਖੇਤਰ ਹੋਣਗੇ:

  • ਧਰਤੀ ਦਾ ਦੂਰ ਸੰਵੇਦਨ

 (ੳ) ਸੇਟੇਲਾਈਟ ਸੰਚਾਰ ਅਤੇ ਸੇਟੇਲਾਈਟ ਅਧਾਰਿਤ ਨੇਵੀਗੇਸ਼ਨ

 (ਅ) ਪੁਲਾੜ ਵਿਗਿਆਨ ਅਤੇ ਗ੍ਰਹਿਆਂ ਦੀ ਖੋਜ

 (ੲ) ਪੁਲਾੜ ਯਾਨ, ਲਾਂਚ ਵਾਹਨ, ਪੁਲਾੜ ਪ੍ਰਣਾਲੀਆਂ ਅਤੇ ਜ਼ਮੀਨੀ ਪ੍ਰਣਾਲੀਆਂ ਦੀ ਵਰਤੋਂ

 (ਸ) ਭੂ-ਸਥਾਨਿਕ ਉਪਾਅ ਅਤੇ ਤਕਨੀਕਾਂ ਸਮੇਤ ਪੁਲਾੜ ਟੈਕਨਲੌਜੀ ਦਾ ਵਿਵਹਾਰਿਕ ਐਪਲੀਕੇਸ਼ਨ

 (ਹ) ਦੋਨਾਂ ਖੇਤਰਾਂ ਵੱਲੋਂ ਨਿਰਧਾਰਿਤ ਕੀਤੇ ਜਾਣ ਵਾਲੇ ਸਹਿਯੋਗ ਦੇ ਹੋਰ ਖੇਤਰ

ਇਸ ਸਹਿਮਤੀ ਪੱਤਰ ਦੇ ਤਹਿਤ ਨਿਮਨਲਿਖਤ ਤਰੀਕੇ ਨਾਲ ਸਹਿਯੋਗ ਕੀਤਾ ਜਾਵੇਗਾ।

1.ਪਰਸਪਰ ਲਾਭ ਅਤੇ ਹਿਤ ਦੇ ਸੰਯੁਕਤ ਪੁਲਾੜ ਪ੍ਰੋਜੈਕਟਾਂ  ਦਾ ਨਿਯੋਜਨ ਅਤੇ ਲਾਗੂਕਰਨ

2.ਸਮਰਥਨਕਾਰੀ ਪੁਲਾੜ ਗਤੀਵਿਧੀਆਂ ਲਈ ਗਰਾਊਂਡ ਸਟੇਸ਼ਨਾਂ ਦੀ ਸਥਾਪਨਾ, ਸੰਚਾਲਨ ਅਤੇ ਰੱਖ-ਰਖਾਅ

  • ਸੈਟੇਲਾਈਟ ਡਾਟਾ ਪ੍ਰਯੋਗਾਂ ਦੇ ਨਤੀਜੇ ਅਤੇ ਵਿਗਿਆਨਿਕ ਅਤੇ ਟੈਕਨੋਲੋਜੀ ਸੂਚਨਾ ਸਾਂਝੇ ਕਰਨਾ

1.ਸੰਯੁਕਤ ਖੋਜ ਅਤੇ ਵਿਕਾਸ ਗਤੀਵਿਧੀਆਂ

2.ਸਹਿਯੋਗ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਨਿਰਧਾਰਿਤ ਤਕਨੀਕੀ ਅਤੇ ਵਿਗਿਆਨਿਕ ਕਰਮਚਾਰੀਆਂ ਦਾ ਅਦਾਨ-ਪ੍ਰਦਾਨ

3.ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਿਰਜਣ ਸ੍ਰਿਸ਼ਟੀ ਅਤੇ ਸਮਾਜਕ ਉਦੇਸ਼ਾਂ ਲਈ ਪੁਲਾੜ ਐਪਲੀਕੇਸ਼ਨ ਪ੍ਰੋਗਰਾਮ

  • ਸੰਯੁਕਤ ਸੈਮੀਨਾਰ,ਸੰਮੇਲਨਾਂ ਅਤੇ ਵਿਗਿਆਨਿਕ ਬੈਠਕਾਂ ਦਾ ਆਯੋਜਨ
  • ਸਬੰਧਤ ਪੱਖਾਂ ਦਰਮਿਆਨ ਆਪਸੀ ਸਹਿਮਤੀ ਦੇ ਅਧਾਰ ‘ਤੇ ਲਿਖਤ ਰੂਪ ਵਿੱਚ ਸਹਿਯੋਗ ਦੇ ਅਤਿਰਿਕਤ ਤਰੀਕਿਆਂ ਨੂੰ ਨਿਰਧਾਰਿਤ ਕੀਤਾ ਜਾਵੇਗਾ।

ਲਾਭ:

ਸਹਿਮਤੀ ਪੱਤਰ ‘ਤੇ ਹਸਤਾਖਰ ਨਾਲ ਪੁਲਾੜ ਵਿਗਿਆਨ ਟੈਕਨੋਲੋਜੀ ਅਤੇ ਧਰਤੀ ਦਾ ਦੂਰ ਸੰਵੇਦਨ, ਸੈਟੇਲਾਈਟ ਸੰਚਾਰ ਅਤੇ ਸੈਟੇਲਾਈਟ ਅਧਾਰਿਤ ਨੈਵੀਗੇਸ਼ਨ, ਪੁਲਾੜ ਵਿਗਿਆਨ ਅਤੇ ਗ੍ਰਹਿ ਖੋਜ, ਪੁਲਾੜ ਯਾਨ ਅਤੇ ਪੁਲਾੜ ਪ੍ਰਣਾਲੀਆਂ ਅਤੇ ਗਰਾਊਂਡ ਪ੍ਰਣਾਲੀਆਂ ਦੀ ਵਰਤੋਂ ਅਤੇ ਪੁਲਾੜ ਟੈਕਨੋਲੌਜੀ ਦੇ ਐਪਲੀਕੇਸ਼ਨ ਸਮੇਤ ਹੋਰ ਐਪਲੀਕੇਸ਼ਨਾਂ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਜਾਰੀ ਰੱਖਣ ਵਿੱਚ ਮਦਦ ਮਿਲੇਗੀ।

****

ਏਕਟੀ/ਐੱਸਐੱਚ