Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ 16ਵੀਂ ਲੋਕਸਭਾ ਭੰਗ ਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਵੱਲੋਂ ਅੱਜ ਉਸ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਵਿੱਚ ਰਾਸ਼ਟਰਪਤੀ ਨੂੰ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਜਿਸ ਦਾ ਗਠਨ 18.05.2014 ਨੂੰ ਕੀਤਾ ਗਿਆ ਸੀ ।

ਪਿਛੋਕੜ:

ਸੰਵਿਧਾਨ ਦੀ ਧਾਰਾ 83 (2) ਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਜੇਕਰ ਇਹ ਗਠਨ ਦੇ ਬਾਅਦ ਪਹਿਲੀ ਬੈਠਕ ਦੇ 5 ਸਾਲ ਪੂਰੇ ਹੋਣ ’ਤੇ ਲੋਕਸਭਾ ਭੰਗ ਨਹੀਂ ਕੀਤੀ ਜਾਂਦੀ ਤਾਂ ਉਸਨੂੰ ਆਪਣੇ ਆਪ ਭੰਗ ਮੰਨਿਆ ਜਾਵੇਗਾ । ਵਿਸ਼ੇਸ਼ ਪਰਿਸਥਿਤੀਆਂ ਵਿੱਚ ਮੱਧ ਵਰਤੀ ਚੋਣਾਂ ਹੋਣ ’ਤੇ ਲੋਕਸਭਾ ਸਮੇਂ ਤੋਂ ਪਹਿਲਾਂ ਭੰਗ ਕੀਤੀ ਜਾ ਸਕਦੀ ਹੈ। 16ਵੀਂ ਲੋਕਸਭਾ ਦੀ ਪਹਿਲੀ ਬੈਠਕ 4 ਜੂਨ, 2014 ਨੂੰ ਹੋਈ ਸੀ ਜਦੋਂ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸ਼ਪਥ ਦਿਲਾਈ ਗਈ ਸੀ। ਜੇਕਰ ਰਾਸ਼ਟਰਪਤੀ ਇਸ ਨੂੰ ਪਹਿਲਾਂ ਭੰਗ ਨਹੀਂ ਕਰਦੇ ਤਾਂ ਮੌਜੂਦਾ ਲੋਕਸਭਾ ਦੀ ਮਿਆਦ 3 ਜੂਨ, 2019 ਨੂੰ ਸਮਾਪਤ ਹੋ ਰਹੀ ਹੈ।

ਚੋਣਾਂ ਦੀ ਆਖਰੀ ਮਿਤੀ, ਗਠਨ ਦੀ ਮਿਤੀ, ਪਹਿਲੀ ਮੀਟਿੰਗ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਅਤੇ ਪਹਿਲੀ ਤੋਂ 15ਵੀਂ ਲੋਕਸਭਾ ਦੇ ਭੰਗ ਹੋਣ ਬਾਰੇ ਇੱਕ ਬਿਓਰਾ ਹੇਠ ਲਿਖੇ ਅਨੁਸਾਰ ਹੈ:-

1

 

2

 

3

 

4

 

5

 

6

 

ਪਹਿਲੀ

 

21.02.1952

 

02.04.1952

 

13.05.1952

 

12.05.1957

 

04.04.1957

 

ਦੂਜੀ

 

15.03.1957

 

05.04.1957

 

10.05.1957

 

09.05.1962

 

31.03.1962

 

ਤੀਜੀ

 

25.02.1962

 

02.04.1962

 

16.04.1962

 

15.04.1967

 

03.03.1967

 

ਚੌਥੀ

 

21.02.1967

 

04.03.1967

 

16.03.1967

 

15.03.1972

 

*27.12.1970

 

ਪੰਜਵੀਂ

 

10.03.1971

 

15.03.1971

 

19.03.1971

 

18.03.1977

 

*18.01.1977

 

ਛੇਵੀਂ

 

20.03.1977

 

23.03.1977

 

25.03.1977

 

24.03.1982

 

*22.08.1979

 

ਸੱਤਵੀਂ

 

06.01.1980

 

10.01.1980

 

21.01.1980

 

20.01.1985

 

31.12.1984

 

ਅੱਠਵੀਂ

 

28.12.1984

 

31.12.1984

 

15.01.1985

 

14.01.1990

 

27.11.1989

 

ਨੌਵੀਂ

 

26.11.1989

 

02.12.1989

 

18.12.1989

 

17.12.1994

 

*13.03.1991

 

ਦਸਵੀਂ

 

15.06.1991

 

20.06.1991

 

09.07.1991

 

08.07.1996

 

10.05.1996

 

ਗਿਆਰ੍ਹਵੀਂ

 

07.05.1996

 

15.05.1996

 

22.05.1996

 

21.05.2001

 

*04.12.1997

 

ਬਾਰ੍ਹਵੀਂ

 

07.03.1998

 

10.03.1998

 

23.03.1998

 

22.03.2003

 

*26.04.1999

 

ਤੇਰ੍ਹਵੀਂ

 

04.10.1999

 

10.10.1999

 

20.10.1999

 

19.10.2004

 

*06.02.1904

 

ਚੌਦ੍ਹਵੀਂ

 

10.05.2004

 

17.05.2004

 

02.06.2004

 

01.06.2009

 

18.05.2009

 

ਪੰਦ੍ਹਰਵੀਂ

 

13.05.2009

 

18.05.2009

 

01.06.2009

 

31.05.2014

 

18.05.2014

 

ਸੋਲ੍ਹਵੀਂ

12.05.2014

 

18.05.2014

 

04.06.2014

 

03.06.2019

 

 

 

ਸਤਾਰ੍ਹਵੀਂ 

19.05.2019

 

 

 

 

 

 

 

 

 

(ਪਹਿਲੀ ਤੋਂ ਲੈ ਕੇ 15ਵੀਂ ਲੋਕਸਭਾ)
 
ਮਤਦਾਨ ਦੀ ਅੰਤਮ ਤਾਰੀਖ
 
ਗਠਨ ਦੀ ਮਿਤੀ ਪਹਿਲੀ ਬੈਠਕ ਦੀ ਮਿਤੀ ਕਾਰਜਕਾਲ ਸਮਾਪਤ ਹੋਣ ਦੀ ਮਿਤੀ (ਸੰਵਿਧਾਨ ਦੀ ਧਾਰਾ 83 (2) ਦੀ ਵਿਵਸਥਾ ਦੇ ਅਨੁਰੂਪ)
 
ਭੰਗ ਕੀਤੇ ਜਾਣ ਦੀ ਮਿਤੀ
 
  1. ਮੱਧ ਵਰਤੀ ਚੋਣਾਂ ਕਰਵਾਈਆਂ ਗਈਆਂ। ਚੋਣਾਂ ਤੋਂ ਪਹਿਲਾਂ ਹੀ ਲੋਕਸਭਾ ਭੰਗ ਕਰ ਦਿੱਤੀ ਗਈ।
  2. ਕਾਲਮ (2) ਵਿੱਚ ਦਿੱਤੀ ਗਈ ਮਤਦਾਨ ਦੀਆਂ ਮਿਤੀਆਂ ਚੋਣ ਕਮਿਸ਼ਨ ਤੋਂ ਪ੍ਰਾਪਤ ਰਿਪੋਰਟ ’ਤੇ ਅਧਾਰਤ ਹਨ।

*****

ਏਕੇਟੀ/ਐੱਸਐੱਚ