Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਥਾਵਾਂ ਤੇ ਅਵਸ਼ੇਸ਼ ਐਕਟ, 1958 ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਥਾਵਾਂ ਤੇ ਅਵਸ਼ੇਸ਼ ਯਾਦਗਾਰ (ਸੋਧ) ਬਿੱਲ, 2017 ਦੀ ਭੂਮਿਕਾ ਨੂੰ ਸੰਸਦ ਵਿਚ ਪ੍ਰਵਾਨਗੀ ਦੇ ਦਿੱਤੀ ।

ਵਰਜਿਤ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਲੋਕ ਭਲਾਈ ਤਕ ਸੀਮਤ ਕੁਝ ਉਸਾਰੀਆਂ ਅਤੇ ਲੋਕ ਹਿਤਾਂ ਲਈ ਅਤਿ ਜ਼ਰੂਰੀ ਪ੍ਰੋਜੈਕਟਾਂ ਦਾ ਰਾਹ ਪੱਧਰਾ ਕਰਨ ਲਈ ਹੇਠ ਲਿਖੀਆਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ:

(i) ਐਕਟ ਦੇ ਸੈਕਸ਼ਨ 2 ਵਿੱਚ ‘ਜਨਤਕ ਕਾਰਜਾਂ’ ਦੀ ਨਵੀਂ ਪਰਿਭਾਸ਼ਾ ਦਰਜ ਕੀਤੀ ਜਾਣਾ
(ii) ਐਕਟ ਦੇ ਸੈਕਸ਼ਨ 20A ਵਿੱਚ ਸੋਧ ਤਾਂ ਕਿ ਕੇਂਦਰ ਸਰਕਾਰ ਦਾ ਕੋਈ ਵੀ ਵਿਭਾਗ ਜਾਂ ਦਫਤਰ ਕੇਂਦਰੀ ਸਰਕਾਰ ਤੋਂ ਪ੍ਰਵਾਨਗੀ ਲੈਣ ਉਪਰੰਤ ਵਰਜਿਤ ਇਲਾਕਿਆਂ ਵਿੱਚ ਜਨ ਹਿਤ ਕਾਰਜ ਜਾਰੀ ਰੱਖ ਸਕੇ ।
(iii) ਮੁੱਖ ਐਕਟ ਦੇ ਸੈਕਸ਼ਨ 20-I ਨਾਲ ਇੱਕ ਨਵੀਂ ਦਫਾ ਦਰਜ ਕਰਨਾ

ਪਿੱਠ ਭੂਮੀ:

ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਯਾਦਗਾਰ ਐਕਟ 1958 (ਸਾਲ 2010 ਦੀ ਸੋਧ ਸਹਿਤ) ਕੇਂਦਰੀ ਸੁਰੱਖਿਅਤ ਥਾਂ/ਯਾਦਗਾਰ ਦੇ ਵਰਜਿਤ ਇਲਾਕੇ ਅਧੀਨ ਕੋਈ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ । ਵਰਜਿਤ ਇਲਾਕਿਆਂ ਵਿੱਚ ਨਵੀਂ ਉਸਾਰੀ ਤੇ ਰੋਕ ਕੇਂਦਰੀ ਸਰਕਾਰ ਦੇ ਜਨ ਹਿਤ ਕਾਰਜਾਂ ਅਤੇ ਵਿਕਾਸ ਸੰਬੰਧੀ ਪ੍ਰੋਜੈਕਟਾਂ ਤੇ ਉਲਟਾ ਅਸਰ ਪਾ ਰਹੀ ਸੀ । ਇਹ ਸੋਧ ਵਰਜਿਤ ਇਲਾਕਿਆਂ ਵਿਚ ਪੂਰੀ ਤਰਾਂ ਲੋਕ ਹਿਤਾਂ ਤੱਕ ਸੀਮਤ ਕੁਝ ਉਸਾਰੀਆਂ ਅਤੇ ਲੋਕਾਂ ਲਈ ਅਤਿ ਅਵੱਸ਼ਕ ਪ੍ਰਾਜੈਕਟ ਦਾ ਰਾਹ ਪੱਧਰਾ ਕਰੇਗੀ ਅਤੇ ਜਨਤਾ ਲਈ ਲਾਹੇਵੰਦ ਸਾਬਤ ਹੋਵੇਗੀ ।

AKT/VBA/SH