ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮੁੰਬਈ ਅਰਬਨ ਟਰਾਂਸਪੋਰਟ ਪ੍ਰੋਜੈਕਟ (ਐੱਮ.ਯੂ.ਟੀ.ਪੀ.)-ਫੇਜ਼-III ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਪ੍ਰੋਜੈਕਟ ਦੀ ਅਨੁਮਾਨਤ ਲਾਗਤ 8,679 ਕਰੋੜ ਰੁਪਏ ਹੈ ਅਤੇ ਇਸ ਦੇ ਮੁਕੰਮਲ ਹੋਣ ‘ਤੇ 10,947 ਕਰੋੜ ਰੁਪਏ ਖ਼ਰਚ ਆਉਣੇ ਹਨ। ਇਸ ਪ੍ਰੋਜੈਕਟ ਦੇ 13ਵੀਂ ਯੋਜਨਾ ਦੇ ਸਮੇਂ ਦੌਰਾਨ ਅਗਲੇ ਪੰਜ ਸਾਲਾਂ ਵਿੱਚ ਮੁਕੰਮਲ ਕਰ ਲਏ ਜਾਣ ਦੀ ਸੰਭਾਵਨਾ ਹੈ।
ਪੱਛਮੀ ਰੇਲਵੇ ਵੱਲੋਂ ਮੁੱਖ ਲਾਈਨ ਮੁੰਬਈ-ਅਹਿਮਦਾਬਾਦ/ਦਿੱਲੀ ਰੂਟ ਦੇ ਹਿੱਸੇ ਵਿਰਾਰ-ਦਹਾਨੂ ਮਾਰਗ ਵਿਚਾਲੇ ਬੇਹੱਦ ਰੁਝੇਵਿਆਂ ਵਾਲੀ ਦੋਹਰੀ ਲਾਈਨ (busy double line between Virar-Dahanu Road) ਉੱਤੇ ਉਪ-ਨਗਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੁੱਖ ਲਾਈਨ ‘ਤੇ ਪਹਿਲਾਂ ਹੀ ਬਹੁਤ ਜ਼ਿਆਦਾ ਆਵਾਜਾਈ ਹੈ ਅਤੇ ਇਸ ਲਾਈਨ ‘ਤੇ ਹੋਰ ਉਪ-ਨਗਰ ਸੇਵਾਵਾਂ ਦੇਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਵਿਰਾਰ-ਦਹਾਨੂ ਮਾਰਗ ਵਿਚਾਲੇ ਹੋਰ ਵਾਧੂ ਦੋਹਰੀ ਲਾਈਨ ਦੀ ਉਸਾਰੀ ਨਾਲ ਇਸ ਖੇਤਰ ਵਿੱਚ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਦੀ ਮੰਗ ਪੂਰੀ ਹੋ ਜਾਵੇਗੀ। ਇਸ ਰਾਹੀਂ ਚਰਚ-ਗੇਟ ਤੋਂ ਦਹਾਨੂ ਮਾਰਗ ਤੱਕ ਉਪ-ਨਗਰ ਸੇਵਾਵਾਂ ਦਾ ਵਿਸਤਾਰ ਹੋ ਜਾਵੇਗਾ। ਪਨਵੇਲ-ਕਰਜਤ ਦੋਹਰੀ ਲਾਈਨ ਦੇ ਉਪ-ਨਗਰ ਲਾਂਘੇ (Panvel-Karjat double line suburban corridor )ਨਾਲ ਉਸ ਵੱਡੇ ਖੇਤਰ ਨੂੰ ਸੌਖ ਹੋ ਜਾਵੇਗੀ, ਜਿੱਥੇ ਪਿਛਲੇ ਕੁਝ ਵਰ੍ਹਿਆਂ ਦੌਰਾਨ ਸ਼ਹਿਰੀਕਰਨ ਤੇ ਆਬਾਦੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਸ ਨਾਲ ਕਰਜਤ ਤੋਂ ਬਰਾਸਤਾ ਪਨਵੇਲ ਸੀ.ਐੱਸ.ਟੀ.ਐੱਮ. ਤੱਕ ਦਾ ਇੱਕ ਵੈਕਲਪਿਕ ਰੂਟ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਬਰਾਸਤਾ ਕਲਿਆਣ ਵਾਲੇ ਮੌਜੂਦਾ ਰੂਟ ਦੇ ਮੁਕਾਬਲੇ ਸਫ਼ਰ 23 ਕਿਲੋਮੀਟਰ ਘਟ ਜਾਵੇਗਾ ਅਤੇ ਸੀ.ਐੱਸ.ਟੀ.ਐੱਮ. ਤੋਂ ਕਰਜਤ ਤੱਕ ਦੇ ਰਸਤੇ ਦੀ ਯਾਤਰਾ ਹੌਲੀ ਰਫ਼ਤਾਰ ਵਾਲੀਆਂ ਰੇਲ-ਗੱਡੀਆਂ ਰਾਹੀਂ ਹੁਣ ਦੇ ਮੁਕਾਬਲੇ 35 ਤੋਂ 40 ਮਿੰਟ ਘਟ ਜਾਵੇਗੀ।
ਇਸ ਵੇਲੇ ਕਲਿਆਣ ਤੋਂ ਵਾਸ਼ੀ/ਪਨਵੇਲ ਜਾਂ ਇਸ ਤੋਂ ਉਲਟ ਜਾਣ ਵਾਲੇ ਯਾਤਰੀਆਂ ਨੂੰ ਥਾਣੇ ਉਤਰ ਕੇ ਟ੍ਰਾਂਸ ਹਾਰਬਰ ਸੰਪਰਕ ਰੇਲ ਫੜਨੀ ਪੈਂਦੀ ਹੈ। ਇਸ ਨਾਲ ਥਾਣੇ ਸਟੇਸ਼ਨ ਉੱਤੇ ਬਹੁਤ ਜ਼ਿਆਦਾ ਭੀੜ ਹੋ ਜਾਂਦਾ ਹੈ, ਜੋ ਕੇਂਦਰੀ ਰੇਲਵੇ ਦਾ ਪਹਿਲਾਂ ਹੀ ਬਹੁਤ ਰੁਝੇਵਿਆਂ ਭਰਿਆ ਸਟੇਸ਼ਨ ਹੈ। ਏਰੋਲੀ-ਕਾਲਵਾ ਲਾਂਘੇ( Airoli-Kalwa corridor )ਰਾਹੀਂ ਥਾਣੇ ਸਟੇਸ਼ਨ ਉੱਤੇ ਭੀੜ-ਭੜੱਕਾ ਘਟ ਜਾਵੇਗਾ ਅਤੇ ਯਾਤਰੀਆਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ ਕਿਉਂਕਿ ਉਹ ਥਾਣੇ ਜਾਏ ਬਿਨਾ ਹੀ ਯਾਤਰਾ ਕਰ ਸਕਣਗੇ। ਰੇਲ ਦੇ ਨਵੇਂ ਡੱਬੇ ਖ਼ਰੀਦੇ ਜਾਣ ਨਾਲ ਸੇਵਾ ਦਾ ਮਿਆਰ ਵਧ ਜਾਵੇਗਾ ਅਤੇ ਭੀੜ ਘਟ ਜਾਵੇਗੀ। 22 ਸਥਾਨਾਂ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਆਮ ਲੋਕਾਂ ਦੇ ਰੇਲ ਦੀ ਪਟੜੀ ਪਾਰ ਕਰਨ ਉੱਤੇ ਕਾਬੂ ਪਾਉਣ ਦੇ ਪ੍ਰਸਤਾਵ ਉੱਤੇ ਕੰਮ ਹੋਣ ਨਾਲ ਅਜਿਹੀ ਉਲੰਘਣਾ ਘਟੇਗੀ ਅਤੇ ਲੋਕਾਂ ਨੂੰ ਵਧੇਰੇ ਸੁਰੱਖਿਅਤ ਮਾਹੌਲ ਮਿਲੇਗਾ।
ਇਸ ਪ੍ਰੋਜੈਕਟ ਅਧੀਨ ਮਹਾਰਾਸ਼ਟਰ ਦੇ ਥਾਣੇ, ਪਲਘਰ, ਰਾਇਗੜ੍ਹ ਅਤੇ ਮੁੰਬਈ ਜ਼ਿਲ੍ਹਿਆਂ (Thane, Palghar, Raigad and Mumbai districts)ਜਿਹੇ ਖੇਤਰ ਆਉਣਗੇ।
AKT/VBA/SH