Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦੇ ਜਵਾਬ ਵਿੱਚ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਜਵਾਬ


ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ।  ਇੱਸ ਅਵਸਰ ‘ਤੇ ਉਨ੍ਹਾਂ ਨੇ ਚਰਚਾ ਵਿੱਚ ਨਵੀਂ ਜਾਨ ਪਾਉਣ ਅਤੇ ਮਹੱਤਵਪੂਰਨ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਦਨ ਦੇ ਮੈਬਰਾਂ ਦਾ ਧੰਨਵਾਦ ਦਿੱਤਾ।

ਆਪਣੇ ਸ਼ੁਰੂਆਤੀ ਸੰਬੋਧਨ ਵਿੱਚ ਸਰਕਾਰ ਦੀਆਂ ਉਪਲੱਬਧੀਆਂ ਗਿਨਾਂਦੇ ਹੋਏ ਉਨ੍ਹਾਂ ਨੇ ਕਿਹਾ ਕਿ “ਇਹ ਇੱਕ ਅਜਿਹੀ ਸਰਕਾਰ ਹੈ ਜੋ ਦੇਸ਼ ਦੇ ਲੋਕਾਂ ਲਈ ਕੰਮ ਕਰਦੀ ਹੈ, ਲੋਕਾਂ ਦੀਆਂ ਇੱਛਾਵਾਂ  ਦੇ ਪ੍ਰਤੀ ਸੰਵੇਦਨਸ਼ੀਲ ਹੈ ,ਇਮਾਨਦਾਰ ਹੈ,  ਪਾਰਦਰਸ਼ੀ ਹੈ ,  ਭ੍ਰਿਸ਼ਟਾਚਾਰ  ਦੇ ਖਿਲਾਫ ਹੈ ਅਤੇ ਤੇਜ਼ ਵਿਕਾਸ ਦਾ ਕੰਮ ਕਰ ਰਹੀ ਹੈ। ”

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਹੈ।  ਇਸਪਾਤ ਖੇਤਰ ਵਿੱਚ  ਪ੍ਰਤੱਖ ਵਿਦੇਸ਼ੀ ਨਿਵੇਸ਼ ਤੋਂ ਲੈ ਕੇ ਸਟਾਰਟਅੱਪ , ਦੁੱਧ ਉਤਪਾਦਨ ,  ਖੇਤੀਬਾੜੀ ਅਤੇ ਹਵਾਬਾਜ਼ੀ ਹਰ ਖੇਤਰ ਵਿੱਚ ਦੇਸ਼ ਦੀ ਤਰੱਕੀ ਵਰਨਣਯੋਗ ਰਹੀ ਹੈ ।  “ਅਸੀ ਦੁਨੀਆ ਵਿੱਚ ਦੂਜੇ ਸਭ ਤੋਂ ਵੱਡੇ ਇਸਪਾਤ ਉਤਪਾਦਕ , ਮੋਬਾਈਲ ਨਿਰਮਾਤਾ ਅਤੇ ਚੌਥੇ ਵੱਡੇ ਆਟੋਮੋਬਾਈਲ ਨਿਰਮਾਤਾ ਬਣ ਚੁੱਕੇ ਹਾਂ ।  ਸਾਡਾ ਇੱਕ ਅਜਿਹਾ ਦੇਸ਼ ਹਾਂ ਜਿੱਥੇ ਬੰਪਰ ਪੈਦਾਵਾਰ ਹੋ ਰਹੀ ਹੈ । ”

ਆਪਣੀ ਸਰਕਾਰ ਦੀਆਂ ਅਹਿਮ ਗੱਲਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 55 ਮਹੀਨੇ ਦੀਆਂ ਉਨ੍ਹਾਂ ਸਰਕਾਰ ਦੀਆਂ ਉਪਲੱਬਧੀਆਂ ਕੋਈ ਵੀ ਅਸਾਨੀ ਨਾਲ ਦੇਖ ਸਕਦਾ ਹੈ, ਜੋ ਪਿਛਲੇ 55 ਸਾਲਾਂ ਵਿੱਚ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਨਾਲੋਂ ਕਿਤੇ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ “ਸਵੱਛਤਾ ਦਾ ਦਾਇਰਾ ਵਧ ਕੇ 98 % ਹੋ ਚੁੱਕਿਆ ਹੈ,  ਲੋਕਾਂ ਲਈ ਦਸ ਕਰੋੜ ਤੋਂ ਜ਼ਿਆਦਾ ਪਖਾਨੇ ਬਣਾਏ ਜਾ ਚੁੱਕੇ ਹਨ। ਪਿਛਲੇ 55 ਸਾਲਾਂ ਵਿੱਚ ਕੇਵਲ 12 ਕਰੋੜ ਗੈਸ ਕਨੈਕਸ਼ਨ ਦਿੱਤੇ ਗਏ ਜਦੋਂ ਕਿ ਸਿਰਫ਼ 55 ਮਹੀਨਿਆਂ ਵਿੱਚ ਉਨ੍ਹਾਂ ਦੀ ਸਰਕਾਰ ਨੇ 13 ਕਰੋੜ ਗੈਸ ਕਨੈਕਸ਼ਨ ਉਪਲੱਬਧ ਕਰਵਾਏ ਜਿਨ੍ਹਾਂ ਵਿੱਚ 6 ਕਰੋੜ ਉੱਜਵਲਾ ਕਨੈਕਸ਼ਨ ਹਨ ।  ਜਿਸ ਤੇਜ਼ੀ ਨਾਲ ਕੰਮ ਹੋਇਆ ਹੈ ਅਤੇ ਜਿਨ੍ਹਾਂ ਦੇ ਲਈ ਹੋਇਆ ਹੈ ਇਸ ਬਾਰੇ ਤੁਸੀਂ ਆਪਣੇ ਆਪ ਹੀ ਫ਼ੈਸਲਾ ਕਰੋ । ”

ਵਿਰੋਧੀ ਧਿਰ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਬਹੁਮਤ ਵਾਲੀ ਸਰਕਾਰ ਦਾ ਕੰਮ-ਕਾਜ ਵੀ ਦੇਖਿਆ ਹੈ ਕਿ ਉਹ ਕੀ ਕਰ ਸਕਦੇ ਹਨ,  ਅਤੇ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਦਾ ਕੰਮ-ਕਾਜ ਵੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਲੋਕ ਮਹਾਮਿਲਾਵਟ ਵਾਲੀ ਸਰਕਾਰ ਨਹੀਂ ਚਾਹੁੰਦੇ ਹਨ।  ਅਜਿਹੀ ਸਰਕਾਰ ਕਦੇ ਸਫ਼ਲ ਨਹੀਂ ਹੋ ਸਕਦੀ।

ਉਨ੍ਹਾਂ ਕਿਹਾ ਕਿ ਆਲੋਚਨਾ ਕਰਨ ਲਈ ਕੋਈ ਵੀ ਸੁਤੰਤਰ ਹੈ ਲੇਕਿਨ ਅਜਿਹਾ ਕਰਦੇ ਸਮਾਂ ਉਨ੍ਹਾਂ ਨੂੰ ਦੇਸ਼ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਹੈ। ਭ੍ਰਿਸ਼ਟਾਚਾਰ ‘ਤੇ ਸਖ਼ਤ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਲਈ ਅਣਥਕ ਪ੍ਰਯਤਨ ਕਰ ਰਹੀ ਹੈ। ਬੇਨਾਮੀ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਹੀ ਹੈ ਜੋ ਬੇਨਾਮੀ ਜਾਇਦਾਦ ਦੇ ਖਿਲਾਫ਼ ਕਾਨੂੰਨ ਲੈ ਕੇ ਆਈ ਹੈ ਅਤੇ ਇਸ ਦੀ ਵਜ੍ਹਾ ਨਾਲ ਹੀ ਬੇਨਾਮੀ ਜਾਇਦਾਦ ਰੱਖਣ ਵਾਲੇ ਲੋਕ ਹੁਣ ਪਕੜੇ ਜਾ ਰਹੇ ਹਨ ।

ਰਾਫੇਲ ਮੁੱਦੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਲਗਾਏ ਗਏ ਸਾਰੇ ਦੋਸ਼ੀ ਦਾ ਜਵਾਬ ਰੱਖਿਆ ਮੰਤਰੀ ਵਿਸਤਾਰ ਵਿੱਚ ਦੇ ਚੁੱਕੇ ਹਨ,  ਲੇਕਿਨ ਇਸ ਨੂੰ ਲੈ ਕੇ ਫਿਰ ਵੀ ਉਨ੍ਹਾਂ ਲੋਕਾਂ ਵੱਲੋ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ ਜੋ ਇਹ ਸਮਝਦੇ ਹਨ ਕਿ ਰੱਖਿਆ ਸੌਦੇ ਬਿਨਾਂ ਰਿਸ਼ਵਤ ਦੇ  ਨਹੀਂ ਹੋ ਸਕਦੇ। ਗੈਰ ਨਿਸ਼ਪਾਦਿਤ ਅਸਾਸਿਆਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਇਸ ਦੀ ਵੱਡੀ ਵਿਰਾਸਤ ਛੱਡ ਗਈ ਹੈ ਅਤੇ ਜੋ ਲੋਕ ਦੇਸ਼ ਦਾ ਪੈਸਾ ਲੈ ਕੇ ਭੱਜੇ ਹਨ ਉਹ ਅੱਜ ਟਵਿੱਟਰ ‘ਤੇ ਰੋ ਰਹੇ ਹਨ।  ਉਨ੍ਹਾਂ ਦਾ ਕਹਿਣਾ ਹੈ “ਮੈਂ ਕੇਵਲ 7800 ਕਰੋੜ ਰੁਪਏ ਲਏ ਸਨ ਜਦੋਂ ਕਿ ਸਰਕਾਰ ਨੇ ਮੇਰੀ 13 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ । ”

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਵਲੋਂ ਅਨੁਦਾਨਾਂ ਦਾ ਵੇਰਵਾ ਮੰਗੇ ਜਾਣ ‘ਤੇ 20 ਹਜ਼ਾਰ ਗ਼ੈਰ -ਸਰਕਾਰੀ ਸੰਗਠਨਾਂ ਨੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ। ਭਵਿੱਖ ਵਿੱਚ ਇਹ ਸੰਖਿਆ ਵਧ ਸਕਦੀ ਹੈ।  ਰਾਸ਼ਟਰੀ ਜਨਤਾਤਰਿਕ ਗਠਬੰਧਨ ਦੀ ਕਾਰਜਸ਼ੈਲੀ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਦਾ ਜੀਵਨ ਅਸਾਨ ਬਣਾਉਣ ਲਈ ਸਖ਼ਤ ਮਿਹਤਨ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ ਕੀਮਤਾਂ ‘ਤੇ ਕਾਬੂ ਪਾਇਆ ਗਿਆ ਹੈ। ਸਵਸਥ ਭਾਰਤ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਦਵਾਈਆਂ ਅਤੇ ਚਿਕਿਤਸਾ ਉਪਕਰਣਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ ।

ਰੋਜ਼ਗਾਰ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਕਰੀਆਂ ਦੇ ਸਭ ਤੋਂ ਜ਼ਿਆਦਾ ਮੌਕੇ ਟ੍ਰਾਂਸਪੋਰਟ ਖੇਤਰ ਵਿੱਚ ਬਣੇ ਹਨ। ਪਿਛਲੇ ਚਾਰ ਸਾਲਾਂ ਵਿੱਚ ਛੇ ਲੱਖ ਤੋਂ ਜ਼ਿਆਦਾ ਨਵੇਂ ਪੇਸ਼ੇਵਰ ਕਿਰਤ ਬਲ ਵਿੱਚ ਸ਼ਾਮਲ ਹੋਏ ਹਨ, ਜਿਸ ਨਾਲ ਲੋਕਾਂ ਲਈ ਨੌਕਰੀਆਂ ਦੇ ਮੌਕੇ ਵਧੇ ਹਨ।  ਉਨ੍ਹਾਂ ਨੇ ਇਸ ਮੌਕੇ ‘ਤੇ ਦੱਸਿਆ ਕਿ ਸਤੰਬਰ 2017 ਤੋਂ ਨਵੰਬਰ 2018 ਦਰਮਿਆਨ ਸਿਰਫ਼ 15 ਮਹੀਨਿਆਂ ਵਿੱਚ ਕਿਸ ਤਰ੍ਹਾਂ ਇੱਕ ਕਰੋੜ 80 ਲੱਖ ਲੋਕਾਂ ਦੀ ਕਰਮਚਾਰੀ ਭਵਿੱਖ ਨਿਧੀ ਵਿੱਚ ਰਜਿਸਟ੍ਰੇਸ਼ਨ ਹੋਇਆ,  ਜਿਨ੍ਹਾਂ ਵਿਚੋਂ 64 % 28 ਸਾਲ ਤੋਂ ਘੱਟ ਉਮਰ ਦੇ ਹਨ। ਪ੍ਰਧਾਨ ਮੰਤਰੀ ਨੇ ਲੋਕ ਸਭਾ ਨੂੰ ਇਹ ਵੀ ਦੱਸਿਆ ਕਿ ਇੱਕ ਕਰੋੜ ਵੀਹ ਲੱਖ ਤੋਂ ਜ਼ਿਆਦਾ ਲੋਕਾਂ ਦੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਵਿੱਚ ਰਜਿਸਟ੍ਰੇਸਨ ਕਰਵਾਈ ਗਈ ਹੈ।

ਦੇਸ਼ ਦੀ ਵਿਦੇਸ਼ ਨੀਤੀ ‘ਤੇ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੀ ਵਜ੍ਹਾ ਨਾਲ ਸੰਸਾਰਕ ਪੱਧਰ ‘ਤੇ ਭਾਰਤ ਦੀ ਪਹਿਚਾਣ ਬਣੀ ਹੈ । ਭਾਰਤ ਨੂੰ ਅੱਜ ਪੂਰੀ ਦੁਨੀਆ ਸੁਣਦੀ ਹੈ ।  ਉਨ੍ਹਾਂ ਨੇ ਕਿਹਾ ਕਿ ਪੈਰਿਸ ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਦੁਨੀਆ  ਦੇ ਚੋਟੀ ਦੇ ਨੇਤਾਵਾਂ ਨੇ ਭਾਰਤ ਨਾਲ ਗੱਲ ਕੀਤੀ ਸੀ।  ਉਨ੍ਹਾਂ ਨੇ ਸ਼ਪਸਟ ਕਿਹਾ ਕਿ ਅੱਜ ਭਾਰਤ  ਦੇ ਇਜ਼ਰਾਈਲ ਅਤੇ ਫਲਸਤੀਨ  ਦੇ ਨਾਲ ਹੀ ਸਾਊਦੀ ਅਰਬ ਅਤੇ ਇਰਾਨ ਨਾਲ ਵੀ ਮਿੱਤਰਤਾਪੂਰਨ ਸਬੰਧ ਹਨ ।

ਦੇਸ਼ ਦੀ ਤਰੱਕੀ ਵਿੱਚ ਨਵੀਆਂ ਪੀੜ੍ਹੀਆਂ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ 21ਵੀਂ ਸਦੀ ਵਿੱਚ ਜਨਮੇ ਹਨ,  ਉਹ ਹੁਣ ਦੇਸ਼ ਦੇ ਮਤਦਾਤਾ ਬਣਨ ਜਾ ਰਹੇ ਹਨ। ਅਜਿਹੇ ਵਿੱਚ ਦੇਸ਼ ਦੀ ਪ੍ਰਗਤੀ ਨੂੰ ਨਵਾਂ ਆਯਾਮ ਦੇਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਹੋਵੇਗੀ ।  ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਸਮਾਪਤ ਕਰਦੇ ਹੋਏ ਕਿਹਾ ਕਿ ਦੇਸ਼ ਵਾਸੀਆਂ ਦੀਆਂ ਅਕਾਂਖਿਆਵਾਂ ਪੂਰੀਆਂ ਕਰਨ ਲਈ ਉਨ੍ਹਾਂ ਦੀ ਸਰਕਾਰ ਹਮੇਸ਼ਾ ਕੰਮ ਕਰਦੀ ਰਹੇਗੀ।

                                                        *****

ਏਕੇਟੀ/ਐੱਸਐੱਚ/ਬੀਐੱਮ