ਪੀਐੱਮਇੰਡੀਆ
ਮਾਲਟਾ ਦੇ ਪ੍ਰਧਾਨ ਮੰਤਰੀ, ਮਾਣਯੋਗ ਡਾ. ਜੋਸਫ਼ ਮਸਕਟ ਵਾਈਬ੍ਰੈਂਟ ਗੁਜਰਾਤ ਸਮਿਟ, 2019 ਵਿੱਚ ਸ਼ਾਮਲ ਹੋਣ ਲਈ 17-19 ਜਨਵਰੀ, 2019 ਤੋਂ ਭਾਰਤ ਦੀ ਪਹਿਲੀ ਫੇਰੀ ’ਤੇ ਹਨ| ਉਨ੍ਹਾਂ ਦੇ ਨਾਲ ਅਰਥਵਿਵਸਥਾ, ਨਿਵੇਸ਼ ਅਤੇ ਲਘੂ ਕਾਰੋਬਾਰਾਂ ਦੇ ਮੰਤਰੀ, ਡਾ. ਕ੍ਰਿਸ਼ਚੀਅਨ ਕਾਰਡੋਨਾ ( Dr. Christian Cardona) ਉਨ੍ਹਾਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਇੱਕ ਵੱਡਾ ਕਾਰੋਬਾਰੀ ਵਫ਼ਦ ਆਇਆ ਹੈ| ਮਾਲਟਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਫ਼ਦ ਦੇ ਪਹੁੰਚਣ ’ਤੇ ਗੁਜਰਾਤ ਦੇ ਰਾਜਪਾਲ ਸ਼੍ਰੀ ਓ. ਪੀ. ਕੋਹਲੀ, ਵੱਲੋਂ ਸੁਆਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਮਸਕਟ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਮਿਟ ਦੌਰਾਨ ਦੁਵੱਲੀ ਮੀਟਿੰਗ ਕੀਤੀ। ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਦੀ ਮਾਲਟਾ ਯਾਤਰਾ ਨੂੰ ਚਾਅ ਨਾਲ ਯਾਦ ਕੀਤਾ ਅਤੇ ਦੁਵੱਲੇ ਦੌਰਿਆਂ ਦੇ ਵਧ ਰਹੇ ਅਦਾਨ-ਪ੍ਰਦਾਨ ਅਤੇ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣ ਦੀ ਸ਼ਲਾਘਾ ਕੀਤੀ| ਦੋਹਾਂ ਪ੍ਰਧਾਨ ਮੰਤਰੀਆਂ ਨੇ ਵਪਾਰ ਅਤੇ ਕਮਰਸ਼ੀਅਲ ਸਬੰਧਾਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਉੱਤੇ ਚਰਚਾ ਕੀਤੀ|
ਪ੍ਰਧਾਨ ਮੰਤਰੀ ਮਸਕਟ ਨੇ ਭਾਰਤੀ ਫਰਮਾ ਅਤੇ ਆਈ.ਟੀ. ਉਦਯੋਗ ਦਾ ਮਾਲਟਾ ਨੂੰ ਅਫ਼ਰੀਕੀ ਅਤੇ ਯੂਰਪੀਅਨ ਬਜ਼ਾਰਾਂ ਲਈ ਇੱਕ ਸੰਭਾਵੀ ਹੱਬ ਬਣਾਉਣ ਲਈ ਸੁਆਗਤ ਕੀਤਾ| ਉਨ੍ਹਾਂ ਨੇ ਭਾਰਤ ਨੂੰ ਅਤਿ ਆਧੁਨਿਕ ਟੈਕਨੋਲੋਜੀਆਂ ਜਿਵੇਂ ਕਿ ਆਰਟੀਫੀਸ਼ਲ ਇੰਟੈਲੀਜੈਂਸ, ਬਲਾਕ-ਚੇਨ ਅਤੇ ਵਿੱਤੀ ਟੈਕਨੋਲੋਜੀਆਂ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ| ਮਾਲਟਾ ਨੇ ਬਲਾਕ – ਚੇਨ ਟੈਕਨੋਲੋਜੀ ’ਤੇ ਇੱਕ ਰਸਮੀ ਕਾਨੂੰਨ ਬਣਾਇਆ ਹੈ ਅਤੇ ਭਾਰਤੀ ਆਈ.ਟੀ ਕੰਪਨੀਆਂ ਦੀ ਭੂਮਿਕਾ ਨੂੰ ਸਿਸਟਮ ਮੌਨੀਟਰਾਂ ਵਜੋਂ ਦੇਖਦਾ ਹੈ|
ਪ੍ਰਧਾਨ ਮੰਤਰੀ ਮੋਦੀ ਨੇ ਮਾਲਟਾ ਨੂੰ ਹੋਰ ਜ਼ਿਆਦਾ ਅਕਾਦਮਿਕ ਸਹਿਯੋਗ ਲਈ ਸੱਦਾ ਦਿੱਤਾ ਜਿਸ ਵਿੱਚ ਗੁਜਰਾਤ ਵਿੱਚ ਫੋਰੈਂਸਿਕ ਯੂਨੀਵਰਸਿਟੀ ਵਿੱਚ ਮਾਲਟਾ ਦੇ ਪੇਸ਼ੇਵਰਾਂ ਲਈ ਸਿਖਲਾਈ ਕੋਰਸਾਂ ਦੀ ਪੇਸ਼ਕਸ਼ ਵੀ ਸ਼ਾਮਲ ਹੈ| ਟਿਕਾਊ ਅਤੇ ਲੋ ਕਾਰਬਨ ਵਿਕਾਸ ਲਈ ਅਖੁੱਟ ਊਰਜਾ ਦੇ ਮਹੱਤਵ ਨੂੰ ਸਮਝਦਿਆਂ, ਦੋਹਾਂ ਲੀਡਰਾਂ ਨੇ ਅੰਤਰਰਾਸ਼ਟਰ ਸੌਰ ਗਠਬੰਧਨ ਦੀ ਪਹਿਲਕਦਮੀ ਅਤੇ ਸੌਰ ਊਰਜਾ ਦੀਆਂ ਉੱਚ ਸੰਭਾਵਨਾਵਾਂ ਦੀ ਵਰਤੋਂ ਕਰਨ ਅਤੇ ਸੋਲਰ ਟੈਕਨੋਲੋਜੀਆਂ ਦੇ ਵਿਕਾਸ ਲਈ ਪੂਰਾ ਸਹਿਯੋਗ ਦੇਣ ਲਈ ਪ੍ਰਤੀਬੱਧਤਾ ਦਿਖਾਈ|
ਦੌਰੇ ਦੌਰਾਨ, ਪ੍ਰਧਾਨ ਮੰਤਰੀ ਮਸਕਟ ਨੇ ਵਾਈਬ੍ਰੈਂਟ ਗੁਜਰਾਤ ਸਮਿਟ 2019 ਵਿੱਚ ਹਿੱਸਾ ਲਿਆ ਅਤੇ ਨਾਲ ਹੀ ਗੁਜਰਾਤ ਦੇ ਮੁੱਖ ਮੰਤਰੀ ਨਾਲ ਇੱਕ ਮੀਟਿੰਗ ਵੀ ਕੀਤੀ|
***
ਏਕੇਟੀ/ਕੇਪੀ
Great meeting with PM @JosephMuscat_JM of Malta. Our talks will add tremendous strength to bilateral ties between our nations and benefit the people of our countries. pic.twitter.com/pHwdnNcBCt
— Narendra Modi (@narendramodi) January 18, 2019